Sub Categories

ਕੈਨੇਡਾ, ਅਮਰੀਕਾ, ਤੇ ਭਾਰਤ ਨੇ ਰਲਕੇ ਚੋਰ ਫੜਣ ਵਾਲੀ ਮਸ਼ੀਨ ਤਿਆਰ ਕੀਤੀ,
ਪੈਲ੍ਹਾਂ ਕੈਨੇਡਾ ਚ ‘ ਚੈੱਕ ਕੀਤੀ ਕਾਫੀ ਚੋਰ ਫੜੇ ਗਏ,
ਫੇਰ ਅਮਰੀਕਾ ਚ ਲਾਈ ਉੱਥੇ ਵੀ ਬਹੁਤ ਚੋਰ ਫੜੇ ਗਏ
ਫੇਰ ਭਾਰਤ ਚ ‘ਲਾਈ ਗਈ ਜਦੋਂ ਭਾਰਤ ਕੋਲੋਂ ਰਿਪੋਰਟ ਮੰਗੀ ਗਈ ਤਾਂ
ਭਾਰਤ ਦਾ ਜਵਾਬ ਸੀ, ਜੀ ਸਾਡੀ ਤੇ ਮਸ਼ੀਨ ਹੀ ਚੋਰ ਲੈ ਗਏ
ਵੈਸੇ ਭਾਰਤ ਏਨਾ ਵੀ ਮਾੜਾ ਨੀ, ਇੰਡੀਆ ਜ਼ਿੰਦਾਬਾਦ ਜੈ ਭਾਰਤ



ਅਸੀਂ ਥੱਕੇ ਨਈ , ਅਸੀਂ ਟੁੱਟੇ ਨਈ
ਮੁਕਾਉਣ ਵਾਲਿਆਂ ਮੁਕਾ ਦੇਖੇ ਅਸੀਂ ਮੁੱਕੇ ਨਈ,
ਹੱਸ ਹੱਸਕੇ ਜਰ ਲਿਆ ਵਕਤ ਦੀਆਂ ਵਜੀਆ ਠੋਕਰਾਂ ਨੂੰ,
ਰੱਬ ਦੇ ਕੇ ਹੌਂਸਲਾ ਏਨਾ ਹੀ ਆਖਿਆ,
ਪੁੱਤਰਾ ਕੱਲ੍ਹ ਕਰਣਗੇ ਸਲਾਮਾਂ ਤੈਨੂੰ
ਅੱਜ ਕਰੇ ਸਲਾਮਾਂ ਜਿਨ੍ਹਾਂ ਦੇ ਨੌਕਰਾਂ ਨੂੰ

ਜੱਟਾ ਕੰਮ ਕਰਾਂਗੇ ਮਿਲੂਗੀ ਰੋਟੀ, ਕੁੱਝ ਨਈ ਦੇਂਣਾ ਸਰਕਾਰਾਂ ਨੇ,
ਪੈਲ੍ਹਾਂ ਗੋਰਿਆਂ ਲੁੱਟੀ ਚਿੜੀ ਸੋਨੇ ਦੀ,
ਹੁਣ ਕਾਲੇ ਕਾਵਾਂ ਦੀਆਂ ਡਾਰਾਂ ਨੇ,
ਵਾੜ੍ਹ ਲਾਈ ਜੋ ਰਾਖੀ ਲਈ ਖਾ ਚੱਲੀ ਓਹੀ ਖੇਤ ਓਏ,
ਗੋਰਿਆਂ ਨੇ ਤਾਂ ਸੋਨਾ ਹੀ ਸੀ ਲੁਟਿਆ ਏਨਾ ਦੇਣਾ ਦੇਸ਼ ਨੂੰ ਹੀ ਵੇਚ ਓਏ

