Sub Categories

ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕਿ
ਮੋਦੀ ਜਾਂਦਾ ਜਾਂਦਾ ਬਿਜਲੀ ਦੀਆਂ ਤਾਰਾਂ
ਕੱਟ ਗਿਆ , ਤਾਂ ਪੰਜਾਬ ਚ ਏਨੇ ਕੱਟ
ਲੱਗ ਰਹੇ ਆ।
😂😂😂😂😂😂

Loading views...



ਜੇ ਤੂੰ ਉੱਡਦੇ ਪਰਿੰਦੇ ਥੱਲੇ ਤਾਰਦਾ
ਯਾਰ ਵੀ ਸ਼ਿਕਾਰੀ ਅੱਗੋਂ ਪੱਕੇ ਭਾਲ ਦੇ 🏹

Loading views...

ਗੱਲ ਸਿਰਫ਼ ਸਮਝਣ ਦੀ ਹੈ ਮਿੱਤਰਾਂ
ਨਹੀਂ ਚਾਚਾ ਵੀ ਬਾਪੂ ਤੋਂ ਘੱਟ ਨਹੀਂ ਹੁੰਦਾ

Loading views...

ਕਲਗੀਆ ਵਾਲਿਆ ਤੇਰੀਆਂ ਕੁਰਬਾਣੀਆਂ ਦਾ
ਇਹ ਜਗ ਨਹੀਂ ਕਰਜਾ ਉਤਾਰ ਸਕਦਾ
ਆਂਦਰ ਵਾਰਨੀ ਜਿਗਰ ਦੀ ਇੱਕ ਔਖੀ
ਆਂਦਰਾ ਚਾਰ ਨਹੀਂ ਤੇਰੀ ਤਰ੍ਹਾਂ ਵਾਰ ਸਕਦਾ
ਕਲਗੀਆ ਵਾਲਿਆ ਕਰਾ ਕੀ ਸਿਫਤ ਤੇਰੀ
ਕੀ ਕੀ ਕੌਤਕ ਰਚਾ ਗਿਆ ਤੂੰ
ਲਾਲ ਵਾਰਣੇ ਦੀ ਐਸੀ ਤਰਤੀਬ ਸੋਚੀ
ਜੋੜਾ ਜੋੜਾ ਇੱਕ ਬਣਾ ਗਿਆ ਤੂੰ
ਇਕ ਜੋੜਾ ਚਮਕੌਰ ਵਿੱਚ ਵਾਰਨੇ ਲਈ
ਇਕ ਜੋੜਾ ਸਰਹੰਦ ਚਿਣਾ ਗਿਆ ਤੂੰ
ਰੋਸ਼ਨ ਕਰਨ ਲਈ ਭਾਰਤ ਦੇ ਚਾਰ ਕੋਣੇ
ਆਪਣਾ ਚੌਤਰਫਾ ਦੀਵਾਂ ਬੁਝਾ ਗਿਆ ਤੂੰ
ਬਾਜਾਂ ਵਾਲੇ ਨੂੰ ਐਵੇ ਨਹੀਂ ਲੋਕੀ ਯਾਦ ਕਰਦੇ
ਬਾਜਾਂ ਵਾਲੇ ਰੱਬ ਅੱਗੇ ਫਰਿਯਾਦ ਕਰਦੇ
ਮੇਰਾ ਪਿਤਾ ਲੈ ਲੈ ਮੇਰੀ ਮਾਂ ਲੈ ਲੈ
ਭਾਵੇ ਮੇਰੇ ਪੁੱਤ ਲੈ ਲੈ ਭਾਵੇਂ ਮੇਰੀ ਜਾਨ ਲੈ ਲੈ
ਮੇਰੇ ਦੇਸ਼ ਨੂੰ ਤੂੰ ਆਜਾਦ ਕਰਦੇ
