ਇੱਕ ਬੰਦਾ ਵਿਆਹ ਵਿੱਚ ਜਦੋਂ ਫੇਰੇ ਲੇਣ
ਦੀ ਵਾਰੀ ਆਈ ਤਾਂ ..?
.
ਪਹਿਲੇ ਫੇਰੇ ਵੇਲੇ ਹੀ ਉਹ ਦੋੜ ਕੇ ..??
.
.
.
.
ਲਾੜੀ ਤੋਂ ਅੱਗੇ ਨਿਕਲ ਗਿਆ..
.
ਪੰਡਿਤ ਨੇ ਉਹਨੂੰ ਪਿੱਛੇ ਰਹਿਨ ਨੂੰ ਕਿਹਾ
ਦੂਸਰੇ ਫੇਰੇ ਵੇਲੇ ਵੀ ਉਹ ਦੋੜ ਕੇ ਅੱਗੇ ਨਿਕਲ ਗਿਆ..
.
ਵਾਰ ਵਾਰ ਉਹ ਇੱਦਾਂ ਹੀ ਕਰੀ ਗਿਆ
ਵਾਰ ਵਾਰ ਇੱਦਾ ਹੁੰਦਾ ਵੇਖ ਕੁੜੀ ਦਾ ਮਾਮਾ ਬੋਲਿਆ..
.
ਇਹ ਵਿਆਹ ਨਹੀਂ ਹੋ ਸਕਦਾ
ਇਹ ਕਿੱਦਾਂ ਦਾ ਲਾੜਾ ਜੋ ਫੇਰੇ ਵੀ ਢੰਗ ਨਾਲ ਨਹੀਂ ਲੇ ਸਕਦਾ
.
ਲਾੜੇ ਦਾ ਪਿਉ ਬੋਲਿਆ…?
.
ਮਾਫ਼ ਕਰਨਾ ਲਾੜੇ ਦਾ ਕਸੂਰ ਨਹੀਂ
ਇਹ ਪੰਜਾਬ ਰੋਡਵੇਜ਼ ਵਿੱਚ ਡਰਾਈਵਰ ਹੇ……… 🚌
.
ਇਹਨੂੰ ਉਵਰਟੇਕ ਕਰਨ
ਦੀ ਆਦਤ ਹੇ..



ਸ਼ਾਦੀ ਸ਼ੁਦਾ ਆਦਮੀ ਦੀ ਸਭ ਤੋਂ ਛੋਟੀ ਪਰਿਭਾਸ਼ਾ
“ਏਕ ਥਾ ਟਾਈਗਰ”
ਤੇ ਜਦੋਂ ਪਤਨੀ ਪੇਕੇ ਗਈ ਹੋਵੇ
“ਟਾਈਗਰ ਜ਼ਿੰਦਾ ਹੈ”

ਕੁੜੀ ਦਾ ਫੋਨ ਆਉਂਦਾ ਮੁੰਡੇ ਨੂੰ

ਮੁੰਡਾ : ਹਾਂ ! ਕਿੰਨੇ ਦਾ recharge ਕਰਵਾਵਾਂ ?
ਕੁੜੀ : ਤੈਨੂੰ ਕੀ ਲੱਗਦਾ ਕਿ ਮੈਂ ਹਰ ਵਾਰ recharge ਕਰਵਾਉਣ ਲਈ ਹੀ ਫੋਨ ਕਰਦੀ ਹਾਂ ?
ਮੁੰਡਾ : ਹਾਂ ਫੇਰ ?
ਕੁੜੀ : 2 ਨਵੇਂ ਸੂਟ ਹੀ ਲੈ ਦੇ

ਸਾਰਿਆਂ ਨੂੰ ਬੇਨਤੀ ਆ ਕੇ ਆਪਣੇ
ਬੈਂਕ ਅਕਾਊਂਟ ਚੈੱਕ ਕਰਦੇ ਰਿਹਾ ਕਰੋ
ਮੋਦੀ ਸਾਹਿਬ ਸਵਿਟਜ਼ਰਲੈੰਡ ਚ ਆ
ਕੀ ਪਤਾ ਕਦੋਂ 15 ਲੱਖ ਰੁਪਏ ਆ ਜਾਣ


