ਸਵੇਰ ਦਾ ਠੰਢਾ ਮੌਸਮ ਜਿਵੇਂ ਜੰਨਤ ਦਾ ਅਹਿਸਾਸ ,
ਅੱਖਾਂ ਚ ਨੀਂਦ ਤੇ ਚਾਹ ਦੀ ਤਲਾਸ਼ ,
ਉਠਣ ਦੀ ਮਜ਼ਬੂਰੀ ,
ਥੌੜਾ ਹੋਰ ਸੋਣ ਦੀ ਆਸ ,
ਉਠਣ ਤੋਂ ਬਾਅਦ ਹੁਣ ਕੀ ਕਰਨਾ ਖਾਸ ,
ਸਵੇਰੇ ਸਵੇਰੇ ਜੁਬਾਣ ਤੇ ਬਸ
ਵਾਹਿਗੁਰੂ ਵਾਹਿਗੁਰੂ ਨਾਮ ਰਹੇ ,
ਮੰਗਾਂ ਖੈਰ ਮੈਂ ਸਭ ਦੀ ਤੇ ਉਮੀਦ ਕਰਾਂ ਤੁਹਾਡਾ ਸਭ ਦਾ ਦਿਨ ਖੁਸ਼ਹਾਲ ਰਹੇ …..
ਸ਼ੁਭ ਸਵੇਰ ਦੋਸਤੋ ..!



ਇੱਕ ਵਾਹਿਗੁਰੂ ਦਾ ਹੀ ਦਰ ਹੈ
ਜਿਥੇ ਜਾ ਕੇ ਹਰ ਦਰਦ ਖਤਮ ਹੋ ਜਾਂਦਾ ਹੈ

ਫਰੀਦਾ ਪਾਣੀ ਦਾ ਬੁਲਬੁਲਾ ਇਹ ਤੇਰੀ ਔਕਾਤ।।
ਜਿਨ ਘਰ ਮੌਜਾਂ ਮਾਣਿਆ ਇਕ ਨ ਰਖਣ ਰਾਤ।।
ਧੰਨੁ ਧੰਨੁ ਬਾਬਾ ਫਰੀਦ ਜੀ। ਬੋਲੋ ਵਾਹਿਗਰੂ ਜੀ

ਅਮ੍ਰਿਤਸਰ ਰੋਕਣਾ ਤੇਰਾ ਪ੍ਰਚਾਰ ਬਾਬਾ
ਅਸੀਂ ਬੈਠੇ ਬਿਲਕੁਲ ਤਿਆਰ ਬਾਬਾ
ਨੀਲੇ ਪੀਲੇ ਅਸੀਂ ਦੁਮਾਲੇ ਹਾਂ ਬਨਦੇ
ਕਹਾਉਂਦੇ ਅਸੀਂ ਨਕਲੀ ਸਰਦਾਰ ਬਾਬਾ
ਲੜਨਾ ,ਝਗਰਣਾ ਇੱਕੋ ਕੰਮ ਜਾਣਦੇ ਹਾਂ
ਕੀਤਾ ਕੌਮ ਨੂੰ ਅਸੀਂ ਸ਼ਰਮਸਾਰ ਬਾਬਾ
ਅਸੀ ਘਰੇ ਮਰਿਯਾਦਾ ਬਣਾਈ ਭੋਰੇ ਚ ਬੈਠ ਕੇ
ਆਪ ਹੀ ਚੁਣਦੇ ਵਿਕਾਉ ਜੱਥੇਦਾਰ ਬਾਬਾ
ਨਹੀਂ ਗੱਲ ਹੋਣ ਦੇਣੀ ਅਕਾਲ ਤਖਤ ਦੀ ਮਰਿਯਾਦਾ ਦੀ
ਜਿਹੜੀ ਕੀਤੀ 1932 ਚ ਤਿਆਰ ਬਾਬਾ
ਦੇਸ਼ਾਂ ਵਿਦੇਸ਼ਾਂ ਚ ਸਿੱਖੀ ਅਸੀਂ ਬਦਨਾਮ ਕੀਤੀ
ਗੁਰਦੁਆਰੇ ਅੰਦਰ ਲਹੁੰਦੇ ਸਿਰੋਂ ਦਸਤਾਰ ਬਾਬਾ
ਜੇ ਸੱਚ ਸਨਾਉਂਣ ਲੱਗ ਪਏ ਅਸੀਂ ਸਟੇਜਾਂ ਤੇ
ਬੰਦ ਹੋ ਜਾਣੇ ਸਾਡੇ ਚਲਦੇ ਕਾਰੋਬਾਰ ਬਾਬਾ
ਨਿਮਰਤਾ ,ਸਾਦਗੀ,ਵਾਲੇ ਗੁਰਮੁਖ ਨਾ ਰਹੇ ਅਸੀਂ
ਰਗ ਰਗ ਚ ਭਰਿਆ ਸਾਡੇ ਹੰਕਾਰ ਬਾਬਾ
ਛਬੀਲਾਂ ਲਗਾ ਅਸੀਂ ਸਿੰਘ ਕਤਲ ਕਰਦੇ
ਚਲਾਉਂਦੇ ਤਖਤਾਂ ਅੰਦਰ ਤਲਵਾਰ ਬਾਬਾ
ਸਾਨੂੰ *ਧੂਤੇ*ਨਾਮ ਨਾਲ ਜਾਣਨ ਲਗੇ ਲੋਕ
ਏਨਾ ਡਿੱਗ ਗਇਆ ਸਾਡਾ ਕਿਰਦਾਰ ਬਾਬਾ
ਅਸੀਂ ਲੁੱਟ ਖਾ ਜਾਈਏ ਸਿੱਖ ਕੌਮ ਨੂੰ
ਦੋ ਦਿਨਾਂ ਚ
*ਧੁੰਦੇ* ਪੰਥਪ੍ਰੀਤ*ਰਣਜੀਤ ਵਰਗੇ
ਜੇ ਸਨਾਉਂਣ ਨਾ ਗੁਰਬਾਣੀ ਦੀ ਵਿਚਾਰ ਬਾਬਾ
*ਨੋਟ*
ਬਾਬਾ ਲਫਜ ਇਥੇ ਬਾਬੇ ਨਾਨਕ ਲਈ ਵਰਤਿਆ ਹੈ ਢੱਡਰੀਆਂ ਵਾਲੇ ਦੇ ਗੱਲ ਨਾ ਪੈ ਜਾਣਾ
ਗੁਰੂ ਦਾ ਦਾਸਰਾ


