ਅੱਜ ਮੈਂ ਬਜੁਰਗਾਂ ਨਾਲ ਗੱਲਾਂ ਕਰ ਰਿਹਾ ਸੀ।
ਮੇਰੇ ਮੰਨ ਵਿੱਚ ਇੱਕ ਸਵਾਲ ਸੀ।
.
ਮੈਂ ਓਹਨਾਂ ਨੂੰ ਪੁੱਛਿਆ ਕਿ ..?
.
.
ਪੁਰਾਣੇ ਸਮੇ ਵਿੱਚ ਜਦੋਂ ਭਰਾ ਆਪਣੀ ਭੈਣ ਨੂੰ ਉਹਦੇ
ਸੋਹਰੇ ਘਰ ਲੈਣ ਲਈ ਜਾਂਦਾ ਸੀ ਤਾਂ ਸਿਰ ਤੇ ਪਰਨਾ ਬੰਨ ਕੇ ਕਿਓਂ ਜਾਂਦਾ ਸੀ ?
.
ਓਹ ਮੇਰਾ ਜਵਾਬ ਦੱਸਦਿਆਂ ਕਹਿਣ ਲੱਗੇ,
ਪੁੱਤਰਾ ਗੱਲ ਬਹੁਤ ਡੂੰਗੀ ਆ ..
.
ਪਰ ਸਮਝਣ ਵਾਲੀ ਹੈ। ਜਦੋਂ ਭਰਾ ਆਪਣੀ ਭੈਣ ਨੂੰ
ਉਹਦੇ ਸੋਹਰੇ ਘਰ ਲੈਣ ਲਈ ਜਾਂਦਾ ਸੀ ਤਾਂ
ਸਿਰ ਤੇ ਪਰਨਾ ਬੰਨਦਾ ਸੀ।
.
ਤੇ ਜਦੋਂ ਓਹ ਵਾਪਿਸ ਘਰ ਵੱਲ ਆਂਦੇ ਸੀ
ਤਾਂ ਰਸਤੇ ਵਿੱਚ ਮਿਲਣ ਵਾਲੇ ਸਾਰੇ ਰਾਹਗਿਰਾਂ ਨੂੰ
ਪਤਾ ਚੱਲ ਜਾਂਦਾ ਸੀ
.
ਕਿ ਓਸਦੇ ਨਾਲ ਜਿਹੜਾ ਮੁੰਡਾ ਆ ਰਿਹਾ ਹੈ
ਓਹ ਓਸਦਾ ਭਰਾ ਹੈ, ਪਤੀ ਨਹੀਂ। ਪਰ ਅੱਜ ਕੀ ਹੋ ਰਿਹਾ ?
ਮੇਰੇ ਵਰਗੇ ਨਵੀਂ ਜੀਪ ਲੈ ਕੇ ..
.
ਉਹਦੇ ਪਿੱਛੇ ਲਿਖਵਾਂਦੇ ਆ ਪੁਰਜਾ ਅਤੇ
ਕੁਛ ਦਿਨਾਂ ਬਾਅਦ ਓਹੀ ਜੀਪ ਲੈ ਕੇ ਯੂਨੀਵਰਸਿਟੀ ਵਿੱਚ
ਆਪਣੀ ਭੈਣ ਦੀ ਐਡਮਿਸ਼ਨ ਕਰਵਾਣ ਲਈ ਜਾ
ਰਹੇ ਹੁੰਦੇ ਆ।
.
ਹੁਣ ਮੈਂ ਦੁਵਿਧਾ ਵਿੱਚ ਸੀ ਅਸੀਂ ਕਿਹੜੀ ੨੧ਵੀ
ਸ਼ਤਾਬਦੀ ਵਿੱਚ ਆ ਗਏ ਹਾਂ?
.
ਕੰਵਰ ਗਰੇਵਾਲ ਵੱਲੋਂ ਕਹੇ ਸ਼ਬਦ !!

Loading views...



ਮਿਹਨਤ ਤੇ ਕੋਸ਼ੀਸ਼ ਕਰਨਾ ਬੰਦੇ ਦਾ ਫਰਜ਼ ਹੁੰਦਾ..
ਪਰ ਹੁੰਦਾ ਉਹੀ ਆ ਜੋ ਲਿਖਿਆਂ ਵਿੱਚ ਤਕਦੀਰਾਂ ਦੇ

Loading views...

