Sub Categories

ਬੈਲ ਜਿਨ੍ਹਾਂ ਮਰਜੀ ਅੜੀਅਲ ਹੋਵੇ
ਕਿਸਾਨ ਆਪਣੇ ਖੇਤ ਜੁਤਵਾ ਹੀ ਲੈਂਦਾ ਹੈ

Loading views...



ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ……
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!

Loading views...

ਬੇ-ਗੈਰਤਾਂ ਬੇ-ਕਦਰਾਂ ਨੇ
ਨਾਂ ਕਦਰ ਏਸਦੀ ਪਾਈ
ਮਾਂ ਬੋਲੀ ਨੂੰ ਕਰਕੇ ਨੰਗਿਆਂ
ਲੱਗ ਪਏ ਕਰਨ ਕਮਾਈ ।

Loading views...

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।।
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ।।

Loading views...


ਨਾ ਉਹ ਹੱਡ ਤੋੜਦੈ ਤੇ ਨਾਹੀ ਨਾੜ ਤੋੜਦਾ ਏ
ਬਾਬਾ ਨਾਨਕ ਤਾਂ ਹੰਕਾਰੀਆਂ ਦੇ ਹੰਕਾਰ ਤੋੜਦਾ ਏ

Loading views...

ਜਿਸਦੇ ਕੋਲੇ ਹੈ ਪੂੰਜੀ ਸ਼ਬਦਾਂ ਦੀ,
ਉਹ ਨਾ ਹਰਗਿਜ਼ ਗਰੀਬ ਹੁੰਦਾ ਏ।

Loading views...


ਕੌਣ ਕਿਸਦਾ ਰਕੀਬ ਹੁੰਦਾ ਏ,
ਆਪੋ-ਅਪਣਾ ਨਸੀਬ ਹੁੰਦਾ ਏ।

Loading views...


ਲੁੱਟ ਲੈਂਦੇ ਨੇ ਉਹ ਜਿਹਨਾਂ ਤੇ ਸ਼ੱਕ ਵੀ ਨਾ ਹੋਵੇ
ਦਿਲ ਤੇ ਲੱਗ ਹੀ ਜਾਂਦੀ ਗੱਲ ਭਾਵੇ ਕੱਖ ਵੀ ਨਾ ਹੋਵੇ

Loading views...

ਸਬਰ, ਸੰਤੋਖ ਤੇ ਸਕੂਨ
ਤਿੰਨੇ ਬਖਸ਼ੀ ਮਾਲਕਾ

Loading views...

ਹੋਵੇ ਮੈਥੋਂ ਉਹ ਭਾਵੇਂ ਦੂਰ ਕਿਤੇ,
ਮੇਰੇ ਦਿਲ ਦੇ ਕਰੀਬ ਹੁੰਦਾ ਏ ।

Loading views...


ਇੱਕ ਪਿੰਡ ਵਿੱਚੋਂ ਤਿੰਨ ਮੱਝਾਂ ਚੋਰੀ
ਹੋ ਗਈਆਂ, ਓਹ ਕੀ ਸਿਆਣੇ ਕੋਲ
ਗਏ , ਓਹਨੇ ਪਿੰਡ ਵਾਲਿਆਂ ਨੂੰ ਇੱਕ
ਚਾਦਰ ਦਿੱਤੀ ਅਤੇ ਕਿਹਾ ਕਿ ਕਸਮ
ਖੁਆ ਕੇ ਸਾਰੇ ਪਿੰਡ ਨੂੰ ਚਾਦਰ ਹੇਠੋਂ ਦੀ
ਲੰਘਾਓ, ਜਿਹੜਾ ਚੋਰ ਹੋਵੇਗਾ ਉਹ
ਆਪਣੇ ਆਪ ਮਰ ਜਾਵੇਗਾ , ਉਹਨਾਂ ਇਸ
ਤਰਾਂ ਹੀ ਕੀਤਾ ਪਰ ਮਰਿਆ ਕੋਈ ਵੀ ਨਹੀਂ,
ਕਿਉਂਕਿ ਚੋਰਾਂ ਨੇ ਤਾਂ ਚਾਦਰ ਫੜੀ ਹੋਈ ਸੀ ,
ਇਹੋ ਹਾਲ ਸਾਡੇ ਦੇਸ਼ ਦਾ ਹੈ।
😂😂

Loading views...


