Sub Categories

ਨਾ ਉਹ ਹੱਡ ਤੋੜਦੈ ਤੇ ਨਾਹੀ ਨਾੜ ਤੋੜਦਾ ਏ
ਬਾਬਾ ਨਾਨਕ ਤਾਂ ਹੰਕਾਰੀਆਂ ਦੇ ਹੰਕਾਰ ਤੋੜਦਾ ਏ

Loading views...



ਕੀ ਤੁਹਾਨੂੰ ਪਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇਂ
ਆਪਣਾ ਪਰਿਵਾਰ ਇਕ ਹਫਤੇ ਵਿੱਚ ਇਸ ਦੇਸ਼ ਕੌਮ ਤੋਂ
ਨੋਛਾਵਰ ਕਰ ਦਿੱਤਾ ਸੀ ਉਹ ਸ਼ਹੀਦੀ ਹਫਤੇ ਆਉਣ ਵਾਲੇ ਹੈਂ 🙏
ਆਪਣਾ ਫਰਜ ਸਮਝਦੇ ਹੋਏ ਵਾਹਿਗੁਰੂ ਜੀ ਬੋਲਕੇ ਸ਼ੇਅਰ ਕਰਦੋ ਜੀ ਵਾਹਿਗੁਰੂ ਜੀ

Loading views...

ਮਜਾਕ ਬਣਾ ਦੇਣਾ ਲੋਕਾਂ ਨੇ
ਅਧ੍- ਵਿੱਚ ਕਾਰ ਨਾ ਛੱਡੀ ਮਾਲਕਾ 🙏🏻

Loading views...

ਕੋਈ ਵਿਰਲਾ ਹੀ ਹਊ ਉਹ ਇਨਸਾਨ
ਜਿਸਨੇ ਉਹਦੀ ਰਜ਼ਾ ਵਿੱਚ ਰਹਿ ਕੇ ਮੌਜ ਮਾਣੀ ਹੈ
ਨਹੀਂ ਤਾਂ ਇੱਥੇ ਮੈਂ ਮੈਂ ਕਰਦੀ ਦੁਨੀਆ ਇੱਕ ਦਿਨ
ਮੈਂ ਵਿੱਚ ਹੀ ਬਹਿ ਜਾਣੀ ਹੈ
ਵਾਹਿਗੁਰੂ ਜੀ

Loading views...