ਉੜਦੀ ਰੁੜਦੀ ਧੂੜ ਹਾਂ,
ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਮਾਲਿਕਾ
ਇਸ ਬੰਦੇ ਨਿਮਾਣੇ ਦੀ॥ 🙏🏻

ਦੁੱਖ ਸੁੱਖ ਤਾ ਦਾਤਿਅਾ ਤੇਰੀ ਕੁਦਰਤ ਦੇ ਅਸੂਲ ਨੇ..
ਬਸ ੲਿਕੋ ਅਰਦਾਸ ਤੇਰੇ ਅੱਗੇ ਜੇ ਦੁੱਖ ਨੇ ਤਾ ਹਿੰਮਤ ਬਖਸ਼ੀ…
ਜੇ ਸੁੱਖ ਨੇ ਤਾ ਨਿਮਰਤਾ ਬਖਸ਼ੀ.


ਸ਼ਾਹ ਮਹੁੰਮਦ ਸ਼ਾਹ ਲਤੀਫ ਲਿਖਦਾ ਹੈ ,,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀ ਇੱਕ ਰੂਪ ਨਹੀਂ ਹੈ ,, ਬਹੁਤ ਰੂਪ ਹਨ ,,
ਮੈਂ ਲਿਖਣ ਵਿੱਚ ਅਸਮਰਥ ਹਾਂ ,,

ਉਹ ਕਹਿੰਦਾ ,,
ਜਦ ਮੈਂ ਦੇਖਦਾਂ ਹੱਥ ਵਿੱਚ ਕਲਮ ਹੈ ,,
ਲਿਖਣ ਵਿੱਚ ਉਹ ਲੀਨ ਹੈ ,,
ਜਮੁਨਾ ਦੇ ਤੱਟ ਤੇ ਬੈਠਾ ਹੋਇਆ ਹੈ ,,
ਤਾਂ ਐਸਾ ਪ੍ਰਤੀਤ ਹੁੰਦਾ ਹੈ ,,
ਕੋਈ ਸ਼ਾਇਰ ਹੈ ,,
ਕੋਈ ਕਵੀ ਹੈ ,,

