ਕੁੜੀ ਦੀਅਂ ਗਲਾਂ ਜਦੋ ਉਹਨਾਂ ਦਾ ਕੋਈ
ਬਵਾਯਫਰੈਂਡ ਨਹੀ ਹੁੰਦਾ ”
.
.
1. ਮੈਂ ਨਹੀ ਪੈਂਦੀ ਇਹਨਾਂ ਚਕਰਾਂ ਚ
. .2. .ਘਰਆਲੇ ਜਿਆਦਾ ਜਰੂਰੀ ਨੇ ਉਹਨਾਂ ਦੇ
ਸਾਹਮਣੇ ਬਵਾਯਫਰੈਂਡ ਕੁੱਝ ਵੀ ਨਹੀ ”
.
.
3. ਸਾਰੇ ਮੁੰਡੇ ਇਕੋ ਜਿਹੇ ਈ ਹੁੰਦੇ ਨੇ
. _______________ _______________
.
ਉਹੀ ਕੁੜੀ ਦਾ ਜਦੋ ਬਵਾਯਫਰੈਂਡ ਬਣ ਜਾਂਦਾ ਹੈ
ਤਾਂ ਕਿਵੇਂ ਦਿਆਂ ਗਲਾਂ ਕਰਦੀ ਏ ”
.
. 1) ਯਾਰ ਪਤਾ ਨੀ ਕਿਦਾਂ ਪਿਆਰ ਹੋ ਗਿਆ ,
ਹੁਣ ਤਾਂ ਉਸਦੇ ਬਿਨਾਂ ਜੀਅ ਈ ਨੀ ਲਗਦਾ ”
.
2) ਘਰਆਲੀਆਂ ਨੂੰ ਮਨਾਉਣਾ ਪੈਣਾ ਯਾਰ , ਉਸਦੇ
ਬਿਨਾਂ ਨੀ ਰਹੀ ਹੁੰਦਾ ”
. .
.
3) ਉਹ ਬਾਕੀ ਮੁੰਡੀਆਂ ਵਾਂਗ ਨਹੀ..



ਲੋਕਾਂ ਦੀ ਰਾਤ
ਅਪਣੀਆਂ Girlfriends ਨਾਲ
ਫੋਨ ਤੇ ਗੱਲ ਕਰਦੇ ਲੰਘ ਜਾਂਦੀ ਆ ….
.
ਇੱਥੇ ਸਾਡੀ ..??
.
.
.
.
.
.
.
.
ਸਾਲੀ ਸਾਰੀ ਰਾਤ ਮੱਛਰ ਮਾਰਦੇ
ਦੀ ਲੰਘਦੀ ਆ..

ਇਕ ਭਾਰਤ ਰਤਨ ਉਨ੍ਹਾਂ ਪਤਨੀਆਂ ਨੂੰ
ਵੀ ਮਿਲਣਾ ਚਾਹੀਦਾ
ਜੋ 300 ਸ਼ਬਦ ਪ੍ਰਤਿਮਿੰਟ ਬੋਲਣ ਤੋਂ ਬਾਅਦ
ਕਹਿੰਦੀਆਂ ਨੇ ਕਿ

“ਮੇਰਾ ਮੂੰਹ ਨਾ ਖੁਲਵਾ”


ਜੇ ਤੁਸੀਂ ਗਰੀਬ ਜਨਮ ਲੈਂਦੇ ਹੋ ਤਾਂ ਇਸ ਵਿਚ ਤੁਹਾਡੀ ਗਲਤੀ ਨਹੀਂ ਆ
ਪਰ ਜੇ ਤੁਸੀਂ ਗਰੀਬ ਹੀ ਮਰ ਜਾਂਦੇ ਹੋ ਤਾਂ ਸਿਰਫ ਤੁਹਾਡੀ ਗ਼ਲਤੀ ਆ
“ਬਿਲ ਗੇਟਸ”

ਜੇ ਤੁਹਾਡਾ ਪਿਤਾ ਗਰੀਬ ਹੈ ਤਾਂ ਇਸ ਵਿਚ ਤੁਹਾਡੀ ਗਲਤੀ ਨਹੀਂ ਆ
ਪਰ ਜੇ ਤੁਹਾਡਾ ਸਹੁਰਾ ਵੀ ਗਰੀਬ ਹੈ ਤਾਂ ਸਿਰਫ ਤੁਹਾਡੀ ਗਲਤੀ ਆ
“ਐਡਮਿਨ”