ਸੰਤ ਮਸਕੀਨ ਜੀ ਵਿਚਾਰ – ਇਸ ਤਰ੍ਹਾਂ ਸਾਰਾ ਸੰਸਾਰ ਹੀ ਮਿੱਤਰ ਬਣ ਜਾਂਦਾ ਹੈ।
ਇਕ ਪੱਛਮੀ ਵਿਦਵਾਨ ਦਾ ਕਹਿਣਾ ਹੈ, “ਮਿੱਤਰਾਂ ਵਿਚ ਜੀਉਣਾ ਸਵਰਗ ਵਿਚ ਜੀਉਣਾ ਹੈ, ਅਤੇ ਦੁਸ਼ਮਨਾਂ ਵਿਚ ਜੀਉਣਾ ਨਰਕ ਵਿਚ ਜੀਉਣਾ ਹੈ।”
ਉਸਨੇ ਇਹ ਸੀਮਤ ਜਿਹੇ ਬੋਲ ਆਖੇ ਹਨ।
ਗੁਰਮਤਿ ਕਹਿੰਦੀ ਹੈ,”ਸਾਰੇ ਸੰਸਾਰ ਨੂੰ ਸੱਜਣ ਬਣਾ ਲੈ।”
ਕਿਸ ਤਰ੍ਹਾਂ ਬਣਾਈਏ ਸਾਰੇ ਸੰਸਾਰ ਨੂੰ ਸੱਜਣ ?
ਪੂਰੇ ਦਾ ਪੂਰਾ ਸੱਜਣ ਤਾਂ ਕਈ ਦਫ਼ਾ ਆਪਣਾ ਪਰਿਵਾਰ ਵੀ ਨਹੀਂ ਬਣਦਾ, ਪੜੋਸੀ ਵੀ ਨਹੀਂ ਬਣਦੇ। ਸਾਰੇ ਸੰਸਾਰ ਨੂੰ ਸੱਜਣ ਬਣਾਈਏ, ਸੀਮਤ ਜਿਹੀ ਜ਼ਿੰਦਗੀ ਤੇ ਅੈਨਾ ਵੱਡਾ ਸੰਸਾਰ, ਕਿਸ ਤਰ੍ਹਾਂ ਮਿੱਤਰ ਬਣਾਈਏ?
ਗੁਰੂ ਸਾਹਿਬ ਸਾਨੂੰ ਜੁਗਤੀ ਦੱਸਦੇ ਹਨ :-
ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ॥
ਅੰਗ ੯੫੭
ਜੇ ਤੂੰ ਕਿਧਰੇ ਇਕ ਨੂੰ ਸੱਜਣ ਬਣਾ ਲਵੇਂ ਤਾਂ ਸਾਰੇ ਸੰਸਾਰ ਦੇ ਮਨੁੱਖ ਤੇਰੇ ਸੱਜਣ ਹੀ ਹੋਣਗੇ। ਇਕ ਪ੍ਰਮਾਤਮਾ ਸੱਜਣ ਬਣ ਗਿਆ, ਤਾਂ ਸਾਰੇ ਹੀ ਸੱਜਣ ਬਣ ਗਏ। ਸਭ ਜਗ੍ਹਾ ਸੱਜਣ ਹੀ ਸੱਜਣ ਮਿਲਣਗੇ ਤੇ ਜੇ ਤੂੰ ਇਕ ਨਾਲ ਵੈਰ ਰਖਿਆ ਹੈ, ਪ੍ਰਮਾਤਮਾ ਨੂੰ ਮਿੱਤਰ ਨਹੀਂ ਬਣਾਇਆ ਤਾਂ ਹੁਣ ਤੂੰ ਕਿਧਰੇ ਵੀ ਚਲਾ ਜਾ, ਵੈਰੀਆਂ ਦੇ ਹੀ ਦਰਸ਼ਨ ਹੋਣਗੇ। ਦੁਸ਼ਮਨ ਹੀ ਦੁਸ਼ਮਨ ਮਿਲਣਗੇ। ਅੈਸੇ ਲੋਗ ਮਿਲਦੇ ਹਨ ਜਿਹੜੇ ਕਹਿੰਦੇ ਹਨ ਕਿ ਗਲੀਆਂ ਦੇ ਕੱਖ ਵੀ ਮੇਰੇ ਵੈਰੀ ਹਨ। ਸੋ ਇਕ ਗੱਲ ਸਪੱਸ਼ਟ ਹੋ ਗਈ ਕਿ ਇਸਨੇ ਅਜੇ ਪ੍ਰਮਾਤਮਾ ਨੂੰ ਸੱਜਣ ਨਹੀਂ ਬਣਾਇਆ ਤੇ ਜਿਹੜੇ ਪ੍ਰਮਾਤਮਾ ਨੂੰ ਸੱਜਣ ਬਣਾ ਲੈਂਦੇ ਹਨ, ਉਨ੍ਹਾਂ ਦੀ ਮਨੋ ਬਿਰਤੀ ਫਿਰ ਇਹ ਹੋ ਜਾਂਦੀ ਹੈ :-
