ਪੋਹ ਦਾ ਮਹੀਨਾ
ਠੰਡ ਹੱਡੀਆ ਨੂੰ ਠਾਰਦੀ ਸੀ
ਇੰਨੀ ਠੰਡ ਵਿੱਚ ਪਤਾ ਨਹੀ ਮਾਂ ਗੁਜਰੀ
ਕਿਵੇ ਠੰਡੇ ਬੁਰਜ ਵਿੱਚ ਰਾਤਾ ਗੁਜਾਰਦੀ ਸੀ ।।
ਪੋਹ ਦਾ ਮਹੀਨਾ
ਠੰਡ ਹੱਡੀਆ ਨੂੰ ਠਾਰਦੀ ਸੀ
ਇੰਨੀ ਠੰਡ ਵਿੱਚ ਪਤਾ ਨਹੀ ਮਾਂ ਗੁਜਰੀ
ਕਿਵੇ ਠੰਡੇ ਬੁਰਜ ਵਿੱਚ ਰਾਤਾ ਗੁਜਾਰਦੀ ਸੀ ।।
ਮਿੱਲ ਮੇਰੇ ਪਰੀਤਮਾਂ ਜੀਉ ਤੁਧ ਬਿਨ ਖੜੀ ਨਿਮਾਣੀ,
ਮੈ ਨੇਣੀ ਨੀਂਦ ਨਾ ਆਵੇ ਜੀਉ ਭਾਵੇ ਅੰਨ ਨਾ ਪਾਣੀ,
ਮਿੱਲ ਮੇਰੇ ਪਰੀਤਮਾਂ ਜੀਉ ਤੁਧ ਬਿਨ ਖੜੀ ਨਿਮਾਣੀ
ਮਾਰੈ ਨ ਰਾਖੈ ਅਵਰੁ ਨ ਕੋਇ ।।
ਸਬਰ ਜੀਆ ਕਾ ਰਾਖਾ ਸੋਇ ।।
(ਜਿਉਂਦੇ ਜੀ ਜਿੱਥੇ ਜਿੱਥੇ ਵਾਹਿਗੁਰੂ ਨੇ ਰੱਖਣਾ ਉਥੇ ਹੀ ਰਹਿਣਾ ਪੈਣਾ..
ਮਰਨ ਤੋ ਬਆਦ ਵੀ ਜਿੱਥੇ ਵਾਹਿਗੁਰੂ ਨੇ ਲੈ ਕੇ ਜਾਣਾ ਉਥੇ ਹੀ ਜਾਣਾ ਪੈਣਾ)
ਚਾਹੇ ਲੱਖ ਹੋਣ ਮਜਬੂਰੀਆਂ..
ਰਾਸਤੇ ਚੁਣੇ ਸਦਾ ਖਰੇ ਨੇ ..
ਉਹ ਅਸੀ ਹਾਰ ਕਿਵੇਂ ਜਾਂਦੇ..
ਹੱਥ ਸਾਡੇ ਵਾਹਿਗੁਰੂ ਨੇ ਫੜੇ ਨੇ..
ਕਰਤਾਰਪੁਰ ਜਾਣ ਵਾਲੇ ਲੋਕਾਂ ਵਿਚ ਇਕ ਵੱਡਾ ਭੰਬਲਭੂਸਾ ਚੱਲ ਰਿਹਾ ਹੈ!
ਕੁਝ ਲੋਕ ਆਧਾਰ ਕਾਰਡ ਲੈ ਕੇ ਸਰਹੱਦ ਤੇ ਪਹੁੰਚ ਰਹੇ ਹਨ ਤੇ ਕੁਝ ਲੋਕ ਆਪਣੇ ਪਾਸਪੋਰਟ ਲੈ ਕੇ ਪਹੁੰਚ ਰਹੇ ਹਨ!
