Sub Categories

7 Feb 2018 ਦਾ ਦਿਨ ਸੀ,
ਜਦ ਪਹਿਲੀ ਵਾਰੀ ਉਹਨੂੰ ਦੇਖਿਆਂ ਸੀ,
ਪਿਆਰ ਦਾ ਇਹਸਾਸ ਤਾਂ ਹੋ ਗਿਆ ਸੀ,
ਬਸ ਇੰਨੇਂ ਸਾਲਾਂ ‘ਚ ਕਦੇ ਕਹਿ ਨਾ ਹੋਇਆ,
ਦਿਲ ‘ਚ ਰੱਖੀ ਬੈਠੇ ਸੀ,
12 Feb 2021 ਦਾ ਦਿਨ ਸੀ
ਜਦ ਹੌਂਸਲਾ ਕਰਕੇ ਕਹਿ ਤੇ ਦਿੱਤਾ,
ਪਰ ਉ ਤਾਂ ਬਦਲੇ-ਬਦਲੇ ਜਨਾਬ ਸੀ,
ਫੇਰ ਉ ਆਪਣੇ ਰਾਹ ਤੇ ਅਸੀਂ ਆਪਣੇ ਰਾਹ,
ਇੱਕ ਤਰਫ਼ਾ ਪਿਆਰ ਸੀ,
ਇਸੇ ਕਰਕੇ ਧੋਖਾ ਖ਼ਾਦਾ ਸੀ,
13 Apr 2021 ਦਾ ਦਿਨ ਸੀ
ਉਹਨਾਂ ਲਈ ਖ਼ਾਸ ਸੀ, ਜਦ ਉਹਨੂੰ ਇਹਸਾਸ ਹੋਇਆ,
ਮੇਰੇ ਪਿਆਰ ਦਾ ਤਾਂ ਮੇਰੇ ਬੁੱਲਾਂ ਤੇ ਨਾ ਹੁਣ ਉ ਬਾਤ ਸੀ,
ਬਸ ਡਰ ਲੱਗਦਾ ਹੁਣ ਤਾਂ, ਪਰ ‘Pinder’ ਤੂੰ ਤਾਂ
‘DHALIWAL’ ਲਈ ਅੱਜ ਵੀ ਖ਼ਾਸ ਏ,

Loading views...



