ਹੁਣ ਜ਼ਿੰਦਗੀ ਨੂੰ ਜੀਵਣੇ ਦਾ
ਇੱਕੋ ਦਿਸੇ ਰਾਹ।
ਤੇਰੇ ਕਦਮਾਂ ‘ਚ ਸੋਹਣੀਏ,
ਜੇ ਮਿਲ ਜਾਵੇ ਥਾਂ।
ਯਾਰਾਂ ਨਾਲ ਜਿੰਦਗੀ ਸਵਰਗ ਸੀ ਲਗਦੀ
ਕੋਈ ਪਰਵਾਹ ਨੀ ਸੀ ਓਦੋਂ ਸਾਨੂੰ ਜੱਗ ਦੀ
ਅੱਜ ਵੱਖੋ ਵੱਖ ਹੋਗੇ ਭਾਵੇਂ ਯਾਰ ਜੁੰਡੀ ਦੇ
ਯਾਰੀਆਂ ਦੀ ਰਹੂਗੀ ਮਿਸਾਲ ਸਦਾ ਜਗ ਦੀ
ਉਹ ਗੁਸੇ ਵਿਚ ਬੋਲਿਆ ਕਿ ਆਖਿਰ
ਤੈਨੂੰ ਸਾਰੀਆਂ ਸ਼ਿਕਾਇਤਾਂ ਮੇਰੇ ਤੋਂ ਹੀ ਆ ਨਾ।।
ਮੈਂ ਵੀ ਸਿਰ ਝੁਕਾ ਕੇ ਕਿਹਤਾ ਕਿ ਆਖਿਰ ..
ਮੈਨੂੰ ਸਾਰੀਆਂ ਉਮੀਦਾਂ ਵੀ ਤਾਂ ਤੇਰੇ ਤੋਂ ਹੀ ਆ।।।
ਤੇਰੇ ਨਾਲ ਹੀ ਮੇਰਾ ਸਾਰਾ ਜਹਾਨ,
ਹੋਰ ਮੈਨੂੰ ਕਿਸੇ ਨਾਲ ਮਤਲਬ ਨਹੀਂ,
ਵਾਅਦਾ ਕੀਤਾ ਹੈ ਮੈਂ ਤੇਰੇ ਨਾਲ
ਪਿਆਰ 💕 ਨਿਭਾਉਣ ਦਾ,
ਦੇਖੀ ਹੋਰ ਕਿਸੇ ਨਾਲ ਦਿਲ ਨਾ ਵਟਾ ਲਈ
ਤੇਰੇ ਮੋਡੇ ਸਿਰ ਰੱਖ
ਅਸੀਂ ਰੱਬ ਭੁਲਾ ਦਿੰਦੇ
ਤੂੰ ਕੀ ਜਾਣੇ ਸੱਜਣਾਂ
ਹਰ ਦੁੱਖ ਦਰਦ ਮਿਟਾ ਲੈਂਦੇ
ਤੇਰੇ ਹੱਸਦੇ ਚਿਹਰੇ ਨਾਲ ਵੇ ਚੰਨਾ
ਅਸੀਂ ਜ਼ਿੰਦਗੀ ਦਾ ਹਰ ਸੁੱਖ ਹੰਢਾ ਲੈਂਦੇ
ਹਵਾ ਚੱਲਦੀਂ ਹੈ ਤਾਂ
ਹੀ ਪੱਤੇ ਹਿੱਲਦੇ ਨੇ
ਜੇ ਰੱਬ ਚਾਹੁੰਦਾ ਹੈ ਤਾਂ
ਹੀ ਦੋ ਦਿਲ ਮਿਲਦੇ ਨੇ
ਅਸੀਂ ਤੇਰੀਆਂ ਯਾਦਾਂ ਵਿੱਚ ਕੁੱਝ ਇਸ ਤਰਾਂ ਗੁਵਾਚ ਗਏ ਆ..🤔
ਕਿ ਸਭ ਨੂੰ ਮੇਰੀ ਤੇ ਮੈਨੂੰ ਤੇਰੀ ਫਿਕਰ ਰਹਿੰਦੀ ਆ..
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ…
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ,
ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ
ਬੰਦਾ…!!
ਜਿੰਨਾ ਮਰਜੀ ਅਾਮ ਹੋਵੇ !!
.
