ਰਿਸ਼ਤੇ ਬਹੁਤ ਹੀ ਨਾਜੁਕ ਹੁੰਦੇ ਆ…..
ਅਕਸਰ ਇਹ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਟੁੱਟ ਜਾਂਦੇ ਆ…..
.
ਉਦਾਹਰਣ ਵਜੋਂ…….??
.
.
.

.
ਮੂੰਗਫਲੀ ਮੇਂ ਦਾਣਾ ਨਹੀਂ……!
ਹਮ ਤੁਮਾਰੇ ਮਾਮਾ ਨਹੀਂ ..



ਸਾਡੇ ਪੇਜ ਤੇ 80%.ਜੰਨਤਾ ਪੰਜਾਬ ਤੋ ਹੈ
ਜੋ ਕੇ ਨੈਟ ਬੰਦ ਹੋਣ ਕਾਰਨ ਖਬਰਾਂ ਸੁਣ ਰਹੀ ਹੈ..
ਹੁਣ ਬੇਨਤੀ ੲਿਹ ਹੈ ਕੀ ਪੇਜ ਵੱਧ ਤੋ ਵੱਧ share ਕਰੋ
ਤਾਂ ਜੋ ਸਟੇਟਸ ਬਾਕੀ ਦੇਸ਼ਾ ਵਾਲਿਅਾ ਲੲੀ ਚੱਲਦੇ ਰਿਹਾ ਕਰਨ.

ਇਤਿਹਾਸ ਗਵਾਹ ਹੈ…..
.
.
.
.
.
.
ਜਦੋਂ ਵੀ ਕੋਈ ਕੁੜੀ Feeling Sick (ਬਿਮਾਰ)
ਵਾਲਾ ਸਟੇਟਸ ਪਾਉਂਦੀ ਆ…..
..
ਉਦੋਂ……?
..
ਕੁਮੈਂਟ ਕਰਨ ਵਾਲੇ ਹਰ ਮੁੰਡੇ ਵਿੱਚ ਡਾਕਟਰ ਦੀ
ਆਤਮਾ ਆ ਜਾਂਦੀ ਆ

ਜਿਸਨੇ ਮਾਸੂਮੀਅਤ ਨਹੀਂ ਦੇਖੀ
ਓਹਨੂੰ ਮੇਰੀ ਫੋਟੋ ਦਿਖਾਈ ਜਾਵੇ
😂😂😂😂😂😂


ਅੱਜ ਤਾਂ ਹੱਦ ਹੋਗੀ,
ਹੱਦੋਂ ਵੀ ਵੱਧ ਹੋਗੀ,

ਕੁੜੀ ਨੰਬਰ ਦੇ ਕੇ ਗਈ ਸੀ,
ਚਾਅ ਚਾਅ ਚ ਪ੍ਰਤੀ ਚੱਬ ਹੋ ਗੀ

ਮੈਂ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ,
ਉਹ ਹੱਸ ਕੇ ਕਹਿੰਦੀ ਜਦ ਮੈਂ ਨਹੀ ਸੀ ਉਦੋਂ
ਵੀ ਤਾਂ ਜ਼ਿਊਦਾ ਸੀ
.
ਤਾਂ ਮੈਂ ਸੋਚਿਆ
.
.
ਗੱਲ ਤਾਂ ਕੁੜੀ ਦੀ ਸਹੀ ਆ ,
ਮੈਂ ਸਾਲੀ ਏਵੇਂ ਟੈਨਸ਼ਨ ਲਈ ਆ


ਬਚਪਨ ਤੋਂ ਸੁਣਦੇ ਆਏ ਸੀ ਕੇ ਕਮਾਈ ਕਰੋ
ਤੁਹਾਡੀਆਂ ਸੱਤ ਪੀੜ੍ਹੀਆਂ ਬੈਠ ਕੇ ਖਾਣ ਗੀਆਂ
ਮੈਨੂੰ ਲੱਗਦਾ ਉਹ ਸੱਤਵੀਂ ਪੀੜ੍ਹੀ ਆਪਾਂ ਹੀ ਆ


