ਇੱਕ ਉਹ ਵੇਲਾ ਸੀ ਜਦੋ ਇੱਕ ਸ਼ਖਸ਼
ਜਿੰਦਗੀ ਵਿੱਚ ਜਿੰਦਗੀ ਬਣਕੇ ਆਇਆ ਸੀ
ਪਰ ਜਦੋ ਛੱਡਕੇ ਗਿਆ ਤਾਂ
ਦਿਲ ਦਾ ਦਰਦ ਤੇ ਸੀਨੇ ਦਾ ਨਸੂਰ ਬਣ ਗਿਆ



ਜਦੋ ਤੇਰਾ ਦਿਲ ਟੁੱਟਿਆ ਸੱਜਣਾ
ਤੂੰ ਇਕੱਲਾ ਹੋ ਜਾਵੇਗਾ
ਤੈਨੂੰ ਫੇਰ ਮੇਰੀ ਕਦਰ ਦਾ
ਪਤਾ ਲੱਗੂਗਾ

ਤਕਦੀਰਾਂ ਸਾਥ ਛਡ ਗਈਆਂ ਨਹੀ ਤਾਂ
ਦੂਰੀਆਂ ਨਾ ਪੈਣ ਦੇਣੀਆ ਸੀ
ਮਜਬੂਰ ਸੀ ਨਹੀਂ ਤਾਂ ‪‎ਹੰਝੂਆਂ‬ ਦੀ
ਬਰਸਾਤਾਂ ਨਾ ਪੈਣ ਦੇਣੀਆ ਸੀ…

ਜਦੋ ਦਿਲ ਧੜਕਣਾ ਬੰਦ ਕਰ ਦੇਵੇਗਾ
ਉਸ ਦਿਨ ਤੈਨੂੰ ਭੁੱਲ ਜਾਵਾਂਗੇ
ਕਿਉਕਿ ਅਜੇ ਤੱਕ ਤਾਂ ਤੇਰਾ ਨਾਮ ਲੈ ਕੇ
ਧੜਕਣ ਦੀ ਬਿਮਾਰੀ ਲੱਗੀ ਹੋਈ ਆ॥


ਆਪਣੀ ਮੁਲਾਕਾਤ ਤਾਂ ਭਾਂਵੇ
ਹਰ ਰੋਜ ਹੀ ਹੋ ਜਾਂਦੀ ਆ
ਪਰ ਕਿਸਮਤ ਵਿੱਚ ਤੇਰਾ ਮੇਰਾ ਸਾਥ
ਨੀ ਲਿਖਿਆ ਸੀ॥

ਇੱਕ ਨਜਰ ਐਸੀ ਸੀ ਕਿ
ਅਸੀ ਦਿਲ ਲੁਟਾ ਬੈਠੇ
ਝੂਠੀ ਰੌਣਕ ਦੇਣ ਲਈ
ਦੁੱਖ ਸੀਨੇ ਵਿੱਚ ਲੁਕਾ ਬੈਠੇ॥


ਨਾ ਮੁੱਕੀ ਉਹਨਾਂ ਦੇ ਦਿਲ ਚੋ ਨਫ਼ਰਤ ਸਾਡੇ ਲਈ,
ਸਾਡੀ ਜ਼ਿੰਦਗੀ ਤੋਂ ਮੌਤ ਤੱਕ ਦੀ ਵਾਟ ਮੁੱਕ ਚੱਲੀ,
ਜਿਉਂਦਿਆਂ ਕੀ ਦੇਖਣਾ ਸੀ ਸਾਨੂੰ ਮਰੇ ਤੋ ਨਾ ਆਏ,
ਸੀਵਿਆਂ ਬਲਦੀ ਮੇਰੀ ਚਿਤਾ ਦੀ ਲਾਟ ਮੁੱਕ ਚੱਲੀ,
ਅਸੀ ਜੱਗ ਤੇ ਇਕੱਲੇ ਜੀ ਕੇ ਵੀ ਕੀ ਕਰਦੇ ਯਾਰੋ,
ਜਦੋ ਸੱਜ਼ਣਾਂ ਦੀ ਜ਼ਿੰਦਗੀ ‘ਚ ਸਾਡੀ ਘਾਟ ਮੁੱਕ ਚੱਲੀ


