ਅੰਦਰ ਬਹਿ ਬਹਿ ਥੱਕ ਗਏ ਹਾਂ ,
ਦਾਲਾਂ ਖਾ ਖਾ ਅੱਕ ਗਏ ਹਾਂ,
ਰਾਸ਼ਨ ਜੋ ਸੀ, ਛੱਕ ਗਏ ਹਾਂ।
ਹੁਣ ਤੇ ਮਗਰੋਂ ਲੱਥ ਕਰੋਨਾ ,
ਸਾਡੀ ਹੋ ਗਈ ਬੱਸ ਕਰੋਨਾ।
Loading views...
ਅੰਦਰ ਬਹਿ ਬਹਿ ਥੱਕ ਗਏ ਹਾਂ ,
ਦਾਲਾਂ ਖਾ ਖਾ ਅੱਕ ਗਏ ਹਾਂ,
ਰਾਸ਼ਨ ਜੋ ਸੀ, ਛੱਕ ਗਏ ਹਾਂ।
ਹੁਣ ਤੇ ਮਗਰੋਂ ਲੱਥ ਕਰੋਨਾ ,
ਸਾਡੀ ਹੋ ਗਈ ਬੱਸ ਕਰੋਨਾ।
Loading views...
ਜਿਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਇੱਕ ਪਾਸੇ ਬਜ਼ੁਰਗਾਂ ਦੀ ਤਾਸ਼ ਦਾ ਜ਼ੋਰ
ਦੂਜੇ ਪਾਸੇ ਭਕਾਨੇ ਵਾਲੇ ਦਾ ਸ਼ੋਰ
ਸਾਰੇ ਭਕਾਨੇ ਕਾਸ਼ ਮੇਰੇ ਹੱਥ ਵਿੱਚ ਹੋਣ
ਬੱਸ ਹਵਾ ਚ ਹੀ ਮਹਿਲ ਉਸਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਸਵੇਰ ਹੁੰਦਿਆਂ ਹੀ ਘਰੋਂ ਨਿਕਲ ਜਾਈਦਾ ਸੀ
ਗੁੱਲੀ ਡੰਡਾ ਕਦੇ ਬਾਂਦਰ ਕਿੱਲਾ ਖੇਡੀ ਜਾਈਦਾ ਸੀ
ਇੱਕ ਨਾਲ ਕਈ ਬਣਾਇਦੇ ਸੀ
ਬੰਟਿਆ ਨਾਲ ਵੀ ਚਿਤ ਪ੍ਰਚਾਈਦੇ ਸੀ
ਇੱਕ ਇੱਕ ਬੰਟੇ ਪਿੱਛੇ ਸਭ ਦਾ
ਝਗੜਾ ਵਾਰ ਵਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਪਲ ਵਿੱਚ ਹੀ ਸਾਰਾ ਦਿਨ ਜਾਂਦਾ ਸੀ ਬੀਤ
ਕੰਨਾਂ ਚ ਗੂੰਜਦੇ ਨੇ ਅੱਜ ਵੀ ਰੰਗੋਲੀ ਦੇ ਗੀਤ
ਉਦੋਂ ਟੀਵੀ ਦਾ ਵੀ ਵੱਖਰਾ ਨਜ਼ਾਰਾ ਹੁੰਦਾ ਸੀ
ਦੂਰਦਰਸ਼ਨ ਸਭ ਦਾ ਪਿਆਰਾ ਹੁੰਦਾ ਸੀ
ਸਭ ਮਿਲ ਕੇ ਦੇਖਦੇ ਸੀ ਸ਼ਕਤੀਮਾਨ
ਸਮਾਂ ਜਦੋਂ ਬਾਰਾਂ ਦੇ ਪਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਸੂਰਜ ਢਲਦਿਆਂ ਹੀ ਗਲੀ ਕ੍ਰਿਕੇਟ ਚੱਲਦੀ ਸੀ
