ਨਸ਼ੇ ਵਿੱਚ ਵੱਧ ਘੱਟ ਬੋਲ ਜਾਂਦਾ ਜੋ
ਆਮ ਬੰਦਾ ਉਸ ਦੀ ਜ਼ੁਬਾਨ ਸਮਝੇ,
ਪੜੀ ਲਿਖੀ ਦਾ ਵੀ ਤੇਰਾ ਮੁੱਲ ਕੋਈ ਨਾ
ਜਿਉਂਣ ਜੋਗਾ ਛੱਡਿਆ ਨਾ ਖੁਆਬ ਤੇਰਾ,
ਹੁਣ ਤਾਂ ਜਵਾਨਾ ਉੱਠ ਖੜ ਉਏ
ਹਾਕਮਾਂ ਨੇ ਰੋਲਤਾ ਪੰਜਾਬ ਤੇਰਾ….!



ਪਿਆਰ,ਜੋ ਔਗਣਾ ਸਮੇਤ ਸਵੀਕਾਰ ਕਰੇ.
ਦੋਸਤ,ਜੋ ਔਗਣਾ ਦੇ ਰੁਬਰੁ ਕਰੇ.
ਦੁਸਮਣ,ਜੋ ਸਾਡੇ ਔਗਣ ਹੋਰਾਂ ਨੂੰ ਦੱਸੇ

ਖੁਦਾ ਦਿਖਦਾ ਨੀ ਭਾਵੇਂ ਪਰ ਸਭ ਨੂੰ ਦੇਖਦਾ ਜਰੂਰ ਆ
ਕਰਮ ਚੰਗੇ ਕਰੋ
ਜੇਬ ਚਾਹੇ ਪੈਸਿਆਂ ਨਾਲ ਭਰੀ ਹੋਵੇ
ਮੌਤ ਆਉਣ ਤੇ ਮੌਤ ਨੂੰ ਖਰੀਦ ਨੀ ਸਕਦੇ

ਜ਼ਿੰਦਗੀ ਨੇ ਇੱਕ ਗੱਲ ਤਾਂ ਸਿੱਖਾ ਦਿੱਤੀ
ਤੁਸੀਂ ਕਿਸੇ ਲਈ ਕਿਸੇ ਟਾਈਮ ਤੇ ਖ਼ਾਸ ਹੋ ਸਕਦੇ ਹੋ….
ਪਰ ਹਰ ਸਮੇਂ ਨਹੀਂ।।


ਭਰੋਸਾ ਵੀ ਇਕ ਸਟਿੱਕਰ ਦੀ ਤਰਾ ਹੀ ਹੁੰਦਾ ❣️
ਜ਼ੇ ਇਕ ਵਾਰ ਉਖੜ ਜੇ ਨਾ ਫਿਰ
ਦੁਬਾਰਾ ਪਹਿਲੇ ਵਰਗਾ ਨਹੀਂ ਜੁੜਦਾ 💞💔

ਪੈਸੇ ਖ਼ਾਤਰ ਜ਼ਮੀਰ ਵੇਚਣਾ ਗਰੀਬ ਬੰਦੇ ਦੀ
ਮਜਬੂਰੀ ਹੋ ਸਕਦੀ ਹੈ
ਪਰ ਪੈਸੇ ਵਾਲੇ ਧਨਾਢ ਲੋਕ ਆਪਣਾ
ਜ਼ਮੀਰ ਕਿਉਂ ਵੇਚ ਦਿੰਦੇ ਨੇ


ਰੁੱਖ ਬਦਲਿਆਂ ਸੀ ਹਵਾਂਵਾਂ ਦਾ ਇਥੇ ਯਾਰ ਬਦਲ ਗਏ ਨੇ ਮੇਰੇ,
ਦਿਨ ਉਹਲੇ ਹੱਸਦੇ ਲੋਕੀ ਰੋਂਦੇ ਰਾਤ ਹਨੇਰੇ,
ਢੱਲ਼ ਜਾਦੀ ਸਾਂਮ ਜਿੰਨਾ ਦੀ ਹੁੰਦੇ ਨਾ ਫਿਰ ਸਵੇਰੇ,
ਮੰਜਿਲ ਲੱਭੀ ਯਾਰਾ ਨੂੰ ਕੋਹਾਂ ਦੂਰ ਨੇ ਡੇਰੇ