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ॥
ਅੰਗ ੬੭੧
ਤਾਂ ਪ੍ਰਮਾਤਮਾ ਨੂੰ ਸੱਜਣ ਕਿਵੇਂ ਬਣਾਈਏ ?
ਪ੍ਰਮਾਤਮਾ ਨੂੰ ਸੱਜਣ ਬਣਾਉਣ ਦਾ ਇਕ ਤਰੀਕਾ ਹੈ, ਉਸ ਨਾਲ ਜੁੜ ਜਾਉ। ਸਾਰੀ ਦੁਨੀਆਂ ਦੇ ਰਹਿਬਰੀ ਪੁਰਸ਼ਾਂ ਨੇ ਪ੍ਰਮਾਤਮਾਂ ਨਾਲ ਜੁੜਨ ਦਾ ਇਕ ਹੀ ਤਰੀਕਾ ਦੱਸਿਆ ਹੈ, ਉਸ ਨੂੰ ਚੇਤੇ ਕਰਨਾ, ਯਾਦ ਕਰਨਾ, ਉਸ ਦਾ ਸਿਮਰਨ ਕਰਨਾ, ਜਪੁ ਕਰਨਾ, ਪ੍ਰਭੂ ਦੇ ਗੁਣ ਗਾਉਣੇ।ਪਰਮਾਤਮਾ ਦੇ ਗੁਣ ਗਾਉਂਦਿਆਂ-ਗਾਉਂਦਿਆਂ ਅੈਸੇ ਮਨੁੱਖ ਦਾ ਸਾਰੇ ਸੰਸਾਰ ਨਾਲ ਭਾਈਚਾਰਾ ਹੋ ਜਾਂਦਾ ਹੈ ਅਤੇ ਸਵਰਗ ਦਾ ਜਨਮ ਹੋ ਜਾਂਦਾ ਹੈ। ਹਰੇਕ ਵਿਚ ਗੁਣ ਦਿਖਾਈ ਦੇਣ ਲੱਗ ਪੈਂਦੇ ਹਨ, ਸਾਰੇ ਪਿਆਰੇ ਲੱਗਣ ਲੱਗ ਪੈਂਦੇ ਹਨ। ਇਹ ਠੀਕ ਹੈ ਕਿ ਹਰ ਮਨੁੱਖ ਕੋਲ ਕੁਝ ਗੁਣ ਅੌਗੁਣ ਹੁੰਦੇ ਹਨ। ਪ੍ਰਭੂ ਨੂੰ ਸੱਜਣ ਬਣਾ ਲੈਣ ਨਾਲ, ਉਸ ਦੇ ਗੁਣ ਗਾਉਣ ਨਾਲ ਮਨੁੱਖ ਨੂੰ ਫਿਰ ਹਰ ਇਕ ਵਿਚ ਗੁਣ ਹੀ ਦਿਖਾਈ ਦਿੰਦੇ ਹਨ, ਅੌਗੁਣ ਨਹੀਂ। ਅਜਿਹੇ ਮਨੁੱਖ ਨੂੰ ਫਿਰ ਔਗੁਣ ਆਪਣੇ ਵਿਚ ਦਿਖਾਈ ਦਿੰਦੇ ਹਨ :-
ਹਮ ਨਹੀ ਚੰਗੇ ਬੁਰਾ ਨਹੀ ਕੋਇ॥
ਅੰਗ ੭੨੮
ਇਸ ਤਰ੍ਹਾਂ ਸਾਰਾ ਸੰਸਾਰ ਹੀ ਮਿੱਤਰ ਬਣ ਜਾਂਦਾ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ

Loading views...

ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥

ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ ॥

ਤਿਉ ਹਰਿ ਜਨੁ ਹਰਿ ਹਰਿ ਜਪੁ ਕਰੇ ਹਰਿ ਅੰਤਿ ਛਡਾਇ ॥

Loading views...


ਨਿੱਕੀਆਂ ਜਿੰਦਾ ਵੱਡਾ ਸਾਕਾ…..
ਅੱਜ ਸਾਹਿਬਜਾਦਾ ਜ਼ੋਰਾਵਰ ਸਿੰਘ ਜੀ
ਦਾ ਜਨਮ ਦਿਵਸ ਹੈ ਜੀ।
ਸਮੂਹ ਸਾਧ ਸੰਗਤਾਂ ਨੂੰ ਵਧਾਈਆਂ।

Loading views...


ਇਕ ਤੇ ਬੁਰਜ਼ ਠੰਡਾ
ਦੂਜਾ ਪਾਣੀ ਸਰਸਾ ਦਾ
ਸੋਚ ਕੇ ਕਵੀਸ਼ਰਾਂ ਦੇ ਜੁੜੇ ਦੰਦ ਦੰਦ ਨਾਲ
ਕਦੇ ਮੱਥਾ ਕੰਧ ਨਾਲ ਕਦੇ ਸਰਹਿੰਦ ਨਾਲ
ਜੰਗਲਾਂ ਚ ਪਿਆ ਵੇਖੋ ਪਾਤਸ਼ਾਹ ਅਨੰਦ ਨਾਲ

Loading views...

ਗੁਰਬਾਣੀ ਨਾਲ ਸਾਡਾ ਇੰਨਾ ਪਿਆਰ ਹੋਵੇ,
ਗੁਰਬਾਣੀ ਪੜ੍ਹੀਏ ਵੀ,ਸੁਣੀਏ ਵੀ,
ਵਿਚਾਰੀਏ ਤੇ ਸਭ ਤੋਂ ਵੱਡੀ ਗੱਲ,
ਉਸ ਨੂੰ ਜ਼ਿੰਦਗੀ ਵਿੱਚ ਕਮਾਈਏ ਵੀ।।

Loading views...

ਸਿਰ ਜਾਵੇ ਤਾਂ ਜਾਵੇ
ਮੇਰਾ ਸਿਖੀ ਸਿਦਕ ਨਾ ਜਾਵੇ।

Loading views...


ਨੂਰ ਏ ਇਲਾਹੀ ਸੰਤ ਸਿਪਾਹੀ ਸਰਬੰਸ ਦਾਨੀ
ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ

Loading views...


ਭਾਰਤ ਵਿਚ ਪਹਿਲੀ ਵਾਰ ਤੋਪਖਾਨਾ ਬਾਬਰ ਰਾਹੀਂ ਆਇਆ ਸੀ । ਪਾਨੀਪਤ ਦੇ ਮੈਦਾਨ ਚ ਇਬਰਾਹੀਮ ਲੋਧੀ ਦੀ ਇੱਕ ਲੱਖ ਤੋਂ ਉੱਪਰ ਫੌਜ ਦਾ ਬਾਬਰ ਦੀ ਪੱਚੀ ਹਜਾਰ ਫੌਜ ਨਾਲ ਸਾਹਮਣਾ ਹੋਇਆ । ਦੋਨੋ ਪਾਸਿਆਂ ਦੀਆਂ ਫੌਜਾਂ ਹੀ ਸਿਖਲਾਈ ਪ੍ਰਾਪਤ ਸਨ । ਪਰ ਬਾਬਰ ਦੀ ਪੱਚੀ ਹਜਾਰ ਫੌਜ ਨੇ ਲੋਧੀ ਦੀ ਇੱਕ ਲੱਖ ਫੌਜ ਨੂੰ ਅੱਗੇ ਧਰ ਲਿਆ । ਇਬਰਾਹੀਮ ਲੋਧੀ , ਬਾਬਰ ਨਾਲੋਂ ਕਿਤੇ ਜਿਆਦਾ ਫੌਜ ਹੋਣ ਤੇ ਵੀ ਜੰਗ ਇਸ ਲਈ ਹਾਰ ਗਿਆ , ਕਿਉਂਕਿ ਉਸ ਪਾਸ ਤੋਪਾਂ ਨਹੀ ਸਨ । ਬਾਬਰ ਦੀਆਂ ਤੋਪਾਂ ਨੇ ਲੋਧੀ ਫੌਜ ਦੀ ਕੋਈ ਵਾਹ ਪੇਸ਼ ਨਹੀ ਜਾਣ ਸੀ ਜਾਣ ਦਿੱਤੀ । ਤੋਪਾਂ ਅੱਗੇ ਤਲਵਾਰਾਂ ਦਾ ਕੀ ਜੋਰ ।
ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਜੁਲਮ ਦਾ ਨਾਸ ਕਰਨ ਲਈ ਥਾਪੜਾ ਦੇ ਕੇ ਪੰਜਾਬ ਨੂੰ ਤੋਰਿਆ । ਰਸਤੇ ਚ ਆਉਂਦਿਆਂ ਬਾਬਾ ਜੀ ਨੇ ਸਿੱਖ ਸੰਗਤ ਦੇ ਨਾਮ ਹੁਕਮਨਾਮੇ ਲਿਖ ਕੇ ਭੇਜੇ । ਜਿੱਥੇ ਜਿੱਥੇ ਸਿੱਖਾਂ ਨੂੰ ਬਾਬਾ ਬੰਦਾ ਸਿੰਘ ਜੀ ਦੇ ਪੰਜਾਬ ਆਉਣ ਦੀ ਖਬਰ ਮਿਲਦੀ ਗਈ , ਉਹ ਸਭ ਕੰਮ ਧੰਦੇ ਛੱਡ ਕੇ, ਜੋ ਵੀ ਹੱਥ ਚ ਹਥਿਆਰ ਆਇਆ, ਲੈ ਕੇ ਬਾਬਾ ਜੀ ਦੀ ਫੌਜ ਚ ਸ਼ਾਮਿਲ ਹੋਣ ਲਈ ਚੱਲ ਪਏ । ਹੁਣ ਅੱਗੇ ਮੁਕਾਬਲਾ ਵਜੀਰ ਖਾਨ ਨਾਲ ਹੋਣਾ ਹੈ । ਬਾਬਾ ਬੰਦਾ ਸਿੰਘ ਜੀ ਪਾਸ ਨਾ ਤਾਂ ਤੋਪਾਂ ਹਨ ਤੇ ਨਾ ਹੀ ਉਸਦੀ ਫੌਜ ਨੇ ਕਿਸੇ ਕਿਸਮ ਦੀ ਕੋਈ ਸਿਖਲਾਈ ਲਈ ਹੈ । ਹਥਿਆਰ ਵੀ, ਡਾਂਗਾਂ , ਬਰਛੇ, ਕੁਹਾੜੀਆਂ ਤੇ ਤਲਵਾਰਾਂ ਨੇ । ਘੋੜਸਵਾਰਾਂ ਦੀ ਗਿਣਤੀ ਵੀ ਮਸਾਂ ਦਰਜਨ ਦੇ ਕਰੀਬ ਹੈ । ਦੂਜੇ ਪਾਸੇ ਵਜੀਰ ਖਾਨ ਕੋਲ ਤੋਪਖਾਨਾ ਹੈ , ਬਾਬਾ ਬੰਦਾ ਸਿੰਘ ਜੀ ਦੀ ਫੌਜ ਨਾਲੋਂ ਦੁੱਗਣੀ ਸਿਖਲਾਈ ਪ੍ਰਾਪਤ ਫੌਜ ਹੈ । ਪਰ ਜੰਗ ਦਾ ਨਤੀਜਾ ਉਲਟ ਨਿਕਲਿਆ । ਡਾਂਗਾ, ਬਰਛਿਆਂ ਵਾਲਿਆਂ ਨੇ ਤੋਪਾਂ ਆਲੇ ਮੂਹਰੇ ਧਰ ਲਏ । ਵਜੀਰ ਖਾਨ ਦੀ ਸਿਖਲਾਈ ਪ੍ਰਾਪਤ ਸੈਨਾ , ਖਾਲਸਾ ਫੌਜ ਮੂਹਰੇ ਇਸ ਤਰਾਂ ਉੱਡੀ ਜਿਵੇਂ ਹਨੇਰੀ ਵਿਚ ਸੁੱਕੇ ਪੱਤੇ । ਹੋਰ ਕਰਾਮਾਤ ਕਿਸਨੂੰ ਕਹਿੰਦੇ ਨੇ !
ਕੈਵੀ ਸਿੰਘ ਕਲੇਰ

Loading views...

ਮਨਮੁਖਿ ਹਰ ਸਮੇਂ ਗਲਤ ਢੰਗ ਨਾਲ
ਕਮਾਈ ਇਕੱਠੀ ਕਰਨ ਦੀ ਤਾਕ ਵਿੱਚ ਰਹਿੰਦਾ ਹੈ
ਪਰ ਗੁਰਮੁਖਿ ਦਸਾਂ ਨਹੁੰਆਂ ਦੀ
ਕਿਰਤ ਵਿੱਚ ਵਿਸ਼ਵਾਸ਼ ਰੱਖਦਾ ਹੈ।।
ਸਾਰੇ ਗਾਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

Loading views...


ਬਾਣੀ ਗੁਰੂ ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤੁ ਸਾਰੇ ॥

Loading views...

ਕੀ ਤੁਹਾਨੂੰ ਪਤਾ ਹੈ ?
20 ਤੋਂ 27 ਦਸੰਬਰ 1704 ਈ: ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਮਹਾਰਾਜ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਸੀ।
ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਜੰਗ ਵਿੱਚ ਗਰੀਬਾਂ,
ਮਜ਼ਲੂਮਾਂ, ਨਿਮਾਣੇ ਅਤੇ ਨਿਤਾਣੇ ਲੋਕਾਂ ਦੀ ਖਾਤਿਰ
ਸ਼ਹੀਦ ਹੋਏ ਅਤੇ ਛੋਟੇ ਸਾਹਿਬਜ਼ਾਦੇ
ਸੂਬਾ ਸਰਹਿੰਦ ਨੇ ਨੀਹਾਂ ਵਿੱਚ
ਚਿਣ ਕੇ ਸ਼ਹੀਦ ਕਰ
ਦਿੱਤੇ ਸਨ।
ਸੋ ਉਪ੍ਰੋਕਤ ਸ਼ਹੀਦੀ ਹਫਤਾ ਮਾਨਵਤਾ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ।
ਅਸੀਂ ਸਾਰੇ, ਸਰਬੰਸਦਾਨੀ ਦਸਮੇਸ਼ ਪਿਤਾ ਦੇ ਕਰਜ਼ਦਾਰ ਹਾਂ।
ਕੀ ਸਾਨੂੰ ਇਸ ਗੱਲ ਦਾ ਅਹਿਸਾਸ ਹੈ?
ਜੇ ਹੈ ਤਾਂ ਆਉ “ਖਰਚੇ ਤੇ ਖੇਚਲ ਤੋਂ ਬਿਨਾਂ ਇਹ ਸ਼ਹੀਦੀ ਹਫਤਾ ਮਨਾਈਏ ਅਤੇ
‘ਇਹ ਪ੍ਰਣ ਕਰੀਏ !
* ਇਸ ਹਫਤੇ ਦੌਰਾਨ ਆਪਣੇ ਘਰਾਂ ਵਿੱਚ ਕੋਈ ਐਸਾ ਕੰਮ, ਜਿਸ ਵਿੱਚ ਨੱਚਣਾ, ਟੱਪਣਾ, ਗਾਉਣਾ,ਵਜਾਉਣਾ, ਦੀਪਮਾਲਾ ਅਤੇ ਨਸ਼ਿਆਂ ਦੀ ਵਰਤੋਂ ਵਾਲਾ ਕੋਈ ਸਮਾਗਮ ਨਾ ਕਰੀਏ। ਕਿਉਂ ਕਿ ਚੰਚਲਤਾ “ਸ਼ਹੀਦੀ ਪ੍ਰਤੀ ਅਹਿਸਾਸ ਪੈਦਾ ਨਹੀਂ ਹੋਣ
ਦਿੰਦੀ।
* ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ 25, 26 ਅਤੇ 27 ਦਸੰਬਰ ਦੀਆਂ“ਸ਼ਹੀਦੀ ਰਾਤਾਂ ਨੂੰ ਸੌਣ ਲਈ ਆਪਣੇ
ਬਿਸਤਰੇ ਧਰਤੀ ਉੱਤੇ ਵਿਛਾਕੇ ਠੰਡੇ ਬੁਰਜ ਵਾਲੇ ਵਾਤਾਵਰਣ ਨੂੰ ਮਹਿਸੂਸ ਕਰੀਏ।
*26 ਦਸੰਬਰ (13 ਪੋਹ) ਸ਼ਹੀਦੀ ਵਾਲੇ ਦਿਨ ਸਮਾਂ ਸਵੇਰੇ 10:00 ਤੋਂ 11:15 ਤੱਕ ਅਸੀਂ ਸਾਰੇ ਕੰਮ ਕਾਜ ਛੱਡਕੇ
ਸ਼ਾਹਿਬਜ਼ਾਦਿਆਂ ਦੀ ਯਾਦ ਵਿੱਚ ਜਿਥੇ ਵੀ ਹਾਂ, ਜਾਂ ਨੇੜੇ ਗੁਰਦੁਆਰਾ ਸਾਹਿਬ ਵਿੱਚ ਇਕੱਤਰ ਹੋ ਕੇ ਗੁਰਬਾਣੀ
ਪਾਠ ਅਤੇ ਵਾਹਿਗੁਰੂ ਸਿਮਰਨ ਕਰੀਏ॥
ਨੋਟ:- ਹਰਖ, ਸੋਗ, ਖੁਸ਼ੀ, ਗਮੀ, ਅਫਸੋਸ, ਚੜ੍ਹਦੀ ਜਾਂ ਢਹਿੰਦੀ ਕਲਾ ਨਾਲ ਉਪ੍ਰੋਕਤ ਅਪੀਲ ਦਾ ਕੋਈ ਸਬੰਧ
ਨਹੀਂ, ਸਗੋਂ ਚੰਚਲਤਾਈ ਛੱਡ, ਗੰਭੀਰਤਾ ਨਾਲ ਵਿਰਸੇ ਪ੍ਰਤੀ ਸੁਚੇਤ ਹੋਣਾ ਹਰ ਸਿੱਖ ਦਾ ਫਰਜ਼ ਹੈ।
ਅਪੀਲ:-ਘੱਟੋ ਘੱਟ ਹੋਰ 10 ਵਿਅਕਤੀਆਂ ਨੂੰ ਇਹ ਪ੍ਰਣ ਕਰਨ ਦੀ ਪ੍ਰੇਰਣਾ ਕਰੋ ਜੀ।

Loading views...

ਮੈਂ ਇੰਗਲੈਂਡ ਦੇ ਇਕ ਗੁਰਦੁਆਰਾ ਸਾਹਿਬ ਵਿਚ ਕੁਝ ਦਿਨਾਂ ਤੋਂ ਕਰਮ ਫ਼ਿਲਾਸਫ਼ੀ ‘ਤੇ ਵਿਚਾਰਾਂ ਸੰਗਤਾਂ ਸਾਹਮਣੇ ਰੱਖ ਰਿਹਾ ਸੀ।ਅਗਲੇ ਦਿਨ ਸਵੇਰੇ-ਸਵੇਰੇ ਕੁਝ ਨੌਜੁਆਨ ਮੇਰੇ ਕਮਰੇ ਵਿਚ ਆਏ।ਉਨਾਂ ਦੇ ਨਾਲ ਇਕ ਕੁਝ ਦਿਨਾਂ ਦਾ ਅਪੰਗ ਬੱਚਾ ਵੀ ਸੀ।ਉਹ ਆ ਕੇ ਬੋਲਣ ਲੱਗ ਪਏ-
“ਤੁਹਾਡੀ ਕਰਮ ਫ਼ਿਲਾਸਫ਼ੀ ਗਲਤ ਹੈ,ਝੂਠੀ ਹੈ।ਤੁਸੀਂ ਇਤਨੇ ਦਿਨਾਂ ਤੋਂ ਆਪਣਾ ਅਤੇ ਸੰਗਤਾਂ ਦਾ ਵਕਤ ਬਰਬਾਦ ਕਰ ਰਹੇ ਹੋ।ਦੱਸੋ,ਇਸ ਬੱਚੇ ਨੇ ਕੀ ਗਲਤ ਕਰਮ ਕੀਤਾ ਹੈ,ਜੋ ਜਨਮ ਤੋਂ ਹੀ ਅਪਾਹਜ ਹੈ।ਸਾਰੀ ਜ਼ਿੰਦਗੀ ਇਹ ਆਪ ਵੀ ਦੁਖੀ ਰਹੇਗਾ,ਸਾਨੂੰ ਵੀ ਦੁਖੀ ਕਰੇਗਾ।”
ਉਹ ਬਹੁਤ ਗੁੱਸੇ ਵਿਚ ਬੋਲੀ ਜਾ ਰਹੇ ਸਨ।ਦਰਅਸਲ ਉਹ ਬੱਚੇ ਦੇ ਦੁੱਖ ਕਰਕੇ ਆਪੇ ਤੋਂ ਬਾਹਰ ਸਨ।ਮੈਂ ਉਨਾਂ ਨੂੰ ਸ਼ਾਂਤ ਕੀਤਾ ਤੇ ਕਿਹਾ-
“ਮੈਂਨੂੰ ਵੀ ਕੁਝ ਬੋਲਣ ਦਾ ਮੌਕ ਦਿਉ।”
ਮੈਂ ਉਨਾਂ ਨੂੰ ਕਿਹਾ-
“ਕਰਮ ਇਕ ਬੀਜ ਹੈ ਅਤੇ ਇਸ ਬੀਜ ਨੂੰ ਦੁੱਖ ਸੁੱਖ ਦੇ ਫਲ ਲੱਗਦੇ ਹਨ।ਕਈ ਵਾਰ ਮਨੁੱਖ ਕਹਿ ਦਿੰਦਾ ਹੈ ਕਿ ਮੈਨੂੰ ਇਤਨਾ ਦੁੱਖ ਆ ਗਿਆ ਹੈ,ਮੈਂ ਤਾਂ ਕੋਈ ਬੁਰਾ ਕੰਮ,ਗ਼ਲਤ ਕਰਮ ਨਹੀਂ ਕੀਤਾ,ਮੈਂ ਕਿਸੇ ਦਾ ਬੁਰਾ ਨਹੀਂ ਸੋਚਿਆ,ਫਿਰ ਮੈਨੂੰ ਇਤਨਾ ਦੁੱਖ ਕਿਉਂ ਆ ਗਿਆ।ਦਰਅਸਲ ਬੀਜ ਬੀਜਨ ਤੋਂ ਲੈ ਕੇ ਫਲ ਤੱਕ ਅਪੜਨ ਲਈ ਸਮੇਂ ਦਾ ਗੈਪ ਹੈ,ਅੰਤਰਾਲ ਹੈ।ਧਰਤੀ ਵਿਚ ਬੀਜ ਮੈਂ ਅੱਜ ਬੀਜਿਆ ਹੈ,ਫਲ ਤਾਂ ਅੱਜ ਕੋਈ ਨਹੀਂ,ਕੁਝ ਵਕਤ ਲੱਗੇਗਾ,ਸਮਾਂ ਲੱਗੇਗਾ।ਕੋਈ ਬੀਜ ਬੀਜਣ ਤੋਂ ਬਾਅਦ ਫਲ ਛੇ ਮਹੀਨੇ ਵਿਚ ਦਿੰਦਾ ਹੈ,ਕਈ ਸਾਲ ਬਾਅਦ,ਕੋਈ ਦੋ ਸਾਲ,ਕਈ ਪੰਜ ਸਾਲ ਬਾਅਦ,ਇਥੋਂ ਤੱਕ ਕਿ ਇਮਲੀ ਦਾ ਬੂਟਾ ਪੈਂਤੀ ਸਾਲ ਬਾਅਦ ਫਲ ਦਿੰਦਾ ਹੈ।ਹੂ-ਬ-ਹੂ ਅਸੀਂ ਜੋ ਕਰਮ ਰੂਪੀ ਬੀਜ ਬੀਜਦੇ ਹਾਂ,ਉਸਦਾ ਫਲ ਅੱਜ ਨਹੀਂ ਹੈ।ਸਮੇਂ ਦਾ ਅੰਤਰਾਲ ਹੋਣ ਕਰਕੇ ਸਾਨੂੰ ਇਹ ਯਾਦ ਹੀ ਨਹੀਂ ਹੁੰਦਾ ਕਿ ਇਹ ਬੀਜ ਕਦੋਂ ਬੀਜਿਆ ਸੀ,ਜਿਸ ਨੂੰ ਇਹ ਦੁੱਖ ਦਾ ਫਲ ਲੱਗਿਆ ਹੈ।
ਭਗਤ ਕਬੀਰ ਜੀ ਵੀ ਕਹਿੰਦੇ ਹਨ-
“ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉੁ॥
ਮੈਂ ਕਿਆ ਜਾਨਉੁ ਬਾਬਾ ਰੇ ॥”
{ਅੰਗ ੮੩੦}
ਜੇ ਅਸੀਂ ਅੱਜ ਦੁਖੀ ਹਾਂ ਤਾਂ ਇਹ ਗੱਲ ਪੱਕੀ ਹੈ ਕਿ ਕੋਈ ਕਰਮ ਅਜਿਹਾ ਪਹਿਲਾਂ ਕੀਤਾ ਹੈ,ਜਿਸ ਕਰਕੇ ਅਸੀਂ ਅੱਜ ਦੁਖੀ ਹਾਂ ਅਤੇ ਜੇ ਅਸੀਂ ਅੱਜ ਸੁਖੀ ਹਾਂ ਤਾਂ ਕੋਈ ਕਰਮ ਅਜਿਹੇ ਕੀਤੇ ਹਨ,ਜਿਸਨੂੰ ਇਹ ਫਲ ਲੱਗੇ ਹਨ।
ਮੈਂ ਉਨਾਂ ਨੂੰ ਸਮਝਾਇਆ-
“ਮਨੁੱਖ ਜੀਵਨ ਵਿਚ ਕਰਮ ਰੋਜ਼-ਰੋਜ਼ ਕਰਦਾ ਹੈ,ਪਰ ਮਨੁੱਖ ਦੀ ਉਮਰ ਰੋਜ਼-ਰੋਜ਼ ਘਟਦੀ ਜਾ ਰਹੀ ਹੈ।ਇਕ ਦਿਨ ਮਨੁੱਖ ਦੀ ਮੌਤ ਹੋ ਜਾਂਦੀ ਹੈ,ਪਰ ਜੋ ਅਸੀਂ ਕਰਮ ਅਖ਼ੀਰ ਤੱਕ ਬੀਜਦੇ ਰਹੇ ਹਾਂ,ਉਨਾਂ ਦਾ ਫਲ ਅਸੀਂ ਉਸ ਜੀਵਨ ਵਿਚ ਨਹੀਂ ਖਾ ਸਕੇ।ਉਹ ਫਿਰ ਅਗਲੇ ਜਨਮ ਵਿਚ ਖਾਣ ਨੂੰ ਮਿਲਦੇ ਹਨ।
ਮੈਂ ਉਨਾਂ ਨੂੰ ਕਿਹਾ-
“ਇਹ ਜੋ ਬੱਚਾ ਹੈ,ਜੋ ਅਪੰਗ ਹੀ ਪੈਦਾ ਹੋਇਆ ਹੈ,ਇਹ ਕੋਈ ਪਿਛਲੇ ਜਨਮ ਦਾ ਬੋਇਆ ਹੋਇਆ ਬੀਜ ਹੈ,ਜੋ ਇਸਦੀ ਇਹ ਹਾਲਤ ਹੈ,ਤੇ ਕੋਈ ਤੁਹਾਡੇ ਵੀ ਕਰਮ ਅੈਸੇ ਹੋਣਗੇ ਜਿਸ ਕਰਕੇ ਇਸ ਦੇ ਸੰਬੰਧ ਤੁਹਾਡੇ ਨਾਲ ਜੁੜੇ ਹਨ।”
ਸੋ ਇਹ ਇਕ ਨਿਯਮ ਹੈ ਕਿ ਜੋ ਦੁੱਖ ਹੈ,ਤਾਂ ਕਰਮ ਮਾੜੇ ਕੀਤੇ ਹਨ,ਜੇ ਸੁੱਖ ਹੈ ਤਾਂ ਕਰਮ ਕੁਝ ਚੰਗੇ ਕੀਤੇ ਹਨ।ਇਸ ਵਾਸਤੇ ਕਿਸੇ ਦੂਜੇ ਤੀਜੇ ਨੂੰ ਗੁਰਬਾਣੀ ਅਨੁਸਾਰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥”
{ਅੰਗ ੪੩੩}
( ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ )

Loading views...