ਕੰਧ ਦੀਆਂ ਵਿਕਟਾਂ , ਲਿਫਾਫੇ ਦੀ ਗੇਂਦ ਬਣਦੀ ਸੀ
ਗੇਂਦ ਨੂੰ ਗੁਆਂਢੀਆਂ ਦੇ ਮਾਰ
ਸਭ ਹੋ ਜਾਂਦੇ ਸੀ ਫਰਾਰ
ਫਿਰ ਮਾਂ ਤੋਂ ਪੈਂਦੀਆਂ ਸੀ ਗਾਲਾਂ
ਪਰ ਗਾਲਾਂ ਵਿੱਚ ਵੀ ਪਿਆਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਹੁਣ ਤਾਂ ਸਭ ਦਿਨ ਇੱਕੋ ਜਿਹੇ ਲੱਗਦੇ ਨੇ
ਯਾਦ ਕਰ ਬਚਪਨ ਦੀਆਂ ਸ਼ਰਾਰਤਾਂ ਨੂੰ
ਅੱਖੀਆਂ ਚੋਂ ਹੰਝੂ ਵਗਦੇ ਨੇ
ਨਾ ਆਉਣ ਵਾਲੀ ਜ਼ਿੰਦਗੀ ਦਾ ਫਿਕਰ
ਨਾ ਭਵਿੱਖ ਦਾ ਖ਼ਿਆਲ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਨਿੰਦਰ ਚਾਂਦ
Loading views...
ਮੈਂ ਕੋਈ ਕਿੱਸਾ ਕਾਰ ਨਹੀਂ ਬੱਸ ਜਜ਼ਬਾਤ ਹੀ ਲਿਖਦਾ ਹਾਂ,
ਮੇਰੀ ਔਕਾਤ ਨਹੀਂ ਕਿਸੇ ਨੂੰ ਖਰੀਦ ਲਵਾਂ
ਮੈਂ ਤਾਂ ਖੁਦ ਕੌਡੀਆਂ ਭਾਅ ਵਿਕਦਾ ਹਾਂ।।
ਬਰਾੜ – Harman Brar
Loading views...
ਸੁਕੂਨ ਖੋਹ ਜਾਂਦਾ ਏ ਕਿੱਧਰੇ ਤੇ ਚੈਨ ਮਿਲਦਾ ਨਹੀਂ ਰੂਹ ਨੂੰ
ਕੋਈ ਇਸ਼ਕ ਵਾਲਾ ਹਾਲ ਇੰਝ ਸੁਣਾਵੇ ਰੱਬਾ ਮੇਰਿਆ..!!
ਐਸਾ ਕੀ ਜਾਦੂ ਚੱਲਦਾ ਏ ਕਿਸੇ ਆਸ਼ਿਕ਼ ਝੱਲੇ ‘ਤੇ
ਜੋ ਜਾਨ ਦੇਣ ਦੇ ਵੀ ਕਰਨ ਉਹ ਦਾਵੇ ਰੱਬਾ ਮੇਰਿਆ..!!
ਸੁਣਿਆ ਹਾਲਤ ਇਹ ਪਾਗਲਾਂ ਜਿਹੀ ਕਰ ਦਿੰਦਾ ਏ
ਦੱਸ ਕਿਉਂ ਇਹ ਇਸ਼ਾਰਿਆਂ ‘ਤੇ ਨਚਾਵੇ ਰੱਬਾ ਮੇਰਿਆ..!!
ਬੇਤਾਬ ਦਿਲ ਨਮ ਅੱਖਾਂ ਤੇ ਖਾਮੋਸ਼ ਚਿਹਰਾ
ਹੋਏ ਇਸ਼ਕ ਦੇ ਰੋਗ ਦਾ ਛੋਰ ਮਚਾਵੇ ਰੱਬਾ ਮੇਰਿਆ..!!
ਛੱਡ ਅੱਲਾਹ ਨੂੰ ਇਬਾਦਤ ਇਨਸਾਨ ਦੀ ਏ ਕਰਨੀ
ਐਸਾ ਕਿਉਂ ਦਿਲ ਚੰਦਰਾ ਇਹ ਚੌਹਾਨ ਚਾਹਵੇ ਰੱਬਾ ਮੇਰਿਆ..!!
