Sub Categories

ਸੰਗਰਾਂਦ ਜੇਠ ਮਹੀਨਾ
ਬੰਦੇ ਦਾ ਸੁਭਾਅ ਹੈ ਕਿ ਉਹ ਵੱਡਿਆਂ ਦੇ ਕੋਲ ਬੈਠਣਾ ਚਾਹੁੰਦਾ, ਵੱਡੇ ਦੇ ਕੋਲ ਬੈਠ ਬੰਦਾ ਆਪਣੇ ਆਪ ਨੂੰ ਵੱਡਾ ਸਮਝਦਾ ਹੈ, ਇਸੇ ਕਰਕੇ ਰਾਜਨੀਤਕ ਲੀਡਰ ਕਲਾਕਾਰ, ਰਾਜੇ ਮਹਾਰਾਜਿਆਂ ਕੋਲ ਬੈਠ ਕੇ ਖੁਸ਼ ਹੁੰਦਾ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਨੁਖ ਇਸ ਮਾਨਸਿਕਤਾ ਨੂੰ ਦੇਖ ਕਹਿੰਦੇ ਨੇ, ਜੇ ਵੱਡਿਆਂ ਕੋਲ ਹੀ ਬੈਠਣਾ ਹੈ ਫਿਰ ਅਕਾਲ ਪੁਰਖ ਦੇ ਕੋਲ ਬੈਠ ਜੋ ਸਭ ਤੋਂ ਵੱਡਾ ਹੈ। ਉਸ ਦੇ ਨਾਲ ਜੁੜ ਜਿਸ ਅੱਗੇ ਸਭ ਰਾਜੇ ਮਹਾਰਾਜੇ ਚੌਧਰੀ ਸਰਦਾਰ ਸਿਰ ਝੁਕਾਉਂਦੇ ਆ, ਨਿਵਦੇ ਆ।
ਜਿਹੜਾ ਉਸ ਵੱਡੇ ਅਕਾਲਪੁਰਖ ਦੇ ਲੜ ਲੱਗਦਾ ਹੈ , ਉਹਨੂੰ ਪ੍ਰਮਾਤਮਾ ਕਿਸੇ ਦੇ ਅੱਗੇ ਬੰਨ੍ਹ ਕੇ ਨਹੀਂ ਦੇਂਦਾ ,ਭਾਵ ਉਹ ਫਿਰ ਕਿਸੇ ਦਾ ਗ਼ੁਲਾਮ ਨਹੀਂ ਰਹਿ ਜਾਂਦਾ।
ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥
ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥
ਨੋਟ : ਜੇਠ ਸਾਲ ਦਾ ਤੀਜਾ ਮਹੀਨਾ ਆ , ਏ ਬਾਕੀ 11 ਮਹੀਨਿਆਂ ਨਾਲੋ ਵੱਡਾ ਮਹੀਨਾ ਹੈ, ਜੇਠ ਦਾ ਮਤਲਬ ਵੀ ਵੱਡਾ ਹੁੰਦਾ ਹੈ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

Loading views...



ਪਹਿਲੀ ਫਤਹਿ ਦਾ ਪ੍ਰਗਟ ਹੋਈ
ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋ ਗਿਆ ਤਾਂ ਕਿਰਪਾ ਨਾਲ ਨਿਤਾਰੇ ਪੰਜਾਂ ਚੋਂ ਇਕ ਸਿੱਖ ਨੂੰ ਕੋਲ ਬੁਲਾਇਆ। ਉਸ ਦੇ ਨੈਣਾਂ ਚ ਅੰਮ੍ਰਿਤ ਦੇ ਛਿੱਟੇ ਮਾਰੇ ਤੇ ਨਾਲ ਪਹਿਲੀ ਵਾਰ ਦਮਸ਼ੇਸ਼ ਪਿਤਾ ਦੇ ਮੁਖ ਚੋਂ ਇਲਾਹੀ ਬੋਲ ਉਚਾਰਨ ਹੋਈ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਅੱਗੋਂ ਸਿੱਖ ਵੀ ਬੋਲਿਆ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਇਸ ਤਰ੍ਹਾਂ ਪੰਜ ਨੇਤਰਾਂ ਚ ਪੰਜ ਕੇਸਾਂ ਚ ਦਸਮ ਦਵਾਰ ਦੇ ਪਾਸ ਪੰਜ ਝੂਲੇ ਮੁੱਖ ਚ ਪਾਏ ਪੰਜਾਂ ਨੂੰ ਅੰਮ੍ਰਿਤ ਛਕਾਇਆ
1756 ਸੰਮਤ 1 ਵਸਾਖ 1699 ਈ: ਨੂੰ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਚ ਪਹਿਲੀ ਵਾਰ ਫਤਿਹ ਪ੍ਰਗਟ ਹੋਈ ਅੰਮ੍ਰਿਤ ਦੇ ਦਾਤੇ ਸਤਿਗੁਰੂ ਜੀ ਨੇ 75 ਵਾਰ ਫ਼ਤਹਿ ਉਚਾਰਨ ਕੀਤੀ
ਪੰਜ ਪਿਆਰਿਆਂ ਨੇ 15-15 ਵਾਰ ਅੱਗੋਂ ਜਵਾਬ ਦਿੱਤਾ ਇਸ ਤਰ੍ਹਾਂ ਖਾਲਸਾ ਪੰਥ ਦੀ ਸਾਜਨਾ ਹੋਈ
ਜਦੋ ਕਲਗੀਧਰ ਪਿਤਾ ਨੇ ਖੁਦ ਮੰਗ ਕੇ ਅੰਮ੍ਰਿਤ ਦੀ ਦਾਤ ਲਈ ਫਿਰ 15 ਵਾਰ ਫਤਹਿ ਬੁਲਾਈ 75+15 =90 ਵਾਰ ਫਤਹਿ ਬੋਲਾਈ
ਮੇਜਰ ਸਿੰਘ
ਗੁਰੂ ਕਿਰਪਾ ਕਰੇ