ਪਤਨੀ-
ਸੁਣੋ ਜੀ,ਮੈਂ ਆਪਣੇ ਵਾਲ ਕਟਵਾ ਲਵਾਂ ?
ਪਤੀ-
ਕਟਵਾ ਲੈ
ਪਤਨੀ-
ਵੇਖੀਂ ਹਾਏ ਬੜੀ ਮੁਸ਼ਕਿਲ ਨਾਲ ਵਧਾਏ ਸੀ
ਪਤੀ-
ਤਾਂ ਫਿਰ ਨਾ ਕਟਵਾ
ਪਤਨੀ-
ਹੁਣ ਮੈਨੂੰ ਸੰਭਾਲਣੇ ਔਖੇ ਲੱਗਦੇ ਨੇ
ਪਤੀ-
ਤਾਂ ਫਿਰ ਕਟਵਾ ਲੈ
ਪਤਨੀ-
ਭੈੜੇ ਤਾਂ ਨਹੀਂ ਲੱਗਣਗੇ
ਪਤੀ-
ਤਾਂ ਫਿਰ ਨਾ ਕਟਵਾ
ਪਤਨੀ-
ਪਰ ਮੇਰੀਆਂ ਸਹੇਲੀਆਂ ਕਹਿੰਦਿਆਂ ਕੇ ਮੇਰੇ ਛੋਟੇ ਵਾਲ ਜ਼ਿਆਦਾ ਫੱਬਣਗੇ
ਪਤੀ-
ਤਾਂ ਫਿਰ ਕਟਵਾ ਲੈ
ਪਤਨੀ-
ਪਰ ਫਿਰ ਛੋਟੇ ਵਾਲਾ ਦੀ ਗੁੱਤ ਨਹੀਂ ਹੋਣੀ
ਪਤੀ-
ਤਾਂ ਫਿਰ ਨਾ ਕਟਵਾ
ਪਤਨੀ-
ਮੈਂ ਕੀ ਕਹਿੰਦੀ ਹਾਂ
ਇੱਕ ਵਾਰਾਂ ਕੱਟਵਾ ਕੇ ਦੇਖ ਹੀ ਨਾ ਲਵਾਂ ?
ਪਤੀ-
ਤਾਂ ਫਿਰ ਕੱਟਵਾ ਲੈ
ਪਤਨੀ-
ਜੇ ਸੋਹਣੇ ਨਾ ਲੱਗੇ ਫੇਰ ?
ਪਤੀ-
ਤਾਂ ਫੇਰ ਨਾ ਕੱਟਵਾ
ਪਤਨੀ-
ਦੇਖੀ ਜਾਊ,ਕੱਟਵਾ ਹੀ ਲੈਂਦੀ ਹਾਂ ?
ਪਤੀ-
ਤਾਂ ਫਿਰ ਕੱਟਵਾ ਲੈ
ਪਤਨੀ-
ਜੇ ਸੋਹਣੇ ਨਾ ਲੱਗੇ ਤਾਂ ਤੁਸੀਂ ਜ਼ੁੰਮੇਦਾਰ ਹੋਵੋਂਗੇ
ਪਤੀ-
ਤਾਂ ਫਿਰ ਨਾ ਕੱਟਵਾ
ਪਤਨੀ-
ਵੈਸੇ ਛੋਟੇ ਵੱਲ ਖਿੱਲਰਦੇ ਘੱਟ ਹੈ
ਪਤੀ-
ਤਾਂ ਫਿਰ ਕੱਟਵਾ ਲੈ
ਪਤਨੀ-
ਡਰ ਲੱਗਦਾ ਕੀਤੇ ਭੈੜੇ ਨਾ ਲੱਗਣ ?
ਪਤੀ-
ਤਾਂ ਫਿਰ ਨਾ ਕੱਟਵਾ
ਪਤਨੀ-
ਅੱਛਾ ਫਿਰ ਸੋਚ ਲਿਆ
ਕੱਟਵਾ ਹੀ ਲੈਨੀ ਆਂ
ਪਤੀ-
ਤਾਂ ਫਿਰ ਕੱਟਵਾ ਲੈ
ਪਤਨੀ-
ਤਾਂ ਫਿਰ ਕਦੋਂ ਚੱਲਾਂਗੇ ?
ਪਤੀ-
ਤਾਂ ਫਿਰ ਨਾ ਕੱਟਵਾ
ਪਤਨੀ-
ਮੈਂ ਮੰਮੀ ਕੋਲ ਜਾਣ ਦਾ ਪੁੱਛਿਆ?
ਪਤੀ-
ਤਾਂ ਫਿਰ ਕੱਟਵਾ ਲੈ
ਪਤਨੀ-
ਮੈਂ ਕੀ ਪੁੱਛਿਆ,
ਤਬੀਅਤ ਤਾਂ ਠੀਕ ਹੈ?
ਪਤੀ-
ਤਾਂ ਫਿਰ ਨਾ ਕੱਟਵਾ
ਪਤੀ ਵਿਚਾਰਾ ਪਾਗਲਖਾਨੇ ਆ
ਉੱਥੇ ਵੀ ਇਹੀ ਬੋਲੀ ਜਾਂਦਾ
ਤਾਂ ਫਿਰ ਕੱਟਵਾ ਲੈ
ਤਾਂ ਫਿਰ ਨਾ ਕੱਟਵਾ

