ਕੋਈ ਆਖੇ ਕਾਫਿਰ ਮੈਨੂੰ।
ਕੋਈ ਆਖੇ ਝੱਲਾ।
ਮੰਦਿਰ ਬੈਠਾ,
ਗੁਰਮੁਖੀ ਦੇ ਵਿੱਚ,
ਲਿਖ ਬੈਠਾ ਮੈਂ …..ਅੱਲਾ।



ਲੇਖੇ ਤਾਂ ਮਿੱਤਰਾਂ ਸਾਫ ਨੀਤਾਂ ਦੇ ਹੋਣੇ ਆ
ਤੂੰ ਰਹਿੰਦਾ ਕਾਹਤੋਂ ਕਰਦਾ ਮੇਰਾ ਮੇਰਾ ਵੇ..
ਸਮਝ ਨਾ ਪਾਇਆ ਉਨ੍ਹਾਂ ਲਫ਼ਜ਼ਾਂ ਨੂੰ ਜਦੋਂ
ਤੋਲਿਆਂ ਬਾਬੇ ਨਾਨਕ ਨੇ ਕਹਿ ਕੇ ਤੇਰਾ ਤੇਰਾ ਵੇ.✍🏻
param_pb70

ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥
ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ।।
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।।


ਰਹਿਮਤ ਤੇਰੀ .. ਨਾਮ ਵੀ ਤੇਰਾ,,
ਕੁੱਝ ਨਹੀ ਜੋ ਮੇਰਾ..ਅਹਿਸਾਸ ਵੀ ਤੇਰਾ.. ਸਵਾਸ ਵੀ ਤੇਰੇ,,
ਇਕ ਤੂੰ ਹੀ ਸਤਿਗੁਰੂ ਮੇਰਾ.

ਨੀਤਾਂ ਨੂੰ ਹੀ ਮਿਲਣ ਮੁਰਾਦਾ ,
ਮਿਹਨਤ ਨੂੰ ਹੀ ਫੱਲ ਲੱਗਦੇ ਨੇ ,
ੳੁਹਦੀ ਰੱਜਾ ਜੇ ਹੋਵੇ ਅੋਜਲਿਅਾ ,
ਤਾ ਪਾਣੀ ੳੁੱਚੀਅਾਂ ਵੱਲ ਵੀ ਵੱਗਦੇ ਨੇ,
ਝੁੱਠ ਦੀਅਾਂ ੳੁਹ ਸੌ-ਸੌ ਸੱਟਾ ,
ਪਰ ਸੱਚ ਦੀ ਚੋਟ ਕਰਾਰੀ ੲੇ ,
ਮੇਰੀ ਮਿਹਨਤ ਜਾਰੀ ੲੇ,
ੲਿਹ ਤੇਰੀ ਰਿਹਮਤ ਸਾਰੀ ੲੇ,
AUJLA SAAB


ਰੱਖੀ ਨਿਗਾਹ ਮਿਹਰ ਦੀ ਦਾਤਾ,
ਤੂੰ ਬੱਚੜੇ ਅਣਜਾਣੇ ਤੇ||

ਚੰਗਾ ਮਾੜਾ ਸਮਾ ਗੁਜਾਰਾਂ,
ਸਤਿਗੁਰ ਤੇਰੇ ਭਾਣੇ ਤੇ||


ਮੈਂ ਨਿਮਾਣਾ ਕੀ ਜਾਣਾ ਮਾਲਕਾ ਤੇਰਿਆਂ ਰੰਗਾਂ ਨੂੰ
ਮਿਹਰ ਕਰੀਂ ਫਲ ਲਾਵੀਂ ਦਾਤਾ
ਸਭਨਾਂ ਦੀਆਂ ਮੰਗਾਂ ਨੂੰ

ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ,
ਜਿਹੜਾ ਵਾਹਿਗੁਰੂ_ਜੀ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ ॥

