ਵਾਹਿਗੁਰੂ ਜੀ,
ਸਰਬੱਤ ਦਾ ਭਲਾ ਹੋਵੇ…
ਕਿਸਾਨਾਂ ਜਵਾਨਾਂ ਦੀ ਜਿੱਤ ਹੋਵੇ ..
ਵਿਕੇਗਾ ਮੁਲਕ ਤਾਂ ਉਸ ਵਿਚ ਤੇਰਾ ਘਰ ਵੀ ਆਵੇਗਾ
ਅੰਧਭਗਤ ਤੂੰ ਕੀ ਸੋਚਦਾ ਏ ?
ਕੀ ਓਹ ਤੇਰਾ ਘਰ ਲੰਡਨ ਚ ਬਣਾਵੇਗਾ
ਹੱਕਾਂ ਨੂੰ ਮੰਗਣ ਵਾਲਾ
ਸੜਕਾਂ ਤੇ ਰੁਲੀ ਜਾਂਦਾ ਏ
ਖੇਤਾਂ ਦਾ ਰਾਜਾ ਜਿਹੜਾ
ਅੱਜ ਕੱਖਾਂ ਦੇ ਭਾਅ ਤੁਲੀ ਜਾਂਦਾ ਏ
ਜਦੋਂ ਤਕ ਰਸਤੇ ਸਮਝ ਆਉਂਦੇ ਹਨ
ਓਦੋਂ ਤੱਕ ਮੁੜਨ ਦਾ ਸਮਾਂ ਹੋ ਜਾਂਦਾ ਹੈ..
ਏਹੀ ਜਿੰਦਗੀ ਹੈ.
ਅਜੀਬ ਗੱਲ ਹੈ ਕਿ ਦੂਜਿਆਂ ਦੀ ਮੱਦਦ ਕਰਨ ਦਾ ਸਮਾਂ ਕਿਸੇ ਕੋਲ ਨਹੀਂ ਹੈ,
ਪਰ ਦੂਜਿਆਂ ਦੇ ਕੰਮ ਚ ਟੰਗ ਅੜਾਉਣ ਦਾ ਸਮਾਂ ਸਭ ਕੋਲ ਹੈ ।
ਸਾਰੇ ਮਹਿਕਮੇ ਕਿਉਂ ਕਰਤੇ ਪ੍ਰਾਈਵੇਟ ਨੇ,
ਰੇਤੇ ਬੱਜਰੀ ਦੇ ਰੱਖੇ ਮਾਫੀਆ ਨੇ ਰੇਟ ਨੇ,
ਪੱਗ ਸਾਡੀ ਢਾਹੁਣ ਵਾਲੇ ਫੜੇ ਕਿਉਂ ਨਹੀਂ ਗਏ,
ਬੇਅਦਬੀਆ ਹੋਣ ਬੇਹਿਸਾਬ ਨੇਤਾ ਜੀ,
ਬੜਾ ਤੁਸੀਂ ਖਾ ਲਿਆ ਪੰਜਾਬ ਨੇਤਾ ਜੀ,
ਹੁਣ ਇਕ ਦੋ ਤਾਂ ਦੇ ਦਿਓ ਜਵਾਬ ਨੇਤਾ ਜੀ।
#FarmersProtest
ਕਿਸਾਨਾਂ ਤੋਂ ਕੁਝ ਸਿੱਖ ਦਿੱਲੀਏ
ਪੂਰਾ ਦੇਸ਼ ਹੋਇਆਂ ਇਕ ਮਿਕ ਦਿੱਲੀਏ
MSP ਤਾਂ ਲੈ ਕੇ ਰਹਾਂਗੇ
ਤੂੰ ਅਪਣੀ ਗੱਲ ਤੇ ਰਹੀ ਹੁਣ ਟਿਕ ਦਿੱਲੀਏ
ਆਮਦਨ ਨਾਲ਼ੋਂ ਵੱਧ ਖ਼ਰਚਾ
ਸਹੀ ਰੇਟ ਨਾਂ ਫਸਲ ਰਹੀ ਵਿਕ ਦਿੱਲੀਏ
MSP ਤਾਂ ਲੈ ਕੇ ਰਹਾਂਗੇ
ਤੂੰ ਅਪਣੀ ਗੱਲ ਤੇ ਰਹੀ ਹੁਣ ਟਿਕ ਦਿੱਲੀਏ
ਉੱਤਮ ਦਰਜੇ ਦਾ ਜੇ ਕੋਈ ” ਧਰਮ ” ਹੈ ਤਾਂ ਉਹ ਹੈ ,
” IELTS ”
ਸੱਤ ਬੈਂਡ ਤੋਂ ਬਾਅਦ ਜਾਤ ਪਾਤ ਖਤਮ
ਦੁਨੀਆ ਵਿੱਚ ਇਨਸਾਨ ਨੂੰ ਹਰੇਕ ਚੀਜ਼ ਲੱਭ ਜਾਂਦੀ ਹੈ
ਪਰ ਸਿਰਫ ਆਪਣੀ ਗ਼ਲਤੀ ਨਹੀਂ ਲੱਭਦੀ ।
