ਸਾਡ ਦੇਸ਼ ਦੇ ਮਹਾਨ ਵਿਗਿਆਨਕ ਲੋਕਾਂ ਦੀ ਅਣਥੱਕ ਮਿਹਨਤ ਸਦਕਾ ਕੀਤੀਆਂ ਗਈਆਂ ਮਹਾਨ ਖੋਜਾਂ ਤੇ
‘ਇਹਨਾਂ ਖੋਜਾਂ ਨੇ ਦੁਨੀਆਂ ਦੀ ਨੁਹਾਰ ਬਦਲਕੇ ਰੱਖ ਦਿੱਤੀ ਹੈ:-
1. ਕਾਂ ਦਾ ਬਨੇਰੇ ‘ਤੇ ਕਾਂ-ਕਾਂ ਕਰਨ ਨਾਲ ‘ਕੋਈ ਰਿਸ਼ਤੇਦਾਰ ਆਉਂਦਾ ਹੁੰਦਾ ਹੈ।
2- ਚੱਪਲ ਪੁੱਠੀ ਰੱਖਣ ਨਾਲ ਘਰ ਵਿੱਚ ਲੜਾਈ ਹੋ ਜਾਂਦੀ ਹੈ।
3- ਦੰਦਾਂ ਥੱਲੇ ਜੀਭ ਆਉਣ ਦਾ ਕਾਰਨ ਕੋਈ ਤੁਹਾਨੂੰ ਗਾਲਾਂ ਕੱਢ ਰਿਹਾ ਹੁੰਦਾ ਹੈ।
4-ਆਪਣੇ ਘਰ ਵੱਲ ਨੂੰ ਮੰਜੇ ਦੀਆਂ ਪੈਂਦਾਂ ਕਰਕੇ ਨਹੀਂ ਡਾਉਣਾ ਚਾਹੀਦਾ, ਮਾੜਾ ਹੁੰਦਾ ਹੈ।
5- ਕਿਸੇ ਬੱਚੇ ਲੱਤਾਂ ਥੱਲਿਓਂ ਟੱਪਣ ਨਾਲਦਾ ਕੱਦ ਛੋਟਾ ਰਹਿ ਜਾਂਦਾ ਹੈ।
6- ਨਾਰ ਦੇ 365 ਚਲਿੱਤਰ ਹੁੰਦੇ ਹਨ। ਜੇਕਰ ਆਟਾ ਗੁੰਨਦਿਆਂ ਪਰਾਤ ਚੋ ਆਟਾ ਬੁੜਕ ਜੇ ,ਫੇਰ ਕੋਈ ਪਰਾਉਣਾ ਆ ਸਕਦਾ
7- ਜੇ ਬਿੱਲੀ ਰਾਹ ਕੱਟਜੇ ਜਾਂ ਛਿੱਕ ਆ ਜੇ,ਘਰੋ ਨਹੀ ਤੁਰਨਾਂ ਚਾਹੀਦਾ
8- ਝਾੜੂ ਖੜਾ ਕਰਨਾ ਵੀ ਮਾੜਾ ਹੁੰਦਾ।
9- ਲਾਲ ਮਿਰਚਾਂ ਚੁੱਲੇ ਚ ਸਾੜਨ ਨਾਲ ਲੱਗੀ ਨਜ਼ਰ ਲਹਿ ਜਾਦੀ ਹੈ।
10- ਕਾਲਾ ਟਿੱਕਾ ਲਾਉਣ ਨਾਲ ਨਜਰ ਲੱਗਦੀ ਨਹੀ ਲਗਦੀ।
11- ਕੈਂਚੀ ਖੜਕਾਉਣ ਨਾਲ ਘਰੇ ਲੜਾਈ ਪੈ ਜਾਦੀ ਹੈ।
12-ਜੇ ਬੈਠੇ-ਬੈਠੇ ਛਿੱਕ ਆ ਜੇ, ਭੂਆ ਯਾਦ ਕਰਦੀ ਐ,,ਭੂਆਂ ਭਾਵੇ ਮਣ ਪੱਕਾਂ ਅੰਨ ਖਾ ਕੇ ਘੁਰਾੜੇ ਮਾਰੀ ਜਾਦੀ ਹੋਵੇ।
13- ਸੁਪਨੇ ਚ ਮੌਤ ਦੇਖੋ ਤਾ ਉਮਰ ਲੰਬੀ ਹੁੰਦੀ ਏ, ਸੁਪਨੇ ਚ ਸੱਪ ਦੇਖੋ ਤਾ ਧੰਨ ਪ੍ਰਾਪਤ ਹੁੰਦਾ ਏ
