Ikk din Mili ikk Sohni Saanu
Dil ishq bda Hi ohnu karn lgaa
Aisi satt maari dil te sohneya ne
K dil har sohni cheez to hi darn lgga



ਨਾ ਸਾਨੂੰ ਸ਼ੌਂਕ ਬਰੈਂਡਾਂ ਦਾ,
ਨਾ ਵੱਡੀਆਂ ਕਾਰਾਂ ਦਾ
ਸਾਡੇ ਕੋਲ ਅਣਮੁੱਲੇ ਯਾਰ ਬੜੇ,
ਨਾ ਸਾਨੂੰ ਚਸਕਾ ਨਾਰਾਂ ਦਾ

ਅੱਜ ਮੈਨੂੰ ਕਹਿਦਾ ਪਿਆਰ ਦਾ ਕਿ ਮਤਲਬ ਹੁੰਦਾ
ਮੈ ਹੱਸ ਕੇ ਕਿਹਾ ਪਿਆਰ ਦਾ ਕੋਈ ਮਤਲਬ ਨਹੀ ਹੁੰਦਾ
ਪਰ ਅੱਜ ਕੱਲ ਮਤਲਬ ਦਾ ਪਿਆਰ ਜਰੂਰ ਹੁੰਦਾ ਏ..

ਜਦੋਂ ਤੂੰ ਨਹੀਂ ਸੀ ਮੇਰੀ ਜ਼ਿੰਦਗੀ ਚ
ਝਿੱਝਕਦਾ ਨਹੀਂ ਸੀ ਕੁੱਝ ਕਰਨੇ ਤੋਂ
ਹੁਣ ਜਦੋਂ ਤੇਰੇ ਬਾਰੇ ਸੋਚਦਾ ਹਾਂ ਮੈੰ
ਸੱਚ ਜਾਣੀ ਡਰ ਲੱਗਦਾ ਮਰਨੇ ਤੋਂ
ਪਤਾ ਨਹੀ ਕਿੳੁਂ ਪਰੇਸ਼ਾਨ ਹਾਂ ਮੈਂ
ਗੱਲ ਵੱਖਰੀ ਕਿ ਤੈਨੂੰ ਨਹੀਂ ਕਹਿੰਦਾ
ਮੈਨੂੰ ਫ਼ਿਕਰ ਹੁੰਦੀ ਹੈ ਤੇਰੀ ਸੱਜਣਾਂ
ਮੈਂ ਜਦੋਂ ਵੀ ਠੀਕ ਨਹੀਂ ਰਹਿੰਦਾ

ਮੈਨੂੰ ਵੀ ਬਹੁਤ ਚੰਗਾ ਲੱਗਦਾ ਹੈ
ੲਿੱਕ ਦੂਜੇ ਤਾੲੀਂ ਹੱਸਣਾਂ ਹਸਾੳੁਣਾ
ਰੂਹ ੲਿੱਕ ਹਾਂ ਕਹਿਕੇ ਗਲ ਨਾਲ ਲਾਵੇਂ
ਤੇ ਹੱਦੋਂ ਵੱਧ ਮੇਰੇ ੳੁੱਤੇ ਹੱਕ ਜਤਾੳੁਣਾ
ਤੇਰੇ ਲੲੀ ਮੈਵੀਂ ਕੁੱਝ ਕਰਨਾ ਹਾਂ ਚਹੁੰਦਾ
ਤਾਹੀਂ ਤਾਂ ਘਰ ਟਿੱਕ ਨਹੀਂ ਬਹਿੰਦਾ
ਮੈਨੂੰ ਫ਼ਿਕਰ ਹੁੰਦੀ ਹੈ ਤੇਰੀ ਸੱਜਣਾਂ
ਮੈਂ ਜਦੋਂ ਵੀ ਠੀਕ ਨਹੀਂ ਰਹਿੰਦਾ