ਹੱਸ ਤਾ ਬਹੁਤਿਆ ਨਾਲ ਲਈ ਦਾ..
ਪਰ..???
.
.
.
.
.
.
.
.
.
.
.
ਰੋਇਆ ਆਪਣੇਆ ਨਾਲ ਹੀ ਜਾਂਦਾ

ਕੁੱਝ ਸੱਜਣ ਨਜਰੀ ਆਉਂਦੇ ਨਾ ਜਾਂ
ਅਸੀ ਬਦਲ ਗਏ ਜਾਂ ਦੁਨੀਆ ਹੋਰ ਹੋ ਗਈ
ਤਾਂ ਹੀ ਅੱਜਕੱਲ ਸਾਡੀ ਜਿੰਦਗੀ ਵੀ
ਕੱਚੇ ਧਾਗਿਆ ਵਾਂਗ ਕਮਜੋਰ ਹੋ ਗਈ॥

ਜੇ ਦਿਲ ਟੁੱਟ ਜਾਵੇ ਤਾਂ ਫਿਕਰ ਨਾਂ
ਸਿਰਫ ਦੁਆ ਕਰਿਆ ਕਰੋ
ਕਿ ਸਾਡਾ ਦਿਲ ਤੋੜਨ ਵਾਲੇ ਦਾ
ਸਾਡੇ ਵਰਗਾ ਹਾਲ ਨਾਂ ਹੋਵੇ॥


ਇਸ਼ਕ ਦੀਆਂ ਤਨਹਾਈਆਂ ਦੇ ਵਿੱਚ
ਮਰ ਮਰਕੇ ਜੀਣਾ ਪੈਂਦਾ ਏ
ਨਾਂ ਟੁੱਟੇ ਦਿਲ ਵਾਲਿਆ ਦੀ ਕੋਈ ਬਾਹ ਫੜੇ
ਦੁੱਖ ਆਪ ਹੀ ਸਹਿਣਾ ਪੈਂਦਾ ਏ


ਜਦੋ ਪਿਆਰ ਹੀ ਪਿਆਰ ਦਾ ਵੈਰੀ ਸੀ
ਤਾਂ ਦਿਲ ਟੁੱਟਣਾ ਬਹੁਤ ਜਰੂਰੀ ਸੀ
ਕੀਹਦਾ ਜੀਅ ਕਰਦਾ ਕਿ ਕੋਈ ਦੂਰ ਹੋਵੇ
ਪਰ ਸਾਡਾ ਦੂਰ ਹੋਣਾ ਬਹੁਤ ਜਰੂਰੀ ਸੀ॥

ਤੂੰ ਰਹੇ ਬਸ ਮੇਰੀਆਂ ਅੱਖਾਂ ਮੂਹਰੇ
ਦੂਰ ਕਰਨੇ ਤੋਂ ਡਰੀਂ ਜਾਵਾਂ
ਤੇਰੀ Insta ਤੇ ਪਾਈ Selfie ਨੂੰ ਮੈਂ
ਵਾਰ ਵਾਰ like ਕਰੀਂ ਜਾਵਾਂ


ਅਕਸਰ ਓਹਨਾ ਜਖਮਾਂ ਨੂੰ ਭਰਨ ‘ਚ ਵਕਤ ਲਗਦਾ,
ਜਿਹਨਾਂ ‘ਚ ਆਪਣੇਆ ਦੀਆ ਮੇਹਰਬਾਨੀਆ ਸ਼ਾਮਿਲ ਹੁੰਦੀਆ ਨੇ.

ਰੱਬ ਨੇ ਤਾਂ ਇੱਕੋ ਚਿਹਰਾ ਦਿੱਤਾ ਸੀ .
ਇਨਸਾਨ ਨੇ ਪਤਾ ਨੀ ਕਿੰਨੇ ਚਿਹਰੇ ਬਦਲ ਲਏ.
ਸੱਚ ਨੂੰ ਲੁਕਾਉਣ ਲਈ

ਮੇਰੇ ਲਿਖੇ ਸ਼ਬਦਾ ਨੂੰ ਐਨੇ
ਪਿਆਰ ਨਾਲ ਨਾਂ ਪੜਿਆ ਕਰੋ
ਇਹ ਵੀ ਮੇਰੇ ਵਰਗੇ ਜਜਬਾਤੀ ਆ
ਐਵੇ ਪਿਆਰ ਕਰ ਲੈਣਗੇ