ਹੇ ਕਬੀਰ! ਉਸ (ਸਤਸੰਗੀ) ਨਾਲ ਸਾਂਝ ਬਣਾ ਜਿਸ ਦਾ ਆਸਰਾ ਸਿਰਫ ਉਹ ਪਰਮਾਤਮਾ ਹੈ ਜੋ ਸਭ ਦਾ ਪਾਲਕ ਹੈ, ਪਰ ਜਿਨ੍ਹਾਂ ਨੂੰ ਵਿਦਿਆ, ਜ਼ਮੀਨ ਆਦਿਕ ਦਾ ਮਾਣ ਹੈ, ਜੋ ‘ਦੁਨੀਆ’ ਦੇ ਵਪਾਰੀ ਹਨ ਉਹ ਪੰਡਿਤ ਹੋਣ, ਚਾਹੇ ਰਾਜੇ ਹੋਣ, ਚਾਹੇ ਬੜੀ ਭੁਇਂ ਦੇ ਮਾਲਕ ਹੋਣ ਕਿਸੇ ਕੰਮ ਨਹੀਂ ਆਉਂਦੇ ॥੨੪॥



ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ।

1 ਤੋਂ 6 ਜੂਨ ਤਕ ਦੁਨੀਆ ਦੇ ਇਤਿਹਾਸ ਵਿੱਚ ਇੱਕ ਕਾਲਾ ਹਫਤਾ
– ਜਦੋਂ ਭਾਰਤ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ ‘ਤੇ ਹਮਲਾ ਕੀਤਾ
– ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੋਲੀ ਮਾਰੀ
– ਕਈ ਗੁਟਕਾ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਾ ਸਾੜ ਦਿੱਤਾ
– ਅਕਾਲ ਤਖ਼ਤ ਨੂੰ ਫੌਜੀ ਟੈਂਕਾਂ ਦੁਆਰਾ ਢਾਹ ਦਿੱਤਾ ਗਿਆ ਸੀ
– ਸ੍ਰੀ ਦਰਬਾਰ ਸਾਹੀਬ ਦੀ ਹਰੇਕ ਕੰਧ ਨੂੰ ਟੈਂਕਾਂ ਅਤੇ ਗੋਲੀਆਂ ਨਾਲ ਤਬਾਹ ਕੀਤਾ
— ਸ੍ਰੀ ਦਰਬਾਰ ਸਾਹਿਬ ਆਏ ਹਜ਼ਾਰਾਂ ਸ਼ਰਧਾਲੂਆਂ ਨੂੰ ਗੋਲੀ ਮਾਰ ਕੇ ਮਾਰਿਆ ਜਾਂ ਕੈਦੀ ਬਣਾ ਲਿਆ
– ਬੱਚੇ ਅਤੇ ਔਰਤਾਂ ਨੂੰ ਵੀ ਮਾਰਿਆ
– ਪਵਿੱਤਰ ਥਾਂ ‘ਤੇ, ਸੀਆਰਪੀਐਫ, ਪੁਲਿਸ ਅਤੇ ਫ਼ੌਜ ਬੂਟਾਂ ਸਮੇਤ ਦਾਖਿਲ ਹੋਈ
– ਸਿਖ ਕਦੇ ਵੀ 1984 ਦੇ ਇਸ ਦੁਖਾਂਤ ਨੂੰ ਨਹੀਂ ਭੁੱਲਣਗੇ

ਅਸੀਂ ਉਹਨਾਂ ਸਿੱਖਾਂ ਅਤੇ ਜਰਨੈਲਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ, ਜੋ ਜੁਲਮ ਦੇ ਖਿਲਾਫ ਆਖ਼ਰੀ ਸਾਹ ਤੱਕ ਲੜ੍ਹਦੇ ਰਹੇ

ਰੱਖੇ ਧੋਣ ਵਿੱਚ ਕਿੱਲ ਅਕੜਾ ਕੇ ਲੱਗਦਾ
ਖੰਗੇ ਗੁਰੂ ਅੱਗੇ ਚੇਲਾ ਬਾਈ 😉 ਚੰਗਾ ਨੀ ਲੱਗਦਾ


ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ,
ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ

ਦੇਖ ਅੱਖਾ ਵਿਚ ਝਲਕੇ #ਗਰੂਰ ਨੀ..
ਇਹ ਤਾ ਮਾਲਕ ਦੇ ਨਾਮ ਦਾ #ਸਰੂਰ ਨੀ.