ਚੇਤੇ ਰੱਖਿਓ ਨਹੀਂ ਮੁੱਕਿਆ…
ਨਹੀਂ ਮੁੱਕਿਆ ਘੋਲ ਕਿਸਾਨੀ ਦਾ 🌾🌾🌾
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾
17 ਵਰਗਾ ਸੈਕਟਰ ਨੀ 855 ਵਰਗਾ ਟਰੈਕਟਰ ਨੀ,,
ਸਾਡੇ ਵਰਗਾ ਬੰਦਾ ਨੀ ਖੇਤੀ ਵਰਗਾ ਧੰਦਾ ਨੀ ,,
ਪੁੱਤਾਂ ਵਾਂਗ ਜਿਨਸ ਜੋ ਪਾਲਦੇ ਨੇ,
ਤਲੀਆਂ ਤੇ ਰੱਖ ਕੇ ਜਾਨਾਂ ਨੂੰ,
ਸੁਣ ਬੇਦਰਦੀ ਸਰਕਾਰੇ ਨੀ,
ਨਾ ਰੋਲ ਮੇਰੇ ਕਿਸਾਨਾਂ ਨੂੰ,
”
”
ਕਈ ਵਾਰੀ ਉਠ ਕੇ ਰਾਤਾਂ ਨੂੰ ਖੇਤਾਂ ਨੂੰ ਪਾਣੀ ਲਾਉਂਦੇ ਨੇ,
ਤੂੰ ਹਾਲ ਤਾਂ ਪੁੱਛ ਕੇ ਵੇਖ ਕਦੇ ਉਹ ਸੁੱਖ ਦੀ ਨੀਂਦ ਨਾ ਸੌਂਦੇ ਨੇ,
ਉਹਦੇ ਜ਼ਖ਼ਮਾਂ ਤੇ ਲੂਣ ਪਾਉਣ ਲਈ,
ਨਿੱਤ ਲੱਭਦੀ ਨਵਾਂ ਬਹਾਨਾਂ ਤੂੰ,
ਸੁਣ ਬੇਦਰਦੀ ਸਰਕਾਰੇ ਨੀ,
ਨਾ ਰੋਲ ਮੇਰੇ ਕਿਸਾਨਾਂ ਨੂੰ,
”
”
ਉਹ ਠਰਦੇ ਠੰਡੀਆਂ ਰਾਤਾਂ ਵਿੱਚ, ਪਿੰਡੇ ਤੇ ਹੰਢਾਉਂਦੇ ਧੁੱਪਾਂ ਨੂੰ,
ਬੇਮੌਸਮੀ ਬਾਰਸ਼ ਆਜਾਵੇ, ਪਾ ਜ਼ਾਂਦੀ ਪੱਲੇ ਦੁੱਖਾਂ ਨੂੰ,
ਲੱਕ ਕਿੰਨੀ ਵਾਰੀ ਤੋੜ ਗਏ, ਪੁਛ ਲੈ ਬੇਦਰਦ ਤੂਫਾਨਾਂ ਨੂੰ,
ਸੁਣ ਬੇਦਰਦੀ ਸਰਕਾਰੇ ਨੀ, ਨਾ ਰੋਲ ਮੇਰੇ ਕਿਸਾਨਾਂ ਨੂੰ,,
”
”
ਤੂੰ ਫ਼ਸਲਾਂ ਦਾ ਮੁੱਲ ਪਾਉਣਾ ਕੀ, ਤੂੰ ਤਾਂ ਮੂੰਹ ਚੋਂ ਰੋਟੀ ਖੋਹਣ ਲੱਗੀ।
ਅੱਜ ਖੋਹ ਕੇ ਹੱਕ ਕਿਸਾਨਾਂ ਦੇ, ਅਮੀਰਾਂ ਦੀ ਝੋਲੀ ਪਾਉਣ ਲੱਗੀ।
ਲੱਗੀ ਜਿਉਂਦੇ ਜਾਗਦੇ ਲੋਕਾਂ ਨੂੰ, ਸਿਵਿਆਂ ਨੂੰ ਕਰਨ ਰਵਾਨਾ ਤੂੰ।
ਸੁਣ ਬੇਦਰਦੀ ਸਰਕਾਰੇ ਨੀਂ, ਨਾ ਰੋਲ ਮੇਰੇ ਕਿਸਾਨਾਂ ਨੂੰ
,,,
“”
ਚੁੱਲ੍ਹੇ ਵਿਚ ਡਾਹ ਦੇ ਬਿੱਲਾਂ ਨੂੰ, ਨਾ ਗੱਡ ਛਾਤੀ ਵਿਚ ਕਿੱਲਾਂ ਨੂੰ,,
ਜੇ ਵਿਗੜ ਗਿਆ ਕਿਸਾਨ ਕਿਤੇ, ਤੇਰਾ ਮਾਸ ਖਵਾ ਦਊ ਇੱਲਾਂ ਨੂੰ,,
