ਜਿਵੇਂ ਪਤਝੜ ਤੋਂ ਬਿਨਾਂ
ਨਵੇਂ ਪੱਤੇ ਨਹੀਂ ਆਉਂਦੇ
ਉਂਵੇ ਹੀ ਸੰਘਰਸ਼ ਤੋਂ ਬਿਨਾਂ
ਕਾਮਯਾਬੀ ਨਹੀਂ ਮਿਲਦੀ

Loading views...



ਤੁਹਾਡੀਆਂ ਖੁਸ਼ੀਆ😊 ਵਿੱਚ ਉਹ ਲੋਕ👱 ਸ਼ਾਮਿਲ ਹੁੰਦੇ ਹਨ
ਜਿਨ੍ਹਾਂ ਨੂੰ ਤੁਸੀਂ ਚਾਹੁੰਦੇ 🤔ਹੋ ਪਰ ਤੁਹਾਡੇ ਦੁੱਖ 😭ਵਿੱਚ ਉਹ ਲੋਕ👱 ਸ਼ਾਮਿਲ ਹੁੰਦੇ ਹਨ
ਜੋ ਤੁਹਾਨੂੰ😊 ਚਾਹੁੰਦੇ ਅਾ

Loading views...

ਜਦੋ ਤੱਕ ਰੋਟੀ ਦਾ
ਮਸਲਾ ਹੱਲ
ਨਹੀਂ ਹੋਣਾ,
ਉਦੋ ਤੱਕ ਕਿਸੇ ਨੂੰ ਵੀ
ਸਬਰ ਨਹੀਂ ਆਉਣਾ

Loading views...

ਚੰਗੇ ਦਿਨ ਖੁਦ ਚੱਲ ਕੇ ਸਾਡੇ
ਤੱਕ ਨਹੀਂ ਆਉਂਦੇ ਸਾਨੂੰ ਹੀ
ਉਨ੍ਹਾਂ ਤੱਕ ਪਹੁੰਚਣਾ ਪੈਂਦਾ ਹੈ।

Loading views...


ਗਲਤੀ ਦੂਜੇ ਦੀ ਜੀਭ ਦੀ ਨਹੀਂ ਕਿ ਉਹ ਕੌੜੀ ਹੈ
ਖੁਦਗਰਜ਼ੀ ਤੁਹਾਡੇ ਕੰਨਾਂ ਦੀ ਹੈ
ਜਿਸਨੂੰ ਸਿਰਫ ਤਾਰੀਫ ਪਸੰਦ ਹੈ

Loading views...

ਨਾ ਕਰੋ ਫੋਟੋਆਂ Add ਆਪਣੀਆ Facebook ਤੇ
ਕੁੜੀਉ…
.
ਐਵੇਂ ਨਾ ਕਿਤੇ ਬਦਨਾਮੀ ਵਾਲੀ ਨਹਿਰ ਵਿਚ
ਰੁੜੀਉ…
.
ਕੁਝ ਲੋਕ ਤੁਹਾਡੀਆਂ ਫੋਟੋਆਂ ਦਾ ਗਲਤ
ਫਾਇਦਾ ਉਠਾਉਂਦੇ ਨੇ…
.
ਕਰਕੇ Download ਫੋਟੋਆਂ ਤੁਹਾਡੀਆਂ
ਪਤਾ ਨੀ ਕੀ-ਕੀ ਬਣਾਉਂਦੇ ਨੇ…
..
ਏਦਾ ਦੇ ਬੰਦਿਆਂ ਦੀਆਂ ਸੋਚਾਂ ਬੜੀਆਂ ਨਕੰਮੀਆਂ
ਨੇ…
.
ਭੁੱਲ ਜਾਂਦੇ ਕੀ ਧੀਆਂ ਤਾਂ ਸਾਡੇ ਘਰ ਵੀ ਜੰਮੀਆਂ
ਨੇ..

Loading views...


