ਮੈਨੂੰ ਹਾਸਾ ਤੇਰੇ ਤੇ ਆਵੇ ਸਰਕਾਰੇ,,
ਸਮੁੰਦਰਾਂ ਨੂੰ ਰੋਕਣ ਲਈ ਲਾਵੇ ਪਾਣੀ ਦੇ ਫੁਹਾਰੇ,,

ਸਾਡੀਆਂ ਜਮੀਨਾਂ ਖੋਹ ਕੇ ਤੂੰ ਕਰਨਾ ਚਾਹੇ ਰਾਜ,,
ਆਪਣੀਆਂ ਗੰਦੀਆਂ ਹਰਕਤਾਂ ਤੋਂ ਆਉਂਦੀ ਨਹੀਂ ਦਿੱਲੀਏ ਬਾਜ,,

ਤੇਰੇ ਅੱਥਰੂ ਗੈਸ ਦੇ ਗੋਲੇ ਸਾਡਾ ਕੀ ਲੈਣਗੇ ਵਿਗਾੜ,,
ਅਸੀਂ ਹਿੱਕ ਦੇ ਜ਼ੋਰ ਤੇ ਕਿਸਾਨੀ ਕਰਕੇ ਸੀਨੇ ਬਣਾਏ ਫੌਲਾਦ,,

ਤੈਨੂੰ ਕਾਹਦਾ ਮਾਣ ਟਿੱਡ ਸਾਡੇ ਸਿਰ ਤੋਂ ਭਰਦੀ,,
ਜਿਸ ਥਾਲੀ ਵਿੱਚ ਖਾਧਾ ਉਸੇ ਵਿੱਚ ਛੇਕ ਕਰਦੀ,,

ਤੇਰੇ ਵਰਗੇ ਜ਼ਾਲਿਮ ਹਾਕਮ ਬੜੇ ਇਥੋਂ ਭਜਾਏ,,
ਕਿਸਾਨ ਇੰਚ ਨਾ ਛੱਡੇ ਵੱਟ ਚੋ ਤੂੰ ਪੂਰਾ ਖੇਤ ਖਾਣ ਨੂੰ ਆਏ,,
ਜਸ ਮੀਤ

Loading views...



ਜਾਣ ਕੇ ਹੀ ਓਹ ਕਿਨਾਰਾ ਕਰ ਗਿਆ ਲਗਦੈ
ਸਾਡੇ ਤੋਂ ਓਹਦਾ ਜੀਅ ਹੀ ਭਰ ਗਿਆ ਲਗਦੈ
ਵਕਤ ਦੇ ਨਾਲ ਬਦਲਦਾ ਇਨਸਾਨ ਸੁਣਦੇ ਸਾਂ
ਸਾਨੂੰ ਤੇ ਓਹ ਇਨਸਾਨ ਹੀ ਮਰ ਗਿਆ ਲਗਦੈ
ਕਰ ਕੇ ਵਾਅਦਾ ਸਾਥ ਦਾ ਫਿਰ ਚੁੱਪ ਹੋ ਗਿਐ
ਗੱਲ ਮੂੰਹੋਂ ਕਢ ਕੇ ਓਹ ਡਰ ਗਿਆ ਲਗਦੈ
ਇਸ ਤਰਾਂ ਵੀ ਕੋਈ ਢੇਰੀ ਢਾਅ ਨਹੀਂ ਬਹਿੰਦਾ
ਜਿੰਦਗੀ ਹੀ ਜਿੰਦਗੀ ਤੋਂ ਹਰ ਗਿਆ ਲਗਦੈ

Loading views...

mnjil ki mil jandi loki ravaan bhul jande…
rishtedari bhain bhrava di ki gall kr de…
bhuln vale loki apniya mavaan bhul jande

Loading views...

ਆਪੇ ਲੜ ਕੇ ਆਪ ਬਲਾਉਣ ਵਾਲੀ,
ਮੈਨੂੰ ਘੁੱਟ ਕੇ ਸੀਨੇ ਲ਼ਾਉਣ ਵਾਲੀ
ਹੁਣ ਬਲਾਉਣਾ ਨਹੀ ਚਾਹੁੰਦੀ
ਮੱਥੇ ਵੀ ਲਾਉਣੀ ਨਹੀ ਚਾਹੁੰਦੀ
ਸੀ ਕੌਰੇ ਕਾਗਜ ਵਰਗੀ ਜੌ
ਕਿਉ ਚਾਲ ਕੌਈ ਗਹਿਰੀ ਹੌ ਗਈ ਏ
ਮੈਨੂੰ ਕਹਿ ਕੇ ਜਾਨ ਬਲਾਉਣ ਵਾਲੀ
ਮੇਰੀ ਜਾਨ ਦੀ ਵੈਰੀ ਹੌ ਗਈ ਏ

Loading views...


