ਆਉਗਾ Din ਸਗਨਾ ਵਾਲਾ,
Family ਨੂੰ ਪੂਰਾ ਚਾਅ ਹੋਊਗਾ…
ਬਾਕੀਆ ਨੇ ਆਪੇ ਪਿੱਛੇ ਹੱਟ ਜਾਣਾ ..
ਬਸ !! ਵਿਚਾਰੀ ਇੱਕ ਦਾ Future
ਤਬਾਹ ਹੋਊਗਾ……..



ਇਕ ਨਵੀ ਬੱਸ 🚌 ਵਿਚ ਕਾਲਜ ਦੀ ਸਾਰੀ
ਕੁੜੀਆਂ ਚੜ ਗਈਆਂ ,…
.
ਤੇ ਬੱਸ 🚌 ਫੁੱਲ ਹੋ ਗਈ ……..??
.
ਕੰਡਕਟਰ: No More, No
More Please…
.
ਮੁੰਡੇ – ਸਾਲਿਆਂ, ਮੋਰਨੀਆਂ , ਮੋਰਨੀਆਂ ਚੜਾ ਲਈਆਂ ਤੇ
ਸਾਡੀ ਵਾਰੀ ਕਹਿੰਦਾ ਨੋ ਮੋਰ , ਨੋ ਮੋਰ .ਨੋ ਮੋਰ

ਮੈ ਰੋਜ਼ ਤੇਰੇ ਸੁਪਨਿਆ ਞਿੱਚ ਆਇਆ ਕਰੁੰਗੀ
ਸੁੱਤੇ ਨੂੰ ਤੈਨੂੰ ਮਾਣੋ ਬਿੱਲੀ ਬਣ ਕੇ ਡਰਾਇਆ ਕਰੁੰਗੀ

ਤਿੰਨ ਦੋਸਤ ਸੀ ਤਿੰਨੇ ਕਾਲੇ ਰੰਗ ਦੇ ਸੀ
ਇਕ ਦਿਨ ਉਹਨਾ ਦੀ ਗੂੜੀ ਯਾਰੀ ਤੋਂ ਖੁਸ਼ ਹੋ ਕੇ …
ਉਹਨਾਂ ਕੋਲ ਇਕ ਪਰੀ ਆਈ ਅਤੇ ਇਕ-ਇਕ ਵਰਦਾਨ
ਮੰਗਣ ਨੂੰ ਕਿਹਾ…??
.
.
ਪਹਿਲਾ ਦੋਸਤ- ਮੇਰਾ ਰੰਗ ਦੁੱਧ ਵਰਗਾ ਚਿੱਟਾ ਕਰ ਦਿੳੁ…
..
ਦੂਜਾ ਦੋਸਤ – ਮੈਨੂੰ ਵੀ ਇਸ ਵਾਂਗ ਗੋਰਾ ਬਣਾ ਦਿਓ….
ਇਸ ਤਰਾਂ ਉਹ ਦੋਨੈ ਦੋਸਤ ਗੋਰੇ ਹੋ ਗਏ..
.
ਤੀਜਾ ਦੋਸਤ – hahahaha..
.
ਇਹਨਾਂ ਸਾਲਿਆਂ ਨੂੰ ਫਿਰ ਕਾਲੇ ਬਣਾਦੋ
ਔਹ ਫਿਰ ਤੋਂ ਕਾਲੇ ਹੋ ਗਏ…
.
ਸਿੱਖਿਅਾ – ਯਾਰ ਕਮੀਨੇ


ਪਤਨੀ ਦੇ ਹੱਥੋਂ ਘਰ ਦੀ ਮੇਜ਼ ਤੇ ਪਿਆ ਫੁੱਲਦਾਨ ਟੁੱਟ ਗਿਆ
ਫੇਰ 2 ਘੰਟੇ ਦੀ ਲੜਾਈ ਤੋਂ ਬਾਅਦ ਸਾਬਿਤ ਹੋਇਆ ਕੇ
3 ਸਾਲ ਪਹਿਲਾਂ ਪਤੀ ਨੇ ਹੀ ਗ਼ਲਤ ਜਗ੍ਹਾ ਤੇ ਰੱਖਿਆ ਸੀ

ਮੈਂਨੂੰ ਸਮਝ ਨੀਂ ਆਉਂਦੀ ਜਿਹੜੇ ਲੋਕ 10 ਬਜੇ ਤੋਂ ਪਹਿਲਾਂ ਸੌਂ ਜਾਂਦੇ ਨੇ
ਉਹਨਾਂ ਚ ਇਹ superpower ਆਉਂਦੀ ਕਿਥੋਂ ਆ ?