ਤੜਕੇ ਦੀ ‘;ਬਾਣੀ’;,
ਤੇ ਕੁੜੀ ਸਿਅਾਣੀ ਜਿਸ ਨੂੰ ਮਿਲ ਜਾਵੇ,
ੳੁਹ ਬੰਦਾ ਤਰ ਜਾਦਾ ਹੈ।

Loading views...

ਨਾ ਕਰੋ ਫੋਟੋਆਂ Add ਆਪਣੀਆ Facebook ਤੇ
ਕੁੜੀਉ…
.
ਐਵੇਂ ਨਾ ਕਿਤੇ ਬਦਨਾਮੀ ਵਾਲੀ ਨਹਿਰ ਵਿਚ
ਰੁੜੀਉ…
.
ਕੁਝ ਲੋਕ ਤੁਹਾਡੀਆਂ ਫੋਟੋਆਂ ਦਾ ਗਲਤ
ਫਾਇਦਾ ਉਠਾਉਂਦੇ ਨੇ…
.
ਕਰਕੇ Download ਫੋਟੋਆਂ ਤੁਹਾਡੀਆਂ
ਪਤਾ ਨੀ ਕੀ-ਕੀ ਬਣਾਉਂਦੇ ਨੇ…
..
ਏਦਾ ਦੇ ਬੰਦਿਆਂ ਦੀਆਂ ਸੋਚਾਂ ਬੜੀਆਂ ਨਕੰਮੀਆਂ
ਨੇ…
.
ਭੁੱਲ ਜਾਂਦੇ ਕੀ ਧੀਆਂ ਤਾਂ ਸਾਡੇ ਘਰ ਵੀ ਜੰਮੀਆਂ
ਨੇ..

Loading views...


ਸੁਪਨੇ ਵੀ ਚੱਪਲਾ ਵਰਗੇ ਹੁੰਦੇ ਨੇ..
ਜਦੋ ਬੰਦਾ ਜਾਦਾ ਤੇਜ ਦੋੜਣ ਲੱਗਦਾ ..
ਤਾਂ ਪਿੱਛੇ ਰਿਹ ਜਾਂਦੇ ਨੇ..

Loading views...

ਸਾਰੇ ਕਹਿੰਦੇ ਨੇ ਕੱਲੇ ਆਏ ਹਾਂ ਕੱਲੇ ਜਾਵਾਗੇ ,,
ਪਰ ਸਚ ਤਾ ਇਹ ਹੈ ..
.
2 ਲੋਕਾਂ ਬਿਨਾ ਕੋਈ ਆਉਂਦਾ ਨੀ ਤੇ
4 ਬਿਨਾ ਕੋਈ ਜਾਂਦਾ ਨੀ ……

Loading views...


ਹੱਸ ਤਾ ਬਹੁਤਿਆ ਨਾਲ ਲਈ ਦਾ ,,,
ਪਰ..??
.
.
.
ਰੋਇਆ ਆਪਣੇਆ ਨਾਲ ਹੀ ਜਾਂਦਾ.

Loading views...