ਜਦੋਂ ਮਿਲਾਂਗੇ ਭਵਨ ਨੇ ਤੈਨੂੰ ਅਸੀਂ ਪੁੱਛਣਾ ਜ਼ਰੂਰ
ਕਿਉਂ ਮੋਹੁੱਬਤ ਇਨਸਾਨ ਨੂੰ ਤੜਪਾਵੇ ਰੱਬਾ ਮੇਰਿਆ..!!
Loading views...
ਚਨਾ ਤੇਰੀ ਦੀਦ ਨੂੰ ਅੱਖੀਆ ਤਰਸਦੀਆਂ ਕਿਉ ਰਹਿਣਾ ਮੈਨੂੰ ਤੜਫਾਉਂਦਾ ਵੈ
ਨਾ ਦਿਨ ਲੰਗੇ ਨਾ ਰਾਤ ਮੇਰੀ ਕਿਓਂ ਕਲੀ ਦੂਰ ਬੈਠੀ ਨੂੰ ਰਹਿੰਦਾ ਸਤਾਉਂਦਾ ਵੈ
Loading views...
ਬੋ ਪਿਆਰ ਹੀ ਕਿਆਂ
ਜਿਸ ਮੇ ਗਮ ਦੂਰੀਆਂ ਨਾ ਹੋ
ਬੋ ਆਸ਼ਿਕ ਕਿਆਂ
ਜਿਸੇ ਆਪਣੇ ਮਹਿਬੂਬ ਕੀ ਤਨਹਾਈ ਮੈ
ਆਖ ਮੇ ਆਸ਼ੂ ਨਾ ਆਏ
ਤੇ ਬੋ ਇਸ਼ਕ ਹੀ ਕਿਆਂ ਜਿਸ ਮੇ ਜਾਨ ਹੀ ਨਾ ਜਾਏ
Loading views...
ਪਿਆਰ ਕਰਨੇ ਕਾ ਮਜਾ ਤਵੀ ਆਤ ਹੈ ,
ਜਵ ਆਗ ਦੋਨੋਂ ਤਰਫ ਲੱਗੀ ਹੋ।
ਵਰਨਾ ਡਰਾਮਾ ਤੋ ਹਰ ਕੋਈ ਲੇਤਾ ਹੈ
Loading views...
ਜ਼ਰਾ ਸਾ ਮੁਸਕੁਰਾ ਦੇਨਾ ਨਏਂ ਸਾਲ ਸੇ ਪਹਿਲੇ,
ਹਰ ਗਮ ਕੋ ਭੁਲਾ ਦੇਨਾ ਨਏਂ ਸਾਲ ਸੇ ਪਹਿਲੇ,
ਨਾ ਸੋਚੋ ਕਿਸ-ਕਿਸ ਨੇ ਦਿਲ ਦੁਖਾਇਆ,
ਸਭ ਕੋ ਮਾਫ ਕਰ ਦੇਨਾ ਨਏਂ ਸਾਲ ਸੇ ਪਹਿਲੇ।
ਕਿਆ ਪਤਾ ਫਿਰ ਮੌਕਾ ਮਿਲੇ ਨਾ ਮਿਲੇ,
ਇਸ ਲੀਏ #ਦਿਲ ਕੋ ਸਾਫ ਕਰ ਲੇਨਾ ਨਏਂ ਸਾਲ ਸੇ ਪਹਿਲੇ,
ਨਏਂ ਸਾਲ ਕੀ ਸ਼ੁਭਕਾਮਨਾਏਂ ਨਏਂ ਸਾਲ ਸੇ ਪਹਿਲੇ।।।।
Loading views...