ਜੇਕਰ ਤੁਸੀਂ ਕਰਤਾਰਪੁਰ ਜਾਣਾ ਹੈ ਤਾਂ ਕੁਝ ਗੱਲਾਂ ਨੋਟ ਕਰਨ ਵਾਲੀਆਂ ਹਨ!
-ਬਿਨਾਂ ਪਾਸਪੋਰਟ ਦੇ ਨਹੀਂ ਜਾਇਆ ਜਾ ਸਕਦਾ!
-ਬਿਨਾਂ ਰਜਿਸਟ੍ਰੇਸ਼ਨ ਦੇ ਨਹੀਂ ਜਾਇਆ ਜਾ ਸਕਦਾ!
-ਇਹ ਰਜਿਸਟ੍ਰੇਸ਼ਨ ਨੇੜਲੇ ਸੁਵਿਧਾ ਸੈਂਟਰ ਕਰਵਾਈ ਜਾ ਸਕਦੀ ਹੈ ਜੋ ਕਿ ਓਨ ਲਾਈਨ ਹੁੰਦੀ ਹੈ!
-ਇਸ ਤੋਂ ਬਾਅਦ ਪੁਲਿਸ ਵੇਰੀਫਕੇਸ਼ਨ ਹੁੰਦੀ ਹੈ ਅਤੇ ਫੇਰ ਘਰ ਕਲੀਅਰੈਂਸ ਦਾ ਸੱਦਾ ਮਿਲਦਾ ਹੈ!
-ਇਹ ਸੱਦਾ ਮਿਲਣ ਬਾਅਦ ਹੀ ਤੁਸੀਂ ਜਾ ਸਕਦੇ ਹੋ!
ਇਹ ਦੋ ਮੁਲਕਾਂ ਵਿਚਾਲੇ ਲਾਂਘਾ ਹੈ ਬਿਨਾਂ ਪੇਪਰਾਂ ਤੋਂ ਜਾ ਕੇ ਪ੍ਰਸ਼ਾਸ਼ਨ ਨੂੰ ਬੁਰਾ ਭਲਾ ਨਾ ਕਹੀ ਜਾਓ ਉਨ੍ਹਾਂ ਨੇ ਓਹੀ ਕਰਨਾ ਹੈ ਜੋ ਕਿ ਕਾਗਜ਼ਾਂ ਵਿਚ ਹੈ!
ਉਮੀਦ ਹੈ ਇਹ ਸੁਨੇਹਾ ਅੱਗੇ ਲਾਓਗੇ!!!
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥
ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥
ਅਰਥ:- ਅਜੇਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ
ਨਿਰਾ ਸਰੀਰ ਨੂੰ ਹੀ ਧੋ ਕੇ (ਆਪਣੇ ਵਲੋਂ ਪਵਿੱਤਰ ਬਣ ਕੇ)
ਬੈਠ ਜਾਂਦੇ ਹਨ। ਹੇ ਨਾਨਕ!
ਕੇਵਲ ਉਹੀ ਮਨੁੱਖ ਸੁੱਚੇ ਹਨ
ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ।
ਰਾਮੁ ਗਇਓ ਰਾਵਨੁ ਗਇਓ
ਜਾ ਕਉ ਬਹੁ ਪਰਵਾਰੁ ।।
ਕਹੁ ਨਾਨਕ ਥਿਰੁ ਕਛੁ ਨਹੀ
ਸੁਪਨੇ ਜਿਉ ਸੰਸਾਰੁ ।।
ਰਹਿਮਤ ਤੇਰੀ .. ਨਾਮ ਵੀ ਤੇਰਾ,,
ਕੁੱਝ ਨਹੀ ਜੋ ਮੇਰਾ..ਅਹਿਸਾਸ ਵੀ ਤੇਰਾ.. ਸਵਾਸ ਵੀ ਤੇਰੇ,,
ਇਕ ਤੂੰ ਹੀ ਸਤਿਗੁਰੂ ਮੇਰਾ.