ਚੇਤੇ ਰੱਖਿਓ ਨਹੀਂ ਮੁੱਕਿਆ…
ਨਹੀਂ ਮੁੱਕਿਆ ਘੋਲ ਕਿਸਾਨੀ ਦਾ 🌾🌾🌾
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾

Loading views...


ਕੈਪਟਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਦੋ ਮੁੱਦੇ ਰੱਖੇ ਸੀ
ਜਿਸਦਾ ਕਰਕੇ ਕਾਂਗਰਸ ਨੂੰ ਲੋਕਾਂ ਨੇ ਵੋਟਾਂ ਪਾਈਆਂ ਸੀ
ਇੱਕ ਬੇਰੋਜ਼ਗਾਰੀ ਤੇ ਦੂਜਾ ਨਸ਼ਾ
ਕੀ ਦੋਨਾਂ ਵਿਚੋਂ ਕਿਸੇ ਦਾ ਵੀ ਹੱਲ ਹੋਇਆ ?
ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸੁੱਤੀ ਸਰਕਾਰ ਜਾਗ ਜਾਵੇ

Loading views...

ਇਸ ਨੂੰ ਪੜ ਕੇ ਆਪਣੇ ਵਿਚਾਰ ਦਿਉ
ਡੇਰਾਵਾਦ ਦਾ ਸ਼ਿਕਾਰ ਲੋਕਾਂ ਲਈ ਕੁਝ ਸਵਾਲ।
ਚਾਹੇ ਬਿਆਸ ਵਾਲੇ ਚਾਹੇ ਸਰਸੇ ਵਾਲੇ, ਜਵਾਬ ਜਰੂਰ ਦੇਣਾ ਮੇਰੇ ਭੈਣ ਭਰਾ।
1. ਤੁਸੀ ਗੱਲ ਕਰਦੇ ਹੋ ਨਾਮ ਦਾਨ ਦੀ, ਸਬ ਤੋਂ ਪਹਿਲਾਂ ਤਾਂ ਨਾਮ ਦਾਨ ਹੈ ਕੀ ਨਾਮ ਪ੍ਰਾਪਤੀ ਦਾ ਮਤਲਬ ਹੈ ਕਿ ਵਾਹਿਗੁਰੂ ਵਿੱਚ ਖੋ ਜਾਣਾ ਆਸ ਪਾਸ ਦੀ ਸੁੱਧ ਬੁੱਧ ਨਾ ਰਹਿਣੀ ਸਭ ਪਾਸੇ ਰੱਬ ਦਿਖਣਾ,
ਇਹ ਚੀਜ਼ ਨਾਮ ਪ੍ਰਾਪਤ ਕਰਨ ਵਾਲਿਆਂ ਨਾਲ ਕਿੰਨੀਆ ਕਿ ਨਾਲ ਹੋਈ??
2.ਸ੍ਰੀ ਗੁਰੂ ਰਾਮਦਾਸ ਕੋਲ ਕੋਈ ਇਨਸਾਨ ਆਉਂਦਾ ਤੇ ਕਹਿੰਦਾ ਕਿ ਮੈਨੂੰ ਨਾਮ ਦੀ ਦਾਤ ਬਖਸ਼ੋ,
ਤੇ ਗੁਰੂ ਜੀ ਬੋਲੇ,” ਜਿਸ ਪਰ ਕ੍ਰਿਪਾ ਕਰੇ ਮੇਰਾ ਮਲਿਕ ,ਤਿਸ ਹੀ ਕਿ ਮਨ ਨਾਮ ਵਸਾਵੇ ਰਾਮ”
ਮਤਲਬ ਗੁਰੂ ਜੀ ਕਹਿੰਦੇ ਕਿ ਨਾਮ ਸਿਰਫ ਉਸਨੂੰ ਮਿਲਦਾ ਜਿਸ ਤੇ ਵਾਹਿਗੁਰੂ ਕ੍ਰਿਪਾ ਕਰੇ, ਮੈਂ ਕੋਣ ਹੁੰਦਾ ਨਾਮ ਦੇਣ ਵਾਲਾ।