ਮੈਨੂੰ ਹਾਸਾ ਤੇਰੇ ਤੇ ਆਵੇ ਸਰਕਾਰੇ,,
ਸਮੁੰਦਰਾਂ ਨੂੰ ਰੋਕਣ ਲਈ ਲਾਵੇ ਪਾਣੀ ਦੇ ਫੁਹਾਰੇ,,
ਸਾਡੀਆਂ ਜਮੀਨਾਂ ਖੋਹ ਕੇ ਤੂੰ ਕਰਨਾ ਚਾਹੇ ਰਾਜ,,
ਆਪਣੀਆਂ ਗੰਦੀਆਂ ਹਰਕਤਾਂ ਤੋਂ ਆਉਂਦੀ ਨਹੀਂ ਦਿੱਲੀਏ ਬਾਜ,,
ਤੇਰੇ ਅੱਥਰੂ ਗੈਸ ਦੇ ਗੋਲੇ ਸਾਡਾ ਕੀ ਲੈਣਗੇ ਵਿਗਾੜ,,
ਅਸੀਂ ਹਿੱਕ ਦੇ ਜ਼ੋਰ ਤੇ ਕਿਸਾਨੀ ਕਰਕੇ ਸੀਨੇ ਬਣਾਏ ਫੌਲਾਦ,,
ਤੈਨੂੰ ਕਾਹਦਾ ਮਾਣ ਟਿੱਡ ਸਾਡੇ ਸਿਰ ਤੋਂ ਭਰਦੀ,,
ਜਿਸ ਥਾਲੀ ਵਿੱਚ ਖਾਧਾ ਉਸੇ ਵਿੱਚ ਛੇਕ ਕਰਦੀ,,
ਤੇਰੇ ਵਰਗੇ ਜ਼ਾਲਿਮ ਹਾਕਮ ਬੜੇ ਇਥੋਂ ਭਜਾਏ,,
ਕਿਸਾਨ ਇੰਚ ਨਾ ਛੱਡੇ ਵੱਟ ਚੋ ਤੂੰ ਪੂਰਾ ਖੇਤ ਖਾਣ ਨੂੰ ਆਏ,,
ਜਸ ਮੀਤ
Loading views...
ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ„
ਦੁਸ਼ਮਣ ਨਾਲੋਂ ਬੁਰਾ ਮਤਲਬੀ ਯਾਰ ਹੁੰਦਾ ਚਰਨੇ
ਵੀਰੇ ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲ੍ਹਾਂ„
ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ„
ਰਤਾ ਕੁ ਪੀੜ੍ਹ ਦੇ ਕੇ ਕੱਟ ਦਿੰਦਾ ਸੂਲੀ„
ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ„
ਸੁਣਿਆ ਕਦੇ ਨਾ ਮਿਲਦੀ ਪੱਤਣ„
ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ„
ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ„
ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ„
ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ„
ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ
ਮਨਪ੍ਰੀਤ
Loading views...
ਉਤੋਂ ਉਤੋਂ
ਕਹਿੰਦੇ
ਸੱਭ
ਜੁੱਗ
ਜੁੱਗ ਜੀ
♥️ਵਿਚੋਂ ਸਾਲੇਫਿਰਦੇ
ਆ
ਭੌਗ
ਪਾਉਣ
ਨੂੰ♠️
Loading views...
ਰੱਖ ਪਲਕਾਂ ਦੇ ਉਤੇ ਜਿੰਨੇ ਪਾਲਿਆ
ਕਦੇ ਕੱਢੀਏ ਨਾ ਅੱਖਾਂ ਬਾਪੂ ਵੱਲ ਨੂੰ
ਪੈਰ ਧਰਤੀ ਉੱਤੇ ਰਹਿਣ ਚੰਗੇ ਨੇ
ਨਹੀਂ ਪੁੱਛਦੇ ਲੋਕ ਜਾਤ ਕੱਲ ਨੂੰ
ਅਵਾਜ਼ ਦਿਲ ਦੀ ਹੀ ਉਹਦੇ ਤੱਕ ਜਾਉਗੀ
ਲੱਖ ਵਾਰ ਖੜਕਾ ਲਾ ਭਾਵੇਂ ਟੱਲ ਨੂੰ
ਭਾਵੇਂ ਸਹੁਰਿਆਂ ਦੇ ਘਰੇ ਹੋਣ ਔਡੀਆਂ
ਕੁੜੀ ਰੱਖਦੀ ਹੁੰਦੀ ਮਾਣ ਪੇਕੇ ਤੇ
ਮਹਿੰਗੇ ਮੁੱਲ ਸਰਦਾਰੀ ਮਿਲੀ ਖਹਿਰਾ
ਪੱਗ ਬੰਨ ਕੇ ਨਾ ਬੈਠੋ ਕਦੇ ਠੇਕੇ ਤੇ
Loading views...
