ਸਦਕੇ ਉਸ ਦੁੱਖ ਦੇ ਜੌ ਪੱਲ ਪੱਲ
ਹੀ ਨਾਮ ਜਪਾਉਂਦਾ ਰਹਿੰਦਾ ਏ
ਸਦਕੇ ਉਸ ਨਾਮ ਦੇ ਜੋ ਸਾਰੇ
ਹੀ ਦੁੱਖ ਮਿਟਾਉਦਾ ਰਹਿੰਦਾ ਏ।
ਕੁਜ ਪੜਨਾ ਹੈ ਤਾਂ ਗੁਰਬਾਣੀ ਪੜੋ…..
ਕੁਜ ਕਰਨਾ ਹੈ ਤਾਂ ਸੇਵਾ ਕਰੋ….
ਕੁਜ ਜਪਣਾ ਹੈ ਤਾਂ ਵਾਹਿਗੁਰੂ ਜਪੋ…
ਕੁਜ ਮੰਗਣਾ ਹੈ ਤਾਂ ਸਰਬੱਤ ਦਾ ਭਲਾ ਮੰਗੋ …..
ਸਤਿਨਾਮ ਸ਼੍ਰੀ ਵਾਹਿਗੁਰੂ ਜੀ..
ਮਿਹਰ ਕਰੀ ਦਾਤਿਆ ਮੈਂ ਹਾਂ ਭੁਲਣਹਾਰ,
ਮਿਹਰ ਕਰੀ ਦਾਤਿਆ ਤੇਰੇ ਤੋਂ ਬਿਨਾਂ ਕਿਸੇ ਨੇ ਨਹੀਂ ਲੈਣੀ ਸਾਰ
ਅਰਦਾਸ ਵਿਚ ਜ਼ਿਆਦਾ ਉਚਾ ਬੋਲਣ ਦੀ ਲੋੜ੍ਹ ਨਹੀ ਹੁੰਦੀ ”
ਕਿਓਂਕਿ ਪਰਮਾਤਮਾ ਉਨ੍ਨਾ ਦੂਰ ਨਹੀਂ ਹੈ ਜਿੰਨਾ ਅਸੀਂ ਸਮਝੀ ਬੈਠੇ ਹਾਂ..
Time ਚੰਗਾ ਹੋਵੇ ਜਾਂ ਮਾੜਾ ਹੋਵੇ,
ਉਹ ਬੰਦੇ ਤ ਆਉਂਦਾ ਜਰੂਰ ਹੈ…
ਰੋਟੀ ਸੁੱਕੀ ਹੋਵੇ ਚਾਹੇ ਪਨੀਰ ਨਾਲ ਹੋਵੇ,
ਵਾਹਿਗੁਰੂ ਖਵਾਉਂਦਾ ਜਰੂਰ ਹੈ.
ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਭਾਈ ਮਤੀ ਦਾਸ ਜੀ,ਭਾਈ ਸਤੀ ਦਾਸ ਜੀ,ਭਾਈ ਦਿਆਲਾ ਜੀ ਦੀ ਮਹਾਨ ਸ਼ਹੀਦੀ ਨੂੰ ਲਖ-ਲਖ ਕੋਟਿ-ਕੋਟਿ ਸੁਆਸ-ਸੁਆਸ ਪ੍ਰਣਾਮ !
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ !!!
ਅਮਰ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ
ਕਿਸੇ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕੇ
ਤੁਸੀਂ ਵੱਡੇ ਹੋ ਫਿਰ ਵੀ ਥੱਲੇ ਕਿਉਂ ਬੈਠਦੇ ਹੋ
ਗੁਰੂ ਜੀ ਨੇ ਜਵਾਬ ਦਿੱਤਾ ਕੇ
ਥੱਲੇ ਬੈਠਣ ਵਾਲਾ ਕਦੇ ਡਿਗਦਾ ਨਹੀਂ
ਦੁੱਖ ਸੁੱਖ ਤਾਂ ਦਾਤਿਆ.
ਤੇਰੀ ਕੁਦਰਤ ਦੇ ਅਸੂਲ ਨੇ..
ਬਸ ਇਕੋ ਅਰਦਾਸ ਤੇਰੇ ਅੱਗੇ..
ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ..
ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ..
ਵਾਹਿਗੁਰੂ ਦਾ ਜਾਪੁ
ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ
ਆਪਣੇ ਸੁੱਤੇ ਮਨ ਨੂੰ ਜਗਾਉਣ ਵਾਸਤੇ ਹੈ
ਵਾਹਿਗੁਰੂ ਤੇਰਾ ਸ਼ੁਕਰ ਹੈ,
ਜਿਸਨੇ ਸਾਨੂੰ ਮਨੁੱਖਾਂ ਜਨਮ ਦੇ ਕਿ ਸੰਸਾਰ ਵਿੱਚ ਭੇਜਿਆ
ਜੋ ਮਿਲ ਗਿਆ ਉਸਦਾ ਸ਼ੁਕਰ ਕਰੋ,
ਜੋ ਨਹੀਂ ਮਿਲਿਆ ਉਸਦਾ ਸਬਰ ਕਰੋ ,
ਪੈਸਾ ਸਭ ਇਥੇ ਰਹਿ ਜਾਣਾ ਹੈ
ਜੇ ਕਰਨਾ ਹੈ ਤਾ ਆਪਣੇ ਗੁਨਾਹ ਦਾ
ਫਿਕਰ ਕਰੋ..
ਹੌਸਲੇ ਬੁਲੰਦ ਰੱਖੀ ਦਾਤਿਆ,
ਦੁਖ -ਸੁੱਖ ਆਉਦੇ ਜਾਂਦੇ ਰਹਿਣੇ ਨੇ’
ੴ ☬ ਸਤਿਨਾਮ ਸ਼੍ਰੀ ਵਾਹਿਗੁਰੂ ੴ ☬
ਕੀ ਤੁਹਾਨੂੰ ਪਤਾ
ਕਿਸੇ ਜੰਗ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਕਦੇ ਹਾਰ ਨਹੀਂ ਹੋਈ
ਕਿਸੇ ਵੀ ਜੰਗ ਵਿਚ ਗੁਰੂ ਜੀ ਨੇ ਪਹਿਲਾਂ ਹਮਲਾ ਨਹੀਂ ਕੀਤਾ
ਸਾਰੀ ਜ਼ਿੰਦਗੀ ਅਤੇ ਕਿਸੇ ਵੀ ਜੰਗ ਵਿਚ ਕਿਸੇ ਦਾ ਵੀ ਧਰਮ
ਤਬਦੀਲ ਨਹੀਂ ਕਰਾਇਆ
ਕਿਸੇ ਵੀ ਦੁਸ਼ਮਣ ਦੀਆਂ ਇਸਤਰੀਆਂ ਵੱਲ ਕਦੇ ਅੱਖ ਚੁੱਕ ਕੇ
ਨਹੀਂ ਦੇਖਿਆ
ਕਿਸੇ ਯੁੱਧ ਵਿੱਚ ਵੀ ਗੁੱਸੇ ਦੇ ਅਭਾਵ ਨਹੀਂ ਦਿਸੇ
ਯੁੱਧ ਵਿੱਚ ਫੱਟੜ ਹੋਣ ਵਾਲੇ ਦੁਸ਼ਮਣ ਨੂੰ ਕਦੇ ਦੁਸ਼ਮਣ ਭਾਵ ਨਾਲ
ਨਹੀਂ ਦਿਸਿਆ, ਸਗੋਂ ਭਾਈ ਘਨਈਆ ਨੂੰ ਕਹਿ ਕੇ ਮਲ੍ਹਮ ਪੱਟੀ
ਕਰਨ ਦਾ ਹੁਕਮ ਦਿੱਤਾ
ਮੰਗੋ ਤਾਂ ਉਸ ਰੱਬ ਕੋਲੋਂ ਮੰਗੋ,
ਜੋ ਦੇਵੇ ਤਾਂ ਰਹਿਮਤ ,
ਜੇ ਨਾ ਦੇਵੇ ਤਾ ਕਿਸਮਤ,
ਪਰ ਦੁਨੀਆਂ ਤੋ ਕਦੀ ਨਾ ਮੰਗਣਾ ,
ਕਿਉਂਕਿ ਦੇਵੇਂ ਤਾਂ ਅਹਿਸਾਨ,
ਨਾ ਦੇਵੇ ਤਾਂ ਸ਼ਰਮਿੰਦਗੀ “
ਜਿਸ ਦਰ ਤੋਂ ਮੂਹੋਂ ਮੰਗੀ ਖੁਸ਼ੀ ਮਿਲਦੀ
ਉਸ ਦਰ ਦੇ ਹਰ ਦਮ ਗੁਣ ਗਾਈ ਜਾ
ਸਵਾਸ ਸਵਾਸ ਬੋਲ ਵਾਹਿਗੁਰੂ
ਚਿੰਤਾ ਫਿਕਰਾਂ ਮਿਟਾਈ ਜਾ
ਕਿਸੇ ਨਾ ਫੜ੍ਹਨੀ ਸੀ ਬਾਂਹ ਸਿੱਖੀ ਦੀ
ਕਿਸੇ ਨਾ ਪਾਰ ਲੰਘਾਉਣਾ ਸੀ
ਜੇ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਜੀ
ਅਸੀਂ ਗੁਲਾਮ ਕਹਾਉਣਾ ਸੀ