ਮਨਮੁਖਿ ਹਰ ਸਮੇਂ ਗਲਤ ਢੰਗ ਨਾਲ
ਕਮਾਈ ਇਕੱਠੀ ਕਰਨ ਦੀ ਤਾਕ ਵਿੱਚ ਰਹਿੰਦਾ ਹੈ
ਪਰ ਗੁਰਮੁਖਿ ਦਸਾਂ ਨਹੁੰਆਂ ਦੀ
ਕਿਰਤ ਵਿੱਚ ਵਿਸ਼ਵਾਸ਼ ਰੱਖਦਾ ਹੈ।।
ਸਾਰੇ ਗਾਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਭਾਰਤ ਵਿਚ ਪਹਿਲੀ ਵਾਰ ਤੋਪਖਾਨਾ ਬਾਬਰ ਰਾਹੀਂ ਆਇਆ ਸੀ । ਪਾਨੀਪਤ ਦੇ ਮੈਦਾਨ ਚ ਇਬਰਾਹੀਮ ਲੋਧੀ ਦੀ ਇੱਕ ਲੱਖ ਤੋਂ ਉੱਪਰ ਫੌਜ ਦਾ ਬਾਬਰ ਦੀ ਪੱਚੀ ਹਜਾਰ ਫੌਜ ਨਾਲ ਸਾਹਮਣਾ ਹੋਇਆ । ਦੋਨੋ ਪਾਸਿਆਂ ਦੀਆਂ ਫੌਜਾਂ ਹੀ ਸਿਖਲਾਈ ਪ੍ਰਾਪਤ ਸਨ । ਪਰ ਬਾਬਰ ਦੀ ਪੱਚੀ ਹਜਾਰ ਫੌਜ ਨੇ ਲੋਧੀ ਦੀ ਇੱਕ ਲੱਖ ਫੌਜ ਨੂੰ ਅੱਗੇ ਧਰ ਲਿਆ । ਇਬਰਾਹੀਮ ਲੋਧੀ , ਬਾਬਰ ਨਾਲੋਂ ਕਿਤੇ ਜਿਆਦਾ ਫੌਜ ਹੋਣ ਤੇ ਵੀ ਜੰਗ ਇਸ ਲਈ ਹਾਰ ਗਿਆ , ਕਿਉਂਕਿ ਉਸ ਪਾਸ ਤੋਪਾਂ ਨਹੀ ਸਨ । ਬਾਬਰ ਦੀਆਂ ਤੋਪਾਂ ਨੇ ਲੋਧੀ ਫੌਜ ਦੀ ਕੋਈ ਵਾਹ ਪੇਸ਼ ਨਹੀ ਜਾਣ ਸੀ ਜਾਣ ਦਿੱਤੀ । ਤੋਪਾਂ ਅੱਗੇ ਤਲਵਾਰਾਂ ਦਾ ਕੀ ਜੋਰ ।
ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਜੁਲਮ ਦਾ ਨਾਸ ਕਰਨ ਲਈ ਥਾਪੜਾ ਦੇ ਕੇ ਪੰਜਾਬ ਨੂੰ ਤੋਰਿਆ । ਰਸਤੇ ਚ ਆਉਂਦਿਆਂ ਬਾਬਾ ਜੀ ਨੇ ਸਿੱਖ ਸੰਗਤ ਦੇ ਨਾਮ ਹੁਕਮਨਾਮੇ ਲਿਖ ਕੇ ਭੇਜੇ । ਜਿੱਥੇ ਜਿੱਥੇ ਸਿੱਖਾਂ ਨੂੰ ਬਾਬਾ ਬੰਦਾ ਸਿੰਘ ਜੀ ਦੇ ਪੰਜਾਬ ਆਉਣ ਦੀ ਖਬਰ ਮਿਲਦੀ ਗਈ , ਉਹ ਸਭ ਕੰਮ ਧੰਦੇ ਛੱਡ ਕੇ, ਜੋ ਵੀ ਹੱਥ ਚ ਹਥਿਆਰ ਆਇਆ, ਲੈ ਕੇ ਬਾਬਾ ਜੀ ਦੀ ਫੌਜ ਚ ਸ਼ਾਮਿਲ ਹੋਣ ਲਈ ਚੱਲ ਪਏ । ਹੁਣ ਅੱਗੇ ਮੁਕਾਬਲਾ ਵਜੀਰ ਖਾਨ ਨਾਲ ਹੋਣਾ ਹੈ । ਬਾਬਾ ਬੰਦਾ ਸਿੰਘ ਜੀ ਪਾਸ ਨਾ ਤਾਂ ਤੋਪਾਂ ਹਨ ਤੇ ਨਾ ਹੀ ਉਸਦੀ ਫੌਜ ਨੇ ਕਿਸੇ ਕਿਸਮ ਦੀ ਕੋਈ ਸਿਖਲਾਈ ਲਈ ਹੈ । ਹਥਿਆਰ ਵੀ, ਡਾਂਗਾਂ , ਬਰਛੇ, ਕੁਹਾੜੀਆਂ ਤੇ ਤਲਵਾਰਾਂ ਨੇ । ਘੋੜਸਵਾਰਾਂ ਦੀ ਗਿਣਤੀ ਵੀ ਮਸਾਂ ਦਰਜਨ ਦੇ ਕਰੀਬ ਹੈ । ਦੂਜੇ ਪਾਸੇ ਵਜੀਰ ਖਾਨ ਕੋਲ ਤੋਪਖਾਨਾ ਹੈ , ਬਾਬਾ ਬੰਦਾ ਸਿੰਘ ਜੀ ਦੀ ਫੌਜ ਨਾਲੋਂ ਦੁੱਗਣੀ ਸਿਖਲਾਈ ਪ੍ਰਾਪਤ ਫੌਜ ਹੈ । ਪਰ ਜੰਗ ਦਾ ਨਤੀਜਾ ਉਲਟ ਨਿਕਲਿਆ । ਡਾਂਗਾ, ਬਰਛਿਆਂ ਵਾਲਿਆਂ ਨੇ ਤੋਪਾਂ ਆਲੇ ਮੂਹਰੇ ਧਰ ਲਏ । ਵਜੀਰ ਖਾਨ ਦੀ ਸਿਖਲਾਈ ਪ੍ਰਾਪਤ ਸੈਨਾ , ਖਾਲਸਾ ਫੌਜ ਮੂਹਰੇ ਇਸ ਤਰਾਂ ਉੱਡੀ ਜਿਵੇਂ ਹਨੇਰੀ ਵਿਚ ਸੁੱਕੇ ਪੱਤੇ । ਹੋਰ ਕਰਾਮਾਤ ਕਿਸਨੂੰ ਕਹਿੰਦੇ ਨੇ !
ਕੈਵੀ ਸਿੰਘ ਕਲੇਰ
ਨੂਰ ਏ ਇਲਾਹੀ ਸੰਤ ਸਿਪਾਹੀ ਸਰਬੰਸ ਦਾਨੀ
ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ
ਸਿਰ ਜਾਵੇ ਤਾਂ ਜਾਵੇ
ਮੇਰਾ ਸਿਖੀ ਸਿਦਕ ਨਾ ਜਾਵੇ।
ਗੁਰਬਾਣੀ ਨਾਲ ਸਾਡਾ ਇੰਨਾ ਪਿਆਰ ਹੋਵੇ,
ਗੁਰਬਾਣੀ ਪੜ੍ਹੀਏ ਵੀ,ਸੁਣੀਏ ਵੀ,
ਵਿਚਾਰੀਏ ਤੇ ਸਭ ਤੋਂ ਵੱਡੀ ਗੱਲ,
ਉਸ ਨੂੰ ਜ਼ਿੰਦਗੀ ਵਿੱਚ ਕਮਾਈਏ ਵੀ।।
ਨਿੱਕੀਆਂ ਜਿੰਦਾ ਵੱਡਾ ਸਾਕਾ…..