ਇਕ ਵਾਰੀ ਇਕ ਸੋਹਣੀ ਕੁਡ਼ੀ ਇਕ ਰਾਜੇ ਦੇ ਦਰਬਾਰ ਵਿਚ ਡਾਂਸ ਕਰ ਰਹੀ ਸੀ।
ਰਾਜਾ ਬਹੁਤ ਹੀ ਕਾਲਾ ਸੀ।
.
ਡਾਂਸ ਕਰਨ ਤੋਂ ਬਾਅਦ ਕੁਡ਼ੀ ਰਾਜੇ ਨੂੰ :- ਮਹਾਰਾਜ ਕੀ ਮੈਂ ਇਕ ਪ੍ਰਸ਼ਣ ਪੁੱਛ ਸਕਦੀ ਹਾਂ ?
ਰਾਜਾ ਕਹਿੰਦਾ ਪੁੱਛੋ,
.
ਕੁਡ਼ੀ :- ਮਹਾਰਾਜ ਜਦੋਂ ਰੱਬ ਲੋਕਾਂ ਨੂੰ ਹੁਸਨ ਦੇ ਰਿਹਾ ਸੀ ਉਦੋਂ ਤੁਸੀਂ ਕਿੱਥੇ ਸੀ ?
.
ਰਾਜਾ ਹੱਸਦੇ ਹੋਏ ਕਹਿੰਦਾ ਜਦੋਂ ਤੁਸੀਂ ਲੋਕ ਹੁਸਨ ਲੈ ਰਹੇ ਸੀ, ਮੈਂ ਉਦੋਂ ਕਿਸਮਤ ਵਾਲੀ ਲਾਈਨ ਵਿਚ ਖਡ਼ਾਕਿਸਮਤ ਲੈ ਰਿਹਾ ਸੀ ਅਤੇ ਅੱਜ ਦੇੱਖ ਲਓ …
.
ਤੁਹਾਡੇ ਵਰਗੀਆਂ ਹੁਸੀਨ ਕੁਡ਼ੀਆਂ ਮੇਰੇ ਦਰਬਾਰ
ਦੀ ਸ਼ਾਨ ਵਧਾਉਂਦੀਆਂ ਹਨ।..
_______________ ­_________
ਇਸੇ ਲਈ ਇਕ ਸ਼ਾਇਰ ਕਹਿੰਦਾ ਹੈ ਕਿ
” ਹੁਸਨ ਨਾ ਮੰਗ ਵੇ ਬੰਦਿਆ ਤੁੰ ਮੰਗ ਲੈ ਆਪਣੇ ਚੰਗੇ ਨਸੀਬ,
ਕਿਉਂਕਿ ਅਕਸਰ ਹੁਸਨ ਵਾਲੇ ਨਸੀਬਾਂ ਵਾਲਿਆਂ ਦੇ ਗੁਲਾਮ ਹੁੰਦੇ ਨੇ

Loading views...

3 ਚੀਜ਼ਾਂ ਤੋਂ ਡਰੋ :- ਅੱਗ, ਪਾਣੀ, ਬਦਨਾਮੀ
3 ਚੀਜ਼ਾਂ ‘ਤੇ ਕਦੇ ਨਾ ਹੱਸੋ :- ਹੰਝੁ, ਭਿਖਾਰੀ,ਵਿਧਵਾ
3 ਚੀਜ਼ਾਂ ਚੁੱਕਣ ਤੋਂ ਪਹਿਲਾਂ ਸੋਚੋ :- ਕਸਮ, ਕਦਮ, ਕਲਮ
3 ਚੀਜ਼ਾਂ ਲਈ ਮਰ ਮਿਟੋ :- ਧਰਮ, ਵਤਨ, ਦੋਸਤ
3 ਚੀਜ਼ਾਂ ਵਾਸਤੇ ਲੜੋ :- ਆਜ਼ਾਦੀ, ਇਮਾਨਦਾਰੀ, ਇਨਸਾਫ
3 ਚੀਜ਼ਾਂ ਵਾਸਤੇ ਤਿਆਰ ਰਹੋ :- ਦੁੱਖ, ਮੁਸੀਬਤ, ਮੌਤ..

Loading views...

ਪਿੰਡਾ ਦੇ ਪਿੰਡ ਨਸ਼ੇ ਖਾ ਗਏ ।
ਬਲਦੇ ਬਲਦੇ ਸਿਵੇ ਸੱਚ ਸੁਣਾ ਗਏ
ਕੋਢੀ ਜਿੰਨੀ ਕਦਰ ਨਾ ਕੋਈ ਪਾਉਦਾਂ
ਨਸ਼ੇੜੀ ਕਿਹ ਕੇ ਲੋਕ ਮਨਾਂ ਚੋ ਲਾ ਗਏ..

Loading views...