ਮੈਂ – ਮੰਮੀ ਆਹ ਦੇ ਮੈਂ ਟੂਰਨਾਮੈਂਟ ਚੋਂ ਪਹਿਲਾਂ ਇਨਾਮ ਜਿੱਤ ਕੇ ਆਇਆ
ਮੰਮੀ – ਉਹ ਛੱਡ ਜਿਹੜੀ ਮੈਂ ਘਰੋਂ ਪਾਣੀ ਵਾਲੀ ਬੋਤਲ
ਭਰ ਕੇ ਦਿੱਤੀ ਸੀ , ਉਹ ਕਿਥੇ ਛੱਡ ਆਇਆ ?


ਵਿਆਹ ਦੇ ਖਾਣੇ ਚ
ਇਕ ਅਣਜਾਣ ਆਦਮੀ ਨੂੰ ਖਾਂਦੇ ਦੇਖ ਕੇ
ਘਰਵਾਲਿਆਂ ਨੇ ਪੁੱਛਿਆ
ਮਾਫ ਕਰਨਾ
ਕੀ ਤੁਹਾਨੂੰ ਕਾਰਡ ਦਿੱਤਾ ਹੈ ?
ਉਸ ਆਦਮੀਂ ਨੇ ਗੁੱਸੇ ਚ ਕਿਹਾ
ਨਹੀਂ ਦਿੱਤਾ ਫੇਰ…
ਇਹ ਮੇਰੀ ਗਲਤੀ ਆ ?

ਪਤਨੀ ਉੱਤੇ ਮੇਰੇ ਇਤਬਾਰ ਦੀ
ਹੱਦ ਵੇਖ ਗਾਲਿਬ
ਉਸਨੇ ਦਿਨ ਨੂੰ ਰਾਤ ਕਿਹਾ
ਅਤੇ ਮੈਂ ਪੈਗ ਬਣਾ ਲਿਆ

ਵੇ ਮੈਨੂੰ ਲੋੜ ਨਹੀਂ ਕੋਠੀਆਂ ਕਾਰਾਂ ਦੀ
ਜਿਥੇ ਤੂੰ ਰੱਖੇ ਓਥੇ ਰਹਿ ਲਾਉਂਗੀ
ਚੰਗੇ ਮਾੜੇ ਦਿਨ ਸਹਿ ਲਾਉਂਗੀ


ਸ਼ਾਮ ਨੂੰ ਜਦ ਘੁੰਮਣ ਨਿਕਲਿਆ ਤਾਂ ਦੇਖਿਆ ਕੇ ਦੁਕਾਨਾਂ ਤੇ ਲੱਗੇ ਜਿੰਨੇ ਵੀ ਬੋਰਡ ਦਿਖਾਈ ਦਿੱਤੇ ,
ਸਾਰਿਆਂ ਤੇ ਇਕ ਅੱਧਾ ਸ਼ਬਦ ਅੰਗਰੇਜ਼ੀ ਦਾ ਜਰੂਰ ਲਿਖਿਆ ਸੀ
ਜਿਵੇਂ :-
ਅਜੈ ਮੈਡੀਕਲ ਸਟੋਰ
ਵਿਜੈ ਫੋਟੋ ਕਾਪੀ ਸੈਂਟਰ
ਬਬਲੂ ਹੇਅਰ ਕਟਿੰਗ
ਸ਼ਿਵਾ ਬਾਰ ਐਂਡ ਹੋਟਲ
ਗਣੇਸ਼ ਲੋਜ਼
ਜੋਤੀ ਹੌਸਪੀਟਲ ਆਦਿ

