ਰਾਜਾ ਸਾਹਿਬ ਮੇਰੀ ਬੇਬੇ ਨੂੰ ਤੱਤੀ ਹਵਾ ਨਾ ਲਗੇ
ਮੈਨੂੰ ਭਾਵੇ ਰਾਖ ਕਰ ਦਿਉ …..
ਉਨਾ ਆਈ ਮੈਂ ਹੀ ਮਰਾ ਐਸਾ ਕੋਈ ਸਿਲਸਿਲਾ ਕਰ ਦਿਉ ….
ਜੇ ਸੇਵਾ ਕਰਨ ਨੂੰ , ਕਿਸੇ ਦਾ ਭਲਾ ਕਰਨ ਨੂੰ,
ਨਿਤਨੇਮ ਕਰਨ ਨੂੰ, ਅਮ੍ਰਿਤ ਵੇਲੇ ਉੱਠਣ ਨੂੰ,
ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ ਮਨ ਨਹੀਂ ਕਰਦਾ ਤਾ ਸਮਝ ਲੇਣਾ ਮਨ ਅਜੇ ਵੀ ਮੈਲਾ ਹੈ ॥
ਲੋਕੀ ਤੁਰੇ ਫਿਰਦੇ ਨੇ ਦੌਲਤਾਂ ਪਿੱਛੇ
ਮੈਨੂੰ ਦੇ ਦਿਓ ਸ਼ੌਹਰਤ ਨਾਮ ਦੀ..
ਬੁਰੇ ਕੰਮਾਂ ਤੋਂ ਬਚਾਈ ਰੱਖੀ ਰਾਜਾ ਸਾਹਿਬ ਜੀ
ਘੜੀ ਦੇ ਦੇਈ ਗੁਰਬਾਣੀ ਵਾਲੀ ਸੁਬਹ ਸ਼ਾਮ ਦੀ..
ਤੂ ਠਾਕੁਰੁ ਤੁਮ ਪਹਿ ਅਰਦਾਸਿ ॥
ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਅਣਜਾਣੇ ਹੀ ਕਈ ਮੈਂ ਭੁੱਲਾਂ ਕਰ ਚੁਕਿਆ
ਹੰਕਾਰ ਵਿੱਚ ਮਾਲਕਾ..
ਤੈਨੂੰ ਵੀ ਭੁੱਲ ਬੈਠਾ ਸੀ
ਅੱਖਾਂ ਖੁੱਲੀਆਂ ਨੇ ਅੱਜ..
ਜਦ ਕੱਖਾਂ ਵਾਂਗੂ ਹਾਂ ਰੁਲ ਚੁਕਿਆ..
ਮਾਰਨ ਵਾਲਾ ਵੀ ਤੂੰ ਬਚਾਉਣ ਵਾਲਾ ਵੀ ਤੂੰ
ਰੌਦੇ ਹੋਏ ਚਿਹਰਿਆਂ ਨੂੰ ਹਸਾਉਣ ਵਾਲਾ ਵੀ ਤੂੰ
ਰੱਬ ਨੂੰ ਵੀ ਕਰ ਲਿਆ
ਕਰੋ ਕਦੇ ਕਦੇ ਯਾਦ
ਕਿਉ ਕੇ ਉਹ ਦੇ ਕੋਲ ਜਾਣਾ
ਸਭ ਨੇ ਮਰਨ ਤੋਂ ਬਾਅਦ
ਰੱਬ ਨੂੰ ਵੀ ਕਰ ਲਿਆ
ਕਰੋ ਕਦੇ ਕਦੇ ਯਾਦ
ਕਿੳੁਕਿ ੳੁਹਦੇ ਕੋਲ ਜਾਣਾ
ਸਭ ਨੇ ਮਰਨ ਬਾਅਦ
ਅੰਮ੍ਰਿਤ ਵੇਲੇ ਉੱਠ ਕੇ ਦੁਨਿਆਵੀ ਮੋਹ ਪ੍ਰੀਤਿ ਤਿਆਗ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ
ਕਰਤਾਰ ਦਾ ਨਾਮ ਸਿਮਰਨਾ ਚਾਹੀਦਾ ਹੈ ।
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!
ਪਿਤਾ ਤੋਰਦਾ ਨਾ ਦਿੱਲੀ ਦੇ ਵੱਲ ਜੇਕਰ
ਚੌਕ ਚਾਂਦਨੀ ਹੁੰਦਾ ਵੀਰਾਨ ਸਾਹਿਬਾ
ਟੱਲ ਮੰਦਰਾਂ ਵਿੱਚ ਕਦੇ ਨਾ ਵੱਜਣੇ ਸੀ
ਰਣਜੀਤ ਨਗਾਰੇ ਦੀ ਜੇ ਨਾ ਗੂੰਜ ਸੁਣਦੀ
ਮਿਟ ਜਾਣਾ ਸੀ ਧੋਤੀਆਂ, ਟੋਪੀਆਂ ਨੇ
ਗਈ ਗਜ਼ਨੀ ਨਾ ਕੋਈ ਵੀ ਕੂੰਜ ਮੁੜਦੀ
ਹਿੰਦੁਸਤਾਨ ਦੀਆਂ ਕੰਧਾਂ ਨੇ ਸੀ ਡਿੱਗ ਪੈਣਾ
ਨੀਹਾਂ ਵਿੱਚ ਨਾ ਖੜ੍ਹਦੇ ਜੇ ਲਾਲ ਤੇਰੇ
ਚਰਖਾ ਗਾਂਧੀ ਨੇ ਕਦੇ ਨਾ ਕੱਤਣਾ ਸੀ
ਚਮਕੌਰ ਗੜ੍ਹੀ ਨਾ ਲੜਦੇ ਜੇ ਲਾਲ ਤੇਰੇ..
ਹੌਸਲੇ ਬੁਲੰਦ ਰੱਖੀ ਦਾਤਿਆ,
ਦੁਖ -ਸੁੱਖ ਆਉਦੇ ਜਾਂਦੇ ਰਹਿਣੇ ਨੇ’
ੴ ☬ ਸਤਿਨਾਮ ਸ਼੍ਰੀ ਵਾਹਿਗੁਰੂ ੴ ☬
ਜਿਨ੍ਹਾਂ ਨੇ ਗੁਰੂ ਦੀ ਬਾਣੀ ਨਾਲ ਆਪਣਾ ਚਿੱਤ ਜੋੜਿਆ ਹੈ ਉਹ ਮਨੁੱਖ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਂਦੇ ਹਨ।
ੴ।। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ।।ੴ
ੴ।। ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰਿਆ ।।ੴ
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ
ਜੋ ਮਨੁੱਖ ਗੁਰੂ ਦੀ ਸਰਣ ਆ ਕੇ
ਪ੍ਰਭੂ ਦੇ ਗੁਣ ਗਾਂਦਾ ਹੈ
ਗੁਣ ਉਚਾਰਦਾ ਹੈ
ਉਹ ਗੁਣਾਂ ਵਿਚ ਲੀਨ ਹੋ ਜਾਂਦਾ ਹੈ।
ਸਤਿਗੁਰੂ ਦੀ ਸੱਚੀ ਬਾਣੀ ਦੀ ਰਾਹੀਂ
ਉਹ ਮਨੁੱਖ ਸੱਚੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ,
ਗੁਰੂ ਨੇ ਸੱਚਾ ਪ੍ਰਭੂ ਉਸ ਨੂੰ ਸੰਗਤ ਵਿਚ ਰੱਖ ਕੇ ਮਿਲਾ ਦਿੱਤਾ।