ਪੰਥ ਵਸੇ ਮੈਂ ਉਜੜਾ ਮੇਰੇ ਮਨ ਚਾਉ ਘਨੇਰਾ ਜੀ
ਸਾਹਿਬ ਗੁਰੂ ਗੋਬਿੰਦ ਸਿੰਘ ਧੰਨ ਜਿਗਰਾ ਤੇਰਾ ਜੀ ।
ਕਲਗੀਆ ਵਾਲਿਆ ਲਿਖਾ ਕੀ ਸਿਫਤ ਤੇਰੀ
ਕਾਗਜ ਕਲਮ ਤੋ ਤੇਰਾ ਆਕਾਰ ਵੱਡਾ
ਤੇਰੇ ਚੋਜ ਤੇਰੀ ਵਡਿਆਈ ਵੱਡੀ
ਤੇਰੇ ਗੁਣਾ ਦਾ ਚੌਜੀ ਭੰਡਾਰ ਵੱਡਾ
ਧੰਨ ਤੇਰੀ ਕੁਰਬਾਣੀ ਮੇਰੇ ਸਹਿਨਸ਼ਾਹ ਜੀ
ਕੀਤਾ ਸਿਰਾ ਤੂੰ ਵਉਪਾਰ ਵੱਡਾ
ਜੁਗਾ ਜੁਗਾ ਤੱਕ ਨਾ ਲੱਥਣਾ ਖਾਲਸੇ ਤੋ
ਸਿੱਖ ਕੌਮ ਉਤੇ ਤੇਰਾ ਉਧਾਰ ਵੱਡਾ
ਸ਼ਾਨ – ਓ – ਸ਼ੌਕਤ ਉੱਚੀ ਤੇਰੀ ਤਖ਼ਤ ਵੀ ਉੱਚਾ ਕੁੱਲ ਦੁਨੀਆ ਤੋਂ ਤੇਰਾ ਏ ਦਰਬਾਰ ਵੱਡਾ ,
ਦਾਤੇ ਹੋਣਗੇ ਲੱਖ ਇਸ ਦੁਨੀਆਂ ਤੇ ਪਰ ਨਹੀ ਹੋਣਾ ਤੇਰੇ ਜਿਹਾ ਕੋਈ ਦਾਤਾਰ ਵੱਡਾ ,
ਨਾ ਸੀਸ ਝੁਕਾਇਆ ਨਾ ਈਨ ਮੰਨੀ ਕਦੇ ਹੋਣਾ ਤੇਰੇ ਜਿਹਾ ਨਾ ਕੋਈ ਖੁਦ – ਮੁਖਤਾਰ ਵੱਡਾ ,
ਇਨਸਾਨੀਅਤ ਤੇ ਧਰਮ ਨਾ ਬਚਦੇ ਜੱਗ ਤੇ ਜੇ ਨਾ ਬਣਦਾ ਤੂੰ ਆਪ ਮਦਦਗਾਰ ਵੱਡਾ ,
ਤੇਰੀ ਧੰਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ ਕੀਤਾ ਅਨੰਦਪੁਰ ਚ ਸਿਰਾਂ ਦਾ ਵਪਾਰ ਵੱਡਾ,
ਮਾਂ ਵਾਰੀ , ਜੋੜਾ – ਜੋੜਾ ਕਰ ਕੇ ਬੱਚੇ ਵਾਰੇ ਫਿਰ ਪਿਤਾ ਵਾਰ ਕੇ ਕੀਤਾ ਪਰਉਪਕਾਰ ਵੱਡਾ ,
ਸਰਬੰਸ ਲੁਟਾ ਕੇ ਵੀ ਮੁਖੋਂ ਸੀ ਨਾ ਕੀਤੀ ਹੋਣਾ ਕੋਈ ਨਾ ਤੇਰੇ ਜਿਹਾ ਦਿਲਦਾਰ ਵੱਡਾ ,
ਕਈ ਜੁਗਾਂ ਤੱਕ ਨਹੀ ਹੈ ਲੱਥਣਾ ਸਾਥੋਂ ਸਾਰੇ ਜੱਗ ਤੇ ਰਹਿਣਾ ਤੇਰਾ ਉਧਾਰ ਵੱਡਾ ।