ਸੋ ਕੋ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ,
ਜਿਨ੍ਹਾਂ ਕਰਕੇ ਹੋਂਦ ਸਾਡੀ, ਸਕੇ ਨਾ ਸੱਚ ਪਛਾਣ,
ਬਿਰਧ ਆਸ੍ਰਮ ਮਾਂ ਪਿਓ ਰੁਲਦੇ , ਦਿਖਾਵਾ ਕਿਉਂ ਲੰਗਰ ਲਾਣਦਾ ,
ਓਏ ‘ ਜੇ ਘਰ ਬੈਠੇ ਰੱਬ ਨੂੰ ਨਾ ਪਛਾਣੇਇਆ ,
ਫਾਇਦਾ ਕੀ ਗੁਰੂ ਘਰ ਜਾਣਦਾ
ਬਾਈ ਆਪਣੇ ਕੋਲ ਕੁੜੀਆਂ ਨੂੰ
ਚੀਜੀ , ਪਟੋਲਾ, ਮਾਲ, ਮਾਸੂਕ਼ ਕਹਿਣ ਲਈ
ਨਾ ਸ਼ਬਦ ਨੇ ਨਾ ਆਦਤ ਕਿਉਂ ਕਿ
ਇਜ਼ੱਤ ਸਭ ਦੀ ਇੱਕੋ ਜੇਹੀ ਹੁੰਦੀ ਏ
ਸੋ ਚੰਗਾ ਲਿਖੋ ਚੰਗਾ ਪੜ੍ਹੋ ਚੰਗਾ ਸੁਣੋਂ
ਤਾਂ ਹੀ ਚੰਗਾ ਹੋਵੇਗਾ, ਵੈਸੇ ਹਮ ਨਾਹੀ ਚੰਗੇ ਬੁਰਾ ਨਾਹੀ ਕੋਏ


ਓਏ ਸਭ ਛਾਵਾਂ ਤੋਂ ਠੰਡੀ ਆਖਦੇ, ਠੰਡੀ ਆਖਦੇ ਲੋਕ ਬੋੜ ਦੀ ਛਾਂ, ਪਰ ਮੈਂ ਇਸ ਗੱਲਦੇ ਨਾਲ ਨਾਂ ਰਾਜੀ, ਮੈਂ ਏਹ ਗੱਲ ਕਦੇ ਵੀ ਮੰਨਦਾ ਨਾਂ, ਓਏ ਇੱਕ ਹੈ ਹੋਰ ਠੰਢੀ ਛਾਂ ਮੈਂ ਜਿਦ੍ਹਾ ਸੁੱਖ ਮਾਣਿਆ, ਓਦੇ ਬਾਰੇ ਦੱਸਦਾਂ ਹਾਂ, ਮੇਰੇ ਕੱਲ੍ਹੇ ਕੋਲ ਨਈ, ਰੱਬ ਨੇ ਹਰ ਘਰ ਦੇ ਵਿੱਚ ਬਖਸ਼ੀ ਹੈ ਸਭ ਨੂੰ ਓਹ ਠੰਡੀ ਛਾਂ, ਧਾਮੀ ਓਹ ਹੈ ਮਾਂ ਓਹ ਹੈ ਮਾਂ, ਜੱਗ ਦੀ ਜਨਨੀ ਪਿਆਰੀ ਮਾਂ /ਕਾਸ਼ ਮੇਰੀ ਮਾਂ ਵੀ ਮੇਰੇ ਕੋਲ ਹੁੰਦੀ ਬਹੁਤ ਪਿਆਰੀ ਸੀ ਮੇਰੀ ਮਾਂ, ਤੇਰਾ ਪੁੱਤ ਰੂਹ ਤੋਂ ਰੋਵੇ ਹਰ ਪਲ ਆਵੇ ਯਾਦ ਤੇਰੀ ਮਾਂ, ਰੱਬਾ ਇੱਕ ਕਰਮ ਕਮਾਵੀਂ ਹਰ ਜਨਮ ਬਾਣਾਵੀਂ ਓਸੇ ਮਾਂ ਨੂੰ ਮੇਰੀ ਮਾਂ, ਵੱਸ ਹੁਣ ਤੇ ਬਾਪੂ ਹੀ ਮਾਂ ਏ ਓਹੀ ਪਿਤਾ ਬਾਪੂ ਦੀ ਖਾਤਰ ਤੇ ਹੱਸਕੇ ਆਪਣਾ ਹੱਡ ਹੱਡ ਵੀ ਵੇਚ ਦਈਏ, ਮਾਪਿਆਂ ਦਾ ਕਰਜ਼ ਕੋਈ ਧਨ ਦੌਲਤ ਨੀ ਲਾਹ ਸਕਦਾ, ਵੱਸ ਮਾਪੇ ਕੁੱਝ ਨੀ ਮੰਗਦੇ ਪਿਆਰ ਇੱਜਤ ਚਾਉਦੇ ਆ ਤੇ ਨਾਲੇ ਜੱਟਾ ਜਿਹਨਾਂ ਸਾਨੂੰ ਜਨਮ ਦਿੱਤਾ ਓਏ ਅਸੀਂ ਉਨ੍ਹਾਂ ਨੂੰ ਦੇ ਵੀ ਕੀ ਸਕਦੇ ਆਂ, ਸਾਡੀ ਕੀ ਔਕਾਤ ਉਨ੍ਹਾਂ ਕਰਕੇ ਦੁਨੀਆ ਦੇਖੀ ਉਂਝ ਸਾਡੀ ਕੋਈ ਹੋੰਦ ਨੀ ਹੋਣੀਂ ਸੀ / ਵੱਸ ਮਾਂ ਬਾਪ ਦੀ ਇੱਜਤ ਕਰੋ ਜੇ ਤੁਸੀਂ ਕਰੋਂਗੇ ਅੱਗੇ ਤੁਹਾਡੇ ਬੱਚੇ ਵੀ ਤੁਹਾਡੀ ਵੀ ਇੱਜਤ ਕਰਣਗੇ ਜੋ ਵੀਜੋਗੇ ਸੋਈ ਪਾਓਗੇ / ਬਾਕੀ ਸੋਚ ਆਪੋ ਆਪਣੀ ਵਾਹਿਗੂਰੂ ਸਰਬੱਤ ਦਾ ਭਲਾ ਕਰਣਗੇ ਵਾਹਿਗੂਰੂ ਤੂੰ ਹੀ ਤੂੰ