ਇਕ ਔਰਤ ਤੇ ਉਸਦੀ ਪੰਜ ਸਾਲ ਦੀ ਧੀ ਬਾਗ
ਵਿਚ ਟਹਿਲ ਰਹੀਆਂ
ਸਨ,
.
ਬਚੀ ਨੇ ਗੁਲਾਬ ਦੇ ਫੁੱਲ ਨੂੰ ਤੋੜਿਆ ਤੇ ਮਹਿਕ ਲੈਣ ਲੱਗ ਪਈ,
ਮਾਂ ਨੇ ਜੋਰ ਨਾਲ ਧੀ ਦੇ
ਮੂਹ ਤੇ ਚਪੇੜ ਮਾਰੀ ਤੇ
ਕਿਹਾ…
.
ਤੈਨੂੰ ਨੀ ਪਤਾ ਫੁੱਲਾਂ ਵਿਚ ਵੀ ਜਾਨ ਹੁੰਦੀ ਹੈ, ਮਸੂਮ ਧੀ ਨੇ
ਤੋਤਲੀ ਆਵਾਜ ਵਿਚ…
ਕਿਹਾ ਮਾਂ ਜਿਹੜੀ ਪਿਛਲੇ ਸਾਲ ਮੇਰੀ ਭੈਣ ਕੁੱਖ ਵਿਚ
ਮਰਵਾਤੀ ਕੀ ਉਸ
ਵਿਚ ਜਾਨ ਨਹੀ ਸੀ..
.
… ਮਾਂ ਕਦੀ ਧੀ ਵੱਲ ਤੇ
ਕਦੀ ਗੁਲਾਬ ਦੇ ਫੁੱਲ ਨੂੰ
ਦੇਖ ਰਹੀ ਸੀ. ਸ਼ਾਇਦ
ਉਸਨੂੰ..
.
ਆਪਣੀ ਗਲਤੀ ਦਾ ਏਹਸਾਸ
ਹੋ ਗਿਆ

Loading views...


ਜੋ ਹੱਥ ਖਿਸਖਾਂਉਦੇ ਉਹਨਾ ਨਾਲ
ਦੇਬੀ ਹੱਥ ਮਿਲਾਕੇ ਕੀ ਲੈਣਾ,
ਜਿਹੜੇ ਜੀਭਾ ਰੱਖਣ ਕਿਰਾਏ ਦੀਆ
ਉਹਨਾ ਨੂੰ ਬੁਲਾਕੇ ਕੀ ਲੈਣਾ,
ਜਿਹੜੇ ਝੂਠੇ ਪਤੇ ਲਿਖਾ ਜਾਂਦੇ
ਖੱਤ ਉਹਨਾ ਨੂੰ ਪਾਕੇ ਕੀ ਲੈਣਾ,
ਤਸਵੀਰ ਖਿਚਵਾਉ ਉਹਨਾ ਨਾਲ ਜਿਹਨਾ ਨੂੰ ਤੁਸੀ ਵੀ ਯਾਦ ਰਹੋ
ਜਿਹਨਾ ਨਾਲ ਖਿੱਚਉਦਾਂ ਹਰ ਕੋਈ
ਉਹਨਾ ਨਾਲ ਖਿਚਾਕੇ ਕੀ ਲੈਣਾ…

Loading views...

ਕਾਸ਼ ਜਿੰਦਗੀ ਵੀ Mobile ਦੀ ਤਰਾਂ ਹੁੰਦੀ…

ਘੱਟੋਂ ਘੱਟ ਅਾਪਣੀਅਾਂ Problems ਨੂੰ
Delete ਤਾਂ ਕਰ ਸਕਦੇ ।।

Loading views...


ਇਕ ਅਜੀਬ ਜਿਹੀ ਦੌੜ ਹੈ
ਇਹ ਜਿੰਦਗੀ
.
.
ਜਿੱਤ ਜਾਓ ਤਾਂ
ਕਈ ਆਪਣੇ ਪਿੱਛੇ ਛੁਟ ਜਾਂਦੇ ਹਨ,,,,,
.
.
ਅਤੇ ਹਾਰ ਜਾਓ ਤਾਂ
ਆਪਣੇ ਹੀ ਪਿੱਛੇ ਛੱਡ ਜਾਂਦੇ ਹਨ…

Loading views...

