ਰਹੀਂ ਬਖ਼ਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ
ਸਾਨੂੰ ਚਰਨਾਂ ਤੋਂ ਕਰੀਂ ਨਾ ਤੂੰ ਦੂਰ ਦਾਤਿਆ
ਨਿਕਲ ਜਾਂਦੇ ਨੇ ਧੀ ਪੁੱਤ ਮਾੜੇ ਪਰ ਮਾੜੀ ਹੁੰਦੀ ਕੁੱਖ ਨਹੀਂ
ਸਬਰ ਸੰਤੋਖ ਤੋਂ ਵੱਧ ਹੋਰ ਤਾਂ ਕੋਈ ਭੁੱਖ ਨਹੀਂ
ਧੀ ਪੁੱਤ ਤੁਰਜੇ ਇਸਤੋਂ ਵੱਡਾ ਦੁੱਖ ਨਹੀਂ
ਗੁਰੂ ਘਰ ਬਿਨ੍ਹਾਂ ਕਿਤੋਂ ਵੀ ਮਿਲਦਾ ਸੁੱਖ ਨਹੀਂ
ਅੰਗ ਰੰਗ ਦੇਖ ਦਿਲ ਭਟਕੇ ਨਾ
ਬੱਸ ਐਸਾ ਵਾਹਿਗੁਰੂ ਰੱਜ ਦੇ ਦੇ
ਹਰ ਸਾਹ ਨਾਲ ਤੇਰਾ ਸ਼ੁਕਰ ਕਰਾਂ
ਹਰ ਸਾਹ ਨੂੰ ਐਸਾ ਚੱਜ ਦੇ ਦੇ
ਰੱਬਾ ਮਾਫ ਕਰੀ….
ਹਰ ਚਮਕਨ ਵਾਲੀ ਚੀਜ਼ ਤੇ ਡੁੱਲ ਜਾਨੇ ਆਂ….
.
ਪੈਰ ਪੈਰ ਤੇ ਤੈਨੁੰ ਭੁੱਲ ਜਾਨੇ ਆਂ,.?
.
ਖੁਸ਼ੀ ਮਿਲੇ ਤਾ ਯਾਰਾ ਨਾਲ party ਕਰਣੀ
ਨੀ ਭੁੱਲਦੇ…
.
ਪਰ ਤੇਰਾ ਸ਼ੁਕਰਾਨਾ ਕਰਨਾ ਅਕਸਰ
ਭੁੱਲ ਜਾਨੇ ਆਂ,..
.
ਆਵੇ ਔਖੀ ਘੜੀ ਤਾ ਤੈਨੰ ਉਸੇ ਵੇਲੇ
ਯਾਦ ਕਰਦੇ ਆਂ….
.
ਪਰ ਓਹ ਘੜੀ ਚੋ ਨਿਕਲਦੇ ਹੀ ਤੈਨੁੰ ਭੁੱਲ ਜਾਨੇ ਆਂ….
ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ
ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ
ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ
2 ਮੈਦਾਨ ਅੰਦਰ , 2 ਦੀਵਾਰ ਅੰਦਰ
ਅੱਖਾਂ ਸਾਹਮਣੇ ਵਾਰਕੇ ਪੁੱਤਰਾਂ ਨੂੰ ,
ਸ਼ੁਕਰ ਰੱਬ ਦਾ ਨਹੀਂ ਕੋਈ ਮਨਾ ਸਕਦਾ ।
ਬਾਜ਼ਾਂ ਵਾਲਿਆ ਤੇਰੀਆਂ ਕੁਰਬਾਨੀਆਂ ਨੂੰ ,
ਕੋਈ ਵੀ ਕਦੇ ਨਹੀਂ ਦਿਲੋਂ ਭੁਲਾ ਸਕਦਾ ।
ਸਾਹਿਬਜ਼ਾਦੇਆਂ ਨੰੂ ਕੋਟ ਕੋਟ ਪ੍ਰਣਾਮ
ਖ਼ਾਕ ਜਿੰਨੀ ਔਕਾਤ ਏ ਮੇਰੀ
ਮੈਥੋਂ ਉੱਪਰ ਇਹ ਜੱਗ ਸਾਰਾ
ਨਾ ਮੇਰੇ ਵਿਚ ਗੁਣ ਕੋਈ ਮੇਰਾ
ਸਤਿਗੁਰ ਬਖਸਣਹਾਰਾ ਜੀਓ
ਜੇ ਦੇਖਾਂ ਦੁੱਖਾਂ ਦੀਆਂ ਢੇਰੀਆਂ ਨੂੰ
ਲੱਗਦਾ ਜੀਣ ਦਾ ਹੱਜ ਕੋਈ ਨਾ
ਜੇ ਤੱਕਾਂ ਤੇਰੀਆਂ ਰਹਿਮਤਾਂ ਨੂੰ ਤੇ
ਲੱਗੇ ਮੈਨੂੰ ਮੰਗਣ ਦਾ ਚੱਜ ਕੋਈ ਨਾ
ਨੀਲਾ ਘੋੜਾ ਬਾਂਕਾ ਜੋੜਾ, ਹੱਥ ਵਿਚ ਬਾਜ਼ ਸੁਹਾਏ ਨੇ,
