ਓਏ ਸਭ ਛਾਵਾਂ ਤੋਂ ਠੰਡੀ ਆਖਦੇ, ਠੰਡੀ ਆਖਦੇ ਲੋਕ ਬੋੜ ਦੀ ਛਾਂ, ਪਰ ਮੈਂ ਇਸ ਗੱਲਦੇ ਨਾਲ ਨਾਂ ਰਾਜੀ, ਮੈਂ ਏਹ ਗੱਲ ਕਦੇ ਵੀ ਮੰਨਦਾ ਨਾਂ, ਓਏ ਇੱਕ ਹੈ ਹੋਰ ਠੰਢੀ ਛਾਂ ਮੈਂ ਜਿਦ੍ਹਾ ਸੁੱਖ ਮਾਣਿਆ, ਓਦੇ ਬਾਰੇ ਦੱਸਦਾਂ ਹਾਂ, ਮੇਰੇ ਕੱਲ੍ਹੇ ਕੋਲ ਨਈ, ਰੱਬ ਨੇ ਹਰ ਘਰ ਦੇ ਵਿੱਚ ਬਖਸ਼ੀ ਹੈ ਸਭ ਨੂੰ ਓਹ ਠੰਡੀ ਛਾਂ, ਧਾਮੀ ਓਹ ਹੈ ਮਾਂ ਓਹ ਹੈ ਮਾਂ, ਜੱਗ ਦੀ ਜਨਨੀ ਪਿਆਰੀ ਮਾਂ /ਕਾਸ਼ ਮੇਰੀ ਮਾਂ ਵੀ ਮੇਰੇ ਕੋਲ ਹੁੰਦੀ ਬਹੁਤ ਪਿਆਰੀ ਸੀ ਮੇਰੀ ਮਾਂ, ਤੇਰਾ ਪੁੱਤ ਰੂਹ ਤੋਂ ਰੋਵੇ ਹਰ ਪਲ ਆਵੇ ਯਾਦ ਤੇਰੀ ਮਾਂ, ਰੱਬਾ ਇੱਕ ਕਰਮ ਕਮਾਵੀਂ ਹਰ ਜਨਮ ਬਾਣਾਵੀਂ ਓਸੇ ਮਾਂ ਨੂੰ ਮੇਰੀ ਮਾਂ, ਵੱਸ ਹੁਣ ਤੇ ਬਾਪੂ ਹੀ ਮਾਂ ਏ ਓਹੀ ਪਿਤਾ ਬਾਪੂ ਦੀ ਖਾਤਰ ਤੇ ਹੱਸਕੇ ਆਪਣਾ ਹੱਡ ਹੱਡ ਵੀ ਵੇਚ ਦਈਏ, ਮਾਪਿਆਂ ਦਾ ਕਰਜ਼ ਕੋਈ ਧਨ ਦੌਲਤ ਨੀ ਲਾਹ ਸਕਦਾ, ਵੱਸ ਮਾਪੇ ਕੁੱਝ ਨੀ ਮੰਗਦੇ ਪਿਆਰ ਇੱਜਤ ਚਾਉਦੇ ਆ ਤੇ ਨਾਲੇ ਜੱਟਾ ਜਿਹਨਾਂ ਸਾਨੂੰ ਜਨਮ ਦਿੱਤਾ ਓਏ ਅਸੀਂ ਉਨ੍ਹਾਂ ਨੂੰ ਦੇ ਵੀ ਕੀ ਸਕਦੇ ਆਂ, ਸਾਡੀ ਕੀ ਔਕਾਤ ਉਨ੍ਹਾਂ ਕਰਕੇ ਦੁਨੀਆ ਦੇਖੀ ਉਂਝ ਸਾਡੀ ਕੋਈ ਹੋੰਦ ਨੀ ਹੋਣੀਂ ਸੀ / ਵੱਸ ਮਾਂ ਬਾਪ ਦੀ ਇੱਜਤ ਕਰੋ ਜੇ ਤੁਸੀਂ ਕਰੋਂਗੇ ਅੱਗੇ ਤੁਹਾਡੇ ਬੱਚੇ ਵੀ ਤੁਹਾਡੀ ਵੀ ਇੱਜਤ ਕਰਣਗੇ ਜੋ ਵੀਜੋਗੇ ਸੋਈ ਪਾਓਗੇ / ਬਾਕੀ ਸੋਚ ਆਪੋ ਆਪਣੀ ਵਾਹਿਗੂਰੂ ਸਰਬੱਤ ਦਾ ਭਲਾ ਕਰਣਗੇ ਵਾਹਿਗੂਰੂ ਤੂੰ ਹੀ ਤੂੰ