ਮੁੰਡਾ – ਕੀ ਕਰਦੇ ਹੋ ਤੁਸੀਂ ?
ਕੁੜੀ – ਮੈਂ ਇਕ ਲੇਖਿਕਾ ਹਾਂ
ਮੁੰਡਾ – ਕੀ ਲਿਖਦੇ ਹੋ ਤੁਸੀਂ ?
ਕੁੜੀ – whatspp ਅਤੇ Fb ਤੇ
Hmm…ok….wow… Nice Pic..
ਆਦਿ…

ਮੇਰੇ ਇੱਕ ਦੋਸਤ ਨੇ ਮੈਨੂੰ ਇਹ ਸੁਝਾਅ ਦਿੱਤਾ –
ਕਿ wife ਨਾਲ ਬਹਿਸ ਨਾਲ ਨਾ ਜਿੱਤੋ
ਸਗੋਂ ਆਪਣੀ ਮੁਸਕਾਨ ਨਾਲ ਹਰਾਓ ।
ਮੈਂ ਕੋਸ਼ਿਸ਼ ਕੀਤੀ ••••••
Wife ਬੋਲੀ –
ਬਹੁਤ ਜ਼ਿਆਦਾ ਹਾਸਾ ਆ ਰਿਹਾ ਹੈ ਤੁਹਾਨੂੰ ਅੱਜਕੱਲ੍ਹ ? ?
ਲੱਗਦਾ ਹੈ ਤੁਹਾਡਾ ਭੂਤ ਉਤਾਰਨਾ ਹੀ ਪਵੇਗਾ । ।


ਪੰਜਾਬ ਚ ਮੁੰਡਿਆਂ ਕੋਲ ਬੱਸ ਤਿੰਨ ਹੀ ਕੰਮ ਨੇ
1. ਕੈਨੇਡਾ ਜਾਣਾ
2. ਗਾਇਕ ਬਣਨਾ
3. ਇੰਜੀਨਿਅਰ ਬਣਕੇ ਵੇਹਲੇ ਘੁੰਮਣਾ


ਅੱਜਕੱਲ੍ਹ ਜਿਨ੍ਹਾਂ ਦੇ ਘਰ ਵਿਆਹ ਹੁੰਦਾ ਹੈ ਉਹ ਵੀ ਆਪਣਾ ਵੱਖਰਾ Whatsapp ਗਰੁਪ ਬਣਾਉਣ ਲੱਗੇ ਨੇ ! ! 😍

ਚਾਹ ਬਣ ਗਈ ਹੈ , ਸਭ ਆ ਜਾਓ !

ਫੇਰੇ ਚਾਲੂ ਹੋ ਗਏ !

ਮਾਸੜ ਜੀ ਸਟੇਜ ਤੇ ਪਹੁੰਚੋ ।

ਮਾਮਾ ਜੀ . ! ! ! ਲਾੜੇ ਦਾ ਕੋਟ ਕਿੱਥੇ ਹੈ . . ? ? ?

ਇਸ ਵਿੱਚ… . ! !
ਫੁਫੜ ਜੀ Left …… . ! ! ! 😂😂

ਕਿਉਂ ਕਿ , ਉਨ੍ਹਾਂ ਨੂੰ ਕਿਸੇ ਨੇ ਹੁਣ ਤੱਕ ਪੁੱਛਿਆ ਨਹੀਂ… .

ਗਲਤੀ ਨਾਲ ਜੇ ਇਕ ਅੱਧੀ ਸੈਲਫੀ ਸੋਹਣੀ ਆ ਜਾਂਦੀ ਆ ਤਾਂ
ਸਮਝ ਨੀਂ ਆਉਂਦੀ ਓਹਨੂੰ ਕਿਥੇ ਕਿਥੇ ਲਾਵਾਂ

ਅੱਜਕੱਲ੍ਹ
ਸੱਤਵੀਂ ਜਮਾਤ ਦੇ ਮੁੰਡੇ ,
Girl Friend ਘੁਮਾਉਂਦੇ ਨੇ . . . .
ਅਤੇ ਇੱਕ ਅਸੀ ਸੀ . .
ਜੋ ਸੱਤਵੀਂ ਜਮਾਤ ਤੱਕ
ਗਲੀਆਂ ਚ ਸਿਰਫ ਟਾਇਰ ਘੁਮਾਉਂਦੇ ਹੁੰਦੇ ਸੀ . . !