ਦੇਖੋ ਲੋਕੋਂ ਗੰਗੂ ਨੇ ਡਾਹਡਾ ਕਹਿਰ ਕਮਾ ਲਿਆ
ਚੰਦ ਸਿੱਕਿਆਂ ਬਦਲੇ ਗੂਰੁ ਦੇ ਲਾਲਾਂ ਨੂੰ ਵਟਾ ਲਿਆ
ਮੋਰਿੰਡੇ ਜਾਣ ਕੇ ਉਹਨੇ ਬੱਚਿਆਂ ਦੀ ਕੀਤੀ ਜਦ ਮੁਖਬਰੀ
ਨਵਾਬ ਦਾ ਲਾਮ ਲਸ਼ਕਰ ਤਦੇ ਹਰਕਤ’ਚ ਆ ਗਿਆ
ਸਿਪਾਹੀਆਂ ਨੇ ਵੀ ਆਣ ਘਰ ਗੰਗੂ ਦੇ ਘੇਰਾ ਪਾ ਲਿਆ
ਦਾਦੀ ਸਣੇ ਪੋਤਿਆਂ ਨੂੰ ਫੜ੍ਹ ਗੱਡੇ ਵਿੱਚ ਬਿਠਾ ਲਿਆ
ਮੋਰਿੰਡੇ ਦੇ ਚੌਧਰੀਆਂ ਨੇ ਵੀ ਕਰਮ ਆਪਣਾ ਕਮਾਇਆ
ਤਿੰਨਾਂ ਜਣਿਆਂ ਨੂੰ ਵਜ਼ੀਰ ਖਾਨ ਕੋਲ ਸਰਹਿੰਦ ਪੁਜਾਇਆ
ਅੱਗੇ ਜੋ ਨਵਾਬ ਨੇ ਸੀ ਬੱਚਿਆਂ ਨਾਲ ਕੀਤੀ
ਉਹਨੂੰ ਤੱਕ ਧਰਤ ਤੇ ਅੰਬਰ ਵੀ ਘਬਰਾਇਆ
ਪੋਹ ਦੇ ਦਿਨਾਂ’ਚ ਠੰਡੇ ਬੁਰਜ਼ ਵਿੱਚ ਕੈਦ ਕਰਿਆ
ਰੱਬ ਦੇ ਭਾਣੇ ਮੰਨ ਉਨ੍ਹਾਂ ਘੁੱਟ ਸਬਰ ਦਾ ਭਰਿਆ
ਧੰਨ ਮੋਤੀ ਰਾਮ ਜਿਹਨੇ ਕਰਮ ਕਮਾਇਆ
ਦਾਦੀ ਤੇ ਪੋਤਿਆਂ ਤਾਈਂ ਦੁੱਧ ਪਿਆਇਆ
ਸੁਵਖਤੇ ਫਿਰ ਸਿਪਾਹੀ ਦੌੜ ਕੇ ਆਏ
ਕਹਿੰਦੇ ਸ਼ਾਹਿਬਜ਼ਾਦਿਆਂ ਨੂੰ ਨਵਾਬ ਕਚਿਹਰੀ’ਚ ਬੁਲਾਏ
ਦਾਦੀ ਗੁਜ਼ਰੀ ਨੇ ਦੋਵਾਂ ਨੂੰ ਤਿਆਰ ਫੇਰ ਕਰ ਦਿੱਤਾ
ਸਿੱਖੀ ਦਾ ਜ਼ਜ਼ਬਾ ਦੋਵਾਂ ਪੋਤਿਆਂ’ਚ ਭਰ ਦਿੱਤਾ
ਦੋਵਾਂ ਜਾਣ ਕਚਿਹਰੀ’ਚ ਗੱਜ ਕੇ ਫਤਹਿ ਬੁਲਾਈ
ਲੋਕੀਂ ਆਖਣ ਇਨ੍ਹਾਂ ਨੇ ਤੌਹੀਨ ਏਹ ਕਮਾਈ
ਵਜ਼ੀਰ ਸਣੇ ਸਭ ਨੇ ਕੀਤੇ ਨੀਚ ਬੜੇ ਕਰਮ
ਈਮਾਨ ਬਦਲਣ ਲਈ ਬੱਚਿਆਂ ਨੂੰ ਦਿੱਤੇ ਗਏ ਭਰਮ
ਸ਼ਾਹਿਬਜ਼ਾਦਿਆਂ ਨੇ ਕਿਸੇ ਦੀ ਵੀ ਈਨ ਨਾ ਮੰਨੀ