Loading views...

ਸਕੂਲਾਂ ਨੇ ਐਨੀ ਕ ਜ਼ਿਆਦਾ ਲੁੱਟ
ਮਚਾ ਰੱਖੀ ਆ ਕਿ ਉਹ ਦਿਨ ਵੀ
ਦੂਰ ਨਹੀਂ ਜਦੋਂ ਇਹਨਾਂ ਦਾ ਆਪਣਾ

ਨਾਈ , ਮੋਚੀ , ਸਬਜ਼ੀ ਦੀ ਦੁਕਾਨ ਤੇ
ਕਰਿਆਨੇ ਦੀ ਦੁਕਾਨ ਹੋਵੇਗੀ

Loading views...

ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ॥
ਜਦੋਂ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਕਿ ਪਰਮਾਤਮਾ ਚਾਵੇ ਤਾਂ ਉਹ ਬਿਨਾਂ ਸਾਹ ਤੋਂ ਜੀਵਾਂ ਨੂੰ ਜਿੰਦਾ ਰੱਖ ਸਕਦਾ ਹੈ ਤਾਂ ਫਿਰ ਅਸੀਂ ਤੁਹਾਡੇ ਨਾਸਮਝੀ ਵਾਲੇ ਤਰਕ ਕਿਉਂ ਸੁਣੀਏ? ਜੇ 200 ਸਾਲ ਪਹਿਲਾਂ ਤੁਹਾਨੂੰ ਕਿਹਾ ਜਾਂਦਾ ਕਿ ਇੱਕ ਬੰਦਾ ਪੰਜਾਬ ਬੈਠਾ ਹੋਇਆ ਅਮਰੀਕਾ ਬੈਠੇ ਬੰਦੇ ਨਾਲ ਗੱਲ ਕਰ ਸਕਦਾ ਹੈ ਤਾਂ ਤੁਸੀਂ ਹੰਕਾਰੀ ਲੋਕ ਹੱਸਦੇ, ਮਜ਼ਾਕ ਬਣਾਉਂਦੇ। ਬੱਸ ਏਨੀ ਕੁ ਹੀ ਮੱਤ ਹੈ ਤੁਹਾਡੀ ਕਿ ਸਾਰਾ ਦਿਨ ਹਾ-ਹਾ ਹੂ-ਹੂ ਕਰਦੇ ਰਹਿਣਾ ਅਤੇ ਆਪਣੀ ਸਿਆਣਪ ਘੋਟਦੇ ਰਹਿਣਾ।
ਗੁਰਬਾਣੀ ਵਿੱਚ ਇਹ ਵੀ ਲਿਖਿਆ ਹੈ ਕਿ ਪਰਮਾਤਮਾ ਚਾਵੇ ਤਾਂ ਮਾਸਾਹਾਰੀ ਜੀਵਾਂ ਨੂੰ ਘਾਹ ਖਵਾ ਦੇਵੇ ਅਤੇ ਸ਼ਾਕਾਹਾਰੀ ਜੀਵਾਂ ਨੂੰ ਮਾਸ ਖਵਾ ਦੇਵੇ। ਪਿੱਛੇ ਜੇ ਨੈੱਟ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਗਾਵਾਂ ਮਰੀਆਂ ਹੋਈਆਂ ਮੱਛੀਆਂ ਖਾ ਰਹੀਆਂ ਸਨ।
