1./ ਸੂਹੀ ਮਹਲਾ ੪ ਘਰੁ ੭ ੴ ਸਤਿਗੁਰ ਪ੍ਰਸਾਦਿ ॥
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥
ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥



ਹੇ ਵਹਿਗੁਰੂ ਜੀ ਆਈਅਾ ਮੈ ਚੱਲ ਕੇ ਦਰ ਉਤੇ ਤੇਰੇ ।
ਬਖਸ਼ੀ ਤੂੰ ਮਾਲਕਾਂ ਖੁਸ਼ੀ ਦੀ ਸ਼ਾਮ ਤੇ ਸੁੱਖਾਂ ਦੇ ਸਵੇਰੇ ।
ਕਰੀ ਦੂਰ ਮੇਰੇ ਮਾਲਕਾਂ ਦੁੱਖਾਂ ਦੇ ਇਹ ਹਨੇਰੇ।
ਵਹਿਗੁਰੂ ਜੀ।

ਕੰਧਾਂ ਵਿੱਚੋਂ ਡਿੱਗਣ ਲੱਗ ਗਿਆ
ਲੂਣ ਓਏ ਇੱਟਾਂ ਦਾ
ਅੱਜ ਬਿਨ੍ਹਾਂ ਦਾੜ੍ਹੀ ਤੋਂ ਫਿਰਦਾ
ਲੋਕੋ ਪੁੱਤ ਓਏ ਸਿੱਖਾਂ ਦਾ
ਉਹਨੇਂ ਕੀਤੀ ਰੀਸ ਓਏ ਲੋਕੋ
ਬੇਸਮਝ ਕਈ ਗਾਇਕਾਂ ਦੀ
ਮੁੱਛ ਕਟਾ ਕੇ ਰੱਖੀ ਦਾਹੜੀ
ਛਿੱਤਰਾਂ ਦੇ ਲਾਇਕਾਂ ਦੀ
ਸੋਹਣੀ ਸ਼ਕਲ ਵਿਗਾੜ ਕੇ
ਰੂਪ ਧਾਰਿਆ ਰਿੱਛਾਂ ਦਾ
ਅੱਜ ਬਿਨ੍ਹਾਂ ਦਾੜ੍ਹੀ ਤੋਂ ਫਿਰਦਾ
ਲੋਕੋ ਪੁੱਤ ਓਏ ਸਿੱਖਾਂ ਦਾ
ਉਹ ਭੁੱਲ ਕੁਰਬਾਨੀ ਗੁਰੂਆਂ ਦੀ
ਕੁਰਾਹੇ ਪੈ ਗਿਆ ਓਏ
ਦੇਹਧਾਰੀਆਂ ਨੂੰ ਆਪਣਾਂ ਗੁਰੂ
ਮੰਨ ਕੇ ਬਹਿ ਗਿਆ ਓਏ
ਉਹ ਵਹਿਮਾਂ ਭਰਮਾਂ ਵਿੱਚ ਪੈ ਗਿਆ
ਵਿਚਾਰ ਕਰੇ ਓਏ ਛਿੱਕਾਂ ਦਾ
ਅੱਜ ਬਿਨ੍ਹਾਂ ਦਾੜ੍ਹੀ ਤੋਂ ਫਿਰਦਾ
ਲੋਕੋ ਪੁੱਤ ਓਏ ਸਿੱਖਾਂ ਦਾ
ਨਾਂ ਪਿੱਛੋਂ ਸਿੰਘ ਕਟਵਾ ਕੇ
ਪਿੱਛੇ ਗੋਤ ਲਵਾ ਲਿਆ ਓਏ
ਜੂੜੇ ਦਾ ਕਤਲ ਕਰਵਾ ਕੇ
ਕੰਨ ਵਿੱਚ ਕੋਕਾ ਪਾ ਲਿਆ ਓਏ
ਐਨੀਂ ਹੋਈ ਤਕਲੀਫ “ਦੀਵਾਨਿਆਂ”
ਜਿਉਂ ਵਾਲ ਪੱਟੀਦਾ ਹਿੱਕਾਂ ਦਾ
ਅੱਜ ਬਿਨ੍ਹਾਂ ਦਾੜ੍ਹੀ ਤੋਂ ਫਿਰਦਾ
ਲੋਕੋ ਪੁੱਤ ਓਏ ਸਿੱਖਾਂ ਦਾ।

ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲ੍ਹਾ-ਓ-ਗ਼ਨੀ ਹੈ
ਮਸਕੀਨ ਗ਼ਰੀਬੋਂ ਮੇਂ ਦਲੇਰੋਂ ਮੇਂ ਜਰੀ ਹੈ ।
‘ਅੰਗਦ’ ਹੈ ‘ਅਮਰਦਾਸ’ ਹੈ ‘ਅਰਜੁਨ’ ਭੀ ਤੂਹੀ ਹੈ
‘ਨਾਨਕ’ ਸੇ ਲੇ ਤਾ ‘ਤੇਗ਼ ਬਹਾਦੁਰ’ ਤੂ ਸਭੀ ਹੈ
ਤੀਰਥ ਨਹੀਂ ਕੋਈ ਰੂਏ ਰੌਸ਼ਨ ਕੇ ਬਰਾਬਰ
ਦਰਸ਼ਨ ਤੇਰੇ ਦਸ ਗੁਰੂਓਂ ਕੇ ਦਰਸ਼ਨ ਕੇ ਬਰਾਬਰ🙏
ਮੇਰੀ ਯਾਦ ਦੀ ਫੱਟੀ ਤੇ ਲਿੱਖੇ ਹੋਏ ਚੋਜ਼ ਚੋਜ਼ੀਆ ਤੇਰੇ ਉਹ ਭੁੱਲਦੇ ਨਹੀਂ ਤੇਰੇ ਪਿਆਰ ਦੇ ਪਏ ਜਿਹੜੇ ਪੇਚ ਪੀਚੇ ਲੱਖਾਂ ਸਮੇਂ ਦਿਆ ਨਹੁੰਾ ਨਾਲ ਖੁੱਲ੍ਹਦੇ ਨਹੀਂ ਲੱਖਾਂ ਜੁੱਗ ਬਜ਼ੁਰਗੀ ਦੇ ਕਾਰਨਾਮੇ ਤੇਰੇ ਇੱਕ ਵੀ ਕੋਤੱਕ ਦੇ ਤੱੁਲਦੇ ਨਹੀਂ ਛੱਤਰ ਧਾਰੀਆਂ ਦੇ ਲੱਖਾਂ ਛੱਤਰ ਸਿਰ ਤੇ ਤੇਰੀ ਪੈਰ ਦੀ ਜੁੱਤੀ ਦੇ ਮੁੱਲ ਦੇ ਨਹੀਂ
ਸਾਹਿਬ ਬੇ ਕਮਾਲ ਗੁਰੂ ਗੋਬਿੰਦ ਸਿੰਘ ॥
ਬਾਦਸ਼ਾਹ ਦਰਵੇਸ਼ ਗੁਰੁ ਗੋਬਿੰਦ ਸਿੰਘ II
ਨਾਸਰੋ ਮਨਸੂਰ ਗੁਰੁ ਗੋਬਿੰਦ ਸਿੰਘ ॥
ਏਜ਼ਦੀ ਮਨਜ਼ੂਰ ਗੁਰੁ ਗੋਬਿੰਦ ਸਿੰਘ ॥
ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ ॥
ਹੱਕ ਰਾ ਗੰਜੂਰ ਗੁਰੁ ਗੋਬਿੰਦ ਸਿੰਘ ॥
ਹੁਮਲਾ ਫ਼ੈਜ਼ਿ ਨੂਰ ਗੁਰੁ ਗੋਬਿੰਦ ਸਿੰਘ ॥
ਹੱਕ ਰਾ ਮਾਹਬੂਬ ਗੁਰੁ ਗੋਬਿੰਦ ਸਿੰਘ II
ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ ॥
ਤੇਗ਼ ਰਾਹ ਫ਼ਤਿਹ ਗੁਰੁ ਗੋਬਿੰਦ ਸਿੰਘ II🙏
🙏 ਸਾਹਿਬ ਬੇ ਕਮਾਲ 🙏ਸਰਬੰਸ-ਦਾਨੀ 🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏ਦੇ 350ਵੇਂ ਪ੍ਰਕਾਸ਼ ਪੁਰਬ ਦੀ ਆਪ ਸਬ ਨੂੰ ਕੋਟੀ ਕੋਟਿ ਮੁਬਾਰਕਾਂ ਹੋਣ