ਹੁਣ ਦੱਸੋ ਬਾਬੇ ਨਾਮ ਕਿੱਦਾਂ ਦਿੰਦੇ??
3. ਇਹਨਾਂ ਬਾਬਿਆਂ ਦੀ ਸਾਡੇ ਸਮਾਜ ਲਈ ਕੀ ਦੇਣ ਹੈ??
4.ਹਰ ਇੱਕ ਗੁਰੂ ਨੇ ਜਿਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਦ ਵੀ ਉਸ ਸਮੇਂ ਦੀਆਂ ਜ਼ਾਲਿਮ ਸਰਕਾਰਾਂ ਕੁਝ ਬੁਰਾ ਕਰਦੀਆਂ ਸੀ ਓਹਦੇ ਵਿਰੁੱਧ ਬੋਲਦੇ ਸੀ, ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਿਹਾ ਤੇ ਜੇਲ ਕੱਟੀ, ਗੁਰ
ਕੋਈ ਤੱਤੀ ਤਵੀ ਤੇ, ਕਿਸੇ ਨੇ ਯੁੱਧ ਕੀਤਾ,
ਇਹ ਇਕੱਲਾ ਸਿੱਖ ਧਰਮ ਚ ਨੀ ਇਸਲਾਮ ਦੇ ਪੈਂਗੇਬਰ ਦਾ ਇਤਿਹਾਸ ਪੜਲੋ, ਜਾ ਫਿਰ ਈਸ਼ਾ ਮਸੀਹ ਦਾ ਪੜਲੋ, ਸਭ ਨੇ ਸਮਾਜ ਦੇ ਭਲੇ ਲਈ ਅੱਗੇ ਹੋਕੇ ਵਿਰੋਧ ਕੀਤਾ।
ਪਰ ਅੱਜ ਜਦ ਗਰੀਬ ਲੋਕਾਂ ਦੇ ਘਰ ਫੂਕੇ ਜਾਂਦੇ, ਕੁੜੀਆਂ ਤੇ ਤੇਜ਼ਾਬ ਸੁਟਿਆ ਜਾਂਦਾ, ਪਵਿੱਤਰ ਗ੍ਰੰਥਾਂ ਦੀ ਬੇਅਦਬੀ ਹੁੰਦੀ ਹੈ, ਓਦੋਂ ਕਿਥੇ ਹੁੰਦੇ ਨੇ ਇਹ????
ਕੀ ਇਹਨਾਂ ਦਾ ਸਮਾਜ ਲਈ ਕੋਈ ਫਰਜ਼ ਨਹੀਂ????
5. ਕਈ ਡੇਰੇ ਆਜ਼ਾਦੀ ਤੋਂ ਪਹਿਲਾਂ ਦੇ ਨੇ, ਪਰ ਸਾਨੂੰ ਇਹਨਾਂ ਦਾ ਯੋਗਦਾਨ ਆਜ਼ਾਦੀ ਵਿੱਚ ਵੀ ਦੂਰ ਦੂਰ ਤੱਕ ਨਹੀਂ ਦਿਸਦਾ।
6. ਇਕ ਉਹ ਸੀ ਜਿਨ੍ਹਾਂ ਨੇ ਆਪਣੇ ਬਚੇ ਧਰਮ ਦੀ ਖਾਤਿਰ ਵਾਰ ਦਿੱਤੇ, ਦੂਜਾ ਆਹ ਬਿਆਸ ਵਾਲੇ ਬਾਬੇ ਦੇ 2 ਮੁੰਡੇ ਇੰਗਲੈਂਡ ਪੱਕੇ ਆ,
ਕਿਉਂ ਵੀ ਓਹਨਾ ਨੂੰ ਕਿਊ ਨੀ ਲਾਇਆ ਗਿਆ ਲੋਕਾਂ ਦੀ ਸੇਵਾ ਚ??
7. ਜਾਤ ਪਾਤ ਖਤਮ ਕਰਨ ਦੀ ਗੱਲ, ਵਿਰੋਧ ਕਰਨ ਦੀ ਗੱਲ