ਸਟੇਟਸਾਂ ਦਾ ਜਮਾਨਾ ਆਇਆ ,ਅਸੀ ਵੀ ਸਿਰਾ ਕਰਾਇਆ..
ਲੋਕਾਂ ਬਣਾਈ ਮੇਰੀ ਇੱਕ ਵੱਖਰੀ ਪਹਿਚਾਣ..
ਉਏ ਆਖਰੀ ਸਾਹ ਤੱਕ ਨਾਲ ਰੱਖਾਂਗੇ..
ਪੰਜਾਬੀ ਮੇਰੀ ਜਿੰਦ ਪੰਜਾਬੀ ਮੇਰੀ ਜਾਨ
Loading views...
ਗੱਲ ਗੱਲ ਤੇ ਤੂੰ ਲੱਭਦਾ ਗਲਤੀ ਮੇਰੀ।
ਇਹ ਤਾਂ ਦਸ ਮੈ ਕੁਝ ਨੀ ਲੱਗਦੀ ਤੇਰੀ।
ਕਮਜ਼ੋਰੀ ਸਾਡੀ ਲੱਭ ਗੀ ਤੈਨੂੰ।
ਮਰਜ਼ੀ ਤਾਂਹੀ ਤਾਂ ਚੱਲਦੀ ਆ ਤੇਰੀ।
ਵਾਕਿਫ਼ ਆ ਤੂ ਮੇਰੀ ਹਾਲਤ ਤੋਂ ਬਾਖੁਬੀ ।
ਫਿਰ ਵੀ ਗੱਲ ਉਥੇ ਹੀ ਕਿਉਂ ਮੁੱਕਦੀ ਤੇਰੀ।
ਤੇਰੇ ਬਿਨਾਂ ਸੋਚਿਆਂ ਨੀ ਕਦੇ ਕਿਸੇ ਹੋਰ ਵਾਰੇ।
ਮੱਤ ਕਿਉਂ ਮਾਰੀ ਹੋਈ ਆ ਤੇਰੀ।
ਜਦੋਂ ਜੀਅ ਕਰੇ ਤੁਰ ਜਾਨਾਂ ਮੁਕਾ ਕੇ।
ਚੰਗੀ ਗੱਲ ਤਾਂ ਨੀ ਇਹ ਤੇਰੀ।
Loading views...
ਮੁੰਦਰੀਆਂ ਵਿੱਚ ਨਗ਼ ਨਹੀਂ ਪਾਉਂਦੇ
ਅਸੀਂ ਆਪਣੇ ਵਾਸਤੇ ਨਹੀਂ ਜਿਉਂਦੇ
ਸਾਡੇ ਟਾਕੀਆਂ ਲੱਗੇ ਲੀੜੇ ਨੇ
ਅਸੀਂ ਕਿਸੇ ਦੇ ਚਿੱਤ ਨੂੰ ਨਹੀਂ ਭਾਉਂਦੇ
ਸਾਡੇ ਪੈਰਾਂ ਦੇ ਥੱਲੇ ਰੋੜ ਕੁੜੇ
ਥਾਰਾਂ ਤੇ ਗੇੜੀਆਂ ਨਹੀਂ ਲਾਉਂਦੇ
ਸਾਡਾ ਲਿਮਟਾਂ ਤੇ ਘਰ ਬਾਰ ਚੱਲੇ
ਅਸੀਂ ਖੁੱਲ੍ਹਾ ਪੈਸਾ ਨਹੀਂ ‘ਡਾਉਂਦੇ
ਸਾਡੇ ਸੁਪਨਿਆਂ ਵਿੱਚ ਵੀ ਫਿਕਰਾਂ ਨੇ
ਅਸੀਂ ਚੈਨ ਦੀਆਂ ਨੀਂਦਾਂ ਨਹੀਂ ਸੌਂਦੇ
ਸਾਡੇ ਚਾਵਾਂ ਨੂੰ ਜੰਗਾਲ਼ ਪਿਆ
