ਕਹਿ ਨਾ ਸੱਕਿਆ ਉਸ ਕਮਲੀ ਨੂੰ ਕਿਨਾ ਮੈਂ ਚਾਹੁੰਦਾ ਸੀ„
ਤਸਵੀਰ ਉਹਦੀ ਨੂੰ ਲੁਕ ਲੁਕ ਕੇ ਨਿਤ ਸੀਨੇ ਨਾਲ ਲਾਉਦਾ ਸੀ„
ਅੱਖਾਂ ਨਾ ਨਮ ਹੋਈਆਂ ਯਾਰਾ ਮੇਰੀ ਮਗਰੂਰੀ ਸੀ„
ਕੁੱਝ ਗੱਲਾਂ ਅਣ ਕਹੀਆਂ ਜੋ ਕਹਿਣੀਆਂ ਬਹੁਤ ਜਰੂਰੀ ਸੀ



ਐਨਾ ਮਜਬੂਤ ਵੀ ਨਹੀਂ ਕੇ ਤੈਨੂੰ ਅਲਵਿਦਾ ਕਹਾ
ਤੇ ਅੱਖਾਂ ਚੋ ਹੰਜੂ ਨਾ ਆਉਣ
ਤੇ ਏਨਾ ਕਮਜ਼ੋਰ ਵੀ ਨਹੀਂ ਕੇ ਤੇਰੇ ਸਾਹਮਣੇ ਹੀ ਆਉਣ

ਪਿਅਾਰ ਤੇਰਾ ਵਾਂਗ ਪਾਣੀ ਤੇ ਲੀਕਾਂ ਨੇ
ਪਰਦੇਸ ਜਾ ਕੇ ਭੁੱਲ ਜਾਣ ਵਾਲੀੲੇ
ਸਾਨੂੰ ਤੇਰੀਅਾ ਉਡੀਕਾਂ ਨੇ

ਕੁਝ ਰਸਮਾਂ ਰਿਵਾਜ਼ਾ ਦੀ ਗੱਲ ਹੈ
ਕੁਝ ਦਿਲ ਵਿਚ ਰਹਿੰਦੇ ਸਵਾਲਾਂ ਦੀ ਗੱਲ ਹੈ
ੳੁਹ ਧੀ ਜੋ ਵੰਡਦੀ ਖੁਸ਼ੀਅਾਂ
ੳੁਹਨੂੰ ਦੂਜੇ ਘਰ ਜਾ ਕੇ ਪਿਅਾਰ ਮਿਲੇ
ੲਿਹ ਵੀ ਬਹੁਤ ਸੁਭਾਗਾਂ ਦੀ ਗੱਲ ਹੈ.……॥
ਮਾਵਾਂ ਵਰਗਾਂ ਪਿਅਾਰ ਨਾ ਕੋੲੀ
ਧੀਅਾਂ ਵਰਗਾਂ ਸਾਥ ਨਾ ਕੋੲੀ
ਘਰ ਦੇ ਦੁਖ ਵੰਡਾੳੁਦੀਅਾਂ ਨੇ
ਪਰ ਜੰਮਦੀਅਾਂ ਹੀ ਪਰਾੲੀਅਾਂ
ਅਖਵਾੳੁਦੀਅਾਂ ਨੇ……॥


ਪਾਣੀ ਵੀ ਕੀ ਖੇਲ ਰਚਾੳੁਦਾ ਹੈ
ਖੇਤ ਜਿੰਨਾ ਦੇ ਸੁੱਕੇ….
ੳੁਹਨਾ ਦੀਅਾ ਅੱਖਾ ‘ਚ ਨਜਰ ਅਾੳੁਦਾ ਹੈ..

ਸਾਨੂੰ ਛੱਡਣ ਦੀ ਕੋਈ
ਬਜਾ ਤਾਂ ਦੱਸ ਦਿੰਦੀ
ਮੇਰੇ ਨਾਲ ਨਰਾਜ ਸੀ
ਜਾਂ ਫਿਰ ਮੇਰੇ ਵਰਗੇ ਹਜਾਰ ਸੀ.


ਦੋਲਤ ਵੀ ਮਿਲੀ ਸੋਹਰਤ ਵੀ ਮਿਲੀ
ਫਿਰ ਵੀ ਮਨ ਉਦਾਸ ਹੈ ,
ਪਤਾਂ ਨਹੀਂ ਮੈਨੂੰ ਕਿਹੜੀ ਚੀਜ ਦੀ ਤਲਾਸ ਹੈ


ਜਦੋਂ ਵੇਹਲੇ ਸੀ ਰੋਟੀਆਂ ਤੱਤੀਆਂ ਖਾਂਦੇ ਸੀ
ਜਿਦਣ ਦੇ ਰੋਟੀ ਕਮਾਉਣ ਨਿਕਲੇ ਆ
ਰੋਟੀ ਠੰਡੀ ਵੀ ਘੱਟ ਹੀ ਨਸੀਬ ਹੁੰਦੀ ਆ