ਛੇੜ ਨਾ ਗੱਲ ਕੋਈ ਤੂੰ ਦਰਦਾਂ ਦੀ,
ਮੈਂ ਤਾਂ ਦਰਦਾਂ ਨੂੰ ਪਿੰਡੇ ਤੇ ਹੰਢਾਇਆ ਹੈ.
ਲੋਕ ਕਹਿਣ ਇਹ ਹੈ ਦਰਦ ਇਸ਼ਕੇ ਦਾ,
ਜੀਹਨੇ ਜਿੰਦ ਮੇਰੀ ਨੂੰ ਮਾਰ-ਮੁਕਾਇਆ ਹੈ.
ਪਹਿਲਾਂ ਹੀ ਬਹੁੱਤ ਪੀੜਾਂ ਮੇਰੇ ਦਿਲ ਅੰਦਰ,
ਤੂੰ ਹੋਰ ਗੇੜ ਪੀੜਾਂ ਦੇ ਗੇੜਣ ਆਇਆ ਹੈ.
ਕਿਸੇ ਨੇ ਹੰਜੂਆਂ ਨੂੰ ਸਮਝਣ ਦੀ ਲੋੜ ਨਾ ਸਮਝੀ,
ਹਰ ਜੀਅ ਮੇਰੀ ਪੀੜ ਵੇਖ ਮੁਸਕਾਇਆ ਹੈ.
ਨਾ ਇਹ ਦਿਨ ਮੇਰਾ ਤੇ ਨਾ ਇਹ ਰਾਤ ਮੇਰੀ,
ਮੇਰਾ ਚੰਨ ਵੀ ਸੂਰਜ਼ ਨੇ ਕਿਤੇ ਲੁਕਾਇਆ ਹੈ.
ਗਹਿਰੇ ਹੁੰਦੇ ਜਾ ਰਹੇ ਨੇ ਗ਼ਮ ਇਹ ਮੇਰੇ,
ਗ਼ਮਾਂ ਇਸ ਤਰਾਂ ਜਿੰਦ ਨੂੰ ਘੇਰਾ ਪਾਇਆ ਹੈ.
ਜਿੰਦ ਗ਼ਮਾਂ ਦੇ ਭੰਵਰ ਵਿੱਚ ਹੁਣ ਫੱਸ ਚੱਲੀ,
ਪਰ ਕਿਸੇ ਨੇ ਭੰਵਰੋ ਕੱਢਣਾ ਨਾ ਚਾਹਿਆ ਹੈ.
‪AmAn‬ ਕੌਣ ਸੁਣਦਾ ਹੈ ਦਰਦ ਕਿਸੇ ਦੇ,
ਫਿਰ ਤੂੰ ਕਿਉਂ ਸੁਣਣੇ ਦਾ ਰੱਟਾ ਲਾਇਆ ਹੈ.

Loading views...

ਬੜੀ ਦੇਰ ਬਾਅਦ
ਅੱਜ ਸੱਜਣਾਂ ਦਾ ਦੀਦਾਰ ਹੋ ਗਿਆ
ਦੇਖਦੇ 👀 ਹੀ ਦੇਖਦੇ 👀
ਸਾਨੂੰ ਦੋਹਾ ਨੂੰ ਇੱਕ ਦੂਜੇ ਨਾਲ ਿਪਆਰ👨‍❤️‍💋‍👨
ਹੋ ਿਗਆ !!!!

Loading views...


ਜੀਭ ਨਹੀ ਕੋਈ ਜਿਸ ਨੇ ਆਪਣਾ
ਆਪ ਨਾ ਕਦੇ ਸਲਾਇਆ ਹੋਵੇ
ਇਸ ਧਰਤੀ ਤੇ ਇਹ ਨਹੀ ਸੁਣਿਆ
ਅਕਲ ਨੇ ਇਸ਼ਕ ਹਰਾਇਆ ਹੋਵੇ
ਦੇਬੀ ਅਸਲੋਂ ਫੋਕੀ ਸ਼ਾਇਰੀ
ਜਿਸ ਦਾ ਦਰਦ ਅਧਾਰ ਨਾ ਹੋਵੇ
ਦੁਨੀਆ ਤੇ ਕੋਈ ਦਿਲ ਨਹੀ ਐਸਾ
ਜਿਸ ਦੇ ਅੰਦਰ ਪਿਆਰ ਨਾ ਹੋਵੇ

Loading views...


ਪੈਰ ਦੀ ਏ ਮੋਚ ਮਾਰਦੀ ਦੌੜਾਕ ਨੂੰ।
ਨਾ ਨਵਜਮਿੰਆ ਜੁਆਕ ਝੱਲਦਾ ਖੜਾਕ ਨੂੰ ।
ਨਾ ਰੀਸ ਪੈਕਟਾ ਤੋਂ ਹੁੰਦੀ ਘਰਵਾਲੇ ਦੁੱਧ ਦੀ
ਜਾਚ ਜਿਉਣ ਦੀ ਸਿਖਾਉਂਦੀ ਏ ਕਮਾਈ ਖੁਦ ਦੀ।

Loading views...