ਮਾਤਾ ਨਾਨਕੀ ਦੀ ਕੁੱਖ ਨੂੰ ਸੀ ਰੱਬ ਨੇ ਭਾਗ ਲਾਏ , ਛੇਵੇ ਗੁਰੂ ਦੇ ਘਰ ਨੌਵੇ ਗੁਰੂ ਆਏ ।
ਉਠ ਛੇਵੇ ਗੁਰੂ ਜੀ ਹਰਿਮੰਦਰ ਤੋ ਸੀਸ਼ ਮਹਿਲ ਆਏ , ਦੇਖ ਬਾਲ ਨੂੰ ਗੁਰੂ ਜੀ ਸਮੇਤ ਸੱਭ ਸੀਸ ਨਿਵਾਏ ।
ਗੁਰੂ ਹਰਗੋਬਿੰਦ ਸਾਹਿਬ ਖੁਸ਼ੀ ਦੇ ਘਰ ਆਏ , ਇਹ ਹੋਵੇਗਾ ਤੇਗ ਦਾ ਧਨੀ ਦੁਖ ਸਭ ਦੇ ਗਵਾਏ ।
ਨਾਮ ਰੱਖਿਆ ਤਿਆਗ ਮੱਲ ਸਦਾ ਗੁਰਬਾਣੀ ਗਾਏ , ਆਪ ਮੰਨਦਾ ਭਾਣਾ ਰੱਬ ਦਾ ਸੱਭ ਨੂੰ ਮਨਾਏ ।
ਕਰਤਾਰਪੁਰ ਦੀ ਜੰਗ ਵਿੱਚ ਐਸੀ ਤੇਗ ਚਲਾਏ , ਮਿਲਿਆ ਖਿਤਾਬ ਪਿਤਾ ਵਲੋ ਤੇਗ ਬਹਾਦਰ ਕਹਾਏ ।
ਸਦਾ ਸ਼ਾਂਤ ਚਿੱਤ ਰਹਿੰਦੇ ਨਾ ਦਿਲ ਕਿਸੇ ਦਾ ਦਖਾਏ , ਸਦਾ ਗੁਰੂ ਗੁਰੂ ਕਰਦੇ ਨਾਮ ਰੱਬ ਦਾ ਧਿਆਏ ।
ਆਗਿਆ ਪਾ ਪਿਤਾ ਦੀ ਵਿੱਚ ਬਕਾਲੇ ਆਏ , ਕੀਤੀ ਬੰਦਗੀ ਰੱਬ ਦੀ ਗੁਜਰੀ ਜੀ ਸੇਵ ਕਮਾਏ ।
ਗੁਰੂ ਹਰਿਕ੍ਰਿਸ਼ਨ ਜੀ ਸੀਸ਼ ਦਿੱਲੀ ਵਿੱਚ ਨਿਵਾਏ , ਬਾਬਾ ਬੈਠਾ ਬਕਾਲੇ ਗੱਦੀ ਦਾ ਵਾਰਸ ਕਹਾਏ ।
ਸੌਢੀ ਸੁਣ ਗਲ ਅੱਠਵੇ ਗੁਰੂ ਦੀ ਵਿੱਚ ਲਾਲਚ ਆਏ , ਵਿੱਚ ਬਕਾਲੇ ਬੈਠ ਗਏ ਬਾਈ ਮੰਜੀਆਂ ਡਾਏ ।
ਮੱਖਣ ਲੁਬਾਣੇ ਪਰਗਟ ਕੀਤਾ ਗੁਰਾ ਨੂੰ ਵਿੱਚ ਬਕਾਲੇ ਆਏ , ਗੁਰੂ ਲਾਦੋ ਰੇ ਦੇ ਸੀ ਹੋਕੇ ਸ਼ਾਹ ਨੇ ਲਾਏ ।
ਫੇਰ ਕੀਤਾ ਪਰਚਾਰ ਸੀ ਸਿੱਖੀ ਦਾ ਵਿੱਚ ਸੰਗਤਾ ਦੇ ਆਏ , ਗੁਰੂ ਤੇਗ ਬਹਾਦਰ ਨੇ ਲੋਕ ਸਿਧੇ ਰਾਹ ਪਾਏ ।
ਵਿੱਚ ਪਟਨੇ ਦੇ ਗੁਰੂ ਜੀ ਨਾਲ ਪਰਿਵਾਰ ਦੇ ਆਏ , ਜਿਥੇ ਗੋਬਿੰਦ ਸਿੰਘ ਜੀ ਬਾਲ ਰੂਪ ਵਿਚ ਆਏ ।
ਇਕ ਦਿਨ ਗੁਰੂ ਜੀ ਚੱਕ ਨਾਨਕੀ ਆਏ , ਭੇਜੇ ਸਿੱਖ ਪਟਨੇ ਨੂੰ ਪਰਿਵਾਰ ਲੈ ਕੇ ਆਏ ।
ਜਦ ਪਿਤਾ , ਪੁੱਤਰ ਸੀ ਸਾਹਮਣੇ ਆਏ , ਖਿੜ ਗਈ ਕੁਲ ਕਾਇਨਾਤ ਸੀ ਵਿੱਚ ਖੁਸ਼ੀ ਦੇ ਆਏ ।
ਇਕ ਦਿਨ ਪੰਡਤ ਕਸਮੀਰੀ ਹੱਥ ਜੋੜ ਕੇ ਆਏ , ਧਰਮ ਬਚਾ ਦਵੋ ਗੁਰੂ ਜੀ ਆਸ ਮੁਕਦੀ ਜਾਏ ।
ਹਿੰਦੂ ਧਰਮ ਬਚਾਉਣ ਲਈ ਗੁਰੂ ਜੀ ਦਿੱਲੀ ਆਏ , ਆਪਣਾ ਸੀਸ਼ ਦੇ ਕੇ ਲੱਖਾ ਸਿਰ ਬਚਾਏ ।
ਜੋਰਾਵਰ ਸਿੰਘ ਹੱਥ ਜੋੜ ਇਕ ਅਰਦਾਸ ਕਰਾਏ , ਹਰ ਸੰਗਤ ਨਾਲ ਮੇਰੇ ਇਹ ਸਲੋਕ ਗਾਏ ।
ਗੁਰ ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ। ਸਭਿ ਥਾਈ ਹੋਇ ਸਹਾਇ।
ਜੋਰਾਵਰ ਸਿੰਘ ਤਰਸਿੱਕਾ ।