ਇਸੇ ਤਰਾਂ ਇੱਕ ਵਾਰ ਇੱਕ ਪ੍ਰਚਾਰਕ ਸਰਬਜੀਤ ਧੂੰਦੇ ਨੇ ਇੱਕ ਬਹਿਸ ਵਿੱਚ ਸਵਾਲ ਪੁੱਛਿਆ ਕਿ ਗੁਰਬਾਣੀ ਵਿੱਚ ਲਿਖਿਆ ਹੈ ਕਿ ਮੱਛੀ ਰੁੱਖ ਉੱਤੇ ਚੜ੍ਹ ਕੇ ਆਂਡੇ ਦੇਂਦੀ ਹੈ, ਕੀ ਏਦਾਂ ਹੋ ਸਕਦਾ ਹੈ? ਜਦੋਂ ਅੱਗੋਂ ਸਿੰਘ ਨੇ ਕਿਹਾ ਕਿ ਜੇ ਗੁਰਬਾਣੀ ਵਿੱਚ ਲਿਖਿਆ ਹੈ ਤਾਂ ਜਰੂਰ ਹੋ ਸਕਦਾ ਹੈ ਤਾਂ ਅੱਗੋਂ ਧੂੰਦੇ ਨੇ ਬੜਾ ਹੰਕਾਰੀ ਹਾਸਾ ਹੱਸਿਆ। ਕੁਝ ਸਮਾਂ ਪਹਿਲਾਂ ਡਿਸਕਵਰੀ ਚੈਨਲ ਦੀ ਇੱਕ ਅਜਿਹੀ ਵੀਡਿਉ ਵੀ ਵਾਇਰਲ ਹੋਈ ਜਿਸ ਵਿੱਚ ਇੱਕ ਮੱਛੀ ਬਾਰੇ ਦੱਸਿਆ ਗਿਆ ਜੋ ਰੁੱਖ ਉੱਤੇ ਚੜ੍ਹ ਕੇ ਆਂਡੇ ਦੇਂਦੀ ਹੈ।
ਇਸ ਕਰਕੇ ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਤੋਂ ਸਿਆਣਾ ਕੋਈ ਨਹੀਂ ਤਾਂ ਸਮਝ ਲਵੋ ਕਿ ਅਜੇ ਤੁਹਾਨੂੰ ਓਨੀ ਕੁ ਹੀ ਸਮਝ ਹੈ ਜਿੰਨੀ ਕੁ ਇੱਕ ਬੱਚੇ ਨੂੰ ਮਾਂ ਦੇ ਗਰਭ ਵਿੱਚ ਹੁੰਦੀ ਹੈ।
(ਰਣਜੀਤ ਸਿੰਘ ਮੋਹਲੇਕੇ)

Loading views...


ਡਾਕਟਰ ਨੂੰ ਸਮਝ ਨਹੀਂ ਸੀ ਆ ਰਿਹਾ ਕਿ
ਉਹ ਮਰੀਜ਼ ਨੂੰ ਕਿਵੇਂ ਦੱਸੇ ਕਿ ਉਹ ਸੀਰੀਅਸ ਹੈ ,
ਬਹੁਤ ਸੋਚ ਵਿਚਾਰ ਕਰਕੇ ਉਹ ਮਰੀਜ਼ ਨੂੰ ਬੋਲਿਆ :
“ਮੋਬਾਈਲ ਵਿੱਚ ਕੁਝ ਡਿਲੀਟ ਕਰਨ ਵਾਲਾ ਹੋਵੇ
ਤਾਂ ਕਰਦੋ”

Loading views...

ਤਸਵੀਰਾਂ ਉਨ੍ਹਾਂ ਲੋਕਾਂ ਦੀਆਂ ਵਿਕਦੀਆਂ ਹਨ…
ਜੋ ਖੁਦ ਨਹੀਂ ਵਿਕਦੇ ।

Loading views...


ਬਣ ਤੇ ਸਹੀ ਤੂੰ ਖੁਦਾ ਮੇਰਾ…..
ਇਬਾਦਤ ਨਾ ਕਰਾ ਤਾਂ ਕਾਫਰ ਆਖੀ.

Loading views...


ਗੱਲਾਂ ਕਰ ਮੇਰੇ ਨਾਲ
ਮੈਨੂੰ ਤੇਰੀ ਚੁੱਪ ਤੰਗ ਕਰਦੀ ਆ

Loading views...