ਤੂੰ ਹੀ ਤਾਂ ਰੌਣਕ ਹੈਂ ਵੇਹੜੇ ਦੀ
ਤੂੰ ਹੀ ਧੜਕਣ ਹੈਂ ਮੇਰੇ ਦਿਲ ਦੀ
ਵਾਕਿਫ਼ ਹੈਂ ਤੂੰ ਮੇਰੀ ਹਰ ਅਾਦਤ ਤੋਂ
ਪਰ ਤੈਨੂੰ ਕੰਮਾਂ ਤੋ ਵੇਹਲ ਨਹੀਂ ਮਿਲਦੀ
ੲਿਹ ਤਾਂ ਅਾਪੋ ਅਾਪਣਾਂ ਨਜ਼ਰੀਅਾ ਹੈ
ਕੋੲੀ ਸੋਚਦਾ ਤੇ ਕਿਸੇ ਨੂੰ ਫਰਕ ਨੲੀਂ ਪੈਂਦਾ
ਮੈਨੂੰ ਫ਼ਿਕਰ ਹੁੰਦੀ ਹੈ ਤੇਰੀ ਸੱਜਣਾਂ
ਮੈਂ ਜਦੋਂ ਵੀ ਠੀਕ ਨਹੀਂ ਰਹਿੰਦਾ

ਰੱਬ ੲਿੰਨੇ ਕੁ ਸਾਹ ਦੇਵੇ ਮੈਨੂੰ
ਜਿੳੁਂਦੇ ਜ਼ੀ ਤੇਰੇ ਲੲੀ ਕੁੱਝ ਕਰ ਜਾਵਾਂ
ਦੁੱਖ ਪਾਵੇ ਨਾ ਕਦੇ ਵੀ ਅੌਲਾਦ ਅਾਪਣੀ
ੲਿੰਨਾ ਕਮਾ ਕੇ ਮੁੱਠੀ ਤੇਰੀ ਧਰ ਜਾਵਾਂ
ਬਸ ਰੱਬ ਨਾ ਮਾਰੇ ਬੰਦੇ ਨੂੰ
ਹੌਂਸਲੇ ੲਿਨ੍ਹੇਂ ਕਿ ਛੇਤੀ ਨਹੀਂ ਢਹਿੰਦਾ
ਮੈਨੂੰ ਫ਼ਿਕਰ ਹੁੰਦੀ ਹੈ ਤੇਰੀ ਸੱਜਣਾਂ
ਮੈਂ ਜਦੋਂ ਵੀ ਠੀਕ ਨਹੀਂ ਰਹਿੰਦਾ


ਬਹੁਤ ਕੁਝ ਮਿਲਦਾ,ਜਿੰਦਗੀ ਚਂ
ਕਿਉ ਭੁੱਲ ਜਾਂਦੇ ਆ
ਕੁਝ ਚੀਜ਼ਾਂ ਦੇ ਮਾਲਕ ਨੀ ਹੁੰਦੇ,

ਸਪਨੇ ਵੇਖੇ ਬਹੁਤ ਵੱਡੇ ਹੀ ਹੁੰਦੇ ਆ ,
ਨਵੇਂ ਸੱਜਣ ਬਣਾਉਣ ਲਈ,
ਕਈ ਆਪਣੇ ਛੱਡੇ ਹੁੰਦੇ ਆ ,
ਬਣ ਜਾਦੇ,ਜਿਹੜੇ,ਅਚਾਨਕ ਹੀ ਹੁੰਦੇ
ਕਿਉ,ਭੁੱਲ ਜਾਦੇ ਆ
ਕੁਝ ਚੀਜ਼ਾ ਦੇ ਮਾਲਕ ਨੀ ਹੁੰਦੇ,

ਕਈਆ ਦਾ ਕੰਮ ਹੁੰਦਾ,ਭੇਤ ਪਾਉਣਾ
ਹੱਸਦਿਆ ਨੂੰ ਵੇਖ,ਹੁੰਦਾ ਰੁਵਾਉਣਾ
ਖੁਸ਼ ਵੇਖ ਲੈਦੇ,ਲੋਦੇ ਕਾਲੰਕ ਹੀ ਹੁੰਦੇ
,ਕਿਉ ਭੁੱਲ ਜਾਦੇ ਆ
ਕੁਝ ਚੀਜ਼ਾ ਦੇ ਮਾਲਕ ਨੀ ਹੁੰਦੇ

Sohne vekh ke pyaar kita tan ki kita, 

kise nu azma ke pyaar kita tan ki kita, 

hundian ne kamiyan saareyan de vich,

 Sirf changeya Naal pyaar kita tan ki kita…


ਜ਼ੁਲਫ਼ਾਂ ਸਵਾਰਨ ਦਾ ਸੀ ਵੇਲਾ„
ਓਦੋਂ ਵਖ਼ਤ ਸਵਾਰਦਾ ਰਿਹਾ„
ਸੌਚਿਆ ਕਦੇ ਜੀਵਾਂਗਾ ਆਪਦੇ ਲਈ„
ਆਪਣਿਆਂ ਲਈ ਆਪਾ ਮਾਰਦਾ ਰਿਹਾ„
ਨਾ ਜ਼ੁਲਫ਼ਾਂ ਸਵਾਰ ਸਕਿਆ„
ਨਾ ਵਖਤੋਂ ਜਾ ਪਾਰ ਸਕਿਆ„
ਨਾ ਆਪਣਿਆਂ ਲਈ ਜੀਅ ਸਕਿਆ„
ਨਾ ਆਪਣਾ ਆਪ ਮਾਰ ਸਕਿਆ„
ਨਾ ਮੇਰੀ ਕਿਸ਼ਤੀ ਡੁੱਬੀ„
ਨਾ ਲਾ ਪਾਰ ਸਕਿਆ„
ਕੌਰਾ ਰਿਹਾ ਸਫ਼ਾ ਦਿਲ ਦਾ„
ਨਾ ਕੁੱਝ ਲਿਖ ਸਕਿਆ„
ਨਾ ਮਿਟਾ ਸਕਿਆ..


Na Sma kise di Udeek KrAda 

Na Mout Ne Umaran janiyan
ne , 

JurRian MeHflan Cho Uth ke
Tur Jana 

 Fir Kde Na labbna HaNiyAn
Ne

ਮਜ਼ਾਰ ਉੱਤੇ ਚੜੀਆਂ ਬੇਸ਼ੁਮਾਰ ਚਾਦਰਾਂ ਸੀ,
ਇੱਕ ਬਾਹਰ ਬੈਠਾ ਮੰਗਤਾ ਸੁਣਿਆਂ ਠੰਡ ਦੀ ਵਜਹ ਨਾਲ ਮਰ ਗਿਆ,
ਓਹ ਤਸਵੀਰ ਵੀ ਸੁਣਿਆਂ ਲੱਖਾਂ ਦੇ ਵਿੱਚ ਵਿਕ ਜਾਂਦੀ,
ਜਿਹਦੇ ਵਿੱਚ ਰੋਂਦਾ ਬੱਚਾ ਰੋਟੀ ਲਈ ਤਰਲੇ ਕਰ ਗਿਆ..

ਉੱਗ ਆਏ ਖੇਤਾਂ ਵਿਚ ਲੋਹੇ ਦੇ ਟਾਵਰ…
ਮੇਰੇ ਖੇਤ ਦੀਆਂ ਚਿੜੀਆਂ ਬਹੁਤ ਰੋਈਆਂ…
.
ਹੋਈ ਤੇਜ਼ਾਬਾਂ ……??
.
.
.
ਦੀ ਗਲੀਆਂ ਚ ਬਾਰਿਸ਼…
ਮੇਰੇ ਪਿੰਡ ਦੀਆਂ ਕੁੜੀਆਂ ਬਹੁਤ ਰੋਈਆਂ…..
.
ਜਦ ਰੁੱਖਾਂ ਨੂੰ ਵੱਢ ਕੇ ਚੁਗਾਠਾਂ ਬਣਾਈਆਂ
ਮੇਰੀ ਜੂਹ ਦੀਆਂ ਛਾਵਾਂ ਬਹੁਤ ਰੋਈਆਂ…
.
ਜਦ ਚਿੱਟੇ ਨੇ ਚਿੱਟੇ ਵਿਛਾ ਦਿੱਤੇ ਸੱਥਰ
ਮੇਰੇ ਦੇਸ਼ ਦੀਆਂ ਮਾਂਵਾਂ ਬਹੁਤ ਰੋਈਆਂ….
.
ਜਿਊਂਦਾ ਰਹਿ ਪੁੱਤਾ ਜਵਾਨੀਆਂ ਮਾਣੇ
ਲੱਗੀਆਂ ਨਾ ਜੋ ਦੁਵਾਵਾਂ ਬਹੁਤ ਰੋਈਅਾਂ…