ਮੈਂ ਦੇਖੇ ਲੱਗੇ ਕੁੱਤਿਆਂ ਨੂੰ ਏ ਸੀ , ਕੁੱਤੇ ਮੌਜ ਵਿੱਚ ਰਹਿਣ ,
ਓ ਵੀ ਭੌਂਕਦੇ ਗਰੀਬ ਨੂੰ ਹੀ, ਕੋਟ ਟਾਈ ਵਾਲੇ ਨੂੰ ਨਾਂ ਪੈਣ,
ਦੇਖੇ ਮਹਿਲਾਂ ਜਹੇ ਘਰ, ਬੰਦੇ ਘੱਟ ਕਮਰੇ ਜਿਆਦਾ ,
ਕਿਤੇ ਆਸਮਾਨ ਛੱਤ , ਫੁੱਟਪਾਥ ਬੈੱਡ ਕਈਆਂ ਦੇ ਭਾ ਦਾ,
ਕਿਤੇ ਪੱਕਦਾ ਰੋਜ ਰਾਸ਼ਨ ਏਨਾ , ਵਦਇਆ ਹੋਇਆ ਛੁੱਟਣਾ ਪੈਂਦਾ ਏ,
ਧਾਮੀ ‘ ਕਿਤੇ ਫਰੋਲ ਕੂੜਾ ਕੋਈ ਲੱਭੇ ਰੋਟੀ, ..
ਬੈਰਮਪੁਰੀਏ, ਜਸਕਮਲਾ, ਇੱਕ ਦੂਜੇ ਤੋਂ ਵੀ ਲੁੱਟਣਾ ਪੈਂਦਾ ਏ
ਸਭ ਰੱਬ ਦੇ ਰੰਗ, ਕੋਈ ਰਾਜਾ ਕੋਈ ਰੰਕ ?


