ਪੈਰਾਂ ਦੇ ਵਿੱਚ “ਜੰਨਤ” ਜਿਸ ਦੇ,
ਸਿਰ ਤੇ ਠੰਢੀਆਂ ਛਾਵਾਂ ।
ਅੱਖਾਂ ਦੇ ਵਿੱਚ “ਨੂਰ” ਖੁਦਾ ਦਾ ,
ਮੁੱਖ ਤੇ ਰਹਿਣ ਦੁਆਵਾਂ ।
ਗੋਦੀ ਦੇ ਵਿੱਚ “ਮਮਤਾ” ਵੱਸਦੀ ,
ਦਾਮਨ ਵਿੱਚ ਫ਼ਿਜਾਵਾਂ ।
ਜਿਹਨਾਂ ਕਰਕੇ “ਦੁਨੀਆਂ” ਦੇਖੀ ,
ਉਹ ਰਹਿਣ ਸਲਾਮਤ “ਮਾਵਾਂ” ।

Loading views...



ਦਿੱਲੀਏ
ਜਿੱਤ ਚੱਲੇ, ਜਿੱਤ ਚਲੇ
ਫ਼ਿਰ ਜਿੱਤ ਚਲੇ ਆ,,,,
ਤੇਰੀ ਜਿੱਦ,
ਹਾਕਮ ਦੀ ਹਿੰਡ,
ਤੇਰੀ ਕੱਢ ਜਿੰਦ ,
ਅਸੀਂ ਫ਼ਿਰ ਜਿੱਤ ਚਲੇ ਆ,,,
ਤੂੰ ਕੀਤੇ ਨੀ ਬਾਰਡਰ
ਸਰਕਾਰਾਂ ਦੇ ਆਡਰ
ਅਸੀਂ ਗੱਡ ਕੇ ਗਾਰਡਰ
ਨਵਾਂ ਪਿੰਡ ਵਸਾ ਚਲੇ ਆ
ਅਸੀਂ ਫ਼ਿਰ ਜਿੱਤ ਚਲੇ ਆ,,,,,
ਕੀ ਕੀ ਕੀਤੀਆਂ ਮਾਰਾਂ
ਪਾਣੀ ਦੀਆਂ ਬੁਛਾੜਾਂ
ਪੋਹ, ਪਤੱਝੜ, ਮੀਂਹ ਦੀਆਂ ਬਾੜਾ
ਅਸੀਂ ਨਾ ਕੰਬੇ
ਤੈਨੂੰ ਕੰਬਾਂ ਚਲੇ ਆ
ਅਸੀਂ ਫ਼ਿਰ______,
ਗਵਾਈਆ ਜਾਨਾਂ
ਸਾਡੇ ਭੈਣਾਂ ਭਾਈਆਂ
ਮਾਂ-ਬਾਪ ਗਏ
ਦਿਲ ਦੇਵੇ ਦੁਹਾਈਆਂ
ਓਸ ਮਾਲਕ ਦੇ ਸਹਾਰੇ
ਭਾਣੇ ਜ਼ਰ ਚਲੇ ਅਾ
ਅਸੀਂ ਫ਼ਿਰ______,
ਕਾਇਨਾਤ ਕਰੇ ਗੱਲਾਂ,
ਸੱਚੇ ਰਾਹ ਇਉਂ ਚੱਲਾਂ
ਮਿੱਟੇ ਧਰਮਾਂ ਦੇ ਪਾੜੇ
ਸਰਬੱਤ ਦਾ ਭਲਾ ਸਿਖਾ ਚਲੇ ਆ
ਅਸੀਂ ਫ਼ਿਰ_____,
ਦਿੱਲੀਏ ਦਸਮੇਸ਼ ਪਿਤਾ ਦੇ ਬੱਚੇ
ਅੱਲ੍ਹਾ ਵਾਹਿਗੁਰੂ ਰਾਮ,ਵਿੱਚ ਰੰਗੇ
ਇਸ ਦੁਨੀਆਂ ਨੂੰ ਪਰਿਵਾਰ ਬਣਾ ਚਲੇ ਆ
ਅਸੀਂ ਫ਼ਿਰ______,
ਅੱਜ ਫਤਿਹ ਜਸ਼ਨ ਮਨਾਉਣੇ
ਨਗਾਰੇ ਵਜਾਉਣੇ
ਸ਼ਹੀਦ ਵੀਰ ਭੈਣਾਂ ਨੂੰ ਕਰ ਯਾਦ
ਸ਼ਰਧਾ ਦੇ ਫੁੱਲ ਚੜਾਉਣੇ
ਕਿਰਨ ਰਹਿੰਦੀ ਦੁਨੀਆਂ ਤੱਕ
ਇਤਿਹਾਸ ਰੱਚਾ ਚਲੇ ਆ
ਦਿੱਲੀਏ
ਫਤਿਹ ਦਿਵਸ ਮਨਾ ਕੇ ਚਲੇ ਆ