Par ਕਿਸੇ ਨਾ ਕਿਸੇ ਲਈ ਜਰੂਰ…. ਖਾਸ….ਹੁੰਦਾ ਹੈ..
Kadi Mehak Nahi Mukdi Phullan Vichon;
Phul Sukde Sukde Suk Jandey;
Kadi Pyar Nahi Mukda Dilan Vichon;
Saah Mukde Mukde Muk Jandey!
ਰੰਗ ਮੇਰਾ ਗੋਰਾ ਹੋਣ ਲੱਗੀਆਂ ਸੰਧੁਰੀ ਵੇ ,
ਅੱਧਿਆਂ ਮੇਂ ਤੇਰੇ ਬਿਨਾ ਕਰ ਮੈਂਨੂੰ ਪੁਰੀ ਵੇ ,
ਹੋ ਤਪਦੀ ਦਾ ਜਿਨਾਂ ਠਾਰ ਵੇ ਪਵੇ ਹੁਸਨ ਮੇਰਾ ਵੇ ਚੋਂ ਚੋਂ,
ਵੇ ਅੰਨਾਂ ਨੇੜੇ ਆ ਜਾਂ ਸੋਹਣੀਆਂ ਮੇਰੀ ਤੇਰੇ ਵਿੱਚੋਂ ਆਵੇ ਖੁਸ਼ਬੋ…….Jassu
ਤੂੰ ਜਦ ਕਦੇ ਬੁਲਾਉਂਦਾ, ਮੈਨੂੰ ਕਹਿ ਕੇ ਦਿਲ ਦੀ ਰਾਣੀ ਵੇ
ਜਿਉਂਦਿਆਂ ਵਿਚ ਫਿਰ ਹੋ ਜਾਂਦੀਂ ਆਂ, ਸੱਚੀ ਮੈ ਮਰਜਾਣੀ ਵੇ
ਅੱਖੀਆਂ ਚ ਚਿਹਰਾ ਤੇਰਾ ..ਬੁੱਲੀਆਂ ਤੇ ਤੇਰਾ ਨਾਂ
Sohneya
ਤੂੰ ਐਂਵੇਂ ਨਾਂ ਡਰਿਆ ਕਰ..ਕੋਈ ਨੀ ਲੈਂਦਾ ਤੇਰੀ ਥਾਂ
Sohneya★
ਨਾ ਕਹੀਂ “ਅਲਵਿਦਾ” ਤੇ “ਨਾਸਤਿਕ” ਹੋਣੋਂ ਬਚਾ ਲਵੀਂ ਮੈਨੂੰ ,
ਤੇਰੀ ਮੌਜ਼ੂਦਗੀ ਚ “ਖੁਦਾ” ਨਜ਼ਦੀਕ ਜਿਹਾ ਲਗਦਾ ਏ
ਉਹਦੀ ਇੱਕ ਝਲਕ ਲਈ ਬੇਕਰਾਰ ਹੈ ਦਿਲ।
ਸਾਇਦ ਇਸੇ ਦਾ ਨਾਂ ਪਿਆਰ ਹੈ ਦਿਲ।
ਉਹ ਨਾ ਮਿਲੇ ਤਾਂ ਧੜਕਣ ਵੀ ਰੁੱਕ ਜਾਂਦੀ,
ਉਹਨੂੰ ਦੇਖ ਕੇ ਧੜਕਦਾ ਹਰ ਵਾਰ ਹੈ ਦਿਲ ।
ਬੱਧਣ ਜੋਨੀ
ਤੈਨੂੰ ਬਹੁਤ ਪਿਆਰ ਕਰਦਾ ਯਾਰ ਪਰ ਦੱਸਣਾ ਨੀ ਆਉਂਦਾ
ਤੇਰੇ ਬਿਨਾਂ ਕਿਸੇ ਨਾਲ ਹੱਸਣਾ ਨੀ ਆਉਂਦਾ
ਦਿਲ ਬੜਾ ਕਰਦਾ ਤੈਨੂੰ ਜਾਣ ਨਾ ਦਵਾਂ
ਪਰ ਹਰਿੰਦਰ ਨੂੰ ਬਹਾਨਾ ਜਿਹਾ ਬਣਾ ਕੇ ਰੱਖਣਾ ਨੀ ਆਉਂਦਾ