ਗੁਰੂ ਜੀ ਫਰਮਾਂਦੇ ਹਨ ਕਿ ਕਿਸੇ ਨੇ ਪੱਥਰ ਦੀ ਮੂਰਤੀ ਬਣਾ ਕੇ ਰੱਖ ਦਿੱਤੀ ਅਤੇ ਸਾਰਾ ਜਗਤ ਪੱਥਰ ਦੀ ਮੂਰਤੀ ਨੂੰ ਪਰਮੇਸਰ ਮਿਥ ਰਿਹਾ ਹੈ ਤੇ ਇਸ ਦੀ ਪੂਜਾ ਕਰ ਰਿਹਾ ਹੈ। ਜਿਨ੍ਹਾਂ ਮਨੁੱਖਾਂ ਨੂੰ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਪੱਥਰ ਨੂੰ ਪੂਜ ਕੇ ਉਹ ਪਰਮਾਤਮਾ ਦੀ ਭਗਤੀ ਕਰ ਰਹੇ ਹਨ ਉਹ ਡੂੰਘੇ ਪਾਣੀਆਂ ਵਿਚ ਡੁੱਬੇ ਸਮਝੋ ॥


ਜੇਹੜਾ ਮਨੁੱਖ ਗੁਰੂ ਦੇ ਬਚਨਾਂ ਉਤੇ ਤੁਰ ਕੇ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਹਾਸਲ ਕਰ ਲੈਂਦਾ ਹੈ,
ਉਸ ਮਨੁੱਖ ਦੇ ਆਤਮਕ ਬਲ ਜਿਤਨਾ ਹੋਰ ਕਿਸੇ ਦਾ ਬਲ ਨਹੀਂ ॥੧॥ ਰਹਾਉ॥

ਸਤਿਗੁਰੂ ਦੇ ਦਿਲ ਵਿਚ ਕਿਸੇ ਲਈ ਵੈਰ ਨਹੀਂ, ਉਹ ਸਭ ਥਾਈਂ ਇਕ ਪ੍ਰਭੂ ਨੂੰ ਵੇਖ ਰਿਹਾ ਹੈ (ਇਸ ਲਈ ਉਹ ਵੈਰ ਕਿਸ ਦੇ ਨਾਲ ਕਰੇ? ਪਰ ਕਈ ਮੂਰਖ ਮਨੁੱਖ ਨਿਰਵੈਰ ਗੁਰੂ ਨਾਲ ਭੀ ਵੈਰ ਕਰਨੋਂ ਨਹੀਂ ਮੁੜਦੇ) ਜੋ ਮਨੁੱਖ ਨਿਰਵੈਰਾਂ ਨਾਲ ਵੈਰ ਕਰਦੇ ਹਨ, ਉਹਨਾਂ ਵਿਚੋਂ ਸ਼ਾਂਤੀ ਕਦੀ ਕਿਸੇ ਦੇ ਹਿਰਦੇ ਵਿਚ ਨਹੀਂ ਆਈ (ਭਾਵ, ਉਹ ਸਦਾ ਦੁਖੀ ਰਹਿੰਦੇ ਹਨ;)

ਜੋ ਰੱਬ ਦੇ ਸਾਹਮਣੇ ਝੁਕਦਾ ਹੈ .
ਰੱਬ ਉਸਨੂੰ ਕਿਸੇ ਸਾਹਮਣੇ ਝੁਕਣ ਨਹੀ ਦਿੰਦਾ ਜੀ


ਕੀ ਤੁਹਾਨੂੰ ਪਤਾ
ਕਿਸੇ ਜੰਗ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਕਦੇ ਹਾਰ ਨਹੀਂ ਹੋਈ
ਕਿਸੇ ਵੀ ਜੰਗ ਵਿਚ ਗੁਰੂ ਜੀ ਨੇ ਪਹਿਲਾਂ ਹਮਲਾ ਨਹੀਂ ਕੀਤਾ
ਸਾਰੀ ਜ਼ਿੰਦਗੀ ਅਤੇ ਕਿਸੇ ਵੀ ਜੰਗ ਵਿਚ ਕਿਸੇ ਦਾ ਵੀ ਧਰਮ
ਤਬਦੀਲ ਨਹੀਂ ਕਰਾਇਆ
ਕਿਸੇ ਵੀ ਦੁਸ਼ਮਣ ਦੀਆਂ ਇਸਤਰੀਆਂ ਵੱਲ ਕਦੇ ਅੱਖ ਚੁੱਕ ਕੇ
ਨਹੀਂ ਦੇਖਿਆ
ਕਿਸੇ ਯੁੱਧ ਵਿੱਚ ਵੀ ਗੁੱਸੇ ਦੇ ਅਭਾਵ ਨਹੀਂ ਦਿਸੇ
ਯੁੱਧ ਵਿੱਚ ਫੱਟੜ ਹੋਣ ਵਾਲੇ ਦੁਸ਼ਮਣ ਨੂੰ ਕਦੇ ਦੁਸ਼ਮਣ ਭਾਵ ਨਾਲ
ਨਹੀਂ ਦਿਸਿਆ, ਸਗੋਂ ਭਾਈ ਘਨਈਆ ਨੂੰ ਕਹਿ ਕੇ ਮਲ੍ਹਮ ਪੱਟੀ
ਕਰਨ ਦਾ ਹੁਕਮ ਦਿੱਤਾ


