ਰਿਸ਼ਤੇਦਾਰ – ਪੁੱਤ weekend ਤੇ ਕੀ ਕਰਦਾ ਹੁੰਦਾ ?
ਮੈਂ – ਕ੍ਰਾਈਮ ਪੈਟਰੋਲ ਦੇਖਦਾ
ਰਿਸ਼ਤੇਦਾਰ – ohh !! ਤੈਨੂੰ ਕ੍ਰਾਈਮ ਸ਼ੋ ਪਸੰਦ ਆ ?
ਮੈਂ – ਨਹੀਂ, ਲੋਕੀ ਕਿਦਾਂ ਆਪਣੇ ਰਿਸ਼ਤੇਦਾਰਾਂ ਦਾ ਕਤਲ
ਕਰਦੇ ਆ , ਉਹ ਦੇਖਣਾ ਪਸੰਦ ਆ
ਬਾਅਦ ਚ ਰਿਸ਼ਤੇਦਾਰ ਦਾ ਫੋਨ ਨੀ ਆਇਆ



ਵੀਰੋ ਸੁਣੋ ਕਿ ਕਹਿੰਦਾ ਗੁਰੂ ਰੰਧਾਵਾ
ਜਦੋ ਰਾਤ ਨੂੰ ਉਸਦੇ ਮੱਛਰ ਲੜਦੇ ਨੇ :
ਹਾਏ ਓਏ
ਅੱਧੀ ਰਾਤ ਹੋਈ ਸਾਡੇ ਮੰਜੇ ਨੂੰ ਮੱਛਰਾਂ ਨੇ ਘੇਰ ਲਿਆ,
ਹਾਏ ਓਏ
ਅੱਜ ਫੇਰ ਤਫੜਾਂ ਤੇ ਖਾਜ ਕਰ ਕੇ ਜ਼ਖਮਾਂ ਨੂੰ ਛੇੜ ਲਿਆ

ਇਸ ਇਸ਼ਕ ਦੀ ਬਿਮਾਰੀ ਦਾ ਕੋਈ ਇਲਾਜ਼ ਨੀ..
ਨਾਂ ਹੀ ਕਿਸੇ ਡਾਕਟਰ ਕੋਲ ਨਾ ਵੇਦ ਕੋਲ…
.
ਇਸ ਦਾ ਬੱਸ ਇਲਾਜ ਇੱਕ ਹੀ ਆ….??
.
.
.
.
.
.
.
.
.
.
.
.
ਬਾਪੂ ਦੀ ਜੁੱਤੀ..

ਕੋਈ ਪਿਛਲੇ ਹਫਤੇ ੲਿਕ ਸਾਧ ਦੇ ਡੇਰੇ ਚ ਬੰਬ ਰੱਖਦੇ
ਹੋੲੇ ਰੰਗੇ ਹੱਥੀਂ ਫੜਿਆ ਗਿਆ..
.
ਪੁਲਸ ਨੇ ਪੁੱਛਿਅਾ…..??
.
.
.
.
ਕਹਿੰਦੇ “ਬੰਬ ਕਿੳੁ ਰੱਖਿਅਾ ਸੀ ਡੇਰੇ ਚ” 😡😡😡😡
..
ਘਬਰਾੲੇ 😳😳😳😳 ਹੋੲਿਅਾਂ ਨੂੰ ਹੋਰ ਤਾਂ ਕੁਝ
ਸੁੱਝਿਅਾ ਨੀ ਕਹਿੰਦਾ
..
.
“ਮੈਂ ਮਨੋਕਾਮਨਾ ਪੂਰੀ ਹੋਣ ਤੇ ਬੰਬ ਚੜਾੳੁਣ ਦੀ ਸੁੱਖ ਸੁੱਖੀ ਸੀ” loL


ਅੱਜ ਇੱਕ ਕੁੜੀ ਨੇ ਸਟੇਟਸ ਲਿਖਿਆ ..
ਮੇੈ ਭੂਆ ਬਣ ਗੲੀ … ਮੈ comant ਕੀਤਾ ਕਿ ਮੈਂ ਫੁਫੜ
..😜
ਇਸ ਵਿੱਚ block ਕਰਨ ਵਾਲੀ ਕਿਹੜੀ ਗੱਲ ?

ਮੈਨੂੰ ਕਹਿੰਦੀ..
ਜਦੋ ਮੈ ਵਿਦੇਸ਼ ਚਲੀ ਗਈ, ਮੈਨੂੰ ਯਾਦ ਕਰੇਗਾ ??
ਮੈਂ ਕਿਹਾ ਕਮਲੀਏ .. ??
ਅਸੀ ਤਾ ਕੱਟਾ ਵਿਕੇ ਤੇ ਰੋ ਪਈ ਦਾ ..
ਤੂੰ ਤਾ ਫਿਰ ਵੀ ❤ਦਿਲ ਵਸਦੀ ਆ ….