ਰੱਬਾ ਨਵਾਂ ਸਾਲ ਇਕੱਲੇ ਦਾ ਈ ਲੰਘਿਆ..
ਹੁਣ…………..???
.
.
.
.
.
.
.
.
.
.
.
.
.
.
.
.
ਵੈਲਨਟਾਈਨ ਡੇ ਤੱਕ ਸਹੇਲੀ ਵਾਲੀ ਕਰੀ
ਕਿਰਪਾ ਕਰਦੀ

ਇੱਕ ਬੰਦੇ ਨੇ ਅਸਮਾਨ ਵਿੱਚ ਉੱਡਦੇ ਇੱਕ
ਪਰਿੰਦਾ ਵੱਲ ਦੇਖਿਆ ਤੇ ਉਸਨੂੰ ਸਵਾਲ ਪੁੱਛਿਆ …
.
ਤੈਨੂੰ ..??
.
.
ਅਸਮਾਨ ਵਿੱਚ ਉੱਚੀਆਂ-ਉਡਾਰੀਆ ਲਗਾਉਂਦੇ
ਸਮੇਂ ਹੇਠਾਂ ਡਿੱਗਣ ਦਾ ਡਰ ਨੀ ਲਗਦਾ..
.
ਪਰਿੰਦੇ ਨੇ ਉਸ ਵੱਲ ਗਹਿਰੀ ਨਜ਼ਰ ਨਾਲ ਤੱਕਿਆ
ਤੇ ਕਿਹਾ..?
.
.
ਸਾਲਿਆ… !
.
ਜੇ ਸ਼ਕਲ ਨੀ ਚੱਜ ਦੀ ਘੱਟੋ ਘੱਟ ਗੱਲ ਤਾਂ
ਚੱਜ ਦੀ ਕਰ ਸਕਦਾ


ਆਹ ਬਿਜਲੀ ਵਾਲੇ ਮੀਟਰ ਵੀ ਚਾਈਨਾ ਦੇ ਹੀ ਨੇ
ਸਰਕਾਰ ਨੂੰ ਬੇਨਤੀ ਆ ਕਿ ਪਹਿਲਾਂ ਇਸਦਾ ਬਾਈਕਾਟ ਕਰੀਏ
ਆਪਾਂ ਤਾਰਾਂ ਸਿਧੀਆਂ ਹੀ ਲਾ ਲਈਏ


ਇੱਕ Confusion ਹੈ
ਜਦੋਂ ਕੋਈ Hmmmm ਬੋਲੇ
ਤਾਂ ਕੀ
.
.
.
.
.
.
.
Rply
ਕਰੀਏ ?????