ਬਿਨਾਂ ਸੋਚੇ ਸਮਝੇ
ਲੋਕ ਹੋ ਜਾਂਦੇ ਨੇ
ੲਿੱਕ ਦੂਜੇ ਦੇ ਦੀਵਾਨੇ
ਜਦੋਂ ਦਿਲ ਟੁੱਟ ਦਾ
ਫਿਰ ਮਿਲਦੇ ਨੇ
ਹੰਝੂਆਂ ਦੇ ਖਜ਼ਾਨੇ

ਖ਼ਾਮੋਸ਼ੀਆਂ ਇੱਦਾ ਹੀ ਬੇਵਜ੍ਹਾ ਨਹੀਂ ਹੁੰਦੀਆਂ..
ਕੁਝ ਦਰਦ ਵੀ ਅਵਾਜ਼ ਖੋ ਲੈਂਦੇ ਨੇ..


ਲਮਹੇ ਵੇਚ ਕੇ ਪੈਸੇ ਤਾਂ ਆ ਗਏ
ਹੁਣ ਇਹ ਦੱਸੋ
ਖੁਸ਼ੀ ਕੇਹਰਿ ਦੁਕਾਨ ਤੋਂ ਮਿਲਦੀ ਆ


ਕੁਝ ਅਜਿਹੇ ਹਾਦਸੇ ਵੀ ਹੁੰਦੇ ਆ ਜਿੰਦਗੀ ਚ

ਇਨਸਾਨ ਬੱਚ ਤਾ ਜਾਂਦਾ ਪਰ ਜਿੰਦਾ ਨਹੀ ਰਹਿੰਦਾ…

“ਇੱਕ ਪੁੱਤਾਂ ਵਾਗੂੰ ਪਲੀ ਹੋਈ ਨੇ
ਜਦੋਂ ਇੱਜ਼ਤਾਂ ਤੇ ਖੰਜਰ ਗੱਡ ਦਿੱਤਾ
ਮਾਪੇ ਸ਼ਰਮ ਚ ਕਰ ਗਏ ਖੁਦਕੁਸ਼ੀਆਂ
ਸੁਣਿਆ ਵੀਰੇ ਨੇ ਵੀ ਪਿੰਡ ਛੱਡ ਦਿੱਤਾ”


“ਕੱਲਾ ਕਹਿਰਾ ਪੁੱਤ ਜਦੋਂ ਚਿੱਟਾ ਫਿਰੇ ਖਿੱਚਦਾ
ਝੋਟੇ ਜਹੀ ਜਮੀਨ ਵਾਲਾ ਕਿੱਲਾ ਫਿਰ ਵਿੱਕਦਾ”

ਲੱਖ ਭਾਵੇਂ ਹੋਣ ਕੰਮਾਂ ਕਾਰਾਂ ਤੋਂ ਛੁੱਟੀਆਂ
ਊਹ ਬਚਪਨ ਵਾਲਾ ਐਤਵਾਰ 💆
ਯਾਰੋ ਮੁੜ ਆਉਣਾ ਨੀ

ਜੇ ਉਹ ਵੀ ਸਾਨੂੰ ਦਿਲ ਤੋਂ ਪਿਆਰ ਕਰਦੀ….
ਗੱਲ ਤਾਂ ਬਣਦੀ
ਰੋਜ ਰੁੱਸਦੀ…ਰੋਜ ਲੜਦੀ,
ਗੱਲ ਤਾਂ ਬਣਦੀ..
ਹੋ ਬੇ-ਪਰਵਾਹ ਦੁਨੀਆਂ ਮੂਹਰੇ ਹੱਥ ਮੇਰਾ ਫੜਦੀ..
ਗੱਲ ਤਾਂ ਬਣਦੀ..
ਜਦ ਮੋੜ ਲਿਆ ਸੀ ਮੂੰਹ ਰੱਬ ਨੇ ਵੀ..ਜੇ ਉਹ ਮੇਰੇ ਨਾਲ ਖੜਦੀ..
ਗੱਲ ਤਾਂ ਬਣਦੀ..
ਜੇ ਮੇਰੀ ਯਾਦ ਵੀ ਉਹਦੇ ਦਿਲ ਦੀ ਗਰਾਰੀ ਚ ਅੜਦੀ…
ਗੱਲ ਤਾਂ ਬਣਦੀ..
ਜੇ ਉਹ ਦੁਨੀਆ ਦੀਆਂ ਬਣਾਈਆ ਰਸਮਾਂ ਤੋਂ ਨਾ ਡਰਦੀ ..
ਗੱਲ ਤਾਂ ਬਣਦੀ..
ਜੇ ਮੇਰੀ ਹਾਲਤ ਦੇਖ ਕੇ ਉਹਦੀ ਅੱਖ ਭਰਦੀ
ਸੱਚੀ ਯਾਰੋ,,, ਗੱਲ
ਤਾਂ ਬਣਦੀ !!