ਹੇ ਮੇਰੇ ਵਾਹਿਗੁਰੂ ਸਰਬੱਤ ਦਾ ਭਲਾ ਕਰੀਂ,
ਪਰ ਜੋ ਸਭ ਤੋਂ ਦੁਖੀ ਸੁਰੂ ਓਸ ਤੋਂ ਕਰੀਂ,
ਜੇ ਧਾਮੀ ਦਾ ਨੰਬਰ ਆਵੇ ਪੈਲ੍ਹਾਂ , ਜੋ ਧਾਮੀ ਦੇ ਪਿੱਛੇ ਖੜ੍ਹਾ ਪੈਲ੍ਹਾਂ ਬਾਂਹ ਓਸ ਦੀ ਫੜ੍ਹੀ / ……….. ਸਾਡਾ ਕੀ ਏ, ਜਿੱਥੇ ਰੱਖੇ ਤੇਰੀ ਰਜਾ ਪਿਆਰੀ ਏ ?


ਵਾਹਿਗੁਰੂ ਮੈਂ ਭਿਖਾਰੀ ਤੇਰੇ ਦਰਬਾਰ ਦਾ , ਮੈਂ ਨਿੱਤ ਹੀ ਕੂਕਾਂ ਮਾਰਦਾ,
ਮੈਂ ਅੱਜ ਤੱਕ ਆਇਆ ਹਾਰਦਾ, ਭੁੱਖਾ ਤੇਰੀ ਰਹਿਮਤ ਭੁੱਖਾ ਮੈਂ ਤੇਰੇ ਪਿਆਰਦਾ,
ਵਾਹਿਗੁਰੂ ਮੈਂ ਭਿਖਾਰੀ ਤੇਰੇ ਦਰਬਾਰ ਦਾ …….
ਮੇਰੇ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਂ,
ਪਰ ਜੋ ਹੋਬੇ ਸਭ ਤੋਂ ਦੁਖੀ ਸੁਰੂ ਓਸ ਤੋਂ ਕਰੀਂ,
ਜੇ ਧਾਮੀ ਦਾ ਨੰਬਰ ਆਜੇ ਪੈਲ੍ਹਾਂ,
ਜੇਹੜਾ ਧਾਮੀ ਪਿੱਛੇ ਖੜ੍ਹਾ ਪੈਲ੍ਹਾਂ ਬਾਂਹ ਓਸ ਦੀ ਫੜੀ
ਵਾਹਿਗੁਰੂ ਤੂੰ ਹੀ ਤੂੰ ਸਭ ਕੁੱਝ ਤੇਰਾ 131313
ਮੈਂ ਵੀ ਨਹੀਓਂ ਮੇਰਾ ਸਭ ਕੁੱਝ ਤੇਰਾ ਤੇਰਾ 1313/

ਅੱਲ੍ਹਾ ਰਾਮ ਰਹੀਮ ਨਾਂ ਉਸਦੇ , ਉਸਦਾ ਨਾਮ ਹੀ ਵਾਹਿਗੁਰੂ,
ਬਾਣੀ ਪੜ੍ਹਲੋ ਕਰੋ ਨਮਾਜਾਂ, ਧਾਮੀ ‘ ਗੱਲ ਓਥੇ ਮੁੱਕਣੀ ਜਿੱਥੋਂ ਹੋਊ ਸੁਰੂ,
ਏਹ ਸਾਹ ਉਦੇ, ਸਭ ਰਾਹ ਉਦੇ, ਜ਼ਿੰਦਗੀ ਦੀ ਬੇੜੀ ਓਦੀ, ਬੇ ੜੀ ਦੇ ਮਲਾਹ ਓਦੇ, ਆਓ ਕਰੀ ਏ ਸ਼ੁਕਰਾਨਾ ਉਸਦਾ , ਜਿਸਨੇ ਪਾਰ ਹੈ ਲਾਬਣਾ,
ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ ਤੇਰਾ ਦਿੱਤਾ ਪਾਵਣਾ,
ਵਾਹਿਗੁਰੂ ਤੂੰ ਹੀ ਤੂੰ ਤੂੰ ਹੀ ਤੂੰ ਸਭ ਕੁੱਝ ਤੇਰਾ 13131313131313