Loading views...

ਦੂਜਿਆਂ ਦੀਆਂ ਗਲਤੀਆਂ ਕੱਢਣ ਨਾਲੋਂ
ਆਪਣੇ ਆਪ ‘ਚ ਸੁਧਾਰ ਕਰਨਾ ਚੰਗਾ ਹੈ। Dh@liw@l k

Loading views...

ਮੈਂ ਇੱਕ ਹੀ ਇਨਸਾਨ ਤੋਂ ਦੋ ਵਾਰੀ ਦਿਲ ਤੇ ਸੱਟ ਖ਼ਾਦੀ,
ਉਹਨੂੰ ਪਤਾ ਮੈਂ ਪਿਆਰ ਕੀਤਾ ,
ਤੇ ਉਹਨਾਂ ਨੇ ਧੋਖਾ ਦਿੱਤਾ,
ਦੂਰ ਤਾਂ ਚਲੇ ਗਏ ਪਰ ਤੇਰੀਆਂ
ਯਾਦਾਂ ਦਾ ਕੀ ਕਰੀਏ,

Loading views...


ਮੇਰੇ ਦਸਮੇਸ਼ ਪਿਤਾ ਪਿਆਰੇ ਜੀ , ਤੁਸਾ ਪੁੱਤ ਧਰਮ ਤੋ ਵਾਰੇ ਜੀ ।
ਤੁਹਾਡਾ ਹੋਇਆ ਕੋਈ ਸਾਨੀ ਨਹੀ , ਪਰਿਵਾਰ ਦਾ ਕੋਈ ਦਾਨੀ ।
ਤੁਸਾ ਖਾਲਸਾ ਪੰਥ ਸਜਾਇਆ ਸੀ , ਗਿਦਰਾ ਤੋ ਸ਼ੇਰ ਬਣਾਇਆ ਸੀ ।
ਲੋਕ ਵਿੱਚ ਗੁਲਾਮੀ ਮਰਦੇ ਸੀ , ਸਿਰ ਚੁੱਕ ਤੁਰਨਾ ਸਿਖਾਇਆ ਸੀ ।
ਤੁਸਾ ਪੁੱਤ ਖਾਲਸਾ ਬਣਾਇਆ ਸੀ ,ਘੁਟ ਕਾਲਜੇ ਨਾਲ ਲਾਇਆ ਸੀ ।
ਤੁਸਾ ਗੁਰੂ ਗ੍ਰੰਥ ਨੂੰ ਕਹਿ ਦਿੱਤਾ, ਆਪਣਾ ਰੂਪ ਖਾਲਸੇ ਨੂੰ ਦੇ ਦਿੱਤਾ ।
ਤੁਸੀ ਕੋਲ ਸਿੰਘਾਂ ਦੇ ਰਹਿਦੇ ਹੋ , ਸਾਰੇ ਦੁਖ ਸਿੱਖਾ ਦੇ ਕੱਟ ਦੇਦੇ ਹੋ ।
ਜੋਰਾਵਰ ਸਿੰਘ ਕਰਦਾ ਮਾਣ ਹੈ , ਮੇਰਾ ਦਸਮੇਸ਼ ਸਿੰਘਾਂ ਦੀ ਜਾਨ ਹੈ ।
ਜੋਰਾਵਰ ਸਿੰਘ ਤਰਸਿੱਕਾ ।

Loading views...