ਰੱਖ ਪਲਕਾਂ ਦੇ ਉਤੇ ਜਿੰਨੇ ਪਾਲਿਆ
ਕਦੇ ਕੱਢੀਏ ਨਾ ਅੱਖਾਂ ਬਾਪੂ ਵੱਲ ਨੂੰ
ਪੈਰ ਧਰਤੀ ਉੱਤੇ ਰਹਿਣ ਚੰਗੇ ਨੇ
ਨਹੀਂ ਪੁੱਛਦੇ ਲੋਕ ਜਾਤ ਕੱਲ ਨੂੰ
ਅਵਾਜ਼ ਦਿਲ ਦੀ ਹੀ ਉਹਦੇ ਤੱਕ ਜਾਉਗੀ
ਲੱਖ ਵਾਰ ਖੜਕਾ ਲਾ ਭਾਵੇਂ ਟੱਲ ਨੂੰ
ਭਾਵੇਂ ਸਹੁਰਿਆਂ ਦੇ ਘਰੇ ਹੋਣ ਔਡੀਆਂ
ਕੁੜੀ ਰੱਖਦੀ ਹੁੰਦੀ ਮਾਣ ਪੇਕੇ ਤੇ
ਮਹਿੰਗੇ ਮੁੱਲ ਸਰਦਾਰੀ ਮਿਲੀ ਖਹਿਰਾ ✍️
ਪੱਗ ਬੰਨ ਕੇ ਨਾ ਬੈਠੋ ਕਦੇ ਠੇਕੇ ਤੇ


ਪੈਦਲ ਤੁਰਿਆ ਜਾਂਦਾ…… ਕਹਿੰਦਾ ਸਾਇਕਲ ਜੁੜ
ਜਾਵੇ…।
ਸਾਇਕਲ ਵਾਲਾ ਫੇਰ ….. ਸਕੂਟਰ-ਕਾਰ ਭਾਲਦਾ ਏ……।
ਪੜ੍ਹਿਆ-ਲਿਖਿਆ ਬੰਦਾ….. ਫੇਰ ਰੁਜ਼ਗਾਰ
ਭਾਲਦਾ ਏ…..।
ਮਿਲ ਜਾਵੇ ਰੁਜ਼ਗਾਰ ਤਾਂ…. ਸੋਹਣੀ ਨਾਰ ਭਾਲਦਾ ਏ….।
ਆ ਜਾਵੇ ਜੇ ਨਾਰ ….. ਤਾਂ ਕਿਹੜਾ ਪੁੱਛਦਾ ਬੇਬੇ ਨੂੰ….।
ਉਦੋਂ ਮੁੰਡਾ ਚੋਪੜੀਆਂ…. ਤੇ ਚਾਰ ਭਾਲਦਾ ਏ…….।
ਸਾਰੀ ਉਮਰੇ ਬੰਦਾ…. ਰਹਿੰਦਾ ਏ ਮੰਗਦਾ……।
ਬੁੱਢਾ ਬੰਦਾ ਥੋੜਾ ਜਿਹਾ…. ਸਤਿਕਾਰ ਭਾਲਦਾ ਏ…..।
ਇਹ ਵੀ ਰਾਮ ਕਹਾਣੀ…. ਬਹੁਤੇ ਦਿਨ ਤੱਕ ਨਹੀ ਚਲਦੀ…।
ਆਖਰ ਯਾਰੋ ਬੰਦਾ…. ਬੰਦੇ ਚਾਰ ਭਾਲਦਾ ਏ….!!!