ਇੱਕ ਪਾਸੇ ਤਾਂ ਆਖੇਂ”ਸਬਰ ਦਾ ਫ਼ੱਲ ਮਿੱਠਾ ਹੁੰਦਾ”
ਦੂਜੇ ਪਾਸੇ ਇਹ “ਵੱਖਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ”
ਵਾਹ ਨੀਂ ਜ਼ਿੰਦਗੀਏ.. .

Loading views...

ਕਹਿੰਦੇ ਸੀ ਦੱਬਦਾ ਕਿਥੇ ਆ
ਹੁਣ ਸਾਰੇ ਦਿੱਲੀ ਵਾਲੇ ਨੇ
ਕੋਈ ਪੰਜਾਬ ਵਾਲਾ ਲੱਭਦਾ ਕਿਥੇ ਆ।

Loading views...


ਐਂਟੀ ਕਰੱਪਸ਼ਨ ਵ੍ਹੱਟਸਐਪ ਨੰਬਰ ਜਾਰੀ ਹੋ ਗਿਆ ਬਹੁਤ ਸ਼ਲਾਘਾਯੋਗ ਕਦਮ ਹੈ
ਹੁਣ ਇਸ ਤੇ ਗੁੱਡ ਮਾਰਨਿੰਗ ਤੇ ਗੁੱਡ ਈਵਨਿੰਗ
ਵਾਲੇ ਮੈਸੇਜ ਨਾ ਭੇਜਣ ਲੱਗ ਜਾਇਓ 😁😁

Loading views...


ਤਮਾਮ ਮੁਸ਼ਕਲ ਹਲਾਤਾ ਚ ਗੁਰੂ ਸਾਹਿਬ ਨੇ ਉਹ ਬੇਦਾਵਾ ਸਾਂਭ ਕੇ ਰੱਖਿਅਾ ।
ਗੁਰੂ ਸਾਹਿਬ ਆਪ ਉਡੀਕ ਚ ਸਨ, ਬੇਦਾਵਾ ਪਾੜਣ ਦੀ ।
ਗੁਰੂ ਤੇ ਹਮੇਸ਼ਾ ਨਿਰਵੈਰ ਹੈ, ਉਹ ਤੇ ਉਡੀਕ ਚ ਹੈ ਸਾਡੀਆ ਗਲਤੀਆ ਤੇ ਕਾਟਾ ਲਗਾਉਣ ਲਈ ਪਰ ਅਸੀ ਆਪਣੀ ਮੈ ਵਿੱਚ ਗੁਰੂ ਜੀ ਦੀ ਸ਼ਰਨ ਵਿੱਚ ਜਾਂਦੇ ਹੀ ਨਹੀ ।
ਕਰਮ ਜੀਤ ਸਿੰਘ

Loading views...