ਅੱਜ ਸਾਹਿਬਜਾਦਾ ਜ਼ੋਰਾਵਰ ਸਿੰਘ ਜੀ
ਦਾ ਜਨਮ ਦਿਵਸ ਹੈ ਜੀ।
ਸਮੂਹ ਸਾਧ ਸੰਗਤਾਂ ਨੂੰ ਵਧਾਈਆਂ।
ਇਕ ਤੇ ਬੁਰਜ਼ ਠੰਡਾ
ਦੂਜਾ ਪਾਣੀ ਸਰਸਾ ਦਾ
ਸੋਚ ਕੇ ਕਵੀਸ਼ਰਾਂ ਦੇ ਜੁੜੇ ਦੰਦ ਦੰਦ ਨਾਲ
ਕਦੇ ਮੱਥਾ ਕੰਧ ਨਾਲ ਕਦੇ ਸਰਹਿੰਦ ਨਾਲ
ਜੰਗਲਾਂ ਚ ਪਿਆ ਵੇਖੋ ਪਾਤਸ਼ਾਹ ਅਨੰਦ ਨਾਲ
ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥
ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ ॥
ਤਿਉ ਹਰਿ ਜਨੁ ਹਰਿ ਹਰਿ ਜਪੁ ਕਰੇ ਹਰਿ ਅੰਤਿ ਛਡਾਇ ॥
ਸੰਤ ਮਸਕੀਨ ਜੀ ਵਿਚਾਰ – ਇਸ ਤਰ੍ਹਾਂ ਸਾਰਾ ਸੰਸਾਰ ਹੀ ਮਿੱਤਰ ਬਣ ਜਾਂਦਾ ਹੈ।
ਇਕ ਪੱਛਮੀ ਵਿਦਵਾਨ ਦਾ ਕਹਿਣਾ ਹੈ, “ਮਿੱਤਰਾਂ ਵਿਚ ਜੀਉਣਾ ਸਵਰਗ ਵਿਚ ਜੀਉਣਾ ਹੈ, ਅਤੇ ਦੁਸ਼ਮਨਾਂ ਵਿਚ ਜੀਉਣਾ ਨਰਕ ਵਿਚ ਜੀਉਣਾ ਹੈ।”
ਉਸਨੇ ਇਹ ਸੀਮਤ ਜਿਹੇ ਬੋਲ ਆਖੇ ਹਨ।
ਗੁਰਮਤਿ ਕਹਿੰਦੀ ਹੈ,”ਸਾਰੇ ਸੰਸਾਰ ਨੂੰ ਸੱਜਣ ਬਣਾ ਲੈ।”
ਕਿਸ ਤਰ੍ਹਾਂ ਬਣਾਈਏ ਸਾਰੇ ਸੰਸਾਰ ਨੂੰ ਸੱਜਣ ?
ਪੂਰੇ ਦਾ ਪੂਰਾ ਸੱਜਣ ਤਾਂ ਕਈ ਦਫ਼ਾ ਆਪਣਾ ਪਰਿਵਾਰ ਵੀ ਨਹੀਂ ਬਣਦਾ, ਪੜੋਸੀ ਵੀ ਨਹੀਂ ਬਣਦੇ। ਸਾਰੇ ਸੰਸਾਰ ਨੂੰ ਸੱਜਣ ਬਣਾਈਏ, ਸੀਮਤ ਜਿਹੀ ਜ਼ਿੰਦਗੀ ਤੇ ਅੈਨਾ ਵੱਡਾ ਸੰਸਾਰ, ਕਿਸ ਤਰ੍ਹਾਂ ਮਿੱਤਰ ਬਣਾਈਏ?
