ਸਭ ਤੋਂ ਸਸਤਾ ਮੈਂ ਮੁਹੱਬਤ ਵਿੱਚ ਵਿਕਿਆ ;
ਸਭ ਤੋਂ ਮਹਿੰਗੇ ਮੁੱਲ ਮੈਂਨੂੰ ਮੁਹੱਬਤ ਪਈ…
ਜਿਸਨੂੰ ਖੁਦਾ ਨੇ ਰੋਸ਼ਨ ਕਰਨਾ
ਉਹਨੂੰ ਬੰਦ ਕਮਰੇ ਵਿੱਚ ਵੀ ਕਰ ਦੇਣਾ
ਬਚਪਨ ਇੱਕ ਬਾਦਸ਼ਾਹੀ ਆ ਤੇ
ਇਹ ਬਾਦਸ਼ਾਹੀ ਹਰ ਇਨਸਾਨ ਨੂੰ ਨਸੀਬ ਹੁੰਦੀ
ਸਮੇਂ ਦੇ ਬੀਤਣ ਨਾਲ ਜਿੰਦਗੀ ਵੀ ਬੀਤਦੀ ਹੈ..
ਵਕਤ ਦੇ ਨਾਲ ਜੇ ਕੁਝ ਛੱਟਦਾ ਹੈ ਤਾਂ ਵਕਤ ਨਾਲ ਮਿਲਦਾ ਵੀ ਹੈ।
ਦੁੱਖ ਵੰਡਾਉਣ ਲਈ ਇੱਕ ਹੀ ਸ਼ਖਸ ਕਾਫੀ ਹੁੰਦਾ,
ਮਹਿਫਿਲਾਂ ਤਾਂ ਬਸ ਤਮਾਸ਼ਿਆਂ ਲਈ ਹੁੰਦੀਆਂ ਨੇ !!
ਉਹਨਾਂ ਨੂੰ ਪੂੱਛ ਲਵੋ ਇਸ਼ਕ ਦੀ ਕੀਮਤ..
ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ
ਰੱਬ ਤੋ ਵੱਡੀ ਮੈਨੂੰ ਮੇਰੀ ਮਾਂ ਆ ਮਿੱਤਰਾ ਕਿਉਂਕਿ
ਰੱਬ ਬਾਰੇ ਵੀ ਤਾ ਮੈਨੂੰ ਉਸਨੇ ਹੀ ਦੱਸਿਆ ਆ
ਵਾਹ ਸਾਈਆਂ ਹਮੇਸ਼ਾਂ ਜੋ ਮੰਗਿਏ ਉਹ ਤਾਂ ਨਹੀਂ ਦਿੰਦੇ
ਬਦਲ ਕੇ ਜੋ ਦਿੰਦੇ ਹੋ ਉਹ ਤਾਂ ਸੋ ਗੁਣਾਂ ਚੰਗਾ ਹੁੰਦਾ ਏ।
ਐਨੇ ਗੁਨਾਹ ਨਾ ਕਰਿਆ ਕਰ ਦਿਲਾ…
ਜੇ ਓਹ ਖਫ਼ਾ ਹੋ ਜਾਵੇ…ਤਾਂ ਸਕੂਨ ਦੀ ਮੌਤ ਵੀ ਨਹੀਂ ਮਿਲਦੀ…
ਬੱਚੇ ਹੀ ਨਹੀ
ਕਈ ਮਾਂ-ਬਾਪ ਵੀ ਅਨਾਥ ਹੁੰਦੇ ਨੇ।
ਮਨਾਂ ਇੱਕ ਦਿਨ ਤੈਨੂੰ
ਤੇਰੀ ਮੈਂ ਨੇ ਲੈ ਬਹਿਣਾ
ਫਿਕਰ ਨਾ ਕਰ ਕੇ ਮੈਂ ਤੈਂਨੂੰ ਹੋਟਲ ਚ ਮਿਲੂ
ਤੂੰ ਤਾਂ ਮੈਂਨੂੰ ਸੁਪਨੇ ਚ ਵੀ ਗੁਰੂ ਘਰ ਮਿਲਦੀ ਏਂ…
ਚਾੜ੍ਹ ਗਿਆ ਵੇਖੋ ਰੰਗ ਅਨੋਖਾ ਜਜਬਾ ਇਹ ਕੁਰਬਾਨੀ ਦਾ ।
ਲਾਲ ਹਨੇਰੀ ਬਣ ਕੇ ਝੁੱਲ ਗਿਆ ਡੁੱਲਿਆ ਖੂਨ ਜਵਾਨੀ ਦਾ ॥
ਕਾਗਜ ਤੇ ਰੋਟੀ ਰੱਖ ਕੇ ਖਾਵਾਂ ਤੇ ਕਿਵੇ ਖਾਵਾਂ
ਕਿਉਕਿ ਖੂਨ ਨਾਲ ਲਥਪਥ ਤੇ ਆਉਦਾ ਅਖਬਾਰ ਅੱਜ ਕੱਲ
ਸਾਰੇ ਛੱਡ ਜਾਦੇਂ ਨੇ ਗਲਤੀਆਂ ਗਿਣਾਕੇ
ਕੀ ਗੱਲ ਬੇਬੇ ਤੈਨੂੰ ਨੀ ਮਾੜਾ ਲੱਗਦਾ
ਹੁਣ ਤਾਂ ਸਾਲਾ ਜੇ ਕਿਸੇ ਨੂੰ ਯਾਦ ਵੀ ਕਰ ਲਈਏ
ਤਾਂ ਲੋਕ timepass ਦਸਦੇ ਆ…..