ਤੇਰੀ ਬੰਦਗੀ ਤੋਂ ਬਿਨਾ
ਮੈਨੂੰ ਹੁਣ ਹੋਰ ਕੋਈ ਰਾਹ ਨਹੀਂ ਦਿਸਦਾ,
ਤੇਰੇ ਦਰ ਤੇ ਆਉਣ ਦਾ
ਮੈਨੂੰ ਚਾਅ ਹੈ ਚੜ੍ਹਿਆ,
ਬਖ਼ਸ਼ ਦੇ ਦਾਤਿਆ ਮੈਨੂੰ
ਆਪਣੇ ਨਾਮ ਦੀ ਭਗਤੀ,
ਦਿਨ ਰਾਤ ਤੇਰੇ ਨਾਮ ਦੀ,
ਮੈਨੂੰ ਚੜੀ ਰਹੇ ਮਸਤੀ
ਮਿਹਰ ਕਰੀ ਦਾਤਿਆ ਮੈਂ ਹਾਂ ਭੁਲਣਹਾਰ,
ਮਿਹਰ ਕਰੀ ਦਾਤਿਆ ਤੇਰੇ ਤੋਂ ਬਿਨਾਂ ਕਿਸੇ ਨੇ ਨਹੀਂ ਲੈਣੀ ਸਾਰ
ਫਤਿਹ ਭਿਜਵਾਈ ਸਤਿਗੁਰ ਆਪ।।
ਫਤਿਹ ਦਾ ਹੈ ਵਡਾ ਪ੍ਰਤਾਪ।।
ਫਤਿਹ ਸਬ ਮੇਟੇ ਸੰਤਾਪ।।
ਫਤਿਹ ਵਿਚ ਹੈ ਵਾਹਿਗੁਰੂ ਜਾਪ।।
ਗਜ ਕੇ ਫਤਿਹ ਪ੍ਰਵਾਨ ਕਰੋ ਜੀ ਆਖੋ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਹੇ ਮੇਰੇ ਮਨ! ਗੁਰੂ ਦੀ ਦੱਸੀ ਕਾਰ ਕਰ ।
ਜੇ ਤੂੰ ਗੁਰੂ ਦੇ ਹੁਕਮ ਵਿਚ ਤੁਰੇਂਗਾ,
ਤਾਂ ਤੂੰ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੇਂਗਾ ॥੧॥ ਰਹਾਉ॥
ਮੈਂ ਨਿਮਾਣਾ ਹਾਂ ਤੇ
ਮੈਨੂੰ ਨਿਮਾਣਾ ਹੀ ਰਹਿਣ ਦੇ,
ਬੱਸ ਐਨੀ ਕਿਰਪਾ ਕਰੀ ਦਾਤਿਆ,
ਮੈਨੂੰ ਆਪਣੇ ਚਰਨਾਂ ਤੋਂ ਕਦੀ ਦੂਰ ਨਾ ਕਰੀ
ਤੂੰ ਆਪੇ ਲਾਜ ਰੱਖਦਾ ਆਪਣੇ ਪਿਆਰਿਆਂ ਦੀ,
ਤੂੰ ਆਪ ਹੀ ਬਖਸ਼ਣਹਾਰ,
ਕਿਰਪਾ ਕਰ ਮੇਰੇ ਦਾਤਿਆ,
ਮੈਨੂੰ ਲੰਘਾ ਦੇ ਇਸ ਭਵਸਾਗਰ ਤੋਂ ਪਾਰ
ਜਿਹਨਾਂ ਨੂੰ ਲੋਕੀ ਖੋਟਾ ਸਿੱਕਾ ਕਹਿ ਕੇ ਮਜ਼ਾਕ ਉਡਾਉਂਦੇ ਨੇ,
ਇੱਕ ਦਿਨ ਓਹੀ ਇਤਿਹਾਸ 👍 ਬਣਾਉਂਦੇ
ਤੇਰੀ ਰਹਿਮਤ ਮੇਰੀ ਔਕਾਤ ਨਾਲੋਂ ਉੱਚੀ ਹੈ,
ਤੂੰ ਦੋ ਜਹਾਨ ਦਾ ਮਾਲਕ ਤੇ
ਮਿੱਟੀ ਮੇਰੀ ਹਸਤੀ ਹੈ
ਲੰਗਰ ਵਾਲੀ ਰੀਤ ਜਿਹਨੇ ਚਲਾਈ ਸੀ,
ਭੁੱਖੇ ਸਾਧੂਆਂ ਨੂੰ ਜਿਹਨੇ ਰੋਟੀ ਖਵਾਈ ਸੀ,
ਮਲਿਕ ਭਾਗੋ ਦਾ ਜਿਹਨੇ ਹੰਕਾਰ ਭੰਨਿਆ ਸੀ,
ਭਾਈ ਲਾਲੋ ਨੂੰ ਜਿਹਨੇ ਤਾਰਿਆ ਸੀ,
ਚਾਰ ਉਦਾਸੀਆਂ ਕਰਕੇ ਜਿਹਨੇ ਦੁਨੀਆ ਨੂੰ ਤਾਰਿਆ ਸੀ,