ਇੱਕ ਦਿਲ ਦਾ ਖ਼ਾਬ ਅਧੂਰਾ ਏ,
ਬਾਪੂ ਦੀ ਟੋਹਰ ਬਣਾਉਣੀ ਆ,
ਉਦੇਂ ਸਿਰ ਤੇ ਐਸ਼ ਮੈਂ ਬੜੀ ਕੀਤੀ
ਹੁਣ ਬਾਪੂ ਨੂੰ ਐਸ਼ ਕਰਉਣੀ ਆ,

Loading views...


ਦਿਨ ਚੰਗੇ ਬੇਬੇ ਨੂੰ ਦਿਖਾਉਣ ਜੋਗਾ ਹੋ ਜਾਵਾਂ,
ਬਾਪੂ ਦਾ ਨਾਮ ਚਮਕਾਉਣ ਜੋਗਾ ਹੋ ਜਾਵਾਂ,
ਕਰਕੇ ਮੈਂ ਕੁੱਝ ਹਾਏ ਦਿਖਾਉਣ ਜੋਗਾ ਹੋ ਜਾਵਾਂ,

Loading views...


ਕਲਗੀਆਂ ਵਾਲਿਆ ਕੀ ਸਿਫਤ ਕਰਾ ਤੇਰੇ ਯੋਧਿਆਂ ਦੀ, ਸਾਰੇ ਇਕ ਤੋ ਇਕ ਦਲੇਰ ਹੋਏ ।
ਜਿਹਨਾ ਜਾਲਮਾਂ ਤੋ ਸੀ ਡਰਦੀ ਕੁਲ ਦੁਨੀਆਂ , ਤੇਰੇ ਖਾਲਸੇ ਅੱਗੇ ਸੱਭ ਢੇਰ ਹੋਏ।
ਐਸਾ ਸਾਜਿਆਂ ਪੰਥ ਦਸਮੇਸ਼ ਜੀ ਨੇ , ਜਿਸਦਾ ਦਬਦਬਾ ਵੀ ਸਮੁੰਦਰ ਦੀ ਲਹਿਰ ਹੋਵੇ ।
ਚਾਰੇ ਪੁੱਤ ਤੂੰ ਧਰਮ ਤੋ ਵਾਰ ਦਿੱਤੇ , ਐਸਾ ਜਿਗਰਾ ਨਾ ਕਿਸੇ ਦਾ ਹੋਇਆ ਨਾ ਫੇਰ ਹੋਵੇ ।
ਸੱਚੇ ਸਿੰਘ ਜੋ ਸੀਸ਼ ਤਲੀ ਤੇ ਰੱਖ ਲੜੇ , ਦਸ਼ਮੇਸ਼ ਪਿਤਾ ਦੀ ਜਦ ਸਿਰ ਤੇ ਮਿਹਰ ਹੋਵੇ ।
ਮਨੀ ਸਿੰਘ ਵੀ ਬੰਦ ਬੰਦ ਕਟਵਾ ਤੁਰਿਆ , ਐਸਾ ਇਤਿਹਾਸ ਵੀ ਦੁਨੀਆ ਚ ਨਾ ਫੇਰ ਹੋਵੇ ।
ਤਾਰੂ ਸਿੰਘ ਜੀ ਖੋਪਰ ਲਹਾ ਕੇ , ਚੜ ਚਰਖੜੀਆ ਸਿੰਘ ਮੰਗਦਾ ਨਾਮ ਦੀ ਖੈਰ ਹੋਵੇ ।
ਬਹੁਤ ਲੰਮੀ ਹੈ ਲਿਸਟ ਸ਼ਹੀਦਾ ਵਾਲੀ , ਜਿਨਾ ਝੱਲਿਆ ਦੁਨੀਆ ਦੇ ਲਈ ਕਹਿਰ ਹੋਵੇ ।
ਜਦ ਧੀਆ ਛੁਡਵਾਈਆਂ ਅਬਦਾਲੀ ਕੋਲੋ , ਦੁਸ਼ਮਨ ਨੂੰ ਸਿੰਘ ਦਿਸੇ ਜਿਵੇ ਜਹਿਰ ਹੋਵੇ ।
ਜੋਰਾਵਰ ਸਿੰਘ ਕਰੇ ਅਰਦਾਸ ਕੌਮ ਦੇ ਏਕੇ ਲਈ , ਵਾਹਿਗੂਰ ਸਦਾ ਖਾਲਸੇ ਤੇ ਮਿਹਰ ਹੋਵੇ ।
ਸਦਾ ਹੱਸਦੀ ਰਹੇ ਕਾਇਨਾਤ ਸਾਰੀ , ਖਾਲਸਾ ਕੁਲ ਦੁਨੀਆਂ ਦੀ ਮੰਗਦਾ ਖੈਰ ਹੋਵੇ ।
ਜੋਰਾਵਰ ਸਿੰਘ ਤਰਸਿੱਕਾ ।