ਫਿਰ ਜਦ ਮੈਂ ਦੇਖਦਾਂ ਹੱਥ ਵਿੱਚ ਤਲਵਾਰ ਹੈ ,,
ਭੰਗਾਣੀ ਦੇ ਯੁਧ ਵਿੱਚ ਤਲਵਾਰ ਚੱਲ ਰਹੀ ਹੈ ,,
ਜਿਸ ਹੱਥ ਵਿੱਚ ਕਲਮ ਸੀ ਉਸੇ ਹੱਥ ਵਿੱਚ ਤਲਵਾਰ ਹੈ ,,
ਫਿਰ ਖਿਆਲ ਆ ਜਾਂਦਾ ,,
ਇਹ ਕੋਈ ਸੂਰਮਾ ਹੈ ,,
ਇਹ ਕੋਈ ਯੋਧਾ ਹੈ ,,

ਫਿਰ ਜਦ ਮੈਂ ਦੇਖਦਾਂ ਇਹ ਉਪਦੇਸ਼ ਵੀ ਕਰਦਾ ਹੈ ਵਾਹਿਦ ਅੱਲਾ ਦਾ ,,
ਫਿਰ ਉਦੋਂ ਇਹ ਇੱਕ ਰਹਿਬਰ ਪ੍ਰਤੀਤ ਹੁੰਦਾ ,,
ਉਦੋਂ ਇੱਕ ਰਹਿਨੁਮਾ ਪ੍ਰਤੀਤ ਹੁੰਦਾ ,,
ਉਦੋਂ ਇੱਕ ਗੁਰੂ ਪ੍ਰਤੀਤ ਹੁੰਦਾ ,,

ਫਿਰ ਮੈਂ ਦੇਖਦਾਂ ਉਹ ਸੋਨੇ ਦੇ ਸਿੰਘਾਸਨ ਉੱਤੇ ਬੈਠਾ ਹੈ ,,
ਗਲੇ ਵਿੱਚ ਮੋਤੀਆਂ ਦੀ ਮਾਲਾ ਪਹਿਨੀ ਹੋਈ ਹੈ ,,
ਸੀਸ ਉੱਤੇ ਕਲਗੀ ਲਾਈ ਹੈ ,,
ਉੱਪਰ ਚੌਰ ਹੋ ਰਹੀ ਹੈ ,,
ਉਦੋਂ ਬਾਦਸ਼ਾਹ ਪ੍ਰਤੀਤ ਹੁੰਦਾਂ ,,
ਕੋਈ ਸ਼ਹਿਨਸ਼ਾਹ ਪ੍ਰਤੀਤ ਹੁੰਦਾ ,,

ਪਰ ਫਿਰ ਜਦ ਮੈਂ ਦੇਖਦਾਂ ,,
ਹੱਥ ਜੋੜ ਕੇ ਪੰਜ ਪਿਆਰਿਆਂ ਦੇ ਅੱਗੇ ਖੜਾ ,,
ਉਦੋਂ ਆਪ ਸਿੱਖ ਪ੍ਰਤੀਤ ਹੁੰਦਾ ,,
ਸੇਵਕ ਪ੍ਰਤੀਤ ਹੁੰਦਾਂ ,,

ਇਸ ਬਾਰੇ ਭਾਈ ਨੰਦ ਲਾਲ ਜੀ ਵੀ ਲਿਖਦੇ ਹਨ ,,

ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ,,
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ,,


ਸਾਡੀ ਪੱਤ ਵਾਹਿਗੁਰੂ ਰੱਖ lenda
ਉਂਝ ਅਸੀ ਖਿਡਾਰੀ kacche ਆਂ

ਮੈਂ ਨਿਮਾਣਾ ਕੀ ਜਾਣਾ ਤੇਰੇ ਰੰਗਾਂ ਨੂੰ
ਮਿਹਰ ਕਰੀਂ ਫਲ ਲਾਂਵੀ ਮੇਰੀਆਂ ਮੰਗਾਂ ਨੂੰ ..
ਪਤਾ ਹੈ ਕਿ ਔਕਾਤ ਤੋਂ ਵੱਧ ਕੇ ਚਾਹੁੰਦਾ ਹਾਂ
ਪਰ ਕਹਿੰਦੇ ਤੰਗੀ ਚੱਕ ਦਿੰਦੀ ਹੈ ਸਭ ਸੰਗਾਂ ਨੂੰ ..
ਵਾਹਿਗੁਰੂ ਜੀ