ਨਵਾਬ ਦੀ ਜਾਣ ਲੱਗੀ ਫੇਰ ਹੱਠ ਭੰਨੀ
ਜੋਸ਼ ਵਿੱਚ ਆਣ ਨਵਾਬ ਨੇ ਹੋਸ਼ ਗਵਾ ਲਿਆ
ਕਾਜ਼ੀ ਨੇ ਵੀ ਫੇਰ ਆਪਣਾ ਧਰਮ ਭੁਲਾ ਲਿਆ
ਨੀਹਾਂ ਵਿੱਚ ਜਿੰਦਾ ਚਿਣਨ ਦਾ ਫਤਵਾ ਜਾਰੀ ਹੋਇਆ
ਜੈਕਾਰਿਆਂ ਦੇ ਗੂੰਜ ਵਿੱਚ ਫੈਸਲਾ ਸਵੀਕਾਰ ਹੋਇਆ
ਦਾਦੀ ਮਾਂ ਨੇ ਕਲਗੀਆਂ ਲਾ ਕੇ ਦੋਵੇਂ ਲਾਲਾਂ ਨੂੰ ਸ਼ਿੰਗਾਰਿਆ
ਮਾਣ ਸਿੱਖੀ ਦਾ ਹੋਣਾ ਉੱਚਾ ਸ਼ੁਕਰ ਰੱਬ ਦਾ ਗੁਜ਼ਾਰਿਆ
ਨੀਹਾਂ ਵਿੱਚ ਖੜ੍ਹੇ ਬਾਲ ਦੋਵੇਂ ਹੱਸਦੇ
ਸਿੱਖੀ ਦੀ ਉਸਰ ਰਹੀ ਨੀਂਹ ਨੂੰ ਨੇ ਤੱਕਦੇ
ਰੱਬ ਵੀ ਜਾਣੇ ਵੀ ਵਜ਼ੀਰ ਖਾਨ ਕਹਿਰ ਏ ਕਮਾ ਰਿਹਾ
ਝੰਬੀ ਗਈ ਸੀ ਧਰਤੀ ਅਸਮਾਨ ਵੀ ਕੁਰਲਾ ਗਿਆ
ਫਤਹਿ ਸਿੰਘ ਦੇ ਨਾਲ ਜ਼ੋਰਾਵਰ ਸਿੰਘ ਵੀ ਫਤਹਿ ਹੋ ਰਿਹਾ
ਦਾਦੀ ਨੇ ਤਿਆਗੇ ਪ੍ਰਾਣ ਝੋਰਾ ਪੋਤਿਆਂ ਦਾ ਸੀ ਜੋ ਹੋ ਗਿਆ
ਪ੍ਰਣਾਮ ਸਰਬੰਸਦਾਨੀ ਨੂੰ ਤੇ ਸਾਰਿਆਂ ਸ਼ਹੀਦਾਂ ਨੂੰ
ਜਿਨ੍ਹਾਂ ਸਦਕੇ ਪੂਰੀ ਦੁਨੀਆ’ਚ ਸਿੱਖੀ ਦਾ ਬੂਟਾ ਮਹਿਕਾਇਆ ਏ
“ਸ਼ੈਲੀ” ਨਤਮਸਤਕ ਕਰੇ ਚਹੁ ਵੀਰ ਸ਼ਾਹਿਬਜਾਦਿਆਂ ਨੂੰ
ਸਾਨੂੰ ਸਿੱਖ ਹੋਣ ਦਾ ਮਾਣ ਜਿਨ੍ਹਾਂ ਪ੍ਰਾਪਤ ਕਰਵਾਇਆ ਏ
ਤੇਜਿੰਦਰਪਾਲ ਸਿੰਘ
(ਸ਼ੈਲੀ ਬੁਆਲ)
ਸ਼ਮਸ਼ਪੁਰ