ਹੇ ਵਾਹਿਗੁਰੂ ਜੀ ਠੋਕਰਾ ਚਾਹੇ ਵਾਰ ਵਾਰ ਵੱਜਣ
ਬਸ ਏਨੀ ਕੁ ਕਿਰਪਾ ਰੱਖਣਾ ਮੈ ਜਿਥੇ ਵੀ ਡਿਗਾ ਮੈਨੂੰ ਤੁਹਾਡਾ ਦਰ ਨਸੀਬ ਹੋਵੇ

ਰੱਬ ਜਾਣੇ ਕਿਹਡ਼ੀ ਗੱਲੋਂ ਹੋ ਗਿਆ ਬੈਰਾਗੀ ਹੈ
ਚੜਦੀ ਜਵਾਨੀ ਵਿੱਚ ਦੁਨੀਆਂ ਤਿਆਗੀ ਹੈ
ਰੁਲ ਰਿਹਾ ਜੰਗਲਾਂ ਚ ਪੁੱਤ ਕਿਸੇ ਬਾਪ ਦਾ
ਕੌਣ ਹੈ ਇਹ ਜੰਗਲਾਂ ਚ ਸ਼ਬਦ ਅਲਾਪਦਾ
ਲੱਗਦਾ ਫਕੀਰ ਵੀ ਤੇ ਸ਼ਹਿਨਸ਼ਾਹ ਵੀ ਜਾਪਦਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ


ਦੁਨੀਆਂ ਚਾਹੇ ਲੱਖ ਕੋਸਿਸ਼ ਕਰ ਲਵੇ,
ਮੈਨੂੰ ਰੁਵਾਉਣ ਦੀ
ਮੇਰੇ ਵਾਹਿਗੁਰੂ ਨੇ ਜਿੰਮੇਵਾਰੀ ਲਈ ਏ,,
ਮੈਨੂੰ ਹਸਾਉਣ ਦੀ
_ਵਾਹਿਗੁਰੂ_ਜੀ🙏


🙏ਤੇਰਾ ਹੀ ਸਹਾਰਾ ਸਾਨੂੰ ਕੋਈ ਨਾਂ ਗਰੂਰ
ਮੇਹਨਤਾਂ ਦੇ ਮੁੱਲ ਰੱਬਾ ਪਾ ਦੇਈਂ ਜਰੂਰ 😊

ਜਦ ਲਿਖਣ ਲੱਗਾਂ ਹਾਲ ਚਮਕੌਰ ਦਾ ਮੈਂ,
ਜਿੱਥੇ ਸੁੱਤਾ ਅਜੀਤ ਜੁਝਾਰ ਤੇਰਾ!!
ਬਾਜਾਂ ਵਾਲਿਆ ਹੱਥੋਂ ਕਲਮ ਡਿੱਗ ਪੈਂਦੀ ਏ;
ਦੇਖ ਨੀਹਾਂ ਵਿੱਚ ਚਿਣਿਆ ਪਰਿਵਾਰ ਤੇਰਾ…

ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਸ਼ਬਦ:
‘ਬਾਣੀ ਗੁਰੂਅਾਂ ‘ ਦੀ ਹੈ,
ਮੈਂ ‘ਗੁਰੂ’ ਬਣਾ ਚਲਿਅਾਂ.
ਤੁਹਾਨੂੰ ਹਸਦੇ ਦੇਖਣ ਲੲੀ,
ਮੈਂ ‘ਸਰਬੰਸ’ ਲੁਟਾ ਚਲਿਅਾਂ.
ਵੈਰੀ ਨਾਲ ਲੜਣ ਲੲੀ,
ਤੁਹਾਨੂੰ ‘ਸ਼ੇਰ’ ਬਣਾ ਚਲਿਅਾਂ.
ਤੁਹਾਨੂੰ ‘ਫਤਿਹ’ ਮਿਲੇ,
ਮੈਂ ‘ਫਤਿਹ’ ਬੁਲਾ ਚਲਿਅਾਂ.
“ਵਾਹਿਗੁਰੂ ਜੀ ਕਾ ਖਾਲ਼ਸਾ,
ਵਾਹਿਗੁਰੂ ਜੀ ਕੀ ਫਤਿਹ


ਵਾਹਿਗੁਰੂ ਜੀ ਅਾਪ ਜੀ ਦੇ ਸਾਰੇ ਪਰਿਵਾਰ ਨੂੰ ਚੜਦੀਕਲਾ
ਸੰਤੋਖ ਨਿਮਰਤਾ ਦਿਨ ਦੁਗਣੀ ਅਤੇ ਰਾਤ ਚੌਗਣੀ ਤਰਕੀ ਬਖਸੇ ਜੀ
ਅਤੇ ਮਨ ਦੀ ੲਿਛਾ ਪੂਰੀ ਹੋਵੇ ਜੀ
2017 ਸਾਲ ਸਿਮਰਨ ਅਤੇ ਸੁਭ ਕਰਮ ਕਰਦਿਅਾਂ ਬਤੀਤ ਹੋਵੇ ਜੀ


ਦਾਤਾ ਧੰਨ ਤੇਰੀ ਸਿੱਖੀ
ਧੰਨ ਸਿੱਖੀ ਦਾ ਨਜ਼ਾਰਾ ।।
ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ

” ਜਿੰਦਗੀ ‘ਚ ਸਿਮਰਨ ਦੀ ਮਿਠਾਸ ਰਹੇ,
ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ,
ਕਹਿਣ ਨੂੰ ਤਾਂ ਦੁੱਖਾਂ ਦੀ ਨਗਰੀ ਹੈ ਇਹ ਜਿੰਦਗੀ,
ਪਰ ਖੁਸ਼ੀ ਨਾਲ ਕੱਟ ਜਾਵੇ ਜੇ ਵਾਹਿਗੂਰੁ ਦਾ ਸਾਥ ਰਹੇ.


ਰਹਿਮਤ ਤੇਰੀ ..ਨਾਮ ਵੀ ਤੇਰਾ ,,
ਕੁੱਝ ਨਹੀਂ ਜੋ ਮੇਰਾ .. ਅਹਿਸਾਸ ਵੀ ਤੇਰਾ ..ਸਵਾਸ ਵੀ ਤੇਰੇ .. 🙏
Ik ਤੂੰ ਹੀ 🙏ਸਤਿਗੁਰ ਮੇਰਾ

ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਜੀ ..
ਮਾਤਾ ਗੂਜਰੀ ਜੀ ਦੀ ਲਸਾਨਾ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ,
☬ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਹਿ☬

ਕੱਚੀ ਏ ਗੜ੍ਹੀ ਭਾਵੇ ਗੁਰੂ ਸਾਡਾ ਪੱਕਾ ਏ…
ਇਹੀ ਏ ਖੁਦਾ ਸਾਡਾ ਇਹੀ ਸਾਡਾ ਮੱਕਾ ਏ…
ਲੱਗਣੇ ਜੈਕਾਰੇ ਦੇਖੀ ਗੜ੍ਹੀ ਚਮਕੌਰ ਚ
ਕਲਗੀਧਰ ਜਿਹਾ ਜੇਰਾ ਨਾ ਲੱਭਦਾ ਕਿਸੇ ਹੋਰ ਚ