Loading views...

ਕੁੱਝ ਗਲਤੀਆਂ ਰੂਹ ਤੋ ਹੋਇਆਂ ਸੀ,,,,
ਤਾਹੀਓਂ ਸੱਜਾ ਜਿਸਮਾਂ ਤੋ ਪਾਰ ਹੋਈ,,,,
ਕੋਈ ਸੁਣਵਾਈ ਨਾ ਰੱਬ ਦੀ ਜੂਹ ਤੇ ਸੀ,,,,
ਤਾਹੀਓਂ ਹਰ ਪਾਸੇ ਤੋ ਸਾਡੀ ਹਾਰ ਹੋਈ,,,,
ਉਹਦੀ ਕਚਿਹਰੀ ਤੇ ਉਸ ਦੀ ਕਲਮ,,,,,
ਚੱਲੀ,,,
ਹਰ ਫੈਸਲੇ ਤੋ ਜਿੰਦ ਲਾਚਾਰ ਹੋਈ,,,,
ਗਵਾਹੀ ਦਿੱਤੀ ਸੀ ਮੇਰੇ ਨਸੀਬ ਨੇ,,,,
ਤੇ ਉਹ ਵੀ ਬੇਮਤਲਬ ਤਾਰ ਤਾਰ ਹੋਈ,,,,
ਹੁਣ ਸੱਜਾ ਹੰਢਾਈ ਏ ਸਾਹਾ ਤਾਈਂ,,,,
ਇਹ ਜਿੰਦਗੀ ਜਿਸਮ ਤੇ ਭਾਰ ਹੋਈ,,,,
ਹੁਣ ਕੱਲ੍ਹੇ ਬੈਹ ਬੈਹ ਰੋਂਦੇ ਆ,,,,
ਕਿਉ ਵਫਾ ਸਾਡੀ ਬੱਦਕਾਰ ਹੋਈ,,,,
ਜੋ ਸਾਨੂੰ ਚਿਹਰਾ ਪੜ੍ਹ ਦਾ ਸੀ,,,,,
ਉਸ ਦੀ ਸਿਰਤ ਸਮਝਾ ਤੋ ਬਾਹਰ ਹੋਈ,,,,
ਸਾਨੂੰ ਪਹਿਚਾਨਣ ਲੋਕੀਂ ਝੂਠੀਆਂ ਤੋ,,,,
ਤੇ ਉਹਨਾਂ ਦੀ ਆਮਦ ਸੱਚੀਆਂ ਵਿਚਕਾਰ,,,,
ਹੋਈ,,,,
ਉਹ ਜੱਸ਼ਨ ਮਨਾਉਂਦੇ ਜਿੱਤਾ ਦਾ,,,,
ਤੇ ਸਾਡੀ ਰੂਹ ਤੋਹਮਤਾ ਨਾਲ ਦਾਗਦਾਰ,,,,
ਹੋਈ,,,,
ਮੈ ਅੱਜ ਵੀ ਉਸ ਦੇ ਲਈ ਅਰਦਾਸ ਕਰਾ,,,
ਜਿਸ ਮੂੰਹੋਂ ਨਫਰਤ ਦੀ ਮਾਰ ਪਈ,,,,
ਉਹ ਚਿਹਰਾ ਅਮਰ ਰਹੇ ਯਾਦਾਂ ਵਿੱਚ,,,,
ਜਿਸ ਚਿਹਰੇ ਤੋ ਸਾਡੀ ਹਾਰ ਹੋਈ,,,,
ਜਿਸ ਚੇਹਰੇ ਤੋ ਸਾਡੀ ਹਾਰ ਹੋਈ,,,,