ਪਰ ਕਦੇ ਹੌਂਸਲਾ ਨਹੀਂ ਢਾਹੁੰਦੇ
ਖੇਤਾਂ ਵਿੱਚ ਹੀਰਾਂ ਗਾਉਣ ਵਾਲੇ
ਅਸੀਂ ਲੱਚਰ-ਲੁੱਚਰ ਨਹੀਂ ਗਾਉਂਦੇ
ਵੱਟ ਦਾ ਸਰਾਣ੍ਹਾ ਲਾ ਕੇ ਸੌਣ ਵਾਲੇ
ਅਸੀਂ ਮਖਮਲੀ ਸੇਜਾਂ ਨਹੀਂ ਚਾਹੁੰਦੇ
ਅਸੀਂ ਮਿਹਨਤਾਂ ਦੇ ਹਾਣੀ ਹਾਂ
ਅਸੀਂ ਤੰਦ ਸ਼ੌਕ ਦੇ ਨਹੀਂ ਪਾਉਂਦੇ
ਕਹਿਣੀ ਕਰਨੀ ‘ਚ ਫਰਕ ਨਹੀਂ
ਅਸੀਂ ਕਿਲ੍ਹੇ ਖਿਆਲੀ ਨਹੀਂ ਢਾਉਂਦੇ
‘ਨਿਮਰ’ ਗੁਰੂ ਦੇ ਪੈਰੋਕਾਰ ਹਾਂ
ਹਰ ਥਾਂ ਤੇ ਸੀਸ ਨਹੀਂ ਝੁਕਾਉਂਦੇ ।
Loading views...
ਕਿਹੜਾ ਦੁੱਖ ਜੋ ਮੇਰੇ ਹਿੱਸੇ ਆਇਆ ਨੀ
ਪਰ ਇਹ ਸਮਝੋ ਮੇਰੇ ਕੋਲ ਕੁਝ ਬਕਾਇਆ ਨੀ
ਡਿੱਗਣ ਦੀ ਮੇਰੀ ਆਦਤ ਹੋ ਗਈ, ਪਰ ਚੱਲਣਾ ਵੀ ਮੈਂ ਭੁੱਲੀ ਨੀ
ਸ਼ਾਇਦ ਹੀ ਕੋਈ ਸਖ਼ਸ ਹੋਣਾ ਜਿਹਨੇ ਮੈਨੂੰ ਕਦੇ ਅਜਮਾਇਆ ਨੀ
ਜਖ਼ਮ ਦਿਖਾ ਕੇ ਨਾ ਮੰਗੀ ਮੱਲਮ ਨਾ ਮੰਗੀ ਮੈਂ ਹਮਦਰਦੀ
ਮੇਰਾ ਦਿਲ ਭਾਵੇਂ ਲੱਖ ਦੁੱਖੇ ਪਰ ਮੈਂ ਕਿਸੇ ਦਾ ਦਿਲ ਦੁਖਾਇਆ ਨੀ
ਜਿੱਤ ਹਾਰ ਦੇ ਅਰਥ ਨੇ ਮੁੱਕੇ ਮੈਨੂੰ ਦੋਨੋਂ ਲੱਗਣ ਬਰਾਬਰ ਦੇ
ਜ਼ਿੰਦਗੀ ਦਾ ਪੰਧ ਬੜਾ ਏ ਔਖਾ ਇਹਦਾ ਕਹਿ ਮੈਂ ਕਿਸੇ ਨੂੰ ਡਰਾਇਆ ਨੀ
ਹਰ ਰਿਸ਼ਤਾ ਮੈਥੋਂ ਸਾਂਭਿਆ ਨੀ ਜਾਂਦਾ, ਮੈਂ ਕਦੇ ਕਦਾਈਂ ਤਾਂ ਥੱਕਦੀ ਹਾਂ
ਪਰ ਚੱਲਦੀ ਦੁਨੀਆਂਦਾਰੀ ਵਾਂਗਰ ਮੈਂ ਧੋਖੇਬਾਜ਼ ਕਦੇ ਕਿਸੇ ਤੋਂ ਅਖਵਾਇਆ ਨੀ।
Loading views...