ਪਤੀ ਮੁਸਕਰਾਉਂਦਾ ਹੋਇਆ ਫਟਾਫਟ ਆਪਣੇ ਮੋਬਾਇਲ ਤੇ ਉਂਗਲੀਆਂ ਦੌੜਾ ਰਿਹਾ ਸੀ ।
ਉਸਦੀ ਪਤਨੀ ਬਹੁਤ ਦੇਰ ਤੋਂ ਉਸ ਕੋਲ ਬੈਠੀ ਖਾਮੋਸ਼ੀ ਨਾਲ ਦੇਖ ਰਹੀ ਸੀ, ਜੋ ਕਿ ਉਸਦੀ ਰੋਜ਼ ਦੀ ਆਦਤ ਬਣ ਗਈ ਸੀ ਜਦੋਂ ਵੀ ਆਵਦੇ ਪਤੀ ਨਾਲ ਗੱਲ ਕਰਦੀ ਕੋਈ ਤਾਂ ਜਵਾਬ ਹੂੰ ਹਾਂ ਵਿੱਚ ਹੀ ਹੁੰਦਾ ।
ਕਿਸ ਨਾਲ ਚੈਟਿੰਗ ਕਰ ਰਹੇ ਓ ?
“ਫੇਸਬੁੱਕ ਫਰੈਂਡ ਨਾਲ ।”
“ਮਿਲੇ ਓ ਕਦੀ ਆਪਣੇ ਇਸ ਦੋਸਤ ਨਾਲ ?”
“ਨਹੀਂ ।”
“ਫਿਰ ਵੀ ਇੰਨੇ ਮੁਸਕੁਰਾਉਂਦੇ ਹੋਏ ਚੈਟਿੰਗ ਕਰ ਰਹੇ ਓ ?”
“ਹੋਰ ਫਿਰ ਕੀ ਕਰਾਂ, ਦੱਸ ?”
“ਕੁਝ ਨਹੀਂ, ਫੇਸਬੁੱਕ ਤੇ ਬਹੁਤ ਸਾਰੀਆਂ ਔਰਤਾਂ ਵੀ ਤੁਹਾਡੀਆਂ ਦੋਸਤ ਹੋਣਗੀਆਂ ,ਹਨਾਂ ?”
“ਹਮਮਮਮ ।”
ਉਂਗਲੀਆਂ ਨੂੰ ਥੋੜਾ ਚਿਰ ਰੋਕ ਪਤੀ ਬੋਲਿਆ ।
“ਉਹਨਾਂ ਨਾਲ ਵੀ ਇਸ ਤਰਾਂ ਹੀ ਮੁਸਕੁਰਾਉਂਦੇ ਹੋਏ ਚੈਟਿੰਗ ਕਰਦੇ ਓ, ਕੀ ਤੁਸੀਂ ਸਾਰਿਆਂ ਨੂੰ ਚੰਗੀ ਤਰਾਂ ਜਾਣਦੇ ਓ ?”
ਪਤਨੀ ਨੇ ਬੜੀ ਮਾਸੂਮੀਅਤ ਨਾਲ ਪ੍ਰਸ਼ਨ ਪੁੱਛਿਆ ।
“ਚੰਗੀ ਤਰਾਂ ਤਾਂ ਨਹੀਂ, ਪਰ ਰੋਜ਼ਾਨਾ ਚੈਟਿੰਗ ਕਰ ਨਾਲ ਅਸੀਂ ਬਹੁਤ ਕੁਝ ਇੱਕ ਦੁਜੇ ਬਾਰੇ ਜਾਨਣ ਲੱਗ ਜਾਂਦਾ ਹਾਂ, ਫਿਰ ਗੱਲਾਂ ਐਦਾਂ ਦੀਆਂ ਹੋਣ ਲੱਗਦੀਆਂ ਕਿ ਜਿਵੇਂ ਵਰ੍ਹਿਆਂ ਤੋਂ ਇੱਕ ਦੂਜੇ ਨੂੰ ਜਾਣਦੇ ਹੋਈਏ, ਤਾਂ ਚਿਹਰੇ ਤੇ ਮੁਸਕਾਨ ਆ ਜਾਂਦੀ ਤੇ ਫਿਰ ਆਪਣੇ ਲੱਗਣ ਲੱਗ ਜਾਂਦੇਂ
।”
“ਹਮਮਮ । ਤੇ ਫਿਰ ਆਪਣੇ ਪਰਾਏ ਲੱਗਣ ਲੱਗ ਜਾਂਦੇ ।” ਪਤਨੀ ਨੇ ਧੀਮੀ ਅਵਾਜ਼ ਚ ਕਿਹਾ ।
” ਹਜੇ ਬੜਾ ਹੀ ਮਜ਼ੇਦਾਰ ਟੋਪਿਕ ਚੱਲ ਰਿਹਾ ਗਰੁੱਪ ਚ” ਕੀ ਕਿਹਾ ਤੂੰ, ਦੁਬਾਰਾ ਦੱਸੀਂ, ਮੈਂ ਧਿਆਨ ਨੀ ਦਿੱਤਾ ਬੋਲੀਂ ਫਿਰ ਤੋਂ” । ਪਤੀ ਤੇਜ਼-ਤੇਜ਼ ਫੋਨ ਤੇ ਉਂਗਲੀਆਂ ਚਲਾਉਂਦਾ ਬੋਲਿਆ ।
“ਕਿਸੇ ਸੋਚ ਵਿੱਚ ਨਹੀਂ । ਸੁਣੋ, ਮੇਰੀ ਇੱਕ ਇੱਛਾ ਪੂਰੀ ਕਰੋਂਗੇ ?” ਪਤਨੀ ਨੇ ਟਿਕਟਿਕੀ ਲਾਏ ਬੋਲੀ ।
” ਮੈਂ ਤੇਰੀ ਕੋਈ ਇੱਛਾ ਅਧੂਰੀ ਰੱਖੀ ? ਖੈਰ ਦੱਸ ਕੀ ਚਾਹੀਦਾ । ” ਪਤੀ ਨੇ ਬੇਰੁਖੀ ਚ ਕਿਹਾ ।
“ਨਹੀਂ ਮੇਰਾ ਇਹ ਮਤਲਬ ਨਹੀਂ ਸੀ, ਪਰ ਇਹ ਇੱਛਾ ਬਹੁਤ ਅਹਿਮ ਹੈ ।”
“ਹਮਮ, ਦੱਸ ਕੀ ਚਾਹੀਦਾ ?।”
“ਸਕਰੀਨ ਟੱਚ ਮੋਬਾਈਲ । ”
” ਮੋਬਾਈਲ? ਬੱਸ ਇੰਨੀ ਕ ਇੱਛਾ ? ਲਿਆ ਦਊਂਗਾ, ਪਰ ਦੱਸ ਕਰਨਾ ਕੀ ਆ ?
” ਪਤਨੀਂ ਨੇ ਭਿੱਜੀਆਂ ਹੋਈਆਂ ਪਲਕਾਂ ਨਾਲ ਉੱਤਰ ਦਿੱਤਾ ਕਿ ਕੁਝ ਨੀ ਬੱਸ ਚੈਟਿੰਗ ਦੇ ਜ਼ਰੀਏ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਿਆ ਕਰੂੰਗੀ ” ।
——
ਇਸ ਪੋਸਟ ਦਾ ਇਹ ਮਕਸਦ ਹੈ ਕਿ ਅੱਜ ਦੇ digital time ਚ ਇਨਸਾਨ ਇੰਨਾ ਰੁੱਝ ਗਿਆ ਹੈ ਕਿ ਆਪਣੀ ਨਿੱਜੀ ਜ਼ਿੰਦਗੀ ਨੂੰ ਵੀ ਟਾਇਮ ਨਹੀਂ ਦੇ ਪਾਉਂਦਾ ।ਇਸ ਪੋਸਟ ਦੇ ਜ਼ਰੀਏ ਇਹ ਕਹਿਣਾ ਚਹੁੰਦੀ ਹਾਂ ਕਿ ਕੁਝ ਸਮਾਂ ਆਪਣੇ ਪਰਿਵਾਰ ਨੂੰ ਦਿਓ ਕਿਉਂਕਿ ਇਹੀ ਨੇ ਜਿੰਨਾਂ ਨੂੰ ਅਸੀਂ ਦਿਲ ਤੋਂ ਆਪਣਾ ਕਹਿੰਦੇ ਜੋ ਸਾਡੇ ਦੁੱਖ-ਸੁਖ ਦੇ ਸਹਾਈ ਹੁੰਦੇ ।

Loading views...

ਮਤਲਬੀ ਦੋਸਤ ਤੁਹਾਨੂੰ ਝੂਠ ਇਸ ਤਰਾਂ ਦੱਸਣਗੇ ਕਿ
ਤੁਹਾਨੂੰ ਸੁਣਨ ਨੂੰ ਵਧੀਆ ਲੱਗੇ ..
.
ਪਰ ….??
.
.
.
.
.
.
ਅਸਲ ਵਿਚ ਤੁਹਾਡਾ ਨੁਕਸਾਨ ਕਰਨ…
ਸੱਚੇ ਦੋਸਤ ਤੁਹਾਨੂੰ ਉਹ ਗੱਲਾਂ ਦੱਸਣਗੇ ਜੀ
.
ਤੁਹਾਨੂੰ ਸੁਣਨ ਨੂੰ ਕੌੜੀਆਂ ਲੱਗਣ ਪਰ
ਅਸਲ ਵਿਚ ਤੁਹਾਡਾ ਫਾਇਦਾ ਕਰਨ..,,

Loading views...