Sub Categories

ਇਥੇ ਪਿਆਰ ਨਹੀ ਦਿਖਾਵੇ ਨੇ
ਇਥੇ ਕਦਰ ਨਹੀ ਦਿਖਾਵੇ ਨੇ

Loading views...



ਸਾਡੇ ਕੌਲੋਂ ਹੁੰਦੀ ਨਾ ‪‎ਗੁਲਾਮੀ ਕੁੜੀਏ ਨਾਰਾਂ ਦੀ… .
‪‎Minister‬ ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।

Loading views...

ਜਿਹਨਾ ਦੇ ਚਿਹਰੇ ਮੈ ਅੱਜ ਪੜ ਰਿਹਾ
ਕਿਤੇ ਪਹਿਲਾ ਹੀ ਪੜੇ ਹੁੰਦੇ
ਤਾ ਅੱਜ ਮੇਰਾ ਸਮਾ ਵੀ ਕੁਝ ਹੋਰ ਹੁੰਦਾ

Loading views...

ਮੇਰੇ ਤੇ ਅੱਜ ਇੱਕ cancer ਦੀ ਬੀਮਾਰੀ ਕੀ ਆਈ ਸੀ

ਮੇਰੇ ਨਾਲ ਸਭ ਦੇ ਦਿਲਾ ਦੇ cancer ਦਾ ਪਤਾ ਲੱਗ ਗਿਆ ਵਾਹ ਉਏ ਰੱਬਾ

Loading views...


ਜਿੰਨਾ ਦੀ ਖਾਤਰ step ਲਏ
ਅੱਜ ਉਹਨਾ ਲਈ ਮੇਰੇ ਆਪਣੇ ਲਈ ਲੈਣ ਵਾਲੇ ਫੈਸਲੇ ਗਲਤ ਹੋ ਗਏ
ਤੇ ਮੈਨੂੰ ਅੱਜ ਕਿਹ ਰਹੇ ਆ ਤੂੰ ਕੋਈ ਗਲਤ step ਨਾ ਲੈ ਲਵੀ

Loading views...

ਜਿਹੜਾ ਤੁਹਾਡੇ ਜਿਹੋ ਜਿਹਾ ਵਰਤਾ ਕਰਦਾ ਉਹ ਦੇ ਨਾਲ ਉਹ ਜਿਹੇ ਹੋ ਜਾਵੋ
ਚੰਗਿਆ ਨਾਲ ਚੰਗੇ ਤੇ ਮਾੜਿਆ ਨਾਲ ਮਾੜੇ

Loading views...


ਸੱਸਾ ਕਦੇ ਮਾਵਾ ਨਹੀ ਹੁੰਦੀਆ
ਨੂੰਹਾ ਕਦੇ ਧੀਆ ਨਹੀ ਬਣ ਦੀਆ

Loading views...


ਤੂ ਰੱਬ ਦੀ ਦਿੱਤੀ ਹੋਈ ਸੌਗਾਤ ਏ ਮੇਰੇ ਲਈ
ਤੇਰੇ ਪਿਆਰ ਦਾ ਮੂਲ ਬੇਹ ਹਿਸਾਬ ਮੇਰੇ ਲਈ
ਜੋ ਵਾਰ ਸਕਾ ਤੇਰੇ ਤੋਂ ਕੁਝ ਏਜੀਹਾ ਨੀ ਮੇਰੇ ਕੋਲ
ਇਕ ਜਾਨ ਹੈ ਬੇਗਾਨੀ ਉਹਵੀ ਕੁਰਬਾਨ ਤੇਰੇ ਤੋ

Loading views...

ਰੱਬਾ ਕਦੇ ਆਪਣੇ ਲਈ ਨਹੀ ਮੰਗਿਆ
ਆਪਣਿਆ ਲਈ ਮੰਗ ਬੈਠਾ
ਗਲਤੀ ਕਰ ਲਈ
ਹੁਣ ਉਸ ਗਲਤੀ ਦੀ ਸਜਾ ਨਾ ਦੇ
ਜੇ ਆਪਣਿਆ ਨੇ ਦਗਾ ਕਰ ਲਿਆ ਤਾ ਕੀ ਹੋਇਆ
ਤੂੰ ਤਾ ਮੈਨੂੰ ਉਚਾ ਕਰਨ ਵਾਲਾ ਹੈ

Loading views...

