ਅਸੀ ਤੇਰੇ ਦਰ ਦੇ ਮੰਗਤੇ ਦਾਤਿਆ ਤੇਰੇ ਤੋਂ ਹੀ ਆਸ ਰੱਖਦੇ ਆ ,,
ਅਸੀ ਤਕਦੀਰਾਂ ਤੇ ਨਹੀ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਦੇ ਆ ੴ
ੴ ਸਤਿਨਾਮ ਸ੍ਰੀ ਵਾਹਿਗੁਰੂ ੴ
ੲਿਕ ਸੱਚੀ ੲੇ ਗੁਰੂ ਜੀ ਤੇਰੀ
ਬਾਣੀ ਝੂਠੀ ੲੇ ਪਰੀਤ ਜੱਗ ਦੀ
ਰੱਬਾ ਮਹਿਰਾਂ ਭਰਿਅਾ ਸਿਰ ਤੇ ਹੱਥ ਰੱਖੀ ਦੁਨੀਅਾ ਦੀ ਮੈ ਪਰਵਾਹ ਨੀ ਕਰਦਾ,……🙏🙏
ਮੈਨੂੰ ਫਰਕ ਨਹੀਂ ਪੈਂਦਾ ਕੌਣ ਕੌਣ ਮੇਰੀ ਹਸਤੀ ਵਿਗਾੜ ਰਿਹਾ ਹੈ ….
ਮੇਰੇ ਸਿਰ ਉੱਤੇ ਵਾਹਿਗੁਰੂ ਦਾ ਹੱਥ ਹੈ ਉਹੀ ਮੇਰੀ ਕਿਸਮਤ ਸੰਵਾਰ ਰਿਹਾ ਹੈ
ਉੜਦੀ ਰੁੜਦੀ ਧੂੜ ਹਾਂ,
ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਮਾਲਿਕਾ,
ਇਸ ਬੰਦੇ ਨਿਮਾਣੇ ਦੀ॥ツ
ਪੱਗ ਨਾਲ ਹੈ ਵੱਖਰੀ ਪਹਿਚਾਣ ਸਾਡੀ,
ਕੌਮਾਂ ਜੱਗ ਤੇ ਵੱਸਦੀਆਂ ਸਾਰੀਆਂ ਨੇ….
ਲੱਖਾਂ ਸਿੰਘ ਨੇ ੲਿੱਥੇ ਸ਼ਹੀਦ ਹੋਏ,
ਏਵੈ ਨੀ ਮਿਲੀਆਂ ਸਰਦਾਰੀਆਂ ਨੇ ..
ਪਹਿਲਾਂ :
ਗੁਰੂ ਦੀ ਗੋਲਕ
ਗਰੀਬ ਦਾ ਮੂੰਹ
ਹੁਣ :
ਗੁਰੂ ਦੀ ਗੋਲਕ
ਕਮੇਟੀ ਦੀ ਜੇਬ
ਰੋਜ਼ ਸਵੇਰੇ ਉੱਠ ਕੇ ਇਹ ਹੀ ਅਰਦਾਸ ਕਰਿਆ ਕਰੋ ਕਿ..
ਹੇ ! ਵਾਹਿਗੁਰੂ …
.
ਰਾਤ ਸੁੱਖਾਂ ਦੀ ਬਤੀਤ ਹੋਈ ਹੈ ਦਿਨ ਚੜਿਆ ਹੈ
ਮੇਰੇ ਹੱਥਾਂ ਕੋਲੋ, ਮੇਰੇ ਹਿਰਦੇ ਕੋਲੋ ਕਿਸੇ ਦਾ ਵੀ ਬੁਰਾ ਨਾ ਹੋਵੇ.
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥
ਔਖੇ ਸੌਖੇ ਰਾਹਾਂ ਚੋਂ ਲੰਘਾਈਂ ਮੇਰੇ ਦਾਤਿਆ
ਸਦਾ ਹੱਕ ਸੱਚ ਦੀ ਖੁਆਈਂ ਮੇਰੇ ਦਾਤਿਆ
ਪਿੱਛੋਂ ਪਛਤਾਉਂਣਾ ਪਵੇ ਪਾ ਕੇ ਨੀਂਵੀਂ ਜੇਸ ਤੋਂ,
ਕੋਈ ਐਸਾ ਕੰਮ ਨਾ ਕਰਾਂਈਂ ਮੇਰੇ ਦਾਤਿਆ
ਦੇਵੀਂ ਦੁੱਖ ਸੁੱਖ ਮੇਰੇ ਲਿਖੇ ਜੋ ਨਸੀਬ ਨੇ,
ਸਹਿਣ ਦਾ ਵੀ ਬੱਲ ਬਖ਼ਸ਼ਾਈਂ ਮੇਰੇ ਦਾਤਿਆ….
ਬਿਣ ਬੋਲਿਆ ਸਭ ਕੁਝ ਜਾਣਦਾ
ਕਿਸ ਆਗੇ ਕੀਜੇ ਅਰਦਾਸ
ਬਿਣ ਬੋਲਿਆ ਸਭ ਕੁਝ ਜਾਣਦਾ
ੴ ?ਵਾਹਿਗੁਰੂ ਜੀ? ੴ
ਕਦੇ ਸੋਚ ਕੇ ਦੇਖਿਓ :-
ਕਲਮ ਨਾਲ ਜਿਸਨੇ ਔਰੰਗਜ਼ੇਬ ਨੂੰ ਮਾਰ ਸੁੱਟਿਆ, ਉਸ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਵਿੱਚ ਕਿੰਨੀ ਤਾਕਤ ਹੋਵੇਗੀ .?
ਜਿੰਦਗੀ ‘ਚ ਸਿਮਰਨ ਦੀ ਮਿਠਾਸ ਰਹੇ,
ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ,
ਕਹਿਣ ਨੂੰ ਤਾਂ ਦੁੱਖਾਂ ਦੀ ਨਗਰੀ ਹੈ ਇਹ ਜਿੰਦਗੀ,
ਪਰ ਖੁਸ਼ੀ ਨਾਲ ਕੱਟ ਜਾਵੇ ਜੇ ਵਾਹਿਗੂਰੁ ਦਾ ਸਾਥ
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!
ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ
ਦਿਲਾਉਂਦਾ ਰਹੀ ਚੇਤਾ ਮੈਨੂੰ ਮੇਰੀ ਔਕਾਤ ਦਾ
……….……….ੴ…………………
ਜਦੋ ਸਾਹਿਬ ਮੇਰਾ, ਮੇਰੇ ਉੱਤੇ ਹੋਇਆ ਮੇਹਰਬਾਨ
.
ਆਪੇ ਬਣ ਜਾਣੇ ਕੰਮ, ਆਪੇ ਬਣ ਜਾਣਾ ਨਾਮ