Dunia Ch Har Koi Sarh Reha Ik Dooje To,
Par Pata Nai Fer V Eni Thandd Kyo Ae…!!


ਦੁੱਧ ਵਾਲੇ ਨੇ ਇਕ ਔਰਤ ਨੂੰ ਸਾਈਕਲ ਤੇ ਟੱਕਰ ਮਾਰ ਦਿਤੀ
ਔਰਤ (ਗੁੱਸੇ ਨਾਲ ) – ਦਿਸਦਾ ਨੀਂ ? ਅੰਨਾ ਆ ?
ਦੁੱਧ ਵਾਲਾ – sorry madam , ਅੱਜ ਸਵੇਰ ਦੀ ਤੁਸੀਂ ਤੀਸਰੀ
ਸੁੰਦਰ ਔਰਤ ਹੋ ਜਿਸ ਨਾਲ ਮੇਰੀ ਸਾਈਕਲ ਨਾਲ ਟੱਕਰ ਹੋਈ ਆ
ਔਰਤ – ਓਹੋ ਕੋਈ ਗੱਲ ਨਹੀਂ , ਵੈਸੇ ਤਿਨਾ ਚੋਂ ਖੂਬਸੂਰਤ ਕੌਣ ਸੀ ?
ਦੁੱਧ ਵਾਲਾ – ਜੀ ਤੁਸੀਂ
ਔਰਤ – ਸੁਣੋ , ਤੁਹਾਨੂੰ ਸੱਟ ਤੇ ਨੀ ਲੱਗੀ

ਪੱਪੂ – ਸਰ ਤੁਸੀਂ ਤਾਂ ਕਹਿੰਦੇ ਸੀ ਕੇ ਜੋ ਤੁਸੀਂ ਦੂਜੇ ਨੂੰ ਦੇਵੋਗੇ ਓਹੀ ਵਾਪਿਸ ਮਿਲੂਗਾ
ਮਾਸਟਰ – ਹਾਂ ਫੇਰ
ਪੱਪੂ – ਮੈਂ ਕਲ ਕੁੜੀ ਨੂੰ ਕਿਸ ਦਿੱਤੀ
ਤੇ ਓਹਨੇ ਚਪੇੜ

ਕਮਲੀ ਕਹਿੰਦੀ ਅੱਜ ਕੋਈ ਸ਼ੇਅਰ ਸੁਣਾਓ,
ਮੈ ਕਿਹਾ, “ਸਾਰੀ ਉਮਰ ਆਪਾ ਦੋਵਾਂ ਨੂੰ ਇੱਕ ਦੂਜੇ ਦਾ ਸਾਥ ਹੋਵੇ…”
ਕਹਿੰਦੀ, “ਵਾਹ ਵਾਹ”
ਮੈ ਕਿਹਾ, “ਸਾਰੀ ਉਮਰ ਦੋਵਾਂ ਨੂੰ ਇੱਕ ਦੂਜੇ ਦਾ ਸਾਥ ਹੋਵੇ…”
ਕਹਿੰਦੀ, “ਵਾਹ ਵਾਹ ਅੱਗੇ..?”
ਮੈ ਕਿਹਾ, “ਤੀਜਾ ਸਾਡੇ ਨਾਲ ਖੇਡਦਾ ਸਾਡਾ ਜਵਾਕ ਹੋਵੇ…”
ਕਮਲੀ ਹੱਸ-ਹੱਸ ਕਮਲੀ ਹੋਰ ਕਮਲੀ ਹੋ ਗਈ