ਪਿੰਡ ਦੀਆਂ ਔਰਤਾਂ ਹੁਣ ਚੁਗਲੀਆਂ ਨੀਂ ਕਰਦੀਆਂ
Whatsapp ਦਾ screenshot ਭੇਜ ਦਿੰਦੀਆਂ ਨੇ
“ਡਿਜਿਟਲ ਚੁਗਲੀ ਕੇਂਦਰ”
ਹੋਰ ਕਿੰਨੇ ਅੱਛੇ ਦਿਨ ਚਾਹੀਦੇ ਨੇ


ਝੰਡਾ ਅਮਲੀ ਆਪਣੇ ਦੋਸਤ ਨੂੰ ” ਯਾਰ ਕੱਲ ਨਾ ਸਾਡੇ ਗੁਆਂਡੀ ਦਾ ਬੱਚਾ ਗਵਾਚ
ਗਿਆ ”
.
.
.
ਦੋਸਤ ” ਫਿਰ ?
.
.
.
.
ਝੰਡਾ ਅਮਲੀ ” ਫਿਰ ਕੀ , ਮੈਂ ਉਹਨਾਂ ਨੂੰ ਕਿਹਾ ਵੀ
ਗੂਗਲ ਚ ਸਰਚ ਮਾਰ ਲਵੋ ”
.
.
ਜੇ ਲੱਭ ਗਿਆ ਤਾਂ ਡਾਉਨਲੌਡ ਕਰ ਲਿਉ