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ॥੩੬॥ਸੇਖ ਸਾਬ ਦੁਨਿਆਵੀ ਰੀਤ ਜਾ ਇਸਕ ਮਜਾਜੀ ਵਿਚ ਜੋ ਵਿਛੋੜੇ ਨੂ ਮਾੜਾ ਕੇਹਾ ਜਾਂਦਾ ਹੈ ਜਾ ਆਖਿਆ ਜਾਂਦਾ ਹੈ ਹਾਏ ਵਿਛੋੜਾ ਮਾੜਾ ਹੈ ਉਸਦੇ ਉਲਟ ਜਾਕੇ ਆਖਦੇ ਹਨ ਕੇ ਵਿਛੋੜੇ ਦਾ ਅਹਿਸਾਸ ਤਾ ਸਭ ਤੂ ਸ੍ਰੇਸਟ ਹੈ ਕਿਓਕੇ ਜਦ ਵਿਛੋੜੇ ਦਾ ਅਹਿਸਾਸ ਹੋਵੇਗਾ ਤਦ ਹੀ ਜੀਵ ਮਿਲਾਪ ਕਰਨ ਲਈ ਮਾਰਗ ਲਭੇਗਾ॥ਪਰ ਸੇਖ ਸਾਬ ਆਖਦੇ ਹਨ ਜੇ ਕਿਸੇ ਨੂ ਵਿਛੋੜੇ ਦਾ ਅਹਿਸਾਸ ਹੀ ਨਾਹ ਹੋਵੇ ਭਾਵ ਓਸ ਨੂ ਇਹ ਹੀ ਮਹਸੂਸ ਨਾਹ ਹੋਵੇ ਕੇ ਓਹ ਆਪਣੇ ਕੰਤ ਕਰਤਾਰ ਤੂ ਵਿਛੜਿਆ ਹੋਇਆ ਤਾ ਮਾਨੋ ਓਹ ਤਨ ਜਾ ਦੇਹ ਤੁਰਦੀ ਫਿਰਦੀ ਲਾਸ਼ ਹੈ॥ਸਮਝਣ ਵਾਲੀ ਗੱਲ ਇਹ ਹੈ ਕੇ ਕੋਈ ਵੀ ਤਲਾਸ ਉਦੋ ਆਰੰਭ ਹੋਂਦੀ ਹੈ ਜਦ ਪਤਾ ਲਗੇ ਕੇ ਕੁਝ ਖੁਸ ਗਿਆ ਹੈ ਭਾਵ ਕੋਈ ਵਿਛੜ ਗਿਆ ਹੈ॥ਵਿਛੋੜੇ ਦਾ ਅਹਿਸਾਸ ਮਿਲਾਪ ਵੱਲ ਪੁਟਿਆ ਪਹਲਾ ਕਦਮ ਹੈ॥ਇਸੇ ਤਰ੍ਹਾ ਮਹਲਾ ੨ ਆਖਦੇ ਹਨ.ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥ ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥ਜਿਥੇ ਸਾਹਿਬ ਨਾਲੋ ਵਿਛੋੜੇ ਦਾ ਅਹਿਸਾਸ ਨਹੀ ਉਥੇ ਸਾਹਿਬ ਪ੍ਰਤੀ ਸਤਿਕਾਰ ਕਦੇ ਵੀ ਨਹੀ ਹੋ ਸਕਦਾ॥ 🍁🍁🍁🍁🍁🍁🍁🍁🍁🍁🍁🍁🍁🍁🍁🍁🍁
ਹੇ ਪਿਆਰੇ! ਜਦ ਤਕ ਨਵੀਂ ਜੁਆਨੀ ਹੈ ਤਦ ਤਕ ਆਤਮਕ ਅਨੰਦ ਲੈ ਲੈ, ਭਾਵ ਪ੍ਰਭੂ ਦੀ ਬੰਦਗੀ, ਪ੍ਰਮਾਤਮਾ ਦੇ ਪਿਆਰ ਦਾ ਆਨੰਦ ਲੈ । ਜਦੋਂ ਉਮਰ ਦੇ ਦਿਨ ਥੋੜੇ ਰਹਿ ਗਏ, ਸਰੀਰਕ ਚੋਲਾ ਪੁਰਾਣਾ ਹੋ ਜਾਇਗਾ (ਫਿਰ ਬੰਦਗੀ ਨਾ ਹੋ ਪਾਏਗੀ ) ॥੧॥ ਰਹਾਉ॥