ਸਿਰਫ ਡੇਰੇ ਦੇ ਅੰਦਰ ਹੀ ਰਹਿੰਦੀ, ਗੱਲਾਂ ਹੁੰਦੀਆਂ ਬਸ। ਕਿੰਨਾ ਕਿ ਵਿਰੋਧ ਕੀਤਾ ਭੋਰੇ ਤੋਂ ਬਾਹਰ ਨਿਕਲ ਕੇ??
8. ਹਰ ਜਗ੍ਹਾ ਡੇਰੇ ਬਣਾ ਦਿੱਤੇ ,ਸਤਿਸੰਗ ਘਰ
ਪਰ ਕਿੰਨੇ ਕਿ ਗਰੀਬਾਂ ਨੂੰ ਘਰ ਬਣਾ ਕੇ ਦਿੱਤੇ, ਜੇਕਰ ਇਹੀ ਜਗ੍ਹਾ ਤੇ ਗਰੀਬਾਂ ਨੂੰ ਘਰ ਦਿੱਤੇ ਹੁੰਦੇ ਤਾਂ ਸ਼ਾਇਦ ਬਹੁਤ ਲੋਕਾਂ ਦੇ ਸਿਰ ਤੇ ਛੱਤ ਹੋਣੀ ਸੀ,
ਘਰ ਦੀ ਲੋੜ ਇਨਸਾਨ ਨੂੰ ਹੈ ਜਾ ਭਗਵਾਨ ਨੂੰ??
9. ਔਰਤਾਂ ਨੂੰ ਬਰਾਬਰਤਾ ਦਾ ਅਧਿਕਾਰ ਦਵਾਉਣ ਦੀ ਗੱਲ 1900 ਤੋਂ ਚੱਲ ਰਹੀ ਸੀ , ਤੇ ਉਹ ਸੀ ਹਿੰਦੂ ਕੋਡ ਬਿੱਲ, ਜੋ ਕਿ ਡਾਕਟਰ ਭੀਮ ਰਾਓ ਅੰਬੇਡਕਰ ਲੈਕੇ ਆਏ ਸੀ, ਓਹਨਾ ਕਰ ਕੇ ਅੱਜ ਦੀ ਔਰਤ, ਪੜ ਲਿਖ, ਨੌਕਰੀ, ਜਾਇਦਾਦ ਚ ਹਿਸਾ , ਆਦਮੀ ਦੇ ਬਰਾਬਰ ਹੈ,
ਓਦੋਂ ਇਹ ਬਾਬੇ ਔਰਤਾਂ ਦੀ ਬਰਾਬਰਤਾ ਲਈ ਕਿਉਂ ਨੀ ਬੋਲੇ??
10. ਅਸੀਂ ਕਿਉਂ ਇਹਨਾ ਕੋਲ ਜਾਈਏ ਜੇਕਰ ਇਹਨਾਂ ਨੇ ਬਾਈਬਲ, ਕੁਰਾਨ, ਤੇ ਗੁਰੂ ਗ੍ਰੰਥ ਸਾਹਿਬ ਹੀ ਪੜ ਕੇ ਸਿਖੋਣਾ,
ਉਹ ਤੇ ਅਸੀਂ ਆਪ ਵੀ ਪੜ ਸਕਦੇ। ਇਹਨਾਂ ਦਾ ਆਪਣਾ ਗਿਆਨ ਕੀ ਹੈ??
11. ਇਹ ਤੁਲਸੀਦਾਸ ਨੂੰ ਪੜੋਂਦੇ ਨੇ ਜਿਸ ਨੇ ਕਿਹਾ ਸੀ,” ਢੋਲ ਗਵਾਰ ਸ਼ੂਦਰ ਪਸ਼ੂ ਨਾਰੀ, ਯੇ ਸਬ ਤਾੜਨ ਕੇ ਅਧਿਕਾਰੀ”
ਮਤਲਬ ,” ਢੋਲ , ਸ਼ੂਦਰ(ਬ੍ਰਾਹਮਣ, ਖੱਤਰੀ, ਤੇ ਵੈਸਵ ਨੂੰ ਛੱਡ ਕੇ ਸਬ ਜਿਵੇਂ ਜੱਟ, ਵਾਲਮੀਕਿ, ਰਵਿਦਾਸੀਏ, ਘੁਮਿਆਰ ਸਬ ) ਅਤੇ ਔਰਤਾਂ ਨੂੰ ਸਿਰਫ ਕੁਟਿਆ ਜਾਣਾ ਚਾਹੀਦਾ।
ਕੀ ਏਦਾਂ ਦੇ ਇਨਸਾਨ ਦੀ ਸਿੱਖਿਆ ਦੇਣੀ ਚਾਹੀਦੀ ਹੈ????
ਕ੍ਰਿਪਾ ਕਰਕੇ ਪੁੱਠਾ ਸਿੱਧਾ ਬੋਲਣ ਨਾਲੋਂ, ਜੇ ਜਵਾਬ ਨੇ ਉਹ ਦਵੋ।

Loading views...

ਜੇ ਦਿਲੋਂ ਬਣ ਕੇ ਰਹੋਗੇ ਕਿਸੇ ਦੇ ਤਾਂ ਹੀ ਪਿਆਰ ਗੂੜਾ ਹੁੰਦਾ ਹੈ,
ਜੇ ਦਿਖਾਵਾ ਕਰੋਗੇ ਤਾਂ ਧੋਖਾ ਹੀ ਖਾਵੋਂਗੇ

Loading views...


ਮਲ੍ਹ ਕੇ ਛੱਡਾਗੇ ਇਹ ਕਾਲਾ ਕਾਨੂੰਨ
ਰਡਿਆਲੇ ਆਲਿਆ ਥੱਲੇ 16 ਦਿਆਂ ਟਾਇਰਾਂ ਦੇ

Loading views...


ਜੋ ਦਿਲ ਨੂੰ ਚੰਗਾ ਲੱਗੇ ਉਸੇ ਨੂੰ ਦੋਸਤ ਕਹਿੰਦਾ … !!
ਮੁਨਾਫਾ ਵੇਖ ਕੇ ਰਿਸ਼ਤਿਆਂ ਦੀ ਸਿਆਸਤ ਮੈਨੂੰ ਨਹੀ ਆਉਂਦੀ ..

Loading views...

ਪਾਣੀ ਹੁੰਦਾ ੲੇ ਕੀਮਤੀ
ਬਿਨ ਫਾਲਤੂ ਨਾ ਰੋੜੋ
ਦਿਲ ਹੁੰਦਾ ਏ ਨਾਜ਼ੁਕ
ਝੂਠ ਬੋਲ ਕੇ ਨਾ ਤੋੜੋ

Loading views...


ਹਮ ਬੁਰੇ ਲੋਗ ਹੈ
ਜਨਾਬ
ਜ਼ਰੂਰਤ ਪੜੇ ਤੋਂ
ਬੁਰੇ ਵਖਤ ਪਰ
ਯਾਦ ਕਰਨਾ

Loading views...

ਘਰ ਦੀ ਅੱਗ ਵੀ ਕਿੰਨੀ ਸਿਆਣੀ ਹੁੰਦੀ ਆ
ਹਮੇਸ਼ਾਂ ਨੂੰਹ ਨੂੰ ਹੀ ਲਗਦੀ ਆ
ਧੀ ਨੂੰ ਨਹੀਂ

Loading views...

ਵਿੰਗੇ ਟੇਢੇ ਮੋੜ ਆਉਣਗੇ,
ਪੈਰਾਂ ਥੱਲੇ ਰੋੜ ਆਉਣਗੇ…
ਧੁਪਾਂ ਦੇਖ ਕੇ ਡਰ ਨਾ ਜਾਵੀ,
ਅੱਗੇ ਜਾਕੇ ਬੋਹੜ ਆਉਣਗੇ…

Loading views...