ਬੰਦੇ ਦੀਆਂ ਮਜਬੂਰੀਆਂ ਈ ਉਹਦੀਆਂ ਖੁਸ਼ੀਆਂ ਤਬਾਹ ਕਰ ਦਿੰਦੀਆਂ …! ਪਿਆਰ ਚ ਫਸੇ ਦੋ ਦਿਲ਼ ਪਤਾ ਨੀ ਆਪਣੇ ਭੱਵਿਖ ਨੂੰ ਲੈਕੇ ਕਿਹੋ ਜਿਹੇ ਸੁਪਨੇ ਸਜਾ ਲੈਂਦੇ ਆ, ਪਰ ਜਦ ਵਿਛੋੜੇ ਪੈਂਦੇ ਆ ਤਾਂ ਟੁੱਟੇ ਸੁਪਨੇ ਦਿਲ ਨੂੰ ਵੱਢ ਟੁੱਕ ਸੁੱਟਦੇ ਆ …!
ਅੱਜ ਦੁਪੈਰੇ ਈ ਫੋਨ ਖੜਕਿਆ, ਮਿੱਸ ਕਾਲ ਆਈ, ਮੈਂ ਹਾਲ਼ੇ ਨੀਂਦ ਚ ਈ ਸੀ , ਬੰਦ ਅੱਖਾਂ ਨਾਲ ਈ ਤੱਕ ਜੇ ਨਾਲ ਨੰਬਰ ਮਿਲਾ ਲਿਆ..! ਉਹਦੀ “ਹੈਲੋ” ਦੀ ਵਾਜ ਅੰਮ੍ਰਿਤ ਵੇਲੇ ਦੀ ਬਾਣੀ ਆਂਗੂ ਕੰਨਾ ਚ ਹੁੰਦੀ ਹੋਈ ਦਿਲ ਚ ਰਸ ਜਿਹਾ ਘੋਲ ਗਈ ..! ਮੈੰ ਬੀ ਸਾਸਰੀਕਾਲ ਬੁਲਾਈ..! ਮੈਨੂੰ ਜਾਪਿਆ , ਸ਼ੈਦ “ਹੈਪੀ ਫਰੈਂਡਸ਼ਿਪ ਡੇਅ ” ਕਹਿ ਕੇ ਪੰਜ ਸੱਤ ਪਾਰੀਆਂ ਮਿਲਣਗੀਆਂ …! ਪਰ ਹੋਇਆ ਉਲਟ , ਉਹ ਅੱਗਿਉਂ ਡੁਸ ਡੁਸ ਕਰਦੀ ਰੋਣ ਲੱਗ ਪਈ ਤੇ ਬੋਲਣ ਲੱਗ ਪਈ “ਮੈਂ ਤੈਨੂੰ ਕਦੋਂ ਦੀ ਕਹਿ ਰਹੀ ਆ , ਤੂੰ ਆਜਾ , ਆ ਕੇ ਮੇਰੇ ਘਰਦਿਆਂ ਨਾਲ ਗੱਲ ਕਰਲੈ, ਪਰ ਤੂੰ ਮੇਰੀ ਇੱਕ ਨੀ ਮੰਨੀ, ਮੇਰੇ ਮਾਪਿਆਂ ਨੇ ਲਾਗਲੇ ਪਿੰਡ ਮੇਰਾ ਰਿਸ਼ਤਾ ਪੱਕਾ ਕਰਤਾ ..! ਮੈਂ ਵਿਆਹ ਨੀ ਕਰੌਣਾ, ਤੇਰੇ ਬਿਨਾ ਨੀ ਜੀਅ ਸਕਦੀ..! ਮੈਂ ਮਰ ਜਾਮਾਗੀ…! ਮੈਂ ਤੇਰੀ ਸੀ ਤੇ ਤੇਰੀ ਬਣ ਕੇ ਰਹੀ, ਹੁਣ ਹੋਰ ਕੋਈ ਮੇਰੇ ਸਾਹਾਂ ਦਾ ਹੱਕਦਾਰ ਨੀ ਬਣ ਸਕਦਾ…! ਮੈਂ ਤੇਰੇ ਅੱਗੇ ਹਾੜੇ ਕੱਢ ਕੱਢ ਥੱਕ ਗਈ..! ਪਰ ਤੂੰ ਹਰ ਵਾਰ ਘਰ ਦੀਆਂ ਮਜਬੂਰੀਆਂ ਦੱਸ ਕੇ ਇੱਥੇ ਹੀ ਰੁਕਿਆ ਰਿਹਾ..!
ਮਖਿਆ ” ਮਿੱਠੀ ! ਤੂੰ ਥੋੜੇ ਜੇ ਦਿਨ ਹੌਂਸਲਾ ਰੱਖ , ਮੈਂ ਆ ਰਿਹਾ, ਸਭ ਕਲੀਅਰ ਹੋ ਗਿਆ ”
ਆਂਹਦੀ “ਹੁਣ ਆ ਜੀ ਸਦਕੇ ਆ, ਪਰ ਮੇਰੇ ਲਈ ਰਿਸ਼ਤਾ ਲੈ ਕੇ ਨਾ ਆਮੀ, ਵੇਲ਼ਾ ਲੰਘ ਚੁੱਕਾ, ਮੈਨੂੰ ਆਬਦੇ ਹੱਥੀਂ ਜਹਿਰ ਦੇ ਦਮੀ…! ਮੇਰੇ ਤੋੰ ਨੀ ਕਿਸੇ ਹੋਰ ਦੀ ਬਣ ਕੇ ਜੀਅ ਹੋਣਾ …! ਉਹਦੇ ਹੰਝੂ-ਹਾਉਕਿਆਂ 😪😪ਨੇ ਮੈਨੂੰ ਬੀ ਰਵਾ ਸੁੱਟਿਆ…! ਅੱਗੇ ਕੁਸ਼ ਬੋਲ ਨਾ ਸਕਿਆ , ਤਾਂ ਫੋਨ ਕੱਟਤਾ..! ਕਿੰਨਾ ਚਿਰ ਮੈਂ ਸਿਰਹਾਣੇ ਚ ਮੂੰਹ ਦੇਕੇ ਉੱਚੀ-ਉੱਚੀ ਰੋਈ ਗਿਆ ਨਾਲੇ ਉਹਦੇ ਕਹੇ ਬੋਲਾਂ ਨੂੰ ਯਾਦ ਕਰ ਕਰ ਮਾਫੀਆਂ ਮੰਗੀਆਂ ..! 😭😭😭😭
ਜਦ ਅੱਖਾਂ ਪੂੰਝਦਾ ਪਾਣੀ ਪੀਣ ਲੱਗਾ, ਤਾਂ ਯਾਦ ਆਇਆ, ਹੱਟ ਭੈਣ ਚੋ! ਮੇਰੀ ਤਾਂ ਕੋਈ ਸਹੇਲੀ ਈ ਹੈਨੀ…! ਫੋਨ ਅੱਲ ਦੇਖਿਆ, ਤਾਂ ਉਹ ਨਾਲ ਰਹਿੰਦੇ ਦੂਏ ਮੁੰਡੇ ਦਾ ਫੋਨ ਸੀ , ਸਾਲਾ ਮੇਰੇ ਸਿਰਹਾਣੇ ਚਾਰਜ ਲਾ ਕੇ ਨਹੌਣ ਚਲਾ ਗਿਆ ਸੀ …!
ਬਾਥਰੂਮ ਚ ਆਕੇ ਆਂਹਦਾ , ਬਾਈ ਕੀ ਹੋਇਆ ? ਤੇਰੀਆਂ ਅੱਖਾਂ ਕਾਹਤੋਂ ਸਲਾਬੀਆਂ ਜਿਹੀਆਂ ਹੋਈਆਂ ਪਈਆਂ ?
ਮੈਨੂੰ ਇੱਕ ਚੜੇ ਇੱਕ ਉਤਰੇ , ਮਖਿਆ “ਤੇਰਾ ਸਿਆਪਾ ਕਰਕੇ ਹੱਟਿਆ” ਤੇ ਖਬਰਦਾਰ ਜੇ ਅੱਜ ਤੋੰ ਬਾਦ ਮੇਰੇ ਸਿਰਹਾਣੇ ਆਬਦਾ ਫੋਨ ਰੱਖਿਆ…! 😡😡
ਯੱਦੇ ਆਸ਼ਕੀਆਂ ਦੇ …