jehdi has khed ke langh gyi zindgi oh kadi mud nahi sakdi,
hun dukha vich hai katt di zindgi eh kadi ruk nahi sakdi,
badi koshish kiti mai khud nu badlan di,par badal ni sakiya,
hor kise da hoya nahi,
par tenu mai bhul ni sakiya


ਲਫਜ਼ ਇਨਸਾਨ ਦੇ ਗੁਲਾਮ ਹੁੰਦੇ ਨੇ,
ਪਰ ਬੋਲਣ ਤੋ ਪਹਿਲਾ ਤੇ ਬੋਲਣ ਤੋ ਬਾਅਦ
ਇਨਸਾਨ ਆਪਣੇ ਲਫਜ਼ਾ ਦਾ ਗੁਲਾਮ ਬਣ ਜਾਦਾਂ ਹੈ

ਬੰਦੇ ਦਾ ਇੱਕ ਪਿਆਰ ਹੀ ਚ਼ੇਤੇ ਰਹਿ ਜਾਂਦਾ
ਇਸ ਦੁਨੀਆਂ ਤੋਂ ਹੋਰ ਕੋਈ ਕੀ ਲੈ ਜਾਂਦਾ
ਬਾਹਰ ਕੱਫ਼ਣ ਤੋਂ ਖ਼ਾਲੀ ਹੱਥ ਸਿਕੰਦਰ ਦੇ
ਜਾ ਸਕਦਾ ਕੁੱਝ ਨਾਲ ਤਾਂ ਸੱਚੀ ਲੈ ਜਾਂਦਾ
ਤੁਰਿਆ ਫਿਰਦਾਂ ਪਿੱਛੇ ਕਿਸੇ ਦੀ ਤਾਕਤ ਹੈ
ਜਿੰਨੇ ਝੱਖੜ ਝੁੱਲੇ ਕੱਦ ਦਾ ਢਹਿ ਜਾਂਦਾ
ਉਸ ਤੋਂ ਨਾ ਇਹਸਾਨ ਕਰਾਵੀਂ ਭੁੱਲ ਕੇ ਵੀ
ਓ ਚਾਹ ਦਾ ਕੱਪ ਵੀ ਓਹਦਾ ਮਹਿੰਗਾ ਪੈ ਜਾਂਦਾ
ਕਿਸੇ ਨੂੰ ਦਿਲ ਵਿੱਚ ਰਹਿਣਂ ਲੀ ਬਸ ਜਗਾ ਦਿਉ
ਓਹ ਹੋਲੀ ਹੋਲੀ ਤੁਹਾਡੀਆਂ ਜੜਾਂ ਚ ਬਹਿ ਜਾਂਦਾ
ਗੁਰਵਿੰਦਰ ਤੇਰੇ ਵਿੱਚ ਨੁਕਸ ਤਾਂ ਹੋਵਣਗੇ
ਓ ਐਵੇਂ ਨੀ ਕੋਈ ਕਿਸੇ ਦੇ ਮੂੰਹੋ ਲਹਿ ਜਾਂਦਾ…..

ਚੱਲਦੀਆ ਹਵਾਵਾਂ ਚੋ ਆਵਾਜ ਆਵੇਗੀ
ਹਰ ਧੜਕਣ ਚੋ ਇੱਕ ਫਰੀਆਦ ਆਵੇਗੀ…..
ਭਰ ਦੇਵੇਗਾ Jot ਤੇਰੇ ਦਿੱਲ ਵਿੱਚ ਪਿਆਰ ਇੰਨਾ,
ਕਿ ਸਾਹ ਵੀ ਲਵੇਗੀ ਤਾ ਉਹਦੀ ਯਾਦ
ਆਵੇਗੀ, ….