ਕੜਾਹ ਪ੍ਰਸ਼ਾਦ….
ਸਮੁੱਚੇ ਸਿੱਖ ਧਰਮ ਵਿਚ ਕੜਾਹ-ਪ੍ਰਸ਼ਾਦ ਦੀ ਬਹੁਤ ਮਹਾਨਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕੋ ਫ਼ਰਸ਼ ਤੇ ਬੈਠੇ ਸਾਰੇ ਮਨੁੱਖਾਂ ਨੂੰ ਕੜਾਹ-ਪ੍ਰਸ਼ਾਦ ਛਕਾ ਕੇ ਜਾਤ-ਅਭਿਮਾਨ ਅਤੇ ਛੂਤ ਦਾ ਰੋਗ ਮਿਟਾ ਦਿਤਾ। ਭਾਈ ਗੁਰਦਾਸ ਜੀ ਨੇ ਕੜਾਹ-ਪ੍ਰਸ਼ਾਦ ਦਾ ਨਾਂ ਪੰਚਾਮ੍ਰਿਤ ਲਿਖਿਆ ਹੈ।
ਖਾਂਡ ਘ੍ਰਿਤ ਚੂਨ ਜਲ ਪਾਵਕ ਇਕਤ ਭਏ
ਪੰਚ ਮਿਲਿ ਪ੍ਰਗਟ ਪੰਚਾਮ੍ਰਿਤ ਪ੍ਰਗਾਸ ਹੈ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸਿੱਖ ਮੱਤ ਦਾ ਮੁੱਖ ਪ੍ਰਸ਼ਾਦ ਜੋ ਅਕਾਲ ਪੁਰਖ ਨੂੰ ਅਰਪਣ ਕਰ ਕੇ ਸੰਗਤ ਵਿਚ ਵਰਤਾਈਦਾ ਹੈ, ਇਸ ਦਾ ਨਾਂ ਪੰਚਾਮ੍ਰਿਤ ਹੈ। ਇਸ ਦਾ ਵਿਸ਼ੇਸ਼ਣ ਮਹਾਂਪ੍ਰਸ਼ਾਦ ਵੀ ਕਿਹਾ ਜਾਂਦਾ ਹੈ।
ਆਣਿ ਮਹਾ ਪਰਸਾਦ ਵੰਡਿ ਖਵਾਇਆ।
(ਵਾਰ ਕ. ਪਉੜੀ 10)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੀਵਾਨ ਦੀ ਸਮਾਪਤੀ ਮਗਰੋਂ ਕੜਾਹ-ਪ੍ਰਸ਼ਾਦ ਵਰਤਾਉਣ ਦੀ ਮਰਿਆਦਾ ਬਣਾ ਦਿਤੀ ਸੀ। ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਵੀ ਲਿਖਿਆ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਮਹਾਨ ਦੇਣ ਹੈ। ਗੁਰੂ ਅਰਜਨ ਦੇਵ ਜੀ ਨੇ ਤਾਂ ਇਕ ਵਾਰੀ ਹੁਕਮ ਕੀਤਾ ਸੀ ਕਿ ਮ੍ਰਿਤਕ ਦੇਹ (ਸਰੀਰ) ਦਾ ਸਸਕਾਰ ਕਰ ਕੇ ਮੁੜੋ ਤਾਂ ਕੜਾਹ-ਪ੍ਰਸ਼ਾਦ ਵਰਤਾ ਦੇਣਾ।
ਇਸ ਦਾ ਬਹੁਤ ਡੂੰਘਾ ਭਾਵ ਹੈ, ਸਿੱਖ ਭਾਣੇ ਨੂੰ ਮਿੱਠਾ ਕਰ ਕੇ ਮੰਨਦਾ ਹੈ। ਕੜਾਹ-ਪ੍ਰਸ਼ਾਦ ਬਣਾਉਣ ਅਤੇ ਵਰਤਾਉਣ ਦੀ ਵਿਧੀ ਰਹਿਤਨਾਮਿਆਂ ਵਿਚ ਇਸ ਤਰ੍ਹਾਂ ਲਿਖੀ ਹੈ:
ਕੜਾਹ ਕਰਨ ਕੀ ਬਿਧਿ ਸੁਨ ਲੀਜੈ।
ਤੀਨ ਭਾਗ ਕੋ ਸਮਸਰ ਕੀਜੈ।
ਲੇਪਨ ਆਗੈ ਬਹੁਕਰ ਦੀਜੈ।
ਮਾਂਜਨ ਕਰ ਭਾਂਜਨ ਧੋਵੀਜੈ।
ਕਰ ਸਨਾਨ ਪਵਿਤ੍ਰ ਹੈ ਬਹੈ।
ਵਾਹਿਗੁਰੂ ਬਿਨ ਅਵਰ ਨ ਕਹੈ।
ਕਰਿ ਤਿਆਰ ਚੋਕੀ ਪਰ ਧਰੈ।
ਚਾਰ ਓਰ ਕੀਰਤਨ ਬਹਿ ਕਰੈ।
ਜੋ ਪ੍ਰਸਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ।
ਕਿਸਿ ਥੋੜਾ ਕਿਸਿ ਅਗਲਾ ਸਦਾ ਰਹੈ ਤਿਸੁ
ਸੋਗ।
🙏❤ਸਤਿਨਾਮ ਸ੍ਰੀ ਵਾਹਿਗੁਰੂ ਜੀ ❤🙏
❤🙏ਵਾਹਿਗੁਰੂ ਜੀ ਕਾ ਖਾਲਸਾ🙏❤
❤🙏ਵਾਹਿਗੁਰੂ ਜੀ ਕੀ ਫਤਹਿ 🙏❤

Loading views...


ਅਰਦਾਸਿ ਨਾਨਕ ਸੁਨਿ
ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥🙏

Loading views...

ਜਪੁਜੀ ਸਾਹਿਬ ਦਾ ਵੇਲਾ
ਆਓ ਉਸ ਮਾਲਕ ਯਾਦ ਕਰੀਏ
ਪਿਆਰ ਨਾਲ ਲਿਖੋ ਜੀ।
🙏🏻ਵਾਹਿਗੁਰੂ ਜੀ🙏🏻

Loading views...

ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇ
ਭਾਵੇਂ ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉਂ ਨਾ ਹੋਵੇ….ਸੋਹੀ

Loading views...