ਇੱਕ ਮੁੰਡੇ ਨੇ ਸਲਿੱਮ ਜਿਹੀ…
ਕੁੜੀ ਨੂੰ ਕਿਹਾ…?
.
.
.
ਚੇਹਰਾ ਤੇਰਾ ਖਾਸ ਨਹੀ…
ਹੱਡੀਆ ਤੇ ਤੇਰੇ ਮਾਸ ਨਹੀ…..
.
ਪਿਆਰ ਤੈਨੂੰ ਸਵਾਹ ਕਰਾ…
ਤੇਰੀ ਤਾ ਜਿਉਣ ਦੀ ਵੀ ਆਸ ਨਹੀ…….

ਵਿਆਹ ਚ
ਪੰਡਿਤ – ਪੂਜਾ ਦੀ ਥਾਲੀ ਲੈ ਕੇ ਆਓ
ਮੁੰਡਾ – ਲੈ ਆਇਆ
ਪੂਜਾ – ਕੀ ਆ ਯਾਰ , ਮੇਰੀ ਰੋਟੀ ਵਾਲੀ ਥਾਲੀ
ਕਿਉਂ ਚੁੱਕ ਲਿਆਇਆ ?


ਗੱਲ ਸੁਣੀ ਮੇਰੀ, ਐਵੇਂ ਕਰ ਨਾ ਤੂੰ ਦੇਰੀ
ਕਰ ਬੇਬੇ ਨਾਲ ਸਲਾਹ, ਮੈਨੂੰ ਲੈ ਆਪਣਾ ਬਣਾ
ਜੇ ਤੇਰੇ ਤੋਂ ਨਾ ਮੰਨੇ ਬੇਬੇ, ਮੇਰੀ ਗੱਲ ਕਰਵਾ
ਮੰਮੀ ਜੀ ਮੰਮੀ ਜੀ ਕਹਿ, ਮੈਂ ਆਪੇ ਲਊ ਮਨਾ


ਇੱਕ ਕੁੜੀ ਹੋਰ ਫਸ ਗਈ Bathinde
ਦੀ ਆ
.
.
.
.
B.A ਦੇ ਪੇਪਰ ਵਿੱਚ ਨਕਲ ਮਾਰਦੀ ਸੀ
ਫੜ ਲੀ ਫਲੈਗ
ਵਾਲਿਆ ਨੇ

ਹੀਰ ਅਾਖਦੀ ਜੋਗੀਅਾ ਝੂਠ ਬੋਲੇ
ਕੋਣ ਵਿਛੜੇ ਯਾਰ ਮਿਲਾਵਦਾ ੲੇ .
ਜੋਗੀ ਕਹਿਦਾ ਸੱਪ ਦੇਖਣਾ ਤੇ ਵੇਖ ਲਾ
ਹੋਰ ਨਾ ਮੇਰੇ ਤੋ ਲੱਫੜੇ ਖਾ ਲੲੀ


ਬਿਜਲੀ ਬੋਰਡ ਦੇ ਦਫ਼ਤਰ ਮੂਹਰੇ ਇੱਕ ਬੰਦਾ ਕੇਲੇ ਵੇਚ ਰਿਹਾ ਸੀ*

*ਇੱਕ ਬਿਜਲੀ ਵਿਭਾਗ ਦਾ ਮੁਲਾਜ਼ਮ ਆ ਗਿਆ*

*ਬਿਜਲੀ ਮੁਲਾਜ਼ਮ :- ਕੇਲੇ ਕੀ ਰੇਟ ਨੇ*?