14-ਅੱਧੀ ਰਾਤੀ ਕੁੱਤਾ ਰੋਵੇ ਤਾ ਕਿਸੀ ਦਾ ਟਾਕ ਟਾਈਮ ਪੂਰਾ ਹੋਣ ਦਾ ਸਿਗਨਲ ਏ
15-ਸੱਜੀ ਅੱਖ ਫੜਕੇ ਤਾਂ ਲੜਾਈ ਹੁੰਦੀ ਏ, ਸੱਜੇ ਹੱਥ ‘ਚ ਖੁਰਕ ਹੋਵੇ ਤਾ ਪੈਸੇ ਮਿਲਦੇ ਨੇ।
16-ਬਿੱਲੀਆ ਰਸਤਾ ਕੱਟ ਜਾਣ ਤਾ ਖਤਰਾ ਹੋ ਸਕਦਾ।
17- ਸ਼ੀਸ਼ੇ ਦਾ ਟੁਟਣਾ ਵੀ ਅਪਸ਼ੁਗਨ ਦੀ ਨਿਸ਼ਾਨੀ ਏ।
18- ਜਦੋਂ ਬਿਜਲੀ ਕੜਕਦੀ ਹੋਵੇ ,ਓਦੋ ਮਾਮਾ-ਭਾਣਜਾ ਇਕੱਠੇ ਨਹੀਂ ਹੋਣੇ ਚਾਹੀਦੇ।
19-ਨਵੀ ਕਾਰ ਜਾਂ ਬਾਈਕ ਨੂੰ ਕਾਲ਼ੇ ਪਰਾਂਦੇ ਬੰਨਣ ਨਾਲ ਬੁਰੀ ਨਜ਼ਰ ਨਹੀਂ ਲਗਦੀ।
20- ਨਵਾ ਘਰ ਬਣਾਉਣ ਵੇਲੇ ਜਾਂ ਬਣ ਜਾਣ ਤੇ ਕੋਈ ਨਜ਼ਰਬੱਟੂ ਲਗਾਉਣਾ ਲਾਜ਼ਮੀ ਏ ,ਜਿਵੇ ਰਾਕਸ਼ ਜਾਂ ਚੁੜੇਲ ਦੀ ਮੂਰਤੀ ਆਦਿ ।।
21-ਸ਼ਾਮ ਨੂੰ ਝਾੜੂ ਨਹੀ ਲਾਈਦਾ ਨਹਿਸ਼ ਹੁੰਦਾ ਏ।
22- ਸ਼ਾਮ ਨੂੰ ਹਥ ਪੈਰ ਦੇ ਨੌਹ ਨਹੀ ਕੱਟੀਦੇ।
23-ਬੱਚੇ ਨੂੰ ਸ਼ੀਸ਼ਾ ਦਿਖਾਉਣ ਨਾਲ ਉਸਦੇ ਦੰਦ ਨਹੀ ਨਿਕਲਦੇ ਅਤੇ ਬੱਚਾ ਮੰਜੇ ਤੋਂ ਹੇਠਾਂ ਡਿਗ ਪੈਂਦਾ ਹੈ।
24. ਘਰੋਂ ਬਾਹਰ ਜਾਣ ਲੱਗਿਆਂ ਪਿਛੋ ਅਵਾਜ ਮਾਰਣ ਨਾਲ ਕੰਮ ਨਹੀ ਹੁੰਦਾ …ਜੇਕਰ ਕੋਈ ਜੰਗਲ ਪਾਣੀ ਜਾ ਰਿਹਾ ਹੋਵੇ ਤਾਂ ਵੀ।
25- ਘਰੋਂ ਬਾਹਰ ਜਾਣ ਲੱਗਿਆਂ ਦਹੀ ਖਾ ਕੇ ਜਾਣ ਨਾਲ ਵਿਗੜੇ ਕੰਮ ਵੀ ਸੰਵਰ ਜਾਂਦੇ ਨੇ।
ਇਹਨਾਂ ਅੰਧ-ਵਿਸ਼ਵਾਸ਼ਾਂ ਕਰਕੇ ਅਸੀਂ ਚਾਹ ਕੇ ਵੀ ਅਸੀਂ ਹੋਰ ਦੇਸ਼ਾਂ ਤੋਂ ਅੱਗੇ ਨੀ ਨਿਕਲ਼ ਸਕਦੇ, ਅਸੀਂ ਜਕੜੇ ਜੋ ਹੋਏ ਹਾਂ ਅੰਧ-ਵਿਸ਼ਵਾਸ਼ ਦੀਆਂ ਜੰਜ਼ੀਰਾਂ ਨਾਲ। ਵਿਗਿਆਨੀ ਵੀ ਹੈਰਾਨ ਹੁੰਦੇ ਹੋਣੇ ਸਾਡੀਆਂ ਇਹ ਅੰਧ-ਵਿਸ਼ਵਾਸ਼ ਭਰੀਆਂ ਖੋਜਾਂ ਤੋਂ…..
ਅਗਿਆਤ