ਕੱਲ ਤੇਰਾ ਸਮਾ ਮਾੜਾ ਸੀ ਤਾ ਤੇਰੇ ਨਾਲ ਤੇਰੀਆ ਭੈਣਾ ਸੀ
ਅੱਜ ਭੈਣ ਨੂੰ ਲੋੜ ਪਈ ਤਾ ਮੇਰੇ ਕੋਲ ਟਾਈਮ ਨਹੀ ਮੇਰੀ ਬੀਮਾਰੀ ਤੋ ਵੱਧ ਤੈਨੂੰ ਤੇਰੇ ਕੰਮ ਪਿਆਰੇ ਹੋ ਗਏ

Loading views...


ਜਦ ਤੈਨੂੰ ਲੋੜ ਤਾ ਮੇਰੀਆ ਤੈਨੂੰ ਸਲਾਹਾ ਵਧੀਆ ਲੱਗਦੀਆ ਸੀ
ਅੱਜ ਮੇਰੀ ਵਾਰੀ ਆਈ ਤਾ ਤੂੰ ਭੱਜ ਗਿਆ

Loading views...


ਮੈ ਸਭ ਲਈ ਸਭ ਕੁਝ ਕਰਕੇ ਵੇਖ ਲਿਆ
ਕਿਸੇ ਲਈ ਦੁਆਵਾ
ਕਿਸੇ ਲਈ ਫੈਸਲੇ
ਿਕਸੇ ਲਈ ਤਿਆਗ
ਕਿਸੇ ਲਈ ਚੰਗੀ ਕਮਾਈ
ਕਿਸੇ ਲਈ ਤੰਦਰੁਸਤੀ
ਪਰ ਅੱਜ ਉਹ ਸਾਰੇ ਆਪਣੇ ਆਪਣੇ ਮੁਕਾਮ ਤੇ ਪੁਹੰਚ ਗਏ ਪਰ ਕਿਸੇ ਨੇ ਮੇਰੇ ਵੱਲ ਮੁੜ ਕੇ ਨਾ ਵੇਖਿਆ
ਵਾਹਿਗੁਰੂ ਅੱਜ ਆਪਣੇ ਲਈ ਮੰਗਦੀ ਉਹ ਸਭ ਜੋ ਮੈ ਲੋਕਾ ਲਈ ਮੰਗਿਆ ਚੰਗੀ ਸਿਹਤ ਮੇਰੇ ਲਈ ਿਪਆਰ ਮੇਰੇ ਲਈ ਫੈਸਲੇ ਮੇਰੇ ਲਈ ਤਿਆਗ ਇੰਨੀ ਨੀਵੀ ਹੋ ਗਈ ਆ ਮੈ ਕਿ ਮੈਨੂੰ ਕੋਈ ਦੇਖਦਾ ਵੀ ਨਹੀ ਇੰਨੀ ਉਚੀ ਕਰਦੇ ਮੈਨੂੰ ਤੂੰ ਵਾਹਿਗੁਰੂ ਕਿ ਮੈਨੂੰ ਉਹ ਸਭ ਲੋਕ ਕੀ ਸਾਰੀ ਦੁਨੀਆ ਦੇਖੇ ਮੇਰੀ ਬਾਹ ਫੜ ਲਵੋ ਵਾਹਿਗੁਰੂ ਜੀ

Loading views...

ਜ਼ੁਲਫ਼ਾਂ ਸਵਾਰਨ ਦਾ ਸੀ ਵੇਲਾ„
ਓਦੋਂ ਵਖ਼ਤ ਸਵਾਰਦਾ ਰਿਹਾ„
ਸੌਚਿਆ ਕਦੇ ਜੀਵਾਂਗਾ ਆਪਦੇ ਲਈ„
ਆਪਣਿਆਂ ਲਈ ਆਪਾ ਮਾਰਦਾ ਰਿਹਾ„
ਨਾ ਜ਼ੁਲਫ਼ਾਂ ਸਵਾਰ ਸਕਿਆ„
ਨਾ ਵਖਤੋਂ ਜਾ ਪਾਰ ਸਕਿਆ„
ਨਾ ਆਪਣਿਆਂ ਲਈ ਜੀਅ ਸਕਿਆ„
ਨਾ ਆਪਣਾ ਆਪ ਮਾਰ ਸਕਿਆ„
ਨਾ ਮੇਰੀ ਕਿਸ਼ਤੀ ਡੁੱਬੀ„
ਨਾ ਲਾ ਪਾਰ ਸਕਿਆ„
ਕੌਰਾ ਰਿਹਾ ਸਫ਼ਾ ਦਿਲ ਦਾ„
ਨਾ ਕੁੱਝ ਲਿਖ ਸਕਿਆ„
ਨਾ ਮਿਟਾ ਸਕਿਆ..

Loading views...


ਭਾਂਵੇ ਦੇਰ ਨਾਲ ਬਣੋ
ਪਰ ਕੁਝ ਬਣੋ ਜਰੂਰ
ਕਿਉਂਕਿ ਲੋਕੀ ਵਖਤ ਨਾਲ ਹਾਲ ਚਾਲ ਨਹੀਂ
ਹੈਸੀਅਤ ਪੁੱਛਦੇ ਆ

Loading views...

ਰਹਿਮਤ ਤੇਰੀ .. ਨਾਮ ਵੀ ਤੇਰਾ,,
ਕੁੱਝ ਨਹੀ ਜੋ ਮੇਰਾ..ਅਹਿਸਾਸ ਵੀ ਤੇਰਾ.. ਸਵਾਸ ਵੀ ਤੇਰੇ,,
ਇਕ ਤੂੰ ਹੀ ਸਤਿਗੁਰੂ ਮੇਰਾ.

Loading views...

ਦੇਖੋ ਲੋਕੋਂ ਗੰਗੂ ਨੇ ਡਾਹਡਾ ਕਹਿਰ ਕਮਾ ਲਿਆ
ਚੰਦ ਸਿੱਕਿਆਂ ਬਦਲੇ ਗੂਰੁ ਦੇ ਲਾਲਾਂ ਨੂੰ ਵਟਾ ਲਿਆ

ਮੋਰਿੰਡੇ ਜਾਣ ਕੇ ਉਹਨੇ ਬੱਚਿਆਂ ਦੀ ਕੀਤੀ ਜਦ ਮੁਖਬਰੀ
ਨਵਾਬ ਦਾ ਲਾਮ ਲਸ਼ਕਰ ਤਦੇ ਹਰਕਤ’ਚ ਆ ਗਿਆ

ਸਿਪਾਹੀਆਂ ਨੇ ਵੀ ਆਣ ਘਰ ਗੰਗੂ ਦੇ ਘੇਰਾ ਪਾ ਲਿਆ
ਦਾਦੀ ਸਣੇ ਪੋਤਿਆਂ ਨੂੰ ਫੜ੍ਹ ਗੱਡੇ ਵਿੱਚ ਬਿਠਾ ਲਿਆ

ਮੋਰਿੰਡੇ ਦੇ ਚੌਧਰੀਆਂ ਨੇ ਵੀ ਕਰਮ ਆਪਣਾ ਕਮਾਇਆ
ਤਿੰਨਾਂ ਜਣਿਆਂ ਨੂੰ ਵਜ਼ੀਰ ਖਾਨ ਕੋਲ ਸਰਹਿੰਦ ਪੁਜਾਇਆ

ਅੱਗੇ ਜੋ ਨਵਾਬ ਨੇ ਸੀ ਬੱਚਿਆਂ ਨਾਲ ਕੀਤੀ
ਉਹਨੂੰ ਤੱਕ ਧਰਤ ਤੇ ਅੰਬਰ ਵੀ ਘਬਰਾਇਆ

ਪੋਹ ਦੇ ਦਿਨਾਂ’ਚ ਠੰਡੇ ਬੁਰਜ਼ ਵਿੱਚ ਕੈਦ ਕਰਿਆ
ਰੱਬ ਦੇ ਭਾਣੇ ਮੰਨ ਉਨ੍ਹਾਂ ਘੁੱਟ ਸਬਰ ਦਾ ਭਰਿਆ

ਧੰਨ ਮੋਤੀ ਰਾਮ ਜਿਹਨੇ ਕਰਮ ਕਮਾਇਆ
ਦਾਦੀ ਤੇ ਪੋਤਿਆਂ ਤਾਈਂ ਦੁੱਧ ਪਿਆਇਆ

ਸੁਵਖਤੇ ਫਿਰ ਸਿਪਾਹੀ ਦੌੜ ਕੇ ਆਏ
ਕਹਿੰਦੇ ਸ਼ਾਹਿਬਜ਼ਾਦਿਆਂ ਨੂੰ ਨਵਾਬ ਕਚਿਹਰੀ’ਚ ਬੁਲਾਏ

ਦਾਦੀ ਗੁਜ਼ਰੀ ਨੇ ਦੋਵਾਂ ਨੂੰ ਤਿਆਰ ਫੇਰ ਕਰ ਦਿੱਤਾ
ਸਿੱਖੀ ਦਾ ਜ਼ਜ਼ਬਾ ਦੋਵਾਂ ਪੋਤਿਆਂ’ਚ ਭਰ ਦਿੱਤਾ

ਦੋਵਾਂ ਜਾਣ ਕਚਿਹਰੀ’ਚ ਗੱਜ ਕੇ ਫਤਹਿ ਬੁਲਾਈ
ਲੋਕੀਂ ਆਖਣ ਇਨ੍ਹਾਂ ਨੇ ਤੌਹੀਨ ਏਹ ਕਮਾਈ

ਵਜ਼ੀਰ ਸਣੇ ਸਭ ਨੇ ਕੀਤੇ ਨੀਚ ਬੜੇ ਕਰਮ
ਈਮਾਨ ਬਦਲਣ ਲਈ ਬੱਚਿਆਂ ਨੂੰ ਦਿੱਤੇ ਗਏ ਭਰਮ

ਸ਼ਾਹਿਬਜ਼ਾਦਿਆਂ ਨੇ ਕਿਸੇ ਦੀ ਵੀ ਈਨ ਨਾ ਮੰਨੀ
ਨਵਾਬ ਦੀ ਜਾਣ ਲੱਗੀ ਫੇਰ ਹੱਠ ਭੰਨੀ

ਜੋਸ਼ ਵਿੱਚ ਆਣ ਨਵਾਬ ਨੇ ਹੋਸ਼ ਗਵਾ ਲਿਆ
ਕਾਜ਼ੀ ਨੇ ਵੀ ਫੇਰ ਆਪਣਾ ਧਰਮ ਭੁਲਾ ਲਿਆ

ਨੀਹਾਂ ਵਿੱਚ ਜਿੰਦਾ ਚਿਣਨ ਦਾ ਫਤਵਾ ਜਾਰੀ ਹੋਇਆ
ਜੈਕਾਰਿਆਂ ਦੇ ਗੂੰਜ ਵਿੱਚ ਫੈਸਲਾ ਸਵੀਕਾਰ ਹੋਇਆ

ਦਾਦੀ ਮਾਂ ਨੇ ਕਲਗੀਆਂ ਲਾ ਕੇ ਦੋਵੇਂ ਲਾਲਾਂ ਨੂੰ ਸ਼ਿੰਗਾਰਿਆ
ਮਾਣ ਸਿੱਖੀ ਦਾ ਹੋਣਾ ਉੱਚਾ ਸ਼ੁਕਰ ਰੱਬ ਦਾ ਗੁਜ਼ਾਰਿਆ

ਨੀਹਾਂ ਵਿੱਚ ਖੜ੍ਹੇ ਬਾਲ ਦੋਵੇਂ ਹੱਸਦੇ
ਸਿੱਖੀ ਦੀ ਉਸਰ ਰਹੀ ਨੀਂਹ ਨੂੰ ਨੇ ਤੱਕਦੇ

ਰੱਬ ਵੀ ਜਾਣੇ ਵੀ ਵਜ਼ੀਰ ਖਾਨ ਕਹਿਰ ਏ ਕਮਾ ਰਿਹਾ
ਝੰਬੀ ਗਈ ਸੀ ਧਰਤੀ ਅਸਮਾਨ ਵੀ ਕੁਰਲਾ ਗਿਆ

ਫਤਹਿ ਸਿੰਘ ਦੇ ਨਾਲ ਜ਼ੋਰਾਵਰ ਸਿੰਘ ਵੀ ਫਤਹਿ ਹੋ ਰਿਹਾ
ਦਾਦੀ ਨੇ ਤਿਆਗੇ ਪ੍ਰਾਣ ਝੋਰਾ ਪੋਤਿਆਂ ਦਾ ਸੀ ਜੋ ਹੋ ਗਿਆ

ਪ੍ਰਣਾਮ ਸਰਬੰਸਦਾਨੀ ਨੂੰ ਤੇ ਸਾਰਿਆਂ ਸ਼ਹੀਦਾਂ ਨੂੰ
ਜਿਨ੍ਹਾਂ ਸਦਕੇ ਪੂਰੀ ਦੁਨੀਆ’ਚ ਸਿੱਖੀ ਦਾ ਬੂਟਾ ਮਹਿਕਾਇਆ ਏ

“ਸ਼ੈਲੀ” ਨਤਮਸਤਕ ਕਰੇ ਚਹੁ ਵੀਰ ਸ਼ਾਹਿਬਜਾਦਿਆਂ ਨੂੰ
ਸਾਨੂੰ ਸਿੱਖ ਹੋਣ ਦਾ ਮਾਣ ਜਿਨ੍ਹਾਂ ਪ੍ਰਾਪਤ ਕਰਵਾਇਆ ਏ

ਤੇਜਿੰਦਰਪਾਲ ਸਿੰਘ
(ਸ਼ੈਲੀ ਬੁਆਲ)
ਸ਼ਮਸ਼ਪੁਰ

Loading views...