ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ
ਸਰਬਤਦਾ ਭਲਾ ਕਰਨਾ ਆਪਣਾ ਮੇਹਰ ਭਰਿਆ
ਹੱਥ ਸਿਰ ਤੇ ਨਾਮ ਸਿਮਰਨ ਤੇ ਸੇਵਾ ਦੀ ਦਾਤ ਬਖਸ਼ਣੀ
ੲਿਸ਼ਕ ੲਿਨਸਾਨ ਨਾਲ ਕੀਤਾ ਤਾਂ ਬਦਨਸੀਬ ਹੋ ਗੲੇ ,
ੲਿਸ਼ਕ ਖੁਦਾ ਨਾਲ ਕੀਤਾ ਤਾਂ ੳੁਹਦੇ ਕਰੀਬ ਹੋ ਗੲੇ,
ਜਸ਼ਨਪ੍ੀਤ ਵੀ ਅਾਖੇ ਪੱਲਾ ਛੱਡ ਕੇ ਦੁਨੀਅਾਂ ਦਾਂ,
ਜਦੋਂ ਦਾ ੳੁਸ ਪਰਮਾਤਮਾਂ ਦਾ ਹੱਥ ਫੜਿਅਾ ,
ਸੱਚ ਜਾਣੋਂ ੳੁਦੋਂ ਦੇ ਚੰਗੇਂ ਨਸੀਬ ਹੋ ਗੲੇ
ਮੱਘਰ ਦੇ ਠੰਢੇ-ਮਿੱਠੇ ਮਹੀਨੇ ਵਿਚ ਉਹ ਜੀਵ-ਇਸਤ੍ਰੀਆਂ ਰੂਹਾਂ ਸੋਹਣੀਆਂ ਲੱਗਦੀਆਂ ਹਨ ਜੋ ਹਰੀ-ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ । ਜਿਨ੍ਹਾਂ ਨੂੰ ਮਾਲਕ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ । ਸਤ-ਸੰਗੀ ਸਹੇਲੀਆਂ ਦੀ ਸੰਗਤਿ ਵਿਚ ਪ੍ਰਭੂ ਦੇ ਨਾਲ (ਚਿੱਤ ਜੋੜ ਕੇ) ਉਹਨਾਂ ਦਾ ਸਰੀਰ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ।
ਪਰ ਜੇਹੜੀਆਂ ਜੀਵ-ਇਸਤ੍ਰੀਆਂ ਸਤਸੰਗੀਆਂ (ਦੀ ਸੰਗਤਿ) ਤੋਂ ਵਾਂਜੀਆਂ ਰਹਿੰਦੀਆਂ ਹਨ, ਉਹ ਇਕੱਲੀਆਂ (ਛੁੱਟੜ) ਹੀ ਰਹਿੰਦੀਆਂ ਹਨ (ਜਿਵੇਂ ਸੜੇ ਹੋਏ ਤਿਲਾਂ ਦਾ ਬੂਟਾ ਪੈਲੀ ਵਿਚ ਨਿਖਸਮਾ ਰਹਿੰਦਾ ਹੈ। ਇਕੱਲੀ ਨਿਖਸਮੀ ਜਿੰਦ ਨੂੰ ਵੇਖ ਕੇ ਕਾਮਾਦਿਕ ਕਈ ਵੈਰੀ ਆ ਕੇ ਘੇਰ ਲੈਂਦੇ ਹਨ, ਤੇ) ਉਹਨਾਂ ਦਾ (ਵਿਕਾਰਾਂ ਤੋਂ ਉਪਜਿਆ) ਦੁੱਖ ਕਦੇ ਲਹਿੰਦਾ ਨਹੀਂ, ਉਹ ਜਮਾਂ ਦੇ ਵੱਸ ਪਈਆਂ ਰਹਿੰਦੀਆਂ ਹਨ। ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪਤੀ-ਪ੍ਰਭੂ ਦਾ ਸਾਥ ਮਾਣਿਆ ਹੈ, ਉਹ (ਵਿਕਾਰਾਂ ਦੇ ਹੱਲੇ ਵਲੋਂ) ਸਦਾ ਸੁਚੇਤ ਦਿੱਸਦੀਆਂ ਹਨ (ਵਿਕਾਰ ਉਹਨਾਂ ਉਤੇ ਚੋਟ ਨਹੀਂ ਕਰ ਸਕਦੇ, ਕਿਉਂਕਿ) ਪਰਮਾਤਮਾ ਦੇ ਗੁਣਾਨੁਵਾਦ ਉਹਨਾਂ ਦੇ ਹਿਰਦੇ ਵਿਚ ਪ੍ਰੋਤੇ ਰਹਿੰਦੇ ਹਨ, ਜਿਵੇਂ ਹੀਰੇ ਜਵਾਹਰ ਤੇ ਲਾਲਾਂ ਦਾ ਗਲ ਵਿਚ ਪਾਇਆ ਹੁੰਦਾ ਹੈ।
ਨਾਨਕ ਉਹਨਾਂ ਸਤਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜੋ ਪ੍ਰਭੂ ਦੇ ਦਰ ਤੇ ਪਏ ਰਹਿੰਦੇ ਹਨ ਜੋ ਪ੍ਰਭੂ ਦੀ ਸਰਨ ਵਿਚ ਰਹਿੰਦੇ ਹਨ। ਮੱਘਰ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਮੁੜ ਜਨਮ ਮਰਨ ਦਾ ਗੇੜ ਨਹੀਂ ਵਾਪਰਦਾ ॥੧੦॥
ਓ ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ,
ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ …
ਮਿਹਰ ਕਰੀ ਦਾਤਿਆ..ੴ ☬ ੴ ☬ ੴ ☬ ੴ ☬ ੴ ★ਸਤਿ ਸ੍ਰੀ ਅਕਾਲ ★WaheGuru ji🙏🙏
ਮੰਗੋ ਉੱਥੋਂ ਜਿਥੋ ਮੋੜਨ ਦਾ ਕੋਈ ਫ਼ਿਕਰ ਨਾ ਹੋਵੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਮੈਂ ਕਿਵੇਂ ਕਹਿ ਦਵਾ ਮੇਰੀ ਹਰ ਅਰਦਾਸ ਖਾਲੀ ਗਈ ਏ
ਮੈਂ ਜਦੋ ਵੀ ਰੋਈ ਹਾਂ 🙇 ਮੇਰੇ ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ🙇
ਮੈਂ ਕੁਝ ਵੀ ਨਹੀ ਵਾਹਿਗੁਰੂ ਤੇਰੇ ਬਿਨਾ,
ਤੂੰ ਸਾਰ ਹੈ ਮੇਰੀ ਕਹਾਣੀ ਦਾ.
ਤੇਰਾ ਵਜੂਦ ਸਮੁੰਦਰਾਂ ਤੋਂ ਵੱਧ ਕੇ,
ਮੈਂ ਤਾਂ ਬੱਸ ਤੁੱਪਕਾ ਹਾਂ ਇੱਕ ਪਾਣੀ ਦਾ
ਦੁੱਖ ਸੁੱਖ ਤਾ ਦਾਤਿਅਾ ਤੇਰੀ ਕੁਦਰਤ ਦੇ ਅਸੂਲ ਨੇ..
ਬਸ ੲਿਕੋ ਅਰਦਾਸ ਤੇਰੇ ਅੱਗੇ ਜੇ ਦੁੱਖ ਨੇ ਤਾ ਹਿੰਮਤ ਬਖਸ਼ੀ…
ਜੇ ਸੁੱਖ ਨੇ ਤਾ ਨਿਮਰਤਾ ਬਖਸ਼ੀ.