ਹੇ ਭਾਈ! ਜਗਤ ਦੇ ਸਾਰੇ ਜੀਵ ਜੰਤ ਉਸ ਪ੍ਰਭੂ ਦੇ ਹੀ ਬਣਾਏ ਹੋਏ ਹਨ, ਉਹ ਆਪ ਹੀ ਸਭਨਾਂ ਦਾ ਖ਼ਸਮ ਹੈ, ਕਿਸੇ ਜੀਵ ਨੂੰ ਭੈੜਾ ਨਹੀਂ ਕਿਹਾ ਜਾ ਸਕਦਾ (ਭੈੜਾ ਤਦੋਂ ਹੀ ਕਿਹਾ ਜਾਏ, ਜੇ ਪਰਮਾਤਮਾ ਤੋਂ ਬਿਨਾ ਉਹਨਾਂ ਵਿਚ) ਕੋਈ ਹੋਰ ਵੱਸਦਾ ਹੋਵੇ।4।
ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬਤ ਦਾ ਭਲਾ
ਜਿਸਤੇ ਹੋਵੇ ਤੇਰੀ ਕਿਰਪਾ
ਉਸਦੇ ਸਿਰ ਤੋਂ ਟਲੇ ਬਲਾ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਗੁਰੂ ਗੋਬਿੰਦ-ਰੂਪ ਹੈ,
ਗੁਰੂ ਗੋਪਾਲ-ਰੂਪ ਹੈ,
ਗੁਰੂ ਸਰਬ-ਵਿਆਪਕ ਨਾਰਾਇਣ ਦਾ ਰੂਪ ਹੈ।
ਗੁਰੂ ਦਇਆ ਦਾ ਘਰ ਹੈ,
ਗੁਰੂ ਸਮਰੱਥਾ ਵਾਲਾ ਹੈ
ਅਤੇ ਹੇ ਨਾਨਕ! ਗੁਰੂ ਵਿਕਾਰੀਆਂ ਨੂੰ ਭੀ ਤਾਰਨਹਾਰ ਹੈ ॥੧॥
ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..
ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ…!!
ਤੀਰਾ ਤੋ ਬਿਨਾ ਤਲਵਾਰਾ ਤੋ ਬਿਨਾ ਯੋਧੇ ਅੜ ਗਏ
ਨੀਂਹਾ ਵਿੱਚ ਖੜ ਨੀਂਹ ਸਾਡੀ ਪੱਕੀ ਕਰ ਗਏ
ਲਾਈਆਂ ਧੌਣਾ ਵੀ ਜੇ ਖੋਪਰ ਲਹਾਏ
ਤਨ ਆਰਿਆ ਦੇ ਨਾਲ ਵੀ ਚਰਾਏ ਹੋਏ ਆ
ਨਾਮ ਐਮੇ ਤਾ ਨੀ ਬਣੇ ਜੱਗ ਤੇ
ਤੱਤੀ ਤਵੀ ਉੱਤੇ ਬੈਠਕੇ ਬਣਾਏ ਹੋਏ ਆ
ਸੋਨੀ ਬੈਂਸ