ਭੈਣ ਨਾਨਕ ਦਾ ਵੀਰ ਸੀ ਪਿਆਰਾ ਸਭ ਦਿਲ ਦੀਆਂ ਜਾਨਣ ਵਾਲਾ,
ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਨਾਨਕ
ਮੈਨੂੰ ਏਨ੍ਹੀ ਮੱਤ ਬਖ਼ਸ਼ ਵਾਹਿਗੁਰੂ ਕਿ
ਮੈਂ ਤੇਰਾ ਹਮੇਸ਼ਾ ਬਣ ਕੇ ਰਹਾ,
ਕਰੀ ਨਾ ਮੈਨੂੰ ਆਪਣੇ ਤੋਂ ਦੂਰ
ਤੇਰੇ ਨਾਮ ਦੇ ਵਿੱਚ ਹਮੇਸ਼ਾ ਮਗਨ ਰਹਾ
ਨਾ ਮੈਂ ਮੰਗਾ ਸੋਨਾ ਚਾਂਦੀ,
ਨਾ ਮੈਂ ਮਹਿਲ ਮੁਨਾਰੇ,
ਹਰ ਵੇਲੇ ਸਬਰ ਚ ਰਹਿ ਕੇ
ਤੇਰਾ ਸ਼ੁਕਰਾਨਾ ਕਰਾਂ,
ਮੈ ਕਦੀ ਨਾ ਡੋਲਾ ਦਾਤਿਆ
ਸ਼ੁਕਰ ਕਰਿਆ ਕਰੋ ਵਾਹਿਗੁਰੂ ਦਾ
ਜਿਹਨੇ ਤੁਹਾਨੂੰ ਇਹ ਸੋਹਣੀ ਜ਼ਿੰਦਗੀ ਦਿੱਤੀ, ਸ਼ੁਕਰ ਕਰਿਆ ਕਰੋ ਵਾਹਿਗੁਰੂ ਦਾ
ਜਿਹਨੇ ਆਪਣੇ ਚਰਨਾਂ ਚ ਥਾਂ ਦਿੱਤੀ
ਵਾਹਿਗੁਰੂ ਜੀ ਸਾਡੇ ਮਨ ਦੀਆਂ
ਸਭ ਜਾਣਦੇ ਨੇ,
ਜੋ ਅਸੀਂ ਉਨ੍ਹਾਂ ਕੋਲੋਂ ਮੰਗਣਾ ਚਾਹੁੰਦੇ ਹਾਂ,
ਉਸ ਲੋੜ ਨੂੰ ਉਹ ਸਾਡੇ ਮੰਗਣ ਤੋਂ ਪਹਿਲਾ ਹੀ ਪੂਰਾ ਕਰ ਦਿੰਦੇ ਨੇ
ਉਂਞ ਤਾਂ ਸਾਰੇ ਸਰੀਰ “ਹਰਿ ਮੰਦਰੁ” ਭਾਵ, ਰੱਬ ਦੇ ਰਹਿਣ ਦੇ ਥਾਂ ਹਨ, ਪਰ ਅਸਲ ਵਿਚ ਉਹੀ ਸਰੀਰ “ਹਰਿ ਮੰਦਰੁ” ਕਿਹਾ ਜਾਣਾ ਚਾਹੀਦਾ ਹੈ ਜਿਸ ਵਿਚ ਰੱਬ ਪਛਾਣਿਆ ਜਾਏ । ਅਤੇ ਰੱਬ ਦਾ ਘਰ ਗੁਰੂ ਦੇ ਦੱਸੇ ਹੋਏ ਮਾਰਗ, ਗੁਰੂ ਦੇ ਹੁਕਮ ਤੇ ਤੁਰ ਕੇ ਲੱਭਦਾ ਹੈ, ਫਿਰ ਰੱਭ ਦੀ ਜੋਤਿ ਹਰ ਥਾਂ ਵਿਆਪਕ ਦਿੱਸਦੀ ਹੈ।
ਨਵਾਂ ਦਿਨ , ਨਵੀਂ ਸਵੇਰ ਸਭ ਲਈ ਖੁਸ਼ੀਆਂ ਲੈ ਕੇ ਆਵੇ🌺
🌹ਆਓ ਸਾਰੇ ਮਿਲ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ🌹
ੴ ਨਾਨਕ ਨਾਮ ਚੜ੍ਹਦੀ ਕਲਾ ੴ
ੴਤੇਰੇ ਭਾਣੇ ਸਰਬੱਤ ਦਾ ਭਲਾ ੴ
ਵਾਹਿਗੁਰੂ ਦਾ ਨਾਮ ਜਿਹਨੇ ਜਪਿਆ
ਓਹਦੇ ਮਨ ਚ ਸਦਾ ਹੀ ਅਨੰਦ ਹੈ,
ਵਾਹਿਗੁਰੂ ਦਾ ਨਾਮ ਜਿਹਨੇ ਜਪਿਆ,
ਓਹਦੇ ਜੀਵਨ ਚ ਸਦਾ ਹੀ ਬਸੰਤ ਹੈ