Result ਤੋਂ ਬਾਅਦ ਰਿਸ਼ਤੇਦਾਰ ਘਰ ਚ
ਪਾਪਾ – ਲਿਆਓ ਬੇਟਾ, ਚਾਹ ਪਾਣੀ ਪਿਲਾਓ
ਮੈਂ – ਪਰ ਪਾਪਾ, ਇਹ ਤਾਂ ਮੇਰਾ ਖੂਨ ਪੀਣ ਆਏ ਆ
ਉੜਦੀ ਹੋਈ ਚੱਪਲ ਮੂੰਹ ਤੇ


ਹੱਥ ਚ੍ਹ ਕਿਤਾਬਾ ਪੇਰਾ ਚ੍ਹ ਤਿੱਲੇ ਵਾਲੀ ਜੁੱਤੀ ਏ
ਵਾਹ ਵਾਹ
ਵਾਹ ਵਾਹ
ਗੋਰ ਨਾਲ ਸੁਣਿਓ ਜ਼ਰਾ
ਹੱਥ ਚ੍ਹ ਕਿਤਾਬਾ ਪੇਰਾ ਚ੍ਹ ਤਿੱਲੇ ਵਾਲੀ ਜੁੱਤੀ ਏ _
ਕਿੱਥੇ ਨੂੰ ਮੂੰਹ ਚੱਕਿਆ ਸਕੂਲ ਤਾ ਅੱਜ ਛੁੱਟੀ ਏ 😂😂😂

ਘਰ ਵਿਚ ਪੂਜਾ ਚੱਲ ਰਹੀ ਸੀ
ਪੰਡਿਤ – ਜਾਓ 5 ਪਾਨ ਦੇ ਪੱਤੇ ਲੈ ਕੇ ਆਓ
ਮੈਂ – ਪੰਡਿਤ ਜੀ ਇੱਟ ਦੇ ਚਲੂ ?
ਫੇਰ ਬਾਪੂ ਜੀ ਨੇ ਪਹਿਲਾਂ ਮੇਰੀ ਪੂਜਾ ਕੀਤੀ

ਇੱਕ ਕੁੜੀ ਮੈਨੂੰ ਕਹਿੰਦੀ ਤੁਸੀਂ ਬਹੁਤ ਸੋਹਣੇ ਉ,,
ਮੈਂ ਕਿਹਾ ਤੁਸੀਂ ਵੀ ਨਹਾਇਆ ਕਰੋ
ਤੁਸੀਂ ਵੀ ਸੋਹਣੇ ਲੱਗੋਗੇ,,
ਕਮਲੀ ਬਲੌਕ ਈ ਕਰ ਗਈ 🥰😄


ਇੱਕ ਕੁੜੀ ਰੇਲ ਗੱਡੀ ਚੋ ਉੱਤਰੀ ਤੇ
ਆ ਕੇ ਕਹਿੰਦੀ…..”ਇਹ ਕਿਹੜਾ ਸਟੇਸ਼ਨ ਹੈ ??
.
ਮੈ ਹੱਸਿਆ
.
ਬਹੁਤ ਹੱਸਿਆ
.
.
.
.
ਤੇ ਫਿਰ ਮੈ ਕਿਹਾ ਕਿ,,
ਇਹ ਰੇਲਵੇ ਸਟੇਸ਼ਨ ਹੈ ਕਮਲੀ


ਕਮਲਾ ਦੇ ਪਿਤਾ ਪਾਨਵਾਲੇ ਦੀ ਦੁਕਾਨ ਤੇ
ਕਮਲਾਪਸੰਦ ਹੈ ?
ਪਾਨਵਾਲਾ – ਜੀ ਮੈਨੂੰ ਕਮਲਾ ਪਸੰਦ ਆ
ਤੇ ਕਮਲਾ ਵੀ ਮੈਨੂੰ ਪਸੰਦ ਕਰਦੀ ਆ

ਬਸ ਫੇਰ ਦੇ ਚੱਪਲ ਤੇ ਚੱਪਲ

ਜਿਸ ਤਰਾਂ ਰੁੱਖ ਆਪਣੇ ਫਲ ਖੁਦ ਨਹੀਂ ਖਾਂਦਾ
ਨਦੀ ਆਪਣਾ ਪਾਣੀ ਆਪ ਨਹੀਂ ਪੀਂਦੀ
ਠੀਕ ਉਸੇ ਤਰਾਂ ਸਰਕਾਰੀ ਸਕੂਲ ਦੇ ਟੀਚਰ
ਆਪਣੇ ਖੁਦ ਦੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ
ਨਹੀਂ ਪੜ੍ਹਾਉਂਦੇ


ਜੋ ਮੁੰਡੇ ਕਦੇ ਕਹਿੰਦੇ ਸੀ 36 ਜਾਣਗੀਆਂ 36 ਆਉਣਗੀਆਂ
ਅੱਜ ਉਹਨਾਂ ਦੀ ਮੰਮੀ ਕਹਿੰਦੀ ਆ
ਮੁੰਡਾ 36 ਦਾ ਹੋ ਗਿਆ
ਕੋਈ ਤਾਂ ਰਿਸ਼ਤਾ ਕਰਵਾਦੋ

ਦੁਕਾਨਦਾਰ ਅਖਬਾਰਾਂ ਨੂੰ ਕੱਟ ਕੇ ਲਿਫਾਫੇ ਬਣਾ ਲੈਦੈ ਹਨ,
ਪਰ ਕਈ ਵਾਰ ਜੋੜ ਇਸ ਤਰ੍ਹਾਂ ਪੈ ਜਾਂਦੇ ਹਨ ਕਿ ਜਦੋਂ ਉਹਨਾਂ ਨੂੰ
ਪੜ੍ਹਿਆ ਜਾਵੇ ਤਾਂ ਬੜੇ ਉਲ਼ਟੇ ਸਿੱਧੇ ਮਤਲਬ ਨਿਕਲਦੇ ਹਨ,
ਜਿਵੇ,,,,,
*ਅਮਰੀਕਾ ਦੇ ਰਾਸ਼ਟਰਪਤੀ ਟਰੰਪ, ਜਲੰਧਰ ਨੇੜੇ ਭੁੱਕੀ ਸਣੇ ਕਾਬੂ,
*ਪਾਕਿਸਤਾਨ ਵਿਚ ਬੈਠੇ ਅੱਤਵਾਦੀ ਹਾਫਿਜ ਸਇਦ ਨੂੰ, ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਦੇਣ ਦਾ ਫੈਸਲਾ,
*ਕੈਪਟਨ ਸਰਕਾਰ ਸਹੀ ਰਾਹ ਤੇ, ਮੱਝ ਨੇ ਦਿੱਤਾ 6 ਲੱਤਾਂ ਵਾਲਾ ਕੱਟਾ,
*ਕਸ਼ਮੀਰ ਵਿਚ ਅੱਤਵਾਦੀਅਾ ਵੱਲੋ, ਭੰਗੜੇ ਦੀਆ ਕਲਾਸਾਂ
*20 ਤਾਰੀਖ ਤੋ,
*ਨਰਿੰਦਰ ਮੋਦੀ ਨੇ ਜੋਰ ਦੇ ਕੇ ਕਿਹਾ, ਸੂੰਦਰ ਤੇ ਸ਼ੁਸ਼ੀਲ ਕੰਨਿਆ ਦੀ ਜ਼ਰੂਰਤ,
*ਨਾਭਾ ਜੇਲ ਤੋੜ ਕੇ 6 ਕੈਦੀ ਫਰਾਰ, ਭਾਰਤ ਨੂੰ ਉਲੰਪਿਕ ਵਿਚ ਸੋਨ ਤਗਮੇ ਦੀ ਉਮੀਦ,
*ਕੀ ਤੁਹਾਡੀ ਨਜਰ ਕਮਜ਼ੋਰ ਹੈ ਅੱਜ ਹੀ ਮਿਲੋ,ਠੇਕਾ ਸ਼ਰਾਬ ਦੇਸੀ

ਵਿਆਹ ਤੋਂ ਬਾਅਦ ਪਹਿਲਾ ਦਿਨ
ਸੱਸ – ਅੱਜ ਤੋਂ ਇਹ ਤੇਰਾ ਘਰ ਆ
ਤੇ ਮੈਂ ਤੇਰੀ ਮੰਮੀ
ਨੂੰਹ – ਫਿਰ ਮੈਂ ਥੋੜਾ ਹੋਰ ਸੌਂ ਜਾਂਦੀ ਆ
ਹਾਲੇ ਤਾਂ 7 ਵਜੇ ਆ ਤੇ ਮੰਮੀ ਜੀ
10 – 11 ਵਜੇ ਚਾਹ ਭੇਜ ਦਿਓ