ਪਿੱਠ ਉੱਤੇ ਕੀਤਾ ਹੋਇਆ ਵਾਰ
ਮਾਰ ਜਾਂਦਾ ਏ
.
ਬਹੁਤਾ ਜਿਆਦਾ ਕੀਤਾ ਇਤਬਾਰ
ਮਾਰ ਜਾਂਦਾ ਏ
.
.
ਕਦੇ ਮਾਰ ਜਾਂਦਾ ਏ ਪਿਆਰ ਇੱਕ ਤਰਫ਼ਾ
.
ਕਦੇ ਦੇਰ ਨਾਲ ਕੀਤਾ ਇਜ਼ਹਾਰ
ਮਾਰ ਜਾਂਦਾ ਏ

Loading views...


ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ.
ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ.
ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ,
ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ.

Loading views...


ਬੁੱਲੇ ਸ਼ਾਹ ਉਸ ਨਾਲ ਯਾਰੀ ਕਦੇ ਨਾ ਲਾਈਏ
ਜੀਨੂੰ ਆਪਣੇ ਤੇ ਗਰੂਰ ਹੋਵੇ’..
.
ਮਾਂ ਪਿਉ ਨੂੰ ਕਦੇ ਬੁਰਾ ਨਾਂ ਆਖੀਏ ਭਾਵੇ ਲੱਖ
ਉਨਾ ਦਾ ਕਸੂਰ ਹੋਵੇ!..
.
ਬੁਰੇ ਰਸਤੇ ਕਦੇ ਨਾਂ ਜਾਈਏ ,
ਭਾਵੇਂ ਮੰਜਿਲ ਕਿੰਨੀ ਵੀ ਦੂਰ ਹੋਵੇ’ ਰਾਹ ਜਾਂਦੇ ਨੂੰ ਦਿਲ ਕਦੇ ਨਾਂ ਦੇਈਏ…
.
ਭਾਵੇਂ ਲੱਖ ਮੁੱਖ ਤੇ ਨੂਰ ਹੋਵੇ”
ਮੁਹੱਬਤ ਬਸ ਉਥੇ ਕਰੀਏ …
.
ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ! 🙂

Loading views...

ਤੇਰੇ ਨਾਲ ਲੜਨਾ
ਤੇ ਤੈਨੂੰ ਹੀ ਪਿਆਰ ਕਰਦੇ ਰਹਿਣਾ
ਬੱਸ ਇਹਨੀ ਕੁ ਉਮਰ
ਦੇ ਦੇ ਮੇਰੇ ਰੱਬਾ ❣️।।

Loading views...


ਕੋਈ ਜਿੱਤ ਬਾਕੀ ਏ
ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏ
ਏਥੋਂ ਚੱਲੇ ਆਂ ਨਵੀ ਮੰਜਿਲ ਦੇ ਲਈ
ਇਹ ਇਕ ਪੰਨਾ ਸੀ
ਅਜੇ ਤਾਂ ਕਿਤਾਬ ਬਾਕੀ ਏ

Loading views...

ਰੱਖ ਪਲਕਾਂ ਦੇ ਉਤੇ ਜਿੰਨੇ ਪਾਲਿਆ
ਕਦੇ ਕੱਢੀਏ ਨਾ ਅੱਖਾਂ ਬਾਪੂ ਵੱਲ ਨੂੰ
ਪੈਰ ਧਰਤੀ ਉੱਤੇ ਰਹਿਣ ਚੰਗੇ ਨੇ
ਨਹੀਂ ਪੁੱਛਦੇ ਲੋਕ ਜਾਤ ਕੱਲ ਨੂੰ
ਅਵਾਜ਼ ਦਿਲ ਦੀ ਹੀ ਉਹਦੇ ਤੱਕ ਜਾਉਗੀ
ਲੱਖ ਵਾਰ ਖੜਕਾ ਲਾ ਭਾਵੇਂ ਟੱਲ ਨੂੰ
ਭਾਵੇਂ ਸਹੁਰਿਆਂ ਦੇ ਘਰੇ ਹੋਣ ਔਡੀਆਂ
ਕੁੜੀ ਰੱਖਦੀ ਹੁੰਦੀ ਮਾਣ ਪੇਕੇ ਤੇ
ਮਹਿੰਗੇ ਮੁੱਲ ਸਰਦਾਰੀ ਮਿਲੀ ਖਹਿਰਾ ✍️
ਪੱਗ ਬੰਨ ਕੇ ਨਾ ਬੈਠੋ ਕਦੇ ਠੇਕੇ ਤੇ

Loading views...

ਆਖਦੀ ਤਾਂ ਹੋਣੀ ਐਂ ,,,
ਇੱਕ ਸੀ ਪਾਗਲ ਮੇਰੇ ਤੇ ਮਰਦਾ ਰਿਆ ,,
ਇੱਕ ਸੀ ਪਾਗਲ ਐਵੇਂ ਪਿਆਰ ਕਰਦਾ ਰਿਆ ,,
ਇੱਕ ਸੀ ਪਾਗਲ ਕੀ ਕੁਝ ਜਰਦਾ ਰਿਆ ,,
ਇੱਕ ਸੀ ਪਾਗਲ ਬਿਨਾ ਖੇਡੇ ਹੀ ਹਰਦਾ ਰਿਆ .. 🙁

Loading views...