Loading views...

ਏ ਖੁਦਾ ਇਹ ਇਸ਼ਕ ਦਾ ਕੀ ਨਜ਼ਾਰਾ ਏ,
ਕਿਸੇ ਲਈ ਏ ਗੁਨਾਹ ਤੇ ਕਿਸੇ ਲਈ ਜਾਨੋਂ ਪਿਆਰਾ ਏ,

Loading views...

ਤੂੰ ਖ਼ਾਬ ਨਾ ਵੇਖਿਆ ਕਰ ਖ਼ਾਬਾਂ ਵਿੱਚ ਆਜੂਗਾਂ,
ਮੈਂ ਪਾਗਲ ਸ਼ਾਇਰ ਆ ਇਸ਼ਕ ਤੇ ਲਾਜੂਗਾਂ,

Loading views...


ਚਾਹਤ ਸੀ ਤੈਨੂੰ ਪਾਉਣ ਦੀ ਚਾਹਤ ਹੀ ਬਣ ਕੇ ਰਹਿ ਗਈ,

Loading views...


ਬਲੈਕ dog ਹੱਥਾਂ ਵਿੱਚ ਦਾਰੂ ਬੱਲੀਏ,
ਚਾੜ ਦੀ ਸਰੂਰ ਅੱਗ ਲਾ ਦੂ ਬੱਲੀਏ,
ਸਵੇਰ ਤੋਂ ਸ਼ਾਮ ਤੱਕ ਪੀ ਜਾਈਦੀ
ਲੱਗਦਾ ਏ ਸਾਨੂੰ ਹੁਣ ਉਜਾੜੂ ਬੱਲੀਏ,
ਤੇਰੀਆਂ ਅੱਖਾਂ ‘ਚੋਂ ਆਉਂਦਾ ਸੀ ਦਾਰੂ ਦਾ ਸਰੂਰ
ਜਿਹੜੇ ਸੁਪਨੇ ਸੀ ਵੇਖੇ ਚੰਦਰੀ ਨੇ ਤੋੜ ਤੇ,
ਤੇਰੇ ਨਾ ਤੋਂ ਪਹਿਲਾ ਯਾਦ ਦਾਰੂ ਸਾਨੂੰ ਆਵੇ
ਹੁਣ ਆਉਂਦੇ ਨੇ ਸਾਹ Alcohol ਤੇ।

Loading views...

ਬਲਦੀ ਅੱਗ ਨੇ ਪੁੱਛਿਆ
ਤੱਤੀ ਤਵੀ ਕੋਲੋਂ
ਇਨ੍ਹਾਂ ਸੇਕ ਕਿਵੇਂ ਜਰ ਗਏ ਸੀ ?
ਤੱਤੀ ਤਵੀ ਨੇ ਕਿਹਾ ਮੈਂ ਕੀ ਦੱਸਾਂ
ਸਤਿਗੁਰ ਅਰਜਨ ਦੇਵ ਜੀ ਤਾਂ
ਮੈਨੂੰ ਵੀ ਠੰਡਾ ਕਰ ਗਏ ਸੀ

Loading views...