ਹੱਕ ਲੈਣ ਤੇ ਪਰਗਟ ਜੇ ਆ ਗਏ, ਕਰ ਦਿਆਂਗੇ ਚੂਰ ਚਟਾਨਾਂ ਨੂੰ,,
ਸੁਣ ਬੇਦਰਦੀ ਸਰਕਾਰੇ ਨੀ, ਨਾ ਰੋਲ ਮੇਰੇ ਕਿਸਾਨਾਂ ਨੂੰ,,
ਹਕੀਕਤ ਸੜਕਾਂ ‘ ਤੇ ਹੈ
ਸਲਾਹਾਂ ਬੰਗਲਿਆਂ ਚ
ਅਤੇ
ਝੂਠ ਟੀਵੀ ਤੇ,
ਪਿਆਰ ਸਭ ਨਾਲ,
ਯਕੀਨ ਖਾਸ ਤੇ।
ਨਫਰਤ ਮਿੱਟੀ ਵਿਚ,
ਆਸ ਕਰਤਾਰ 🙏 ਤੇ
ਆਦਰ ਮਾਣ ਇੱਕ ਅਜਿਹਾ ਧਨ ਹੈ
ਜੋ ਤੁਸੀ ਜਿਨਾ ਕਿਸੇ ਨੂੰ ਦੇਵੋਗੇ,
ਓੁਹ ਵਿਆਜ ਸਮੇਤ ਤੁਹਾਨੂੰ
ਵਾਪਸ ਮਿਲ ਜਾਂਦਾ ਹੈ।
ਦੱਖਣੀ ਅਫ਼ਰੀਕਾ ਦੀ ਇੱਕ ਯੂਨੀਵਰਸਿਟੀ ਦੀ ਡਿਓੜੀ ਤੇ ਇਹ ਵਿਚਾਰਨਯੋਗ ਸੁਨੇਹਾ ਲਿਖਿਆ ਹੋਇਆ ਵੇਖਿਆ ਗਿਆ…
*ਕਿਸੇ ਕੌਮ ਨੂੰ ਤਬਾਹ ਕਰਨ ਲਈ ਐਟਮ ਬੰਬ ਜਾਂ ਲੰਮੀ ਦੂਰੀ ਤੱਕ ਮਾਰ ਕਰਨ ਵਾਲ਼ੀਆਂ ਮਿਜ਼ਾਈਲਾਂ ਦੀ ਲੋੜ ਨਹੀਂ ਹੁੰਦੀ। ਇਸ ਵਾਸਤੇ ਇਤਨਾ ਹੀ ਕਾਫੀ ਹੈ ਕਿ ਸਿੱਖਿਆ ਦਾ ਮਿਆਰ ਥੱਲੇ ਡੇਗ ਦਿੱਤਾ ਜਾਵੇ ਤੇ ਵਿਦਿਆਰਥੀਆਂ ਨੂੰ ਇਮਤਿਹਾਨ ਵਿੱਚ ਨਕਲ ਕਰਨ ਦੀ ਖੁੱਲ੍ਹ ਦੇ ਦਿੱਤੀ ਜਾਵੇ।”
*ਇਸ ਤਰ੍ਹਾਂ ਦੀ ਪੜ੍ਹਾਈ ਕਰਕੇ ਬਣੇ:-
*…ਡਾਕਟਰਾਂ ਹੱਥੋਂ ਮਰੀਜ਼ ਮਰਨਗੇ।
*…ਇੰਜੀਨੀਅਰਾਂ ਦੀਆਂ ਬਣਾਈਆਂ ਇਮਾਰਤਾਂ ਢਹਿ ਢੇਰੀ ਹੋ ਜਾਣਗੀਆਂ।
*…ਅਰਥਸ਼ਾਸਤਰੀਆਂ ਅਤੇ ਮੁਨੀਮਾਂ ਹੱਥੋਂ ਪੈਸਾ ਡੁੱਬ ਜਾਵੇਗਾ।
*…ਧਰਮੀ ਲੋਕ ਆਪਣੇ ਹੱਥੀਂ ਮਨੁੱਖਤਾ ਦਾ ਘਾਣ ਕਰ ਦੇਣਗੇ।
*…ਜੱਜ ਨਿਆਂ ਨਹੀਂ ਕਰ ਸਕਣਗੇ।
*”ਇਸ ਤਰ੍ਹਾਂ ਸਿੱਖਿਆ ਢਾਂਚੇ ਦੀ ਤਬਾਹੀ ਕਿਸੇ ਕੌਮ ਦੀ ਤਬਾਹੀ ਹੋ ਨਿੱਬੜਦੀ ਹੈ।”
ਜੇ ਤੁਸੀਂ ਸਹਮਤ ਹੋ ਤਾਂ ਇਸ ਸਚਾਈ ਨੂੰ ਲੁਕਾਓ ਨਾ, ਹੋਰਨਾਂ ਨੂੰ ਵੀ ਸਾਂਝਾ ਕਰਨ ਦੀ ਕਿਰਪਾ ਕਰੋ।☝🏻🙏🏻🙏🏻🙏🏻