ਅਵੇਸਲੇ ਕਰ ਕੇ ਪਿੱਛਿਓਂ ਵਾਰ ਕਰਨਾ ਦਿੱਲੀ ਦੀ ਪੂਰਾਣੀ ਆਦਤ ਏ..
ਦਸਮ ਪਿਤਾ ਨੂੰ ਅਨੰਦਪੁਰ ਸਾਬ ਕਿਲਾ ਛੱਡਣ ਲਈ
ਆਟੇ ਦੀਆਂ ਗਊਆਂ ਭੇਜ ਖਾਦੀਆਂ ਝੂਠੀਆਂ ਕਸਮਾਂ ਅਤੇ
ਦੋ ਜੂਨ ਚੁਰਾਸੀ ਨੂੰ ਇੰਦਰਾ ਵੱਲੋਂ ਦਿੱਤਾ ਸ਼ਾਂਤੀ ਦਾ ਸੰਦੇਸ਼ ਜਰੂਰ ਮਨ ਵਿਚ ਰੱਖੀਏ..
ਕਿਓੰਕੇ ਫੌਜਾਂ ਅੱਗੇ ਵੀ ਕਈ ਵੇਰ ਜਿੱਤ ਕੇ ਅੰਤ ਨੂੰ ਹਰ ਜਾਂਦੀਆਂ ਰਹੀਆਂ ਨੇ!

Loading views...

ਨਾਨਕ ਮੇਰਾ

ਇਹ ਨਾਨਕ ਮੇਰਾ।

ਗ੍ਰੰਥਾਂ ‘ਚ ਵੀ ਹੈ,
ਕੁਰਾਨਾਂ ‘ਚ ਵੀ ਹੈ।
ਮਿੱਟੀ ‘ਚ ਵੀ ਹੈ,
ਅਸਮਾਨਾਂ ‘ਚ ਵੀ ਹੈ।
ਕਬਰਾਂ ‘ਚ ਵੀ ਹੈ,
ਸਮਸਾਨਾਂ ‘ਚ ਵੀ ਹੈ।

ਇਹ ਨਾਨਕ ਮੇਰਾ

ਧੁੱਪਾਂ ‘ਚ ਵੀ ਹੈ,
ਚੁੱਪਾਂ ‘ਚ ਵੀ ਹੈ।
ਰੁੱਖਾਂ ‘ਚ ਵੀ ਹੈ,
ਰੁੱਤਾਂ ‘ਚ ਵੀ ਹੈ।
ਦੁੱਖਾਂ ‘ਚ ਵੀ ਹੈ,
ਸੁੱਖਾਂ ‘ਚ ਵੀ ਹੈ।

ਇਹ ਨਾਨਕ ਮੇਰਾ

ਮੱਕੇ ‘ਚ ਵੀ ਹੈ,
ਪਾਕਿ ‘ਚ ਵੀ ਹੈ।
ਪੇਸ਼ਾਵਰ ‘ਚ ਵੀ ਹੈ,
ਈਰਾਕ ‘ਚ ਵੀ ਹੈ।
ਦਿਨ ‘ਚ ਵੀ ਹੈ,
ਰਾਤ ‘ਚ ਵੀ ਹੈ।