ਗੁਰੂ ਸਾਹਿਬ ਸਾਨੂੰ ਜੁਗਤੀ ਦੱਸਦੇ ਹਨ :-
ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ॥
ਅੰਗ ੯੫੭
ਜੇ ਤੂੰ ਕਿਧਰੇ ਇਕ ਨੂੰ ਸੱਜਣ ਬਣਾ ਲਵੇਂ ਤਾਂ ਸਾਰੇ ਸੰਸਾਰ ਦੇ ਮਨੁੱਖ ਤੇਰੇ ਸੱਜਣ ਹੀ ਹੋਣਗੇ। ਇਕ ਪ੍ਰਮਾਤਮਾ ਸੱਜਣ ਬਣ ਗਿਆ, ਤਾਂ ਸਾਰੇ ਹੀ ਸੱਜਣ ਬਣ ਗਏ। ਸਭ ਜਗ੍ਹਾ ਸੱਜਣ ਹੀ ਸੱਜਣ ਮਿਲਣਗੇ ਤੇ ਜੇ ਤੂੰ ਇਕ ਨਾਲ ਵੈਰ ਰਖਿਆ ਹੈ, ਪ੍ਰਮਾਤਮਾ ਨੂੰ ਮਿੱਤਰ ਨਹੀਂ ਬਣਾਇਆ ਤਾਂ ਹੁਣ ਤੂੰ ਕਿਧਰੇ ਵੀ ਚਲਾ ਜਾ, ਵੈਰੀਆਂ ਦੇ ਹੀ ਦਰਸ਼ਨ ਹੋਣਗੇ। ਦੁਸ਼ਮਨ ਹੀ ਦੁਸ਼ਮਨ ਮਿਲਣਗੇ। ਅੈਸੇ ਲੋਗ ਮਿਲਦੇ ਹਨ ਜਿਹੜੇ ਕਹਿੰਦੇ ਹਨ ਕਿ ਗਲੀਆਂ ਦੇ ਕੱਖ ਵੀ ਮੇਰੇ ਵੈਰੀ ਹਨ। ਸੋ ਇਕ ਗੱਲ ਸਪੱਸ਼ਟ ਹੋ ਗਈ ਕਿ ਇਸਨੇ ਅਜੇ ਪ੍ਰਮਾਤਮਾ ਨੂੰ ਸੱਜਣ ਨਹੀਂ ਬਣਾਇਆ ਤੇ ਜਿਹੜੇ ਪ੍ਰਮਾਤਮਾ ਨੂੰ ਸੱਜਣ ਬਣਾ ਲੈਂਦੇ ਹਨ, ਉਨ੍ਹਾਂ ਦੀ ਮਨੋ ਬਿਰਤੀ ਫਿਰ ਇਹ ਹੋ ਜਾਂਦੀ ਹੈ :-
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥
ਅੰਗ ੬੭੧
ਤਾਂ ਪ੍ਰਮਾਤਮਾ ਨੂੰ ਸੱਜਣ ਕਿਵੇਂ ਬਣਾਈਏ ?
ਪ੍ਰਮਾਤਮਾ ਨੂੰ ਸੱਜਣ ਬਣਾਉਣ ਦਾ ਇਕ ਤਰੀਕਾ ਹੈ, ਉਸ ਨਾਲ ਜੁੜ ਜਾਉ। ਸਾਰੀ ਦੁਨੀਆਂ ਦੇ ਰਹਿਬਰੀ ਪੁਰਸ਼ਾਂ ਨੇ ਪ੍ਰਮਾਤਮਾਂ ਨਾਲ ਜੁੜਨ ਦਾ ਇਕ ਹੀ ਤਰੀਕਾ ਦੱਸਿਆ ਹੈ, ਉਸ ਨੂੰ ਚੇਤੇ ਕਰਨਾ, ਯਾਦ ਕਰਨਾ, ਉਸ ਦਾ ਸਿਮਰਨ ਕਰਨਾ, ਜਪੁ ਕਰਨਾ, ਪ੍ਰਭੂ ਦੇ ਗੁਣ ਗਾਉਣੇ।