Loading views...


ਵਰਦੇ ਮੀਂਹ ਚ ਵੀ ਕੋਈ ਕੋਈ ਹੀ ਬੈਠ ਸਕਦਾ ਬੱਲਿਆ

ਨਾਲੇ ਓਹ ਕਿਹੜਾ ਕਿਸਾਨ ਨੇ

ਦੱਲੇ ਨੇ ਦੱਲੇ

#ਕਿਸਾਨਮਜਦੂਰਏਕਤਾਜਿੰਦਾਬਾਦ

Loading views...

ਆਪਣੇ ਦਿਨ ਕਾਲੇ ਕਰ ਛੱਡੇ
ਮੇਰੇ ਸੁਰਖ ਸਵੇਰੇ ਲਈ
ਇੱਕ ਲੰਮਾ ਯੁੱਧ ਗਰੀਬੀ ਨਾਲ
ਬਾਪੂ ਲੜਿਆ ਮੇਰੇ ਲਈ

Loading views...


ਜਦੋਂ ਰੈਲੀ ਚ ਇੰਤਜ਼ਾਮ ਇੱਕ ਲੱਖ ਲੋਕਾਂ ਦਾ ਕੀਤਾ ਹੋਵੇ
ਅਤੇ ਲੋਕ 1 ਹਜ਼ਾਰ ਵੀ ਨਾ ਪਹੁੰਚਣ , ਤਾਂ ਓਹਨੂੰ
“ਬੇਇਜ਼ਤੀ” ਕਹਿੰਦੇ ਆ , “security lapse” ਨਹੀਂ

Loading views...


ਮੁਹੱਬਤ ਕਰਨ ਵਾਲਾ
ਸਿਰ ਤੇ ਚੁੰਨੀ ਦੇਣ ਵਾਲਾ ਹੁੰਦਾ
ਨਾ ਕਿ
ਲਾਉਂਣ ਵਾਲਾ

Loading views...

ਕੌਣ ਪੁੱਛਦਾ ਹੈ ਪਿੰਜਰੇ ਚ ਬੰਦ ਪੰਛੀਆਂ ਨੂੰ,
ਯਾਦ
ਓਹੀ ਆਉਂਦੇ ਨੇ ਜੋ ਉੱਡ ਜਾਂਦੇ ਨੇ..

Loading views...

ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ
ਜੀਵਨ ‘ਚ ਕੁਝ ਦਿਨ ਬੁਰੇ ਹੋ ਸਕਦੇ ਨੇ,
ਜ਼ਿੰਦਗੀ ਬੁਰੀ ਨਹੀਂ ਹੋ ਸਕਦੀ ..🙏🙏

Loading views...


ਤੇਰੇ ਪਿੱਛੇ ਧਰਨੇ ਲਾ ਦਊਂ
ਬ੍ਰਹਮਪੁਰਾ ਵੀ ਨਾਲ ਬਿਠਾ ਦਊਂ
ਰੇਤੇ ਦੀ ਖੱਡ ਚ ਹਿੱਸਾ ਪਵਾ ਦਊਂ
ਹੁਣ ਬਾਊ ਨਾ ਕੋਈ ਚੱਕਰ ਐ
ਤੇਰਾ ਸੰਘਾ ਕੌਮੀ ਸਕੱਤਰ ਏ….
ਸੰਘਾ ਬੋਲਦਾਂ ਬਾਊ
proud to be ਪਰਾਲੀ ਦall

Loading views...


ਪਿੰਡ ਵਾਲੀ ਢਾਬ ਤੇਰੇ ਦੇਸਾਂ ਬਾਰੇ ਲਿਖਾਂਗੇ
ਨਾਗ ਲੋਕ ਜਿਹੇ ਤੇਰੇ ਕੇਸਾਂ ਬਾਰੇ ਲਿਖਾਂਗੇ
ਦੱਸਾਂਗੇ ਕਿ ਸੁਰਤ ਕਿਉਂ ਹੋ ਝੱਲੀ ਜਾਂਦੀ ਏ
ਹਾਲੇ ਤੇਰੇ ਨੈਣਾਂ ਦੀ ਤਾਰੀਫ਼ ਚੱਲੀ ਜਾਂਦੀ ਏ

Loading views...

ਜੇ ਸੱਟ ਨਾ ਵੱਜਦੀ
ਤਾਂ ਦਰਦ ਦਾ ਕਿਵੇਂ ਪਤਾ ਚਲਦਾ

Loading views...


ਹਮਾਰੀ ਤਾਰੀਫ਼ ਕਰੋ ਜਾਂ ਬਦਨਾਮ ਕਰੋ।
ਜਿਸਨੇ‌ ਜੋ ਕਰਨਾ ਹੈ ਸ਼ਰੇਆਮ ਕਰੋ।

Loading views...

ਜਿਹੜੇ ਘਰੇਂ ਮਾਂ ਨੂੰ ਸਿੱਧੇ ਮੂੰਹ ਨੀ ਬੋਲਦੇ
ਓ ਅੱਜ ਕੱਲ SOCIAL MEDIA ਤੇ
ਸਰਵਣ ਪੁੱਤ ਬਣੇ ਫਿਰਦੇ ਨੇ

Loading views...

ਭਾਗ ਸੌਂਦੇ ਨਾ ਕਦੇ ਵੀ ਪੰਜਾਬ ਦੇ
ਅੱਖ ਖੁਲਦੀ ਨਾਂ ਜੇ ਗੱਦਾਰੀਆਂ ਦੀ
ਹੋਣਾ ਦਲੀਪ ਸਿੰਘ ਸੀ ਮਹਾਰਾਜ ਸਾਡਾ
ਨੀਅਤ ਫਿੱਟਦੀ ਨਾ ਜੇ ਰਾਜੇ ਪਹਾੜੀਆਂ ਦੀ

Loading views...