ਮੇਰੇ ਸਿਰ ਤੇ ਹੱਥ ਉਦ੍ਹੀ ਮੇਹਰ ਦਾ, ਮੁਕਾਕੇ ਸਾਰਾ ਸ਼ੱਕ ਦੇਖਿਆ ਮੈਂ ,
ਓਏ ਰੱਬ ਕਣ ਕ ਣ ਦੇ ਵਿੱਚ ਵੱਸਦਾ, ਇਹ ਪਰਤੱਖ ਦੇਖਿਆ ਮੈਂ !
ਮੇਰੀ ਹੱਡ ਬੀਤੀ ਜਦ 433ਜਾਂਨਾਂ , ਸੀ ਵਿੱਚ ਸਮੁੰਦਰ ਡੁੱਬ ਰ ਈਆਂ
ਮੌਤ ਦੇਖ ਧਿਆਇਆ ਰੱਬ ਨੂੰ ਸਭਨੇ, ਉਦ੍ਹੇ ਚਰਨੀਂ ਅਰਦਾਸਾਂ ਪੁੱਜ ਗਈਆਂ
ਉਨ੍ਹੇ ਮੱਖਣ ਚੋਂ ਵਾਲ ਵਾਂਗੂ ਕੱਢਤੇ, ਰਹਿਮਤ ਦਾ ਆਉਂਦਾ ਹੱਥ ਦੇਖਿਆ ਮੈਂ,
ਓਏ ਰੱਬ ਕ ਣ ਕ ਣ ਦੇ ਵਿੱਚ ਵੱਸਦਾ, ਇਹ ਪ੍ਰਤੱਖ ਦੇਖਿਆ ਮੈਂ
ਵਸੇ ਧਰਤੀ ਦੇ ਚੱਪੇ ਚੱਪੇ ਤੇ, ਖੰਡੀ ਬ੍ਰਹਿਮੰਡੀ ਵੱਸਦਾ ਓਹ ,
ਮੈਂ ਹਰ ਜਗ੍ਹਾ ਹਰ ਪਲ ਹਾਜਰ ਨਾਜਰ, ਸਮਜੇ ਕੋਈ ਸੱਭ ਨੂੰ ਦੱਸਦਾ ਓਹ,
ਆਦਿ ਸੱਚ ਓਹ ਜੁਗਾਦਿ ਓਹ, ਧਾਮੀ, ਦਿਲੋਂ ਵਾਹਿਗੁਰੂ ਜੱਪ ਦੇਖਿਆ ਮੈਂ,
ਓਏ ਰੱਬ ਕਣ ਕ ਣ ਦੇ ਵਿੱਚ ਵੱਸਦਾ, ਇਹ ਪ੍ਰਤੱਖ ਦੇਖਿਆ ਮੈਂ /
ਜਰਾ ਸੋਚੋ ਪੱਥਰ ਦਾ ਕੀੜਾ ਰੋਟੀ, ਕਿਦਾਂ ਕਿੱਥੋਂ ਖਾ ਰਿ ਹਾ,
ਉਦਾ ਵੀ ਸੋਚਿਆ ਸਿਰਜਨਹਾਰੇ, ਪੱਥਰ ਵਿੱਚ ਅੰਨ ਪਾਹੁਚਾ ਰਿਹਾ,
ਬੈਰਮਪੁਰੀਆ ਕੀ ਕੀ ਸੱਚਾਈਆਂ ਬਿਆਨ ਕਰੇ,
ਜਸਕਮਲਾ ਰੱਬ ਸੱਚ ਨਾਲੋਂ ਵੀ ਸੱਚ ਦੇਖਿਆ ਮੈਂ,
ਓਏ ਰੱਬ ਕ ਣ ਕ ਣ ਦੇਵਿੱਚ ਵੱਸਦਾ, ਏਹ ਪ੍ਰਤੱਖ ਦੇਖਿਆ ਮੈਂ
ਆਪ ਪੜ੍ਹਨਾ ਅੱਗੇ ਨਾ ਭੇਜੇ ਓ ਸੀਕ੍ਰਿਟ ਆ ਲੀਬੀਆ ਕਾਂਡ, ਮੇਰੀ ਅਸਲੀ ਕਹਾਣੀ