*ਰੇਹੜੀ ਵਾਲਾ :- ਜਨਾਬ ਕਿਹਦੇ ਵਾਸਤੇ ਲੈਣੇ ਨੇ ਕੇਲੇ* ?

*ਬਿਜਲੀ ਮੁਲਾਜ਼ਮ :- ਕੀ ਮਤਲਬ* ?

*ਰੇਹੜੀ ਵਾਲਾ :- ਜਨਾਬ ਮਤਲਬ ਕਿ ਜੇ ਤਾਂ ਮੰਦਰ ਵਿੱਚ ਪ੍ਰਸਾਦ ਚਾੜਨ ਲਈ ਲੈਣੇ ਨੇ ਤਾਂ 10 ਰੁਪਏ ਦਰਜਨ ,ਜੇ ਕਿਸੇ ਬਿਰਧ ਆਸ਼ਰਮ ਲਈ ਲੈਣੇ ਨੇ ਤਾਂ 15 ਰੁਪਏ , ਜੇ ਬੱਚਿਆਂ ਲਈ ਲੈਣੇ ਆ ਤਾਂ 20 ਰੁਪਏ , ਜੇ ਪੈਗ ਸ਼ੇਗ ਨਾਲ ਖਾਣ ਲਈ ਲੈਣੇ ਆ ਤਾਂ 30 ਰੁਪਏ ਦਰਜਨ*
*ਜੇ ਆਪਣੇ ਘਰ ਲਈ ਲੈਣੇ ਆ ਤਾਂ 50 ਰੁਪਏ ਦਰਜਨ* •••••••

*ਬਿਜਲੀ ਮੁਲਾਜ਼ਮ :- ਇਹ ਕੀ ਡਰਾਮਾ ਕਰਦੇ ਓਏ, ਕੇਲੇ ਤਾਂ ਇੱਕ ਹੀ ਨੇ ਫ਼ੇਰ ਉਹਨਾਂ ਦਾ ਭਾਅ ਕਿਉਂ ਅੱਡ -ਅੱਡ ਦੱਸੀ ਜਾਨੇ* ??

*ਰੇਹੜੀ ਵਾਲਾ :- ਜਨਾਬ ਇਹ ਤਾਂ ਥੋਡੇ ਆਪਣੇ ਸਿਸਟਮ ਮੁਤਾਬਕ ਹੀ ਆ* ••••

*ਤੁਸੀਂ ਵੀ ਇੱਕ ਹੀ ਖੰਬੇ ਤੋ ਬਿਜਲੀ ਦਿੰਦੇ ਓ*

*ਤਾਂ ਘਰਾਂ ਲਈ ਅੱਡ ਰੇਟ ,ਦੁਕਾਨਾਂ ਲਈ ਅੱਡ ਰੇਟ, ਕਾਰਖਾਨੇ ਲਈ ਅੱਡ ਰੇਟ , ਕਿਸੇ ਨੂੰ 200 ਯੂਨਿਟ ਵੀ ਮੁਆਫ* 👆🏼😏
*ਅਜੇ ਉਪਰੋਂ*
*ਇਧਨ ਖਰਚਾ, sevice ਲਾਈਨ ਖਰਚਾ* ,
*ਮੀਟਰ ਕਰਾਇਆ* 😡

*ਨਾ ਮੀਟਰ ਸਾਲਾ ਅਮਰੀਕਾ ਤੋਂ ਮੰਗਵਾਇਆ ਸੀ* ?

*25 ਸਾਲ ਤੋਂ ਓਹਦਾ ਕਰਾਇਆ ਭਰੀ ਜਾਨਾਂ*,

*ਆਖਰ ਵਿੱਚ ਦੱਸ ਤਾਂ ਦਿਓ ਮੀਟਰ ਦੀ ਕੀਮਤ ਹੈ ਕਿੰਨੀ* ??

ਪਤਨੀ – ਮੈਂ ਸੋਹਣੀ ਆ ?
ਪਤੀ – ਹਾਂ
ਪਤਨੀ – ਸਭ ਤੋਂ ਜ਼ਿਆਦਾ ਸੋਹਣੀ ਕਦੋਂ ਲੱਗਦੀ ਆ ?
ਪਤੀ – ਜਦੋਂ ਚੁੱਪ ਰਹਿੰਦੀ ਆ