Loading views...

ਸਾਡੇ ਪਿੰਡ ਆਵੀਂ ਤੈਨੂੰ
ਗਲੀਆਂ ਦਿਖਾਵਾਂਗੇ,
ਕੱਚੀਆਂ ਤੇ ਟੁੱਟੀਆਂ
ਨਾਲੀਆਂ ਦਿਖਾਵਾਂਗੇ,
ਨਾਲੀਆਂ ਦੇ ਵਿੱਚੋਂ ਵਹਿੰਦਾ
ਪਾਣੀ ਦਿਖਾਵਾਂਗੇ,
ਪਾਣੀ ਨਾਲ ਹੋਇਆ
ਤੈਨੂੰ ਚਿੱਕੜ ਦਿਖਾਵਾਂਗੇ,
ਚਿੱਕੜ ਉੱਤੇ ਬੈਠਾ
ਮੱਖੀ ਮੱਛਰ ਦਿਖਾਵਾਂਗੇ,
ਚਿੱਕੜ ਨਾਲ ਤਿਲਕਦੇ
ਲੋਕ ਦਿਖਾਵਾਂਗੇ,
ਭਾਸ਼ਣਾਂ ਚ ਕੀਤਾ ਤੈਨੂੰ
ਵਿਕਾਸ ਦਿਖਾਵਾਂਗੇ,
ਵਿਕਾਸ ਦਿਖਾਵਾਂਗੇ ਤੈਨੂੰ
ਗਲੀਆਂ ਚ ਭਜਾਵਾਂਗੇ,
ਸਾਡੇ ਪਿੰਡ ਆਵੀਂ ਤੈਨੂੰ
ਗਲੀਆਂ ਦਿਖਾਵਾਂਗੇ।
ਅੰਗਰੇਜ ਉੱਪਲੀ
62395
62036

Loading views...


ਇਹ ਜੋ ਪਾਣੀਆਂ ਦੀਆਂ ਛੱਲਾ ਨੇ ਇਹਨਾਂ ਸੰਗ ਹੀ ਮੇਰੀਆਂ ਬਾਂਤਾ ਨੇ
ਇਹਨਾਂ ਸੰਗ ਹੀ ਚੜਦਾ ਸੂਰਜ ਇਹਨਾਂ ਸੰਗ ਹੀ ਮੇਰੀਆਂ ਰਾਂਤਾ ਨੇ
ਤੂੰ ਤਾਂ ਸੱਜਣਾ ਖਾਰਾ ਕਹਿ ਕੇ ਤੁਰ ਗਿਆ ਇਹਨਾਂ ਪਾਣੀਆਂ ਨੂੰ
ਜਰਾ ਚਖ ਇਹਨਾਂ ਵਿੱਚ ਹੀ ਘੁਲੀਆ ਮੇਰੇਆ ਹੰਝੂਆ ਦੀਆਂ ਮਿੱਠਾਸਾ ਨੇ .

Loading views...