ਇਹ ਨਾਨਕ ਮੇਰਾ

ਪਰਬਤਾਂ ‘ਚ ਵੀ ਹੈ,
ਪਾਣੀਆਂ ‘ਚ ਵੀ ਹੈ।
ਬੇਲਿਆਂ ‘ਚ ਵੀ ਹੈ,
ਟਾਣੀਆਂ ‘ਚ ਵੀ ਹੈ।
ਕਿੱਸਿਆਂ ‘ਚ ਵੀ ਹੈ,
ਕਹਾਣੀਆਂ ‘ਚ ਵੀ ਹੈ।

ਇਹ ਨਾਨਕ ਮੇਰਾ

ਧੁੱਪਾਂ ‘ਚ ਵੀ ਹੈ,
ਛਾਵਾਂ ‘ਚ ਵੀ ਹੈ ।
ਮੰਜਿਲਾਂ ‘ਚ ਵੀ ਹੈ,
ਰਾਹਵਾਂ ‘ਚ ਵੀ ਹੈ।
ਗ਼ਜ਼ਲ਼ਾਂ ‘ਚ ਵੀ ਹੈ,
ਕਵਿਤਾਵਾਂ ‘ਚ ਵੀ ਹੈ।
ਦਲਾਸਿਆਂ ‘ਚ ਵੀ ਹੈ,
ਦੁਆਵਾਂ ‘ਚ ਵੀ ਹੈ।
ਇਹ ਭੈਣਾਂ ‘ਚ ਵੀ ਹੈ,
ਮਾਂਵਾਂ ਚ ਵੀ ਹੈ।

ਇਹ ਨਾਨਕ ਮੇਰਾ

ਇਹ ਸੂਰਜਾਂ ‘ਚ ਵੀ ਹੈ,
ਤਾਰਿਆਂ ,ਚ ਵੀ ਹੈ।
ਇਹਦਾ ਆਸਰਾ ਏ,
ਇਹ ਸਹਾਰਿਆਂ ‘ਚ ਵੀ ਹੈ।
ਮਿੱਠੀਆਂ ਝੀਲਾਂ ‘ਚ ਵੀ ਹੈ,
ਸਮੁੰਦਰਾਂ ਖਾਰਿਆਂ ‘ਚ ਵੀ ਹੈ
ਫੁੱਲਾਂ ਹੌਲਿਆ ‘ਚ ਵੀ ਹੈ,
ਪਰਬਤਾਂ ਭਾਰਿਆਂ ‘ਚ ਏ ਵੀ ਹੈ।

ਇਹ ਨਾਨਕ ਮੇਰਾ
ਪਰਮ ਨਿਮਾਣਾ

Loading views...


ਇੱਕ ਹੰਕਾਰੀ ਦਾ ਅੱਜ ਹੰਕਾਰ ਟੁਟਿਆ
ਅੱਜ ਪਰਜਾ ਅੱਗੇ ਇੱਕ ਰਾਜਾ ਆਣ ਝੁਕਿਆ
ਅੱਜ ਪੁੱਤਰਾਂ ਆਪਾ ਇਕੱਠੇ ਬੈਠ ਰੋਟੀ ਖਾਵਾਂ ਗੇ
ਤੈਨੂੰ ਕੇਹਾ ਸੀ ਪੁੱਤਰਾਂ ਆਪਾ ਹੱਕ ਲੈ ਕੇ ਵਾਪਸ ਆਵਾ ਗੈ
✍️ ਵਰਿੰਦਰ ਸਰਪੰਚ

Loading views...

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ
ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ

Loading views...

ਮੈਂ ਪਹਿਲਾਂ ਸੋਚਦਾ ਹੁੰਦਾ ਸੀ,
ਕਿ “ਪਦਮ ਸ਼੍ਰੀ” ਬਹੁਤ ਵੱਡਾ ਐਵਾਰਡ ਹੁੰਦਾ…
ਪਰ ਜਦੋਂ ਦਾ ਇਹ ਕੰਗਨਾ ਵਰਗੀ ਜਨਾਨੀ ਨੂੰ ਮਿਲਿਆ,
ਏਵੀ ਵਹਿਮ ਦੂਰ ਹੋ ਗਿਆ

Loading views...