ਭੁੱਖਿਆਂ ਨੂੰ ਪੁੱਛਦਾ ਕੋਈ ਨੀ
ਰੱਜਿਆਂ ਨੂੰ ਹੋਰ ਰਜਾਈ ਜਾਂਦੇ
ਮਰਨਾ ਤਾ ਇੱਕ ਦਿਨ ਸਭ ਨੇ ਹੈ
ਕਿਉ ਦੁਸ਼ਮਣ ਮਰੇ ਦੀ ਖ਼ੁਸ਼ੀ ਮਨਾਈ ਜਾਂਦੇ

ਖ਼ੁਸ ਰਹਿਣਾ ਸਿੱਖੋ
ਬਾਕੀ ਸਭ ਤਾ ਚਲਦਾ ਰਹੇਗਾ
ਕੋਈ ਆਪਣਾ ਵਿਛੜ ਜਾਵੇਗਾ ਤੇ
ਕੋਈ ਪਰਾਇਆ ਮਿਲ ਜਾਵੇਗਾ

ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ ਵਿਖਾਉਦੀ ਏ,
. ਜਿਉਂਦੀ ਰਹੇ “ਮਾਂ” ਮੇਰੀ,
ਜੋ ਚੁੰਨੀ ਪਾੜ ਕੇ ਮੱਲਮ ਲਾਉਂਦੀ ਏ…!!


ਵੋਟ ਜਿਸ ਨੂੰ ਮਰਜ਼ੀ ਪਾਉ ਪਰ
ਭਾਈਚਾਰਾ ਨਾ ਖਾਰਾਬ ਕਰਿਓੁ,
ਬਹੁਤ ਮੁਸ਼ਕਲਾਂ ਨਾਲ ਬਣਦਾ ਏ।


ਕੱਪੜੇ ਉਤਾਰਨ ਦੀ ਚੱਲ ਰਹੀ ਪਰੰਪਰਾ ਚ
ਜੇ ਕਦੇ ਕੋਈ ਕੁੜੀ ਮੇਰੀ ਜਿੰਦਗੀ ਚ ਆਈ ਤਾਂ
ਮੈਂ ਉਸ ਨੂੰ ਦੁਪੱਟੇ ਤੋਹਫੇ ਚ ਦਵਾਂਗਾ ..!

ਅੱਧਸੜੀਆਂ ਲਾਸ਼ਾਂ, ਕੁੱਤੇ ਨੋਚ ਨੋਚ ਖਾ ਗਏ,
ਕਦੇ ਪੁੱਛਿਓ ਹਿਸਾਬ, ਅੱਗ ਦੀਆਂ ਲਪਟਾਂ ਨੂੰ,
ਸਿੱਖੀ ਦੇ ਪੁੰਗਰਦੇ ਫੁੱਲ, ਧਕੇਲੇ ਜੇਲ੍ਹਾਂ ਚ,
ਕਦੇ ਪੁੱਛਿਓ ਹਿਸਾਬ, ਝੂਠੀਆਂ ਰਪਟਾਂ ਨੂੰ…
#ਬੰਦੀ_ਸਿੰਘ_ਰਿਹਾ_ਕਰੋ
#FreeJaggiNow