ਪਤਾ ਨਹੀਂ ਕੀ ਬਾਟੇ ਚ’ਪਿਆਇਆ ਘੋਲ ਕੇ
ਦੱਸ ਵੀ ਨਾ ਸਕੇ ਅਸੀਂ ਮੂੰਹੋਂ ਬੋਲ ਕੇ।
ਕੋਈ ਵੀ ਨਾ ਓਸ ਦੇ ਸਮਾਨ ਤੁਲਿਆ
ਅੱਖੀਆਂ ਚ’ ਦੇਖਿਆ ਜਹਾਨ ਤੋਲ ਕੇ।

Loading views...

ਵਿਸਾਖੀ-੧੬੯੯
ਸਬਰ ਤੇ ਸ਼ੁਕਰ ਦੀ ਦੇਗ ਵਰਤੀ
ਗੁਰੂ ਦੀ ਮਿਹਰ ਵਾਲੀ ਤੇਗ ਲਿਸ਼ਕੀ
ਦਇਆ ਦੇ ਰਸਤੇ ਚੱਲ ਧਰਮ ਆਇਆ
ਮਨ ਅਡੋਲ ਕਰ ਮੋਹਕਮ ਅਖਵਾਇਆ
ਬੇਦਿਲੀ ਛੱਡ ਹਿੰਮਤ ਨੂੰ ਅਪਣਾਇਆ
ਸਿੰਘ ਸੁਣਿਆਂ ਸਾਹਿਬ ਫੁਰਮਾਇਆ-
ਸਿਰ ਧਰ ਤਲੀ ਗਲੀ ਮੋਰੀ ਆਓ।
ਗੁਰ ਚੇਰਾ ਇਕ ਰੂਹ ਇਕ ਰੂਪ ਹੋਏ
ਇਕੱਲਾ ਸਵਾ ਲੱਖ ਬਰੋਬਰ ਤੁਲਣ ਲੱਗਾ
ਖੰਡੇ ਦੇ ਬੀਰ ਨੀਰ ਅੰਦਰ
ਮੁਹੱਬਤ ਦਾ ਪਤਾਸਾ ਘੁਲਣ ਲੱਗਾ
-ਜ਼ਫ਼ਰ

Loading views...