ਚਲੋ ਸਿੰਘੋ ਚੱਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ।
ਕਰਤਾਰ ਕੀ ਸੌਗ਼ੰਦ ਹੈ
ਨਾਨਕ ਕੀ ਕਸਮ ਹੈ
ਜਿਤਨੀ ਬੀ ਹੋ ਗੋਬਿੰਦ ਕੀ
ਵੋਂ ਤਾਰੀਫ਼ ਕਮ ਹੈ॥
ਤੂੰ ਰਹਿਮਤ ਦਾ ਭੰਡਾਰਾ ਹੈਂ
ਮੈਂ ਬੇਸ਼ਕ ਰਹਿਮਤ ਲਾਇਕ ਨਹੀਂ
ਪਰ ਤੇਰਾ ਦਰ ਖੜਕਾਇਆ ਹੈ
ਕਰ ਰਹਿਮਤ ਬਖਸਣਹਾਰ ਗੁਰੂ
ਮੈਂ ਵੀ ਪੁੱਜ ਜਾਵਾਂ ਮੰਜ਼ਿਲ ‘ਤੇ
ਕਿਤੇ ਰਹਿ ਨਾ ਜਾਵਾਂ ਵਿੱਚ ਮਝਧਾਰ ਗੁਰੂ
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ।।
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ।।
ਸੋ ਕੋ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ,
ਜਿਨ੍ਹਾਂ ਕਰਕੇ ਹੋਂਦ ਸਾਡੀ, ਸਕੇ ਨਾ ਸੱਚ ਪਛਾਣ,
ਬਿਰਧ ਆਸ੍ਰਮ ਮਾਂ ਪਿਓ ਰੁਲਦੇ , ਦਿਖਾਵਾ ਕਿਉਂ ਲੰਗਰ ਲਾਣਦਾ ,
ਓਏ ‘ ਜੇ ਘਰ ਬੈਠੇ ਰੱਬ ਨੂੰ ਨਾ ਪਛਾਣੇਇਆ ,
ਫਾਇਦਾ ਕੀ ਗੁਰੂ ਘਰ ਜਾਣਦਾ
ਬਾਈ ਆਪਣੇ ਕੋਲ ਕੁੜੀਆਂ ਨੂੰ
ਚੀਜੀ , ਪਟੋਲਾ, ਮਾਲ, ਮਾਸੂਕ਼ ਕਹਿਣ ਲਈ
ਨਾ ਸ਼ਬਦ ਨੇ ਨਾ ਆਦਤ ਕਿਉਂ ਕਿ
ਇਜ਼ੱਤ ਸਭ ਦੀ ਇੱਕੋ ਜੇਹੀ ਹੁੰਦੀ ਏ
ਸੋ ਚੰਗਾ ਲਿਖੋ ਚੰਗਾ ਪੜ੍ਹੋ ਚੰਗਾ ਸੁਣੋਂ
ਤਾਂ ਹੀ ਚੰਗਾ ਹੋਵੇਗਾ, ਵੈਸੇ ਹਮ ਨਾਹੀ ਚੰਗੇ ਬੁਰਾ ਨਾਹੀ ਕੋਏ
ੴ ਵਾਹਿਗੁਰੂ ਜੀ ੴ
ਸਿਰ ਤੇ ਰੱਖੀ ਓਟ ਮਾਲਕਾ ।
ਦੇਵੀ ਨਾ ਕੋੲੀ ਤੋਟ ਮਾਲਕਾ ।
ਚੜਦੀ ਕਲਾਂ ਸਿਰਹਾਣੇ ਰੱਖੀ ।
ਦਾਤਾ ਸੁਰਤ ਟਿਕਾਣੇ ਰੱਖੀ ।
ੴ ਵਾਹਿਗੁਰੂ ਜੀ ੴ……
ਹਰਿ ਕੀ ਤੁਮ ਸੇਵਾ ਕਰਹੁ
ਦੂਜੀ ਸੇਵਾ ਕਰਹੁ ਨ ਕੋਿੲ ਜੀ ।।
ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾੲੀਐ
ਦੂਜੀ ਸੇਵਾ ਜਨਮੁ ਬਿਰਥਾ ਜਾਿੲ ਜੀ ।।
ਦੁੱਖ-ਸੁੱਖ ਤਾਂ ਦਾਤਿਆਂ ਤੇਰੀ ਕੁਦਰਤ ਦੇ ਅਸੂਲ ਨੇ,
ਬਸ ਇੱਕੋ ਅਰਦਾਸ ਹੈ ਤੇਰੇ ਅੱਗੇ,
‘ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ,
ਜੇ ਸੁੱਖ ਦਿੱਤੇ ਨੇ ਤਾਂ ਨਿਮਰਤਾ ਬਖਸ਼ੀ