ਸਮਝਦਾਰੀ
1. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ ਦੂਜਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦੀ ਬਜਾਏ ਆਪਣੇ ਆਪ ਨੂੰ ਬਦਲਣ ‘ਤੇ ਧਿਆਨ ਦਿੰਦੇ ਹੋ।
2. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ ਲੋਕਾਂ ਨੂੰ ਜਿਸ ਤਰਾਂ ਦੇ ਵੀ ਉਹ ਹੋਣ ਉਵੇਂ ਹੀ ਸਵੀਕਾਰਦੇ ਹੋ।
3. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਇਹ ਸਮਝਦੇ ਹੋ ਹਰ ਕੋਈ ਆਪਣੇ ਹਿਸਾਬ ਨਾਲ ਸਹੀ ਹੈ।
4. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ “ਚਲੋ ਕੋਈ ਨਾ “ ਸਿੱਖਦੇ ਹੋ।
5. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਰਿਸ਼ਤਿਆਂ ਤੋਂ “ਉਮੀਦਾਂ” ਨੂੰ ਛੱਡ ਕੇ ਦੂਸਰਿਆਂ ਲਈ ਵਾਜਬ ਸਭ ਕੁਝ ਕਰਨ ਨੂੰ ਤਿਆਰ ਰਹਿੰਦੇ ਹੋ।
6. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ ਸਮਝਦੇ ਹੋ ਕਿ ਤੁਸੀਂ ਜੋ ਵੀ ਕਰਦੇ ਹੋ, ਆਪਣੀ ਮਾਨਸਿਕ ਸ਼ਾਂਤੀ ਲਈ ਕਰਦੇ ਹੋ।
7. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਦੁਨੀਆਂ ਨੂੰ ਇਹ ਸਾਬਤ ਕਰਨਾ ਬੰਦ ਕਰਦੇ ਹੋ, ਕੇ ਤੁਸੀਂ ਕਿੰਨੇ ਬੁੱਧੀਮਾਨ ਹੋ।
8. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਦੂਜਿਆਂ ਤੋਂ ਸਲਾਹ ਲੈ ਕੇ ਉਹਨਾਂ ਦੀ ਮਹੱਤਤਾ ਦਾ ਅਹਿਸਾਸ ਕਰਾਉਂਦੇ ਕਰਦੇ ਹੋ।
9. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਦੂਜਿਆਂ ਨਾਲ ਅਪਣੀ ਤੁਲਨਾ ਕਰਨਾ ਬੰਦ ਕਰਦੇ ਹੋ।
10. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਆਪਣੇ ਆਪ ਵਿੱਚ ਸ਼ਾਂਤ ਰਹਿੰਦੇ ਹੋ।
11. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ “ਜ਼ਰੂਰਤ” ਅਤੇ “ਖਾਹਿਸ਼” ਦੇ ਵਿਚਕਾਰ ਅੰਤਰ ਕਰਨ ਦੇ ਯੋਗ ਹੋ ਅਤੇ ਆਪਣੀ ਇੱਛਾ ਤੇ ਕਾਬੂ ਪਾਉਣ ਦੇ ਯੋਗ ਹੋ।
ਅਤੇ ਆਖਰੀ ਪਰ ਸਭ ਤੋਂ ਵੱਧ ਅਰਥਪੂਰਨ !!!!
12. ਤੁਸੀਂ ਉਦੋਂ ਸਮਝਦਾਰ ਬਣਦੇ ਹੋ ਜਦੋਂ ਤੁਸੀਂ ਪਦਾਰਥਕ ਚੀਜ਼ਾਂ ਨਾਲ “ਖੁਸ਼ੀ” ਜੋੜਨਾ ਬੰਦ ਕਰਦੇ ਹੋ.

ਸਾਡੇ ਰਾਹਾਂ ਚ ਕਿੱਲ ਵਿਛਾਏ
ਤੇ ਪਾਣੀ ਦੀਆ ਬੁਛਾੜਾਂ ਸੀ
ਤੀਜੇ ਦਿਨ ਸਿਵਾ ਸੀ ਮੱਚਦਾ
ਪਰ ਸੁਣੀ ਨਾਂ ਸਰਕਾਰਾਂ ਸੀ
ਇਹ ਉਹੀ ਨੇਂ ਹਾਕਮ
ਤੇ ਉਹੀ ਹਕੂਮਤ ਵਾਲੇ ਆ
ਜਿਨ੍ਹਾਂ ਨੇਂ ਸਾਡੇ
ਜਵਾਨ ਪੁੱਤ ਲਏ ਆ,,,

ਜਿੰਨੇ ਸਾਡੇ ਨਾਲ ਕਦੇ ਦਿਲ ਲਾਏ ਸੀ
ਮੈਂ ਸੁਣਿਆ ਸਾਨੂੰ ਖੁਸ਼ ਦੇਖਕੇ
ਅੱਜ ਕੱਲ ਦਿਮਾਗ ਲਾਏ ਜਾ ਰਹੇ ਨੇ