ਮੁੰਡਾ – ਯਾਰ ਤੂੰ ਏਨੀ ਸੋਹਣੀ ਆ ਕੇ ਮੈਂ
ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ
ਕੁੜੀ – ahhh , Thank You
ਮੁੰਡਾ – ਨਹੀਂ ਪਰ ਨੰਬਰਾਂ ਚ ਕਰ ਸਕਦਾ
10 ਚੋਂ 1


ਅੱਜ ਦੇ ਬੱਚੇ ਇੰਨੇ ਵਿਗੜ ਚੁੱਕੇ ਹਨ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਦਿਨਾਂ ਵਿੱਚ ਤੁਹਾਨੂੰ ਹੇਠਾਂ ਦਿੱਤੇ ਕਿਸੇ ਵੀ ਕਾਰਨਾਂ ਕਰਕੇ ਕੁੱਟਿਆ ਜਾ ਸਕਦਾ ਸੀ:

1. ਛਿੱਤਰ ਪੈ ਜਾਣ ਤੋਂ ਬਾਅਦ ਰੋਣਾ.
2. ਛਿੱਤਰ ਪੈ ਜਾਣ ਤੋਂ ਬਾਅਦ ਨਾ ਰੋਣਾ
3. ਛਿੱਤਰ ਪੈਣ ਤੋਂ ਬਿਨਾਂ ਹੀ ਰੋਣਾ
4. ਬਜ਼ੁਰਗ ਖੜ੍ਹੇ ਹੋਣ ਦੇ ਬਾਵਜੂਦ ਬੈਠ ਜਾਣਾ
5. ਬਜ਼ੁਰਗ ਬੈਠ ਜਾਣ ਦੇ ਬਾਵਜੂਦ ਖੜੇ ਰਹਿਣਾ
6. ਆਪਣੇ ਤੋਂ ਵੱਡੇ ਨੂੰ ਜਵਾਬ ਦੇਣਾ
7. ਆਪਣੇ ਤੋਂ ਵੱਡੇ ਨੂੰ ਵਾਪਸ ਜਵਾਬ ਨਾ ਦੇਣਾ
8. ਛਿੱਤਰ ਖਾਧੇ ਬਿਨਾਂ ਬਹੁਤ ਜ਼ਿਆਦਾ ਸਮਾਂ ਨਿਕਲ ਜਾਣਾ
9. ਜਦੋਂ ਵੱਡੇ ਸਵੇਰੇ ਪਹਿਲਾਂ ਜਾਗ ਜਾਣ
10. ਚੇਤਾਵਨੀ ਦੇਣ ਦੇ ਬਾਅਦ ਗਾਉਣਾ
11. ਮਹਿਮਾਨਾਂ ਨੂੰ ਨਮਸਕਾਰ ਨਾ ਕਰਨਾ
12. ਮਹਿਮਾਨਾਂ ਲਈ ਬਣਿਆ ਖਾਣਾ ਖਾ ਲੈਣਾ
13. ਮਹਿਮਾਨਾਂ ਦੇ ਨਾਲ ਜਾਣ ਲਈ ਰੋਣਾ
14. ਰੋਟੀ ਖਾਣ ਤੋਂ ਮਨ੍ਹਾ ਕਰਨਾ
15. ਸੂਰਜ ਛਿਪਣ ਤੋਂ ਬਾਅਦ ਘਰ ਵਾਪਸ ਆਉਣਾ
16. ਗੁਆਂਢੀ ਦੇ ਘਰ ਖਾਣਾ
17. ਬਹੁਤ ਹੌਲੀ ਹੌਲੀ ਖਾਣਾ
18. ਬਹੁਤ ਤੇਜ਼ੀ ਨਾਲ ਖਾਣਾ
19. ਬਹੁਤ ਜ਼ਿਆਦਾ ਖਾਣਾ
20. ਖਾਣਾ ਥੋੜਾ ਖਾਣਾ
21. ਜਦੋਂ ਵੱਡੇ ਸਵੇਰੇ ਪਹਿਲਾਂ ਜਾਗ ਜਾਣ
22. ਜਦੋਂ ਉਹ ਖਾ ਰਹੇ ਹੁੰਦੇ ਹਨ ਤਾਂ ਦਰਸ਼ਕਾਂ ਨੂੰ ਵੇਖਦੇ ਹੋਏ
23. ਚੱਲਦੇ ਸਮੇਂ ਡਿੱਗਣਾ

