ਇਸ ਪੋਸਟ ਵਿੱਚ ਦਿੱਤੀ ਗਈ ਜਾਣਕਾਰੀ ਕਾਫੀ ਮਿਹਨਤ ਨਾਲ ਹਾਸਿਲ ਕੀਤੀ ਗਈ ਹੈ..

ਹਰਮੰਦਿਰ ਸਾਹਿਬ ‘ਤੇ ਹਮਲਾ ਕਰਨ ਵਾਲੇ ਹਮਲਾਵਰ 153 ਦਿਨਾਂ ਤੋ ਵੱਧ ਜਿਉਦੇ ਨਹੀਂ ਰਹੇ

ਮੱਸਾ ਰੰਗੜ, ਹਮਲਾ 03-08-1740 ਤੇ ਮੌਤ 02-01-1741……153 ਦਿਨ

ਜਕਰੀਆ ਖਾਨ, ਹਮਲਾ 13-11-1746 ਤੇ ਮੌਤ 13-04-1747…..153 ਦਿਨ

ਜਹਾਨ ਖਾਨ, ਹਮਲਾ 18-01-1757 ਤੇ ਮੌਤ 19-06-1757…….153ਦਿਨ

ਅਬਦਾਲੀ, ਹਮਲਾ 05-02-1762 ਤੇ ਮੌਤ 08-07-1762……..153 ਦਿਨ

ਇੰਦਰਾ ਗਾਂਧੀ, ਹਮਲਾ 01-06-1984 ਤੇ ਮੌਤ 31-10-1984……153 ਦਿਨ

ਕਿਰਪਾ ਕਰਕੇ ਇਹ ਜਾਣਕਾਰੀ ਸਾਰਿਆਂ ਨੂੰ ਭੇਜੋ ਜੀ…



ਹੰਝੂ ਪੂੰਝ ਕੇ ਹਸਾਇਆ ਹੈ ਮੈਨੂੰ
ਮੇਰੀ ਗਲਤੀ ਤੇ ਵੀ ਗਲ ਲਾਇਆ ਹੈ ਮੈਨੂੰ
ਕਿਵੇਂ ਪਿਆਰ ਨਾ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ
ਜਿਸਦੀ ਬਾਣੀ ਨੇ ਜੀਣਾ ਸਿਖਾਇਆ ਹੈ ਮੈਨੂੰ

ਦੁੱਖ ਸੁਖ ਦਾ ਰੋਣਾ ਕੀ ਰੋਵਾਂ
ਇਹ ਦੀ ਜ਼ਿੰਦਗੀ ਦੀ ਕੜੀ ਹੈ
ਸਦਾ ਚੜ੍ਹਦੀ ਕਲਾ ਵਿੱਚ ਰਹੀ ਦਾ
ਉਸ ਸਤਿਗੁਰ ਦੀ ਮੇਹਰ ਬੜੀ ਹੈ

ਅੰਗ ਰੰਗ ਦੇਖ ਦਿਲ ਭਟਕੇ ਨਾ
ਬੱਸ ਐਸਾ ਵਾਹਿਗੁਰੂ ਰੱਜ ਦੇ ਦੇ
ਹਰ ਸਾਹ ਨਾਲ ਤੇਰਾ ਸ਼ੁਕਰ ਕਰਾਂ
ਹਰ ਸਾਹ ਨੂੰ ਐਸਾ ਚੱਜ ਦੇ ਦੇ


ਲੋਕਾਂ ਨੇ ਤਾਂ ਪੂਰੀ ਵਾਹ ਲਾ ਲਈ ਸੀ ਤੋੜਨ ਵਿਚ
ਬਸ ਮੇਰੇ ਵਾਹਿਗੁਰੂ ਨੇ ਹੀ ਮੇਰਾ ਹੋਂਸਲਾ ਟੁੱਟਣ ਨਹੀਂ ਦਿੱਤਾ

time ਚੰਗਾ ਹੋਵੇ ਜਾਂ ਮਾੜਾ ਹੋਵੇ
ਉਹ ਬੰਦੇ ਤੇ ਆਉਂਦਾ ਜਰੂਰ ਹੈ
ਰੋਟੀ ਸੁੱਕੀ ਹੋਵੇ ਚਾਹੇ ਪਨੀਰ ਨਾਲ ਹੋਵੇ
ਵਾਹਿਗੁਰੂ ਖਵਾਉਂਦਾ ਜਰੂਰ ਹੈ


ਨੀਲਾ ਘੋੜਾ ਬਾਂਕਾ ਜੋੜਾ, ਹੱਥ ਵਿਚ ਬਾਜ਼ ਸੁਹਾਏ ਨੇ,
ਚਲੋ ਸਿੰਘੋ ਚੱਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ।


ਜੇ ਦੇਖਾਂ ਦੁੱਖਾਂ ਦੀਆਂ ਢੇਰੀਆਂ ਨੂੰ
ਲੱਗਦਾ ਜੀਣ ਦਾ ਹੱਜ ਕੋਈ ਨਾ
ਜੇ ਤੱਕਾਂ ਤੇਰੀਆਂ ਰਹਿਮਤਾਂ ਨੂੰ ਤੇ
ਲੱਗੇ ਮੈਨੂੰ ਮੰਗਣ ਦਾ ਚੱਜ ਕੋਈ ਨਾ

ਜਿਸਦੀ ਮਰਜ਼ੀ ਤੋਂ ਬਿਨਾਂ ਨੀਂ
ਹਿਲਦਾ ਪੱਤਾ
ਉਹ ਸਤਿਗੁਰ ਮੇਰਾ ਸਭ ਤੋਂ ਉੱਚਾ

ਨਾਸਰੋ ਮੰਸੂਰ ਗੁਰ ਗੋਬਿੰਦ ਸਿੰਘ ॥
ੲੇਜ਼ਦੀ ਮੰਜੂਰ ਗੁਰ ਗੋਬਿੰਦ ਸਿੰਘ ॥
ਖਾਲਸੋ ਬੇਕੀਨਾ ਗੁਰ ਗੋਬਿੰਦ ਸਿੰਘ ॥
ਹੱਕ ਹੱਕ ਆਈਨਾ ਗੁਰ ਗੋਬਿੰਦ ਸਿੰਘ ॥
ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ ॥
ਸ਼ਾਹੇ ਸ਼ਹਨਸ਼ਾਹ ਗੁਰ ਗੋਬਿੰਦ ਸਿੰਘ ॥
ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ ॥
ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ॥


ਖ਼ਾਕ ਜਿੰਨੀ ਔਕਾਤ ਏ ਮੇਰੀ
ਮੈਥੋਂ ਉੱਪਰ ਇਹ ਜੱਗ ਸਾਰਾ
ਨਾ ਮੇਰੇ ਵਿਚ ਗੁਣ ਕੋਈ ਮੇਰਾ
ਸਤਿਗੁਰ ਬਖਸਣਹਾਰਾ ਜੀਓ


ਪਰਮਾਤਮਾ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ
ਜਿਸਦਾ ਭਾਂਡਾ ਜਿੰਨ੍ਹਾਂ ਵੱਡਾ ਹੈ
ਉਹ ਉਹਨਾਂ ਹੀ ਲੈ ਜਾਵੇਗਾ

ਮੱਥਾ ਟੇਕਦਾਂ ਕਿ ਰੱਬ ਤੇ ਅਹਿਸਾਨ ਕਰਦਾਂ ?
ਸਾਰੀ ਦੁਨੀਆ ਦੇ ਦਾਨੀ ਨੂੰ ਤੂੰ ਕੀ ਦਾਨ ਕਰਦਾਂ ?


ਜਦ ਦਿਨ ਮਾੜੇ ਸੀ ਤਾਂ ਵਾਹਿਗੁਰੂ ਨੇ ਹੱਥ ਫੜਿਆ ਸੀ
ਹੁਣ ਚੰਗੇ ਦਿਨਾਂ ਚ ਮੈਂ ਵਾਹਿਗੁਰੂ ਦਾ ਲੜ ਕਿਉਂ ਛੱਡਾਂ ?

ਤੇਰਾ ਨਾਮ ਨਾ ਭੁਲੇ ਦਾਤਾ
ਸਿਮਰ ਸਾਸ ਗਿਰਾਸ
ਵਾਹਿਗੁਰੂ ਜੀ ਸ਼ੁਕਰ ਹੈ ਤੁਹਾਡਾ
ਤੁਸਾਂ ਸੁਣੀ ਮੇਰੀ ਅਰਦਾਸ

ਪਿੱਛੇ ਮੁੜਨਾ ਸਿਖਿਆ ਨਹੀਂ
.
ਵਾਹਿਗੁਰੂ ਆਪੇ ਰਾਹ ਵਿਖਾਈ ਜਾਂਦਾ