ਮਨ ਬਹੁਤ ਉਦਾਸ ਹੋਇਆ ਪੰਜਾਬੀ ਦਾ ਇਹ ਹਾਲ ਦੇਖ ਕੇ
ਪਰ ਫਿਰ ਇਕ ਬੋਰਡ ਦਿਖਾਈ ਦਿੱਤਾ, ਸਿਰਫ ਤੇ ਸਿਰਫ ਇਕ ਹੀ ਬੋਰਡ
ਜਿਸਤੇ ਹਮੇਸ਼ਾ ਸ਼ੁੱਧ ਪੰਜਾਬੀ ਲਿਖੀ ਮਿਲਦੀ ਆ
ਜਿਸਤੋਂ ਸਾਨੂ ਪੰਜਾਬੀ ਹੋਣ ਦਾ ਮਾਨ ਮਹਿਸੂਸ ਹੁੰਦਾ ਹੈ

ਠੇਕਾ ਸ਼ਰਾਬ ਦੇਸੀ

ਮਨ ਖੁਸ਼ ਹੋ ਗਿਆ , ਦੇਸ਼ ਭਕਤੀ ਜਾਗ ਗਈ
ਫਿਰ ਕਿ ਸੀ ਵੜ੍ਹ ਗਏ ਅੰਦਰ


ਮੁੰਡਿਆਂ ਨੂੰ ਬੇਨਤੀ ਆ ਕਿ ਕੁੜੀਆਂ ਵਰਗੇ ਲੰਬੇ ਲੰਬੇ ਵਾਲ ਨਾ ਰੱਖੋ
.
.
.
.
.
.
.
.
.
.
.
ਅੱਜ ਮੈਂ ਦੋ ਕਿਲੋਮੀਟਰ ਇੱਕ ਐਕਟੀਵਾ ਪਿੱਛੇ ਫਾਲਤੂ ਘੁੰਮ ਆਇਆ..😂😂😂

ਕਹਿੰਦੀ ਤੇਰੇ ਵਰਗੇ 36 ਤੁਰੇ ਫਿਰ ਦੇ ਆ
,,
ਆਪਾ ਵੀ ਕਹਿੰਤਾ ਫਿਰ
,,
,,
,,
,,
,,
,,
,,
,,
,,
,,
ਤੇਰੇ ਵਰਗੀਆ ਦਾ ਕਿਹੜਾਂ ‪‎StOcK‬
ਬੰਦ ਕਰਤਾ ਰੱਬ ਨੇ ਬਣਾਂਉਣਾਂ!


ਚਰਨਜੀਤ ਸਿੰਘ ਚੰਨੀ ਦਾ ਬਿਆਨ ਆਇਆ ਸਾਹਮਣੇ
ਕਹਿੰਦਾ ਆਪਾ ਤਾ ਹੁਣ ਬੱਕਰੀਆਂ ਹੀ ਰੱਖਣੀਆਂ
300 ਰੁਪਏ ਲਿਟਰ ਦੁੱਧ ਵਿਕਦਾ

😂😂😂😂

ਕੋਈ ਪਾਵਾ ਚੁੱਕੀ ਫਿਰਦਾ
ਕੋਈ ਨਲਕਾ ਚੁੱਕੀ ਫਿਰਦਾ
ਸਾਲਾ ਸਮਝ ਨੀ ਆਉਂਦੀ ਕਿ
ਅਸੀਂ MP ਚੁਣਨਾ ਜਾਂ ਮਿਸਤਰੀ

ਡਾਇਟਿੰਗ ਟਿਪ
ਅਜਿਹੀਆਂ ਚੀਜਾਂ ਤੋਂ ਦੂਰ ਰਹੋ ਜੋ
ਤੁਹਾਨੂੰ ਮੋਟਾ ਬਣਾਉਂਦੀਆਂ ਹੋਣ
ਜਿਵੇਂ ਕਿ ਭਾਰ ਤੋਲਣ ਦੀ ਮਸ਼ੀਨ ,
ਸ਼ੀਸ਼ਾ, ਫੋਟੋਆਂ ਅਤੇ ਪਤਲੇ ਦੋਸਤ