ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ
ਸੋ ਸਿਖੁ ਗੁਰੂ ਪਹਿ ਆਵੈ ॥
ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ
ਸੋ ਸਿਖੁ ਗੁਰੂ ਪਹਿ ਆਵੈ ॥
ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ
ਦਦਾ ਦਾਤਾ ਏਕੁ ਹੈ ਸਭਕੋ ਦੇਵਣ ਹਾਰ
ਦੇਂਦਿਆਂ ਤੋਟਿ ਆਂਵੱਈ ਅਗਣਤ ਭਰੇ ਭੰਡਾਰ
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥
ਹਰਿ ਕੀ ਤੁਮ ਸੇਵਾ ਕਰਹੁ
ਦੂਜੀ ਸੇਵਾ ਕਰਹੁ ਨ ਕੋਿੲ ਜੀ ।।
ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾੲੀਐ
ਦੂਜੀ ਸੇਵਾ ਜਨਮੁ ਬਿਰਥਾ ਜਾਿੲ ਜੀ ।।
ਵਾਹਿਗੁਰੂ ਤੂੰ ਹੀ ਤੂੰ
ਦੁੱਖ, ਸੁੱਖ, ਰੱਬ ਦੇ ਦਿੱਤੇ ਸਾਨੂੰ ਦੋ ਗਹਿਣੇ,
ਜਦ ਤੱਕ ਸਾਹ ਏਹ ਨਾਲ ਹੀ ਰਹਿਣੇ,.
ਕੰਧੇ ਸਰਹੰਦ ਦੀਏ ਸੁਣ ਹਤਿਆਰੀਏ,
ਕੱਚ ਦੇ ਖਿਡੌਣੇ ਭੰਨੇ ਪੀਰਾਂ ਮਾਰੀਏ ।
ਫੁੱਲ ਟਾਹਣੀਆਂ ਤੋ ਤੋੜ ਕੇ ਗਵਾਏ ਵੈਰਨੇ ।
ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਨੇ ।।
ਅਬ ਰਾਖਹੁ ਦਾਸ ਭਾਟ ਕੀ ਲਾਜ ॥
ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ
ਉਦਮੁ ਕਰਹੁ ਵਡਭਾਗੀਹੋ
ਸਿਮਰਹੁ ਹਰਿ ਹਰਿ ਰਾਇ ॥
ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ
ਦੂਖੁ ਦਰਦੁ ਭ੍ਰਮੁ ਜਾਇ ॥
ਰੱਖੀ ਨਿਗਾਹ ਮਿਹਰ ਦੀ ਦਾਤਾ,
ਤੂੰ ਬੱਚੜੇ ਅਣਜਾਣੇ ਤੇ||
ਚੰਗਾ ਮਾੜਾ ਸਮਾ ਗੁਜਾਰਾਂ,
ਸਤਿਗੁਰ ਤੇਰੇ ਭਾਣੇ ਤੇ||
ੴ ਵਾਹਿਗੁਰੂ ਜੀ ੴ
ਸਿਰ ਤੇ ਰੱਖੀ ਓਟ ਮਾਲਕਾ ।
ਦੇਵੀ ਨਾ ਕੋੲੀ ਤੋਟ ਮਾਲਕਾ ।
ਚੜਦੀ ਕਲਾਂ ਸਿਰਹਾਣੇ ਰੱਖੀ ।
ਦਾਤਾ ਸੁਰਤ ਟਿਕਾਣੇ ਰੱਖੀ ।
ੴ ਵਾਹਿਗੁਰੂ ਜੀ ੴ……
ਕਿਸੇ ਵੀ ਕੀਮਤ ਤੇ ਕਦੇਂ ਹੋਂਸਲਾ ਨਾ ਛੱਡੀਏ,
ਓਸ ਵਾਹਿਗੁਰੂ ਤੋ ਬੇਗੈਰ ਪੱਲਾ ਕਿਤੇ ਵੀ ਨਾ ਅੱਡੀਏ..
ਮਜਲੂਮਾਂ, ਬੇਦੋਸਿਆਂ ਤੇ ਜੋ ਜ਼ੁਲਮ ਕਮਾਉਂਦੇ ਰੱਬ ਦੇ ਦਰਵਾਜੇ ਤੋਂ ਦੁਰਕਾਰੇ ਜਾਂਦੇ ਨੇ,
ਜ਼ਾਲਮ ਨੇ ਖਾਲੀ ਹੱਥ ਜਾਣਾ ਹੈ ਜੱਗ ਤੋਂ,
ਚਲੋ ਮੰਨਿਆ ਖਾਲੀ ਹੱਥ ਹੀ ਸਾਰੇ ਜਾਂਦੇ ਨੇ,
ਪਰ ਜੋ ਨੇਕੀਆਂ ਕਰਦੇ ਪੁੰਨ ਕਮਾਉਂਦੇ ਧਾਮੀ ਓਹ ਬਣਕੇ ਰੱਬ ਦੇ ਪਿਆਰੇ ਜਾਂਦੇ ਨੇ……
ਵਾਹਿਗੁਰੂ ਸਰਬੱਤ ਦਾ ਭਲਾ ਕਰੀਂ,…
ਪਰ ਜੋ ਹੋਵੇ ਸਭ ਤੋਂ ਦੁਖੀ ਸੁਰੂ ਓਸ ਤੋਂ ਕਰੀਂ
ਵਾਹਿਗੁਰੂ ਤੂੰ ਹੀ ਤੂੰ ਤੇਰਾ ਦਿੱਤਾ ਖਾਵਣਾ ਤੇਰਾ ਦਿੱਤਾ ਪਾਵਣਾ /
ਨਾ ਓਹਿ ਮਰਹਿ ਨ ਠਾਗੇ ਜਾਹਿ॥
ਜਿਨ ਕੈ ਰਾਮੁ ਵਸੈ ਮਨ ਮਾਹਿ||
Jehra paniya te patthra’n nu taarda
oh tenu kyu nhi taaru bandeya
ਕਰਮਿ ਮਿਲੈ ਆਖਣੁ ਤੇਰਾ ਨਾਉ ||
ਜਿਤੁ ਲਗਿ ਤਰਣਾ ਹੋਰੁ ਨਾਹੀ ਥਾਉ||
ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ
ਮੈ ਤੁਧੁ ਆਗੈ ਅਰਦਾਸਿ ॥
ਮੈ ਹੋਰੁ ਥਾਉ ਨਾਹੀ
ਜਿਸੁ ਪਹਿ ਕਰਉ ਬੇਨੰਤੀ
ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