ਮੜ੍ਹੀਆਂ ਅੰਦਰ ਦੀਪ ਇਕੱਲਾ,
ਲੜਦਾ ਨਾਲ ਹਨ੍ਹੇਰੇ।
ਕਿਰਪਾ ਗੁਰ ਦੀ ਆਨ ਬਿਰਾਜੀ
ਪੰਥ ਦੇ ਉੱਚ ਬਨੇਰੇ।
ਮਨ-ਮਸਤਕ ਪਰਵਾਜ਼ ਉਚੇਰੀ
ਜੀਰਾਣਾਂ ਥੀਂ ਉੱਡੇ,
ਕਾਲ਼ੀ ਰਾਤ ਕਹਿਰ ਦੀ ਭਾਰੀ
ਲੱਭਦੀ ਨਵੇਂ ਸਵੇਰੇ।”

Loading views...


ਕਿਸੇ ਦੇ ਦਿਲ ਵਿੱਚ ਥੋਡੀ ਕੀਮਤ ਕੌਡੀ ਜਿੰਨੀ ਵੀ ਨੀ ਹੋਣੀ
ਕਿਸੇ ਦੇ ਦਿਲ ਵਿੱਚ ਬਹੁਤ ਜਿਆਦਾ ਹੋਣੀ ਆ
ਪਰ ਜਿਹੜਾ ਥੋਨੂੰ ਪਿਆਰ ਕਰਦਾ
ਅਸਲੀ ਕੀਮਤ ਥੋਡੀ ਉਹੀ ਪਾਉਂਦਾ…

Loading views...


ਤੇਰੇ ਨਾਲ ਲੜਨਾ
ਤੇ ਤੈਨੂੰ ਹੀ ਪਿਆਰ ਕਰਦੇ ਰਹਿਣਾ
ਬੱਸ ਇਹਨੀ ਕੁ ਉਮਰ
ਦੇ ਦੇ ਮੇਰੇ ਰੱਬਾ ❣️।।

Loading views...

ਮੈਂ ਮਿੱਟੀ ਤੂੰ ਮਿੱਟੀ ਤੇ ਸਾਰਾ ਮਿੱਟੀ ਦਾ ਜਹਾਨ,
ਮਿੱਟੀ ਦੇ ਇਸ ਦੇਸ਼ ਵਿਚ ਮਿੱਟੀ ਹੋਈ ਪ੍ਰਧਾਨ,
ਮਹਿਲਾਂ ਵਾਲੀ ਮਿੱਟੀ ਸਮਝੇ ਖੁਦ ਨੂੰ ਭਗਵਾਨ,
ਮੋਹ ਮਾਯਾ ਨੇ ਮਿੱਟੀ ਮੋਹੀ ਮਿੱਟੀ ਬਣੀ ਸ਼ੈਤਾਨ,
ਮਿੱਟੀ ਦੀ ਮੈਂ ਨਾ ਜਾਂਦੀ ਜੱਦ ਤੱਕ ਪੁੱਜੇ ਨਾ ਸ਼ਮਸ਼ਾਨ,
ਤੂੰ ਵੀ ਬੱਬਰਾ ਮੁੱਠ ਮਿੱਟੀ ਦੀ ਫੇਰ ਕਿਉਂ ਕਰਦਾ ਮਾਨ..
ਵਰਿੰਦਰ ਸਿੰਘ ਬੱਬਰ, 2013

Loading views...

ਤੇਰੇ ਖਿਆਲਾਂ ਚ ਸੁਰਤ ਹੈ ਕੈਦ ਮੇਰੀ
ਮੇਰੇ ਨੈਣਾਂ ਚ ਬੰਦ ਏ ਮੁੱਖ ਤੇਰਾ😍..!!
ਮੇਰੀ ਰਗ ਰਗ ਚ ਤੇਰਾ ਨਾਮ ਵੱਸ ਗਿਆ
ਤੇਰੀ ਮੋਹਬੱਤ ਦੀ ਕੈਦ ਚ ਦਿਲ ਮੇਰਾ❤️..!!

Loading views...