ਪਰਮਾਤਮਾ ਦੇ ਗੁਣ ਗਾਉਂਦਿਆਂ-ਗਾਉਂਦਿਆਂ ਅੈਸੇ ਮਨੁੱਖ ਦਾ ਸਾਰੇ ਸੰਸਾਰ ਨਾਲ ਭਾਈਚਾਰਾ ਹੋ ਜਾਂਦਾ ਹੈ ਅਤੇ ਸਵਰਗ ਦਾ ਜਨਮ ਹੋ ਜਾਂਦਾ ਹੈ। ਹਰੇਕ ਵਿਚ ਗੁਣ ਦਿਖਾਈ ਦੇਣ ਲੱਗ ਪੈਂਦੇ ਹਨ, ਸਾਰੇ ਪਿਆਰੇ ਲੱਗਣ ਲੱਗ ਪੈਂਦੇ ਹਨ। ਇਹ ਠੀਕ ਹੈ ਕਿ ਹਰ ਮਨੁੱਖ ਕੋਲ ਕੁਝ ਗੁਣ ਅੌਗੁਣ ਹੁੰਦੇ ਹਨ। ਪ੍ਰਭੂ ਨੂੰ ਸੱਜਣ ਬਣਾ ਲੈਣ ਨਾਲ, ਉਸ ਦੇ ਗੁਣ ਗਾਉਣ ਨਾਲ ਮਨੁੱਖ ਨੂੰ ਫਿਰ ਹਰ ਇਕ ਵਿਚ ਗੁਣ ਹੀ ਦਿਖਾਈ ਦਿੰਦੇ ਹਨ, ਅੌਗੁਣ ਨਹੀਂ। ਅਜਿਹੇ ਮਨੁੱਖ ਨੂੰ ਫਿਰ ਔਗੁਣ ਆਪਣੇ ਵਿਚ ਦਿਖਾਈ ਦਿੰਦੇ ਹਨ :-
ਹਮ ਨਹੀ ਚੰਗੇ ਬੁਰਾ ਨਹੀ ਕੋਇ॥
ਅੰਗ ੭੨੮
ਇਸ ਤਰ੍ਹਾਂ ਸਾਰਾ ਸੰਸਾਰ ਹੀ ਮਿੱਤਰ ਬਣ ਜਾਂਦਾ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ
ਕੋਈ ਵਿਰਲਾ ਹੀ ਹਊ ਉਹ ਇਨਸਾਨ
ਜਿਸਨੇ ਉਹਦੀ ਰਜ਼ਾ ਵਿੱਚ ਰਹਿ ਕੇ ਮੌਜ ਮਾਣੀ ਹੈ
ਨਹੀਂ ਤਾਂ ਇੱਥੇ ਮੈਂ ਮੈਂ ਕਰਦੀ ਦੁਨੀਆ ਇੱਕ ਦਿਨ
ਮੈਂ ਵਿੱਚ ਹੀ ਬਹਿ ਜਾਣੀ ਹੈ
ਵਾਹਿਗੁਰੂ ਜੀ
ਮਜਾਕ ਬਣਾ ਦੇਣਾ ਲੋਕਾਂ ਨੇ
ਅਧ੍- ਵਿੱਚ ਕਾਰ ਨਾ ਛੱਡੀ ਮਾਲਕਾ 🙏🏻
ਕੀ ਤੁਹਾਨੂੰ ਪਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇਂ
ਆਪਣਾ ਪਰਿਵਾਰ ਇਕ ਹਫਤੇ ਵਿੱਚ ਇਸ ਦੇਸ਼ ਕੌਮ ਤੋਂ
ਨੋਛਾਵਰ ਕਰ ਦਿੱਤਾ ਸੀ ਉਹ ਸ਼ਹੀਦੀ ਹਫਤੇ ਆਉਣ ਵਾਲੇ ਹੈਂ 🙏
ਆਪਣਾ ਫਰਜ ਸਮਝਦੇ ਹੋਏ ਵਾਹਿਗੁਰੂ ਜੀ ਬੋਲਕੇ ਸ਼ੇਅਰ ਕਰਦੋ ਜੀ ਵਾਹਿਗੁਰੂ ਜੀ
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।।
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ।।