ਸਾਰੇ ਬੋਲੋ ਜੀ ਵਾਹਿਗੁਰੂ 🙏🙏

ਸੂਰਜ ਨੂੰ ਛੱਡ, ਸੁੱਕੇ ਖੇਤਾਂ ਨੂੰ ਪਾਣੀ ਦੇ ਕੇ,
ਜੋ ਭਰਮ ਸੀ ਮੁਕਾ ਗਿਆ..
ਸਮਝ ਨਹੀਂ ਲੱਗੀ, ਬਾਬੇ ਨਾਨਕ ਦੀ ਤਸਵੀਰ ਅੱਗੇ
ਜੋਤ ਕੌਣ ਜਗਾ ਗਿਆ?
ਦਸਾਂ ਨੋਹਾਂ ਦੀ ਕਿਰਤ ਕਰਨ ਦੇ
ਰਾਹ ਸੀ ਉਹਨੇ ਪਾਇਆ,
ਮੈਨੂੰ ਸਮਝ ਨਹੀਂ ਆਉਂਦੀ, ਬਾਬੇ ਨਾਨਕ ਦੇ
ਹੱਥ ਮਾਲਾ ਕੌਣ ਫੜਾ ਗਿਆ?
ਪੁੱਠੇ ਸਿੱਧੇ ਚੱਕਰਾਂ ਵਿੱਚੋਂ ਕੱਢਿਆ ਸੀ ਬਾਬੇ ਨੇ,
ਪਤਾ ਨਹੀ ਲੱਗਾ, ਬਾਬੇ ਨਾਨਕ ਦੀ ਤਸਵੀਰ ਪਿੱਛੇ,
ਚੱਕਰ ਕੌਣ ਘੁਮਾ ਗਿਆ?
ਬਨਾਰਸ ਕੇ ਠੱਗਾਂ ਨੂੰ ਤਾੜਿਆ ਸੀ ਬਾਬੇ ਨੇ,
ਪਰ ਬਾਬੇ ਨਾਨਕ ਦੇ ਹੀ ਹੱਥ ਵਿੱਚ ਲੋਟਾ ਕੌਣ ਫੜਾ ਗਿਆ?


ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ
ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ
ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ
2 ਮੈਦਾਨ ਅੰਦਰ , 2 ਦੀਵਾਰ ਅੰਦਰ


ਦਾਤਾ ਕੋਈ ਗਰੀਬ
ਨਾ ਹੋਵੇ
ਮਾੜਾ ਕਦੇ ਨਸੀਬ ਨਾ ਹੋਵੇ
ਮਾੜੇ ਨੂੰ ਤਾ ਮਾਰ ਜਾਦੀ ਤਕੜੇ ਦੀ ਘੂਰੀ ਏ
ਰੱਬਾ ਦੋ ਵਕਤ ਦੀ ਰੋਟੀ ਸਿਰ ਤੇ ਛੱਤ ਜਰੂਰੀ…

ਤੇਰੇ ਦਰ ਤੇ ਆ ਕੇ, ਇਸ ਦਿਲ ਨੂੰ ਸਕੂਨ ਮਿਲ ਜਾਦਾਂ 🙏
ਜੋ ਮਿਲਦਾ ਨਾ ਦੁਨੀਆਂ ਘੰਮਿਆਂ ਉਹ ਸਭ ਮਿਲ ਜਾਦਾਂ 🙏


ਦੁੱਖ-ਸੁੱਖ ਤਾਂ ਦਾਤਿਆਂ ਤੇਰੀ ਕੁਦਰਤ ਦੇ ਅਸੂਲ ਨੇ,
ਬਸ ਇੱਕੋ ਅਰਦਾਸ ਹੈ ਤੇਰੇ ਅੱਗੇ,
‘ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ,
ਜੇ ਸੁੱਖ ਦਿੱਤੇ ਨੇ ਤਾਂ ਨਿਮਰਤਾ ਬਖਸ਼ੀ

ਸਦਾ ਰਹੇ ਹੱਸਦਾ !!
ਮੌਤ ਤੋਂ ਨਾ ਕਦੇ ਘਬਰਾਵੇ ਖਾਲਸਾ !!
ਜੁਲਮਾਂ ਦੀ ਅੱਗ ਜਦੋਂ ਹੱਦਾਂ ਟੱਪ ਜੇ !!
ਫੇਰ ਖੰਡੇ ਤਾਂਈ ਹੱਥ ਪਾਵੇ ਖਾਲਸਾ ।

ਨਾਸਰੋ ਮੰਸੂਰ ਗੁਰ ਗੋਬਿੰਦ ਸਿੰਘ ॥
ੲੇਜ਼ਦੀ ਮੰਜੂਰ ਗੁਰ ਗੋਬਿੰਦ ਸਿੰਘ ॥
ਖਾਲਸੋ ਬੇਕੀਨਾ ਗੁਰ ਗੋਬਿੰਦ ਸਿੰਘ ॥
ਹੱਕ ਹੱਕ ਆਈਨਾ ਗੁਰ ਗੋਬਿੰਦ ਸਿੰਘ ॥
ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ ॥
ਸ਼ਾਹੇ ਸ਼ਹਨਸ਼ਾਹ ਗੁਰ ਗੋਬਿੰਦ ਸਿੰਘ ॥
ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ ॥
ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ॥