ਪਤੀ – ਦੁਬਈ ਜਾ ਰਿਹਾ ਹਾਂ
ਪਤਨੀ – ਮੈਂ ਵੀ ਨਾਲ ਚਲਦੀ ਆ , ਮੈਂ “ਜਿਊਲਰੀ” ਲੈਣੀ ਆ
ਪਤੀ – ਸਿੰਗਾਪੁਰ ਜਾ ਰਿਹਾ ਹਾਂ
ਪਤਨੀ – ਮੈਂ ਵੀ ਨਾਲ ਚਲਦੀ ਆ , ਮੈਂ “ਕਾਸਮੈਟਿਕਸ” ਲੈਣੀ ਆ
ਪਤੀ – ਲੰਡਨ ਜਾ ਰਿਹਾ ਹਾਂ
ਪਤਨੀ – ਮੈਂ ਵੀ ਨਾਲ ਚਲਦੀ ਆ , ਮੈਂ “ਪਰਫਿਊਮ” ਲੈਣੀ ਆ
ਪਤੀ (ਖਿਝ ਕੇ) – ਨਰਕ ਜਾ ਰਿਹਾ ਹਾਂ
ਪਤਨੀ – ਰੱਬ ਦਾ ਦਿੱਤਾ ਹੋਇਆ ਸਭ ਕੁਛ ਆ
ਬਸ ਆਪਣਾ ਖ਼ਿਆਲ ਰੱਖਣਾ


ਜੇਕਰ ਅੱਜ ਦੇ ਜ਼ਮਾਨੇ ਚ ਕਿਦਰੇ ਰੱਬ ਵੀ
ਕਿਸੇ ਦੇ ਸਾਹਮਣੇ ਆ ਜਾਵੇ…
.
.
.
.
.
.
.
.
ਤਾਂ…..
.
.
.
.
.
.
.
.
.
.
ਆਹੀ ਕਹਿਣਗੇ ਅੱਜ ਦੇ ਨੌਜਵਾਨ ਸਰ ਸਰ ਸਰ….
.
ਪਲੀਜ਼ ਇੱਕ ਸੇਲਫੀ
ਵਟਸਅੈਪ,ਫੇਸਬੁੱਕ ਦੀ Dp ਲਈ

ਮੁੰਡਾ – Wow ਐਨਾ ਵੱਡਾ ਘਰ
ਕੁੜੀ – ਅਸੀਂ ਪੈਸੇ ਵਾਲੇ ਹਾਂ
ਮੁੰਡਾ – Wow ਐਨੀ ਵੱਡੀ ਕਾਰ
ਕੁੜੀ – ਅਸੀਂ ਪੈਸੇ ਵਾਲੇ ਹਾਂ
ਮੁੰਡਾ – oh my god ਐਨਾ ਸੋਨਾ ਵੀ
ਕੁੜੀ – ਹਾਂ ਅਸੀਂ ਪੈਸੇ ਵਾਲੇ ਹਾਂ
ਮੁੰਡਾ – ਆਹ ਲਓ letter
ਕੁੜੀ – ਇਹ ਕੀ ਆ ?
ਮੁੰਡਾ – ਅਸੀਂ Income Tax ਵਾਲੇ ਹਾਂ
ਕੁੜੀ ਹੁਣ ਕੋਮਾ ਚ ਆ

math exam ਤੋਂ ਬਾਅਦ
ਮੇਰੇ ਦੋਸਤਾਂ ਚ ਇਸਦਾ answer
0.8 ਜਾਂ 0.08 ਨੂੰ ਲੈ ਕੇ ਬਹਿਸ ਹੁੰਦੀ ਸੀ
ਤੇ ਮੈਂ ਇਕ ਪਾਸੇ ਖੜਾ ਿੲਹੀ ਸੋਚਦਾ ਰਹਿੰਦਾ ਸੀ
ਕਿ ਸਾਲਾ ਮੇਰਾ answer 1700 ਕਿਥੋਂ ਆਇਆ ?