ਨਾ ਉਹ ਹੱਡ ਤੋੜਦੈ ਤੇ ਨਾਹੀ ਨਾੜ ਤੋੜਦਾ ਏ
ਬਾਬਾ ਨਾਨਕ ਤਾਂ ਹੰਕਾਰੀਆਂ ਦੇ ਹੰਕਾਰ ਤੋੜਦਾ ਏ
ਸਬਰ, ਸੰਤੋਖ ਤੇ ਸਕੂਨ
ਤਿੰਨੇ ਬਖਸ਼ੀ ਮਾਲਕਾ
ਨਾਨਕ ਮੇਰਾ
ਇਹ ਨਾਨਕ ਮੇਰਾ।
ਗ੍ਰੰਥਾਂ ‘ਚ ਵੀ ਹੈ,
ਕੁਰਾਨਾਂ ‘ਚ ਵੀ ਹੈ।
ਮਿੱਟੀ ‘ਚ ਵੀ ਹੈ,
ਅਸਮਾਨਾਂ ‘ਚ ਵੀ ਹੈ।
ਕਬਰਾਂ ‘ਚ ਵੀ ਹੈ,
ਸਮਸਾਨਾਂ ‘ਚ ਵੀ ਹੈ।
ਇਹ ਨਾਨਕ ਮੇਰਾ
ਧੁੱਪਾਂ ‘ਚ ਵੀ ਹੈ,
ਚੁੱਪਾਂ ‘ਚ ਵੀ ਹੈ।
ਰੁੱਖਾਂ ‘ਚ ਵੀ ਹੈ,
ਰੁੱਤਾਂ ‘ਚ ਵੀ ਹੈ।
ਦੁੱਖਾਂ ‘ਚ ਵੀ ਹੈ,
ਸੁੱਖਾਂ ‘ਚ ਵੀ ਹੈ।
ਇਹ ਨਾਨਕ ਮੇਰਾ
ਮੱਕੇ ‘ਚ ਵੀ ਹੈ,
ਪਾਕਿ ‘ਚ ਵੀ ਹੈ।
ਪੇਸ਼ਾਵਰ ‘ਚ ਵੀ ਹੈ,
ਈਰਾਕ ‘ਚ ਵੀ ਹੈ।
ਦਿਨ ‘ਚ ਵੀ ਹੈ,
ਰਾਤ ‘ਚ ਵੀ ਹੈ।
ਇਹ ਨਾਨਕ ਮੇਰਾ
ਪਰਬਤਾਂ ‘ਚ ਵੀ ਹੈ,
ਪਾਣੀਆਂ ‘ਚ ਵੀ ਹੈ।
ਬੇਲਿਆਂ ‘ਚ ਵੀ ਹੈ,
ਟਾਣੀਆਂ ‘ਚ ਵੀ ਹੈ।
ਕਿੱਸਿਆਂ ‘ਚ ਵੀ ਹੈ,
ਕਹਾਣੀਆਂ ‘ਚ ਵੀ ਹੈ।
ਇਹ ਨਾਨਕ ਮੇਰਾ
ਧੁੱਪਾਂ ‘ਚ ਵੀ ਹੈ,
ਛਾਵਾਂ ‘ਚ ਵੀ ਹੈ ।
ਮੰਜਿਲਾਂ ‘ਚ ਵੀ ਹੈ,
ਰਾਹਵਾਂ ‘ਚ ਵੀ ਹੈ।
ਗ਼ਜ਼ਲ਼ਾਂ ‘ਚ ਵੀ ਹੈ,
ਕਵਿਤਾਵਾਂ ‘ਚ ਵੀ ਹੈ।
ਦਲਾਸਿਆਂ ‘ਚ ਵੀ ਹੈ,
ਦੁਆਵਾਂ ‘ਚ ਵੀ ਹੈ।
ਇਹ ਭੈਣਾਂ ‘ਚ ਵੀ ਹੈ,
ਮਾਂਵਾਂ ਚ ਵੀ ਹੈ।
ਇਹ ਨਾਨਕ ਮੇਰਾ
ਇਹ ਸੂਰਜਾਂ ‘ਚ ਵੀ ਹੈ,
ਤਾਰਿਆਂ ,ਚ ਵੀ ਹੈ।
ਇਹਦਾ ਆਸਰਾ ਏ,
ਇਹ ਸਹਾਰਿਆਂ ‘ਚ ਵੀ ਹੈ।
ਮਿੱਠੀਆਂ ਝੀਲਾਂ ‘ਚ ਵੀ ਹੈ,
ਸਮੁੰਦਰਾਂ ਖਾਰਿਆਂ ‘ਚ ਵੀ ਹੈ
ਫੁੱਲਾਂ ਹੌਲਿਆ ‘ਚ ਵੀ ਹੈ,
ਪਰਬਤਾਂ ਭਾਰਿਆਂ ‘ਚ ਏ ਵੀ ਹੈ।
ਇਹ ਨਾਨਕ ਮੇਰਾ
ਪਰਮ ਨਿਮਾਣਾ