ਓ ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ,
ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ …
ਮਿਹਰ ਕਰੀ ਦਾਤਿਆ..ੴ ☬ ੴ ☬ ੴ ☬ ੴ ☬ ੴ ★ਸਤਿ ਸ੍ਰੀ ਅਕਾਲ ★WaheGuru ji🙏🙏

ਗੁਰੂ ਨਾਨਕ ਦੇਵ ਜੀ ਪਾਸ ਸਭ ਆਤਮਕ ਖਜ਼ਾਨੇ ਸਨ , ਪਿਤਾ ਜੀ ਉਹਨਾਂ ਨੂੰ ਆਖਰੀ ਗਿਆਨ ਦਿਲਵਾਉਣ ਲਈ ਪਾਂਧੇ ਪਾਸ ਲੈ ਗਏ
ਪਾਂਧੇ ਨੇ ਜਦ ਪੱਟੀ ਤੇ ਪਹਿਲਾ ਆਖਰ ‘ਸ’ ਪਾਇਆ ਤਾਂ ਆਪ ਜੀ ਨੇ ਪੂਰੀ ਤੁੱਕ “ਸਸੈ ਸੋਇ ਸ੍ਰਿਸਟ ਜਿਨਿ ਸਾਜੀ” ਲਿਖ ਪਾਂਧੇ ਨੂੰ ਚਕਿਤ ਕਰ ਦਿੱਤਾ , ਪਾਂਧੇ ਨੇ ਕਿਹਾ, “ਇਸ ਬਾਲਕ ਸਦਕਾ ਸਭ ਨੂੰ ਨਿਰਾਲਾ ਰਸ ਮਿਲੇਗਾ


ਨੌਂ ਸਾਲ ਦੀ ਉਮਰ ਵਿੱਚ ਪਿਤਾ ਮਹਿਤਾ ਕਾਲੂ ਜੀ ਨੇ,
ਬਿਰਾਦਰੀ ਇਕੱਠੀ ਕਰਕੇ ਪੰਡਿਤ ਜੀ ਨੂੰ ਜਨੇਊ ਪਵਾਉਣ
ਲਈ ਕਿਹਾ, ਬਾਲ ਨਾਨਕ ਨੇ ਪੰਡਿਤ ਦਾ ਹੱਥ ਫੜ੍ਹਕੇ ਕਿਹਾ
“ਇਹ ਕਿਉਂ ਪਾਉਣਾ ਹੈ ? ਜਨੇਊ ਉਹ ਪਾਊਂ ਜਿਹੜਾ ਹਮੇਸ਼ਾ
ਲਈ ਆਤਮਾ ਦੇ ਨਾਲ ਰਹੇ, “ਦਇਆ ਕਪਾਹ, ਸੰਤੋਖ ਸੂਤ,
ਜਤੁ ਗੰਢੀ ਸਤ ਵਟ” ਧਾਗੇ ਦਾ ਜਨੇਊ ਤਾਂ ਕੁਝ ਸਮਾਂ ਹੀ ਰਹੇਗਾ

ਜਦੋ ਰੱਬ ਮੇਰਾ, ਸਾਡੇ ਉਤੇ ਹੋਇਆ ਮੇਹਰਬਾਨ
ਆਪੇ ਬਣ ਜਾਣੇ ਕੰਮ,ਆਪੇ ਬਣ ਜਾਣਾ ਨਾਮ..?
ਮੇਹਰ ਕਰੀ ਦਾਤਿਆ .
WaheGuru ji

ਵਾਿਹਗੁਰੂ ਦਾ ਸਭਨਾ ਵਿਚ ਵਾਸਾ,
ਵਾਿਹਗੁਰੂ ਸਭ ਦਾ ਭਲਾ ਕਰੇ।