ਹਮਰੇ ਦੁਸ਼ਟ ਸਭੈ ਤੁਮ ਘਾਵਹੁ ॥ ਆਪੁ ਹਾਥ ਦੈ ਮੋਹਿ ਬਚਾਵਹੁ ॥
ਸੁਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖਯ ਸਭੈ ਕਰਤਾਰਾ ॥
ਬਹੁਤ ਸੋਹਣੀਆਂ ਲਾਈਨਾਂ ਕਿਸੇ ਲਿਖੀਆਂ ਵੇਖੋ ਜਰਾ।
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ। ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |
ਬਾਜ਼ਾਂ ਵਾਲਿਆ ਕਰਾ ਕੀ ਸਿਫ਼ਤ ਤੇਰੀ ,
ਗਾਗਰਾਂ ਵਿੱਚ ਸਾਗਰ ਨਾ ਭਰ ਹੁੰਦੇ ,
ਵਾਰ ਪਰਿਵਾਰ ਜਿਵੇਂ ਮੰਨਿਆਂ ਤੈਂ ਭਾਣੇ ਨੂੰ ,
ਔਖੇ ਦੁਨੀਆਂ ਤੇ ਏਦਾਂ ਸਬਰ ਹੁੰਦੇ ,
ਸਿਰਜਣਹਾਰਿਆ ਤੇਰੇ ਜਹਾਨ ਅੰਦਰ
ਲੱਖਾਂ ਰੋਜ਼ ਹੁੰਦੀਆਂ ਗੁਸਤਾਖੀਆਂ ਨੇ
ਸੁਬਹ ਕਰਦੇ ਗੁਨਾਹ ਰੱਜ ਰੱਜ ਕੇ
ਰਾਤੀਂ ਤੇਰੇ ਕੋਲੋਂ ਮੰਗ ਲੈਂਦੇ ਮਾਫੀਆਂ ਨੇ
ਜੱਗ ਤੋਂ ਬੇਗਾਨਿਆਂ ਨੂੰ ਅਕਲੋਂ ਦੀਵਾਨਿਆਂ ਨੂੰ
ਸੂਫੀਆਂ ਨੂੰ ਸੋਫੀਆਂ ਨੂੰ ਅਤੇ ਪਰਵਾਨਿਆਂ ਨੂੰ
ਇੱਕੋ ਤੇਰੇ ਨਾਮ ਦਾ ਸਰੂਰ ਮੇਰੇ ਮਾਲਕਾ
ਚਰਨਾਂ ਤੋਂ ਕਰੀਂ ਨਾ ਤੂੰ ਦੂਰ ਮੇਰੇ ਮਾਲਕਾ
ਮੈਂ ਨਿਮਾਣਾ ਕੀ ਜਾਣਾ ਤੇਰੇ ਰੰਗਾਂ ਨੂੰ
ਮਿਹਰ ਕਰੀਂ ਫਲ ਲਾਂਵੀ ਮੇਰੀਆਂ ਮੰਗਾਂ ਨੂੰ ..
ਪਤਾ ਹੈ ਕਿ ਔਕਾਤ ਤੋਂ ਵੱਧ ਕੇ ਚਾਹੁੰਦਾ ਹਾਂ
ਪਰ ਕਹਿੰਦੇ ਤੰਗੀ ਚੱਕ ਦਿੰਦੀ ਹੈ ਸਭ ਸੰਗਾਂ ਨੂੰ ..
ਵਾਹਿਗੁਰੂ ਜੀ
ਹਰ ਠੋਕਰ ਤੇ ਮੈਨੂੰ
ਇਹੀ ਅਹਿਸਾਸ ਹੋਇਆ ਕਿ ਹੇ ਵਾਹਿਗੁਰੂ ….
ਤੇਰੇ ਬਿਨਾਂ ਮੇਰਾ ਕੋਈ ਨਹੀ ।
ਜਦ ਲਿਖਣ ਲੱਗਾਂ ਹਾਲ ਚਮਕੌਰ ਦਾ ਮੈਂ,
ਜਿੱਥੇ ਸੁੱਤਾ ਅਜੀਤ ਜੁਝਾਰ ਤੇਰਾ!!
ਬਾਜਾਂ ਵਾਲਿਆ ਹੱਥੋਂ ਕਲਮ ਡਿੱਗ ਪੈਂਦੀ ਏ;
ਦੇਖ ਨੀਹਾਂ ਵਿੱਚ ਚਿਣਿਆ ਪਰਿਵਾਰ ਤੇਰਾ…