ਜਬਰ ਜ਼ੁਲਮ ਵਾਲੀ ਧਰਤੀ ਤੇ ਅੱਤ ਹੋਈ
ਧਾਰ ਅਵਤਾਰ ਆਇਆ ਮਰਦ ਦਲੇਰ ਸੀ
ਦੁਖੀ ਮਜ਼ਲੂਮਾਂ, ਲਿੱਤੜੇ, ਲਿਤਾੜਿਆਂ ਨੂੰ
ਦੇਕੇ ਪਾਹੁਲ ਖੰਡੇ ਦੀ ਬਣਾ ਦਿੱਤਾ ਸ਼ੇਰ ਸੀ
ਸ਼ਹਿਰ ਸੀ ਆਨੰਦਪੁਰ ,ਦਿਨ ਸੀ ਵਿਸਾਖੀ ਵਾਲਾ
ਭਾਰੀ ਗਿਣਤੀ ਦੇ ਵਿੱਚ ਹੋਇਆ ਉਥੇ ਕੱਠ ਸੀ
ਪਾਈ ਜਾ ਵੰਗਾਰ ਜਦੋਂ ਸਿਰਾਂ ਵਾਲ਼ੀ ਪਾਤਸ਼ਾਹ ਨੇ
ਡਰਦੇ ਬਚਾ ਕੇ ਜਾਨ ਕਈ ਗਏ ਉਥੋਂ ਨੱਠ ਸੀ
ਉਠੇ ਦਇਆ ਰਾਮ ,ਉਠ , ਗਲ਼ ਵਿੱਚ ਪੱਲਾ ਪਾਕੇ
ਦਸਮ ਪਿਤਾ ਦੇ ਅੱਗੇ ਅਰਜ਼ ਗੁਜ਼ਾਰਦੇ
ਆਪਣਾ ਸਰੀਰ ਅਸੀਂ ,ਤੇਰੇ ਅੱਗੇ ਸੌਂਪ ਦਿੱਤਾ
ਮਰਜ਼ੀ ਹੈ ਤੇਰੀ ਹੁਣ ਰੱਖ ਭਾਵੇਂ ਮਾਰ ਦੇ
ਲੈਕੇ ਦਇਆ ਰਾਮ ਤਾਂਈ , ਗਏ ਗੁਰੂ ਤੰਬੂ ਵਿੱਚ
ਜ਼ੋਰਦਾਰ ਹੋਇਆ ਤਲਵਾਰ ਦਾ ਖੜਾਕ ਸੀ
ਲਗਿਆ ਜਿਉਂ ਧੜ ਤੋਂ ਸਿਰ ਵੱਖ ਕਰ ਦਿੱਤਾ
ਬਿੱਟ ਬਿੱਟ ਰਹੇ ਸਭ ਤੰਬੂ ਵਲ ਝਾਕ ਸੀ
ਰੱਤ ਨਾਲ ਰੱਤ ਹੋਈ ਲੈਕੇ ਚੰਡੀ ਹੱਥ ਵਿੱਚ
ਆ ਗਏ ਸੀ ਫੇਰ ਗੁਰੂ ਤੰਬੂ ਵਿਚੋਂ ਬਾਹਰ ਸੀ
ਇਕ ਸਿਰ ਹੋਰ ਲੈਣਾ , ਗੁਰੂ ਜੀ ਨੇ ਮੰਗ ਕੀਤੀ
ਉਠਿਆ ਧਰਮ ਰਾਮ , ਹੁਣ ਇਸ ਵਾਰ ਸੀ
ਦਇਆ ਰਾਮ ਵਾਲੀ ਗੱਲ ਕਰਕੇ ਧਰਮ ਨਾਲ
ਮੁੜ ਗੁਰੂ ਆਣ ਕੇ ਉਸੇ ਥੜੇ ਉੱਤੇ ਚੜੇ ਸੀ
ਤੀਜਾ ਸਿਰ ਮੰਗਿਆ ਸੀ ਜਦੋਂ ਸੱਚੇ ਪਾਤਸ਼ਾਹ ਨੇ
ਹਿੰਮਤ ਰਾਏ ਜੀ ਉਦੋਂ ਅੱਗੇ ਆਣ ਖੜੇ ਸੀ
ਚੌਥੀ ਵਾਰ ਮੰਗ ਉੱਤੇ ਮੋਹਕਮ ਚੰਦ ਜੀ ਨੇ
ਆਖਿਆ ਕੇ ” ਸਿਰ ਮੇਰਾ ਕਰੋ ਪਰਵਾਨ ਜੀ ”
ਦਇਆ ,ਧਰਮ ,ਹਿੰਮਤ , ਮੋਹਕਮ ਦੇ ਪਿੱਛੇ ਪਿੱਛੇ
ਆ ਗਏ ” ਸਾਹਿਬ ” ਆਪ ਹੋਕੇ ਮਿਹਰਬਾਨ ਜੀ
ਪੰਜਾਂ ਨੂੰ ਖਿਤਾਬ ਦੇਕੇ ਗੁਰੂ ਜੀ ਪਿਆਰਿਆਂ ਦਾ
ਮੇਟ ਜਾਤ – ਪਾਤ ਨਾਮ ਪਿੱਛੇ ” ਸਿੰਘ ” ਲਾ ਦਿੱਤਾ
ਜ਼ਬਰ ਜ਼ੁਲਮ ਅੱਗੇ , ਝੁੱਕਿਆ ਨਾ ਝੁੱਕਣਾ ਹੈ
“ਮੰਗਲ਼ੀ ਦੇ ਸੋਨੂੰ ” ਐਸਾ ਖ਼ਾਲਸਾ ਸਜ਼ਾ ਦਿੱਤਾ ।
ਸੋਨੂੰ ਮੰਗਲ਼ੀ

Loading views...