ਸੁਆਰੀਆਂ ਨਾਲ ਭਰੀ ਬੱਸ ਅੱਡੇ ਤੇ ਆਕੇ ਰੁਕੀ ਹੀ ਸੀ ਕੇ
ਕੰਡਕਟਰ ਦੀ ਨਜਰ ਭੁੰਜੇ ਡਿੱਗੇ ਬਟੂਏ ਤੇ ਜਾ ਪਈ !
.
ਬਟੂਏ ਵਿਚੋਂ ਥੋੜੇ ਜਿਹੇ ਪੈਸੇ ਤੇ ਇਕ ਬਾਬੇ ਨਾਨਕ ਦੀ ਫੋਟੋ ਤੋਂ ਇਲਾਵਾ ਕੁਝ ਨਾ ਨਿਕਲਿਆ !
.
ਕੰਡਕਟਰ ਨੇ ਉੱਚੀ ਸਾਰੀ ਹੋਕਾ ਦੇ ਕਿਹਾ ਬਈ
ਗੁਆਚਾ ਬਟੂਆ ਲੱਭਾ ਹੈ ਤੇ ..ਨਿਸ਼ਾਨੀ ਦੱਸ ਕੇ ਲੈ ਜਾਵੋ !
.
ਡੰਡੇ ਦੇ ਸਹਾਰੇ ਤੁਰਦਾ ਬਜ਼ੁਰਗ ਅਗਾਂਹ ਆਇਆ ਤੇ ਕਹਿੰਦਾ
ਕੇ ਪੁੱਤ ਇਹ ਮੇਰਾ ਗੁਆਚਾ ਹੋਇਆ ਬਟੂਆ ਹੈ ਤੇ
ਇਸਦੀ ਨਿਸ਼ਾਨੀ ਇਹ ਹੈ ਕੇ ਵਿਚ ਬਾਬੇ ਨਾਨਕ
ਦੀ ਫੋਟੋ ਲੱਗੀ ਹੈ !
.
ਕਹਿੰਦਾ ਬਾਪੂ ਸਾਬਿਤ ਕਰਨਾ ਪਊ ਕੇ ਇਹ ਤੇਰਾ ਹੈ …
ਬਾਬੇ ਨਾਨਕ ਦੀ ਫੋਟੋ ਤੇ ਹਰੇਕ ਦੇ ਬਟੂਏ ਚੋਂ ਮਿਲ ਜਾਊ ..
ਨਾਲੇ ਇਹ ਦੱਸ ਕੇ ਬਟੂਏ ਵਿਚ ਤੈਂ ਆਵਦੀ ਫੋਟੋ ਕਿਓਂ
ਨਹੀਂ ਲਾਈ …..?
.
ਬਜ਼ੁਰਗ ਲੰਮਾ ਸਾਹ ਲੈ ਕਹਿੰਦਾ ਪੁੱਤ ਗੱਲ ਥੋੜੀ ਲੰਮੀ ਹੈ
ਧਿਆਨ ਨਾਲ ਸੁਣੀ … ਇਹ ਬਟੂਆ ਨਿੱਕੇ ਹੁੰਦਿਆਂ
ਮੇਰੇ ਬੇਬੇ ਬਾਪੂ ਨੇ ਲੈ ਕੇ ਦਿੱਤਾ ਸੀ ..
.
ਨਾਲੇ ਰੋਜ ਰੋਜ ਪੈਸੇ ਦਿੰਦੇ ਸੀ ਖਰਚਣ ਨੂੰ ..
ਬੜੇ ਚੰਗੇ ਲੱਗਦੇ ਸੀ …ਇੱਕ ਦਿਨ ਇਸ ਬਟੂਏ
ਵਿਚ ਓਹਨਾ ਦੀ ਫੋਟੋ ਲਾ ਲਈ !
.
ਫੇਰ ਜੁਆਨ ਹੋਇਆ …ਖੁੱਲੀ ਖੁਰਾਕ ..ਗੱਲਾਂ ਦਾ
ਲਾਲ ਸੂਹਾ ਰੰਗ ..ਫੜਕਦੇ ਡੌਲੇ ..
ਜੁਆਨੀ ਵਾਲਾ ਜ਼ੋਰ ..ਘੰਟਿਆਂ ਬੱਦੀ ਸ਼ੀਸ਼ੇ ਅੱਗੇ ਖਲੋਤਾ ਆਪਣੇ
ਆਪ ਨੂੰ ਦੇਖਦਾ ਰਹਿੰਦਾ ਸੀ ….
.
ਭੁਲੇਖਾ ਪੈ ਗਿਆ ਕੇ ਸ਼ਾਇਦ ਦੁਨੀਆ ਦਾ ਸਭ ਤੋਂ
ਖੂਬਸੂਰਤ ਤੇ ਤਾਕਤਵਰ ਇਨਸਾਨ ਮੈਂ ਹੀ ਸਾਂ !
ਜੁਆਨੀ ਦੇ ਲੋਰ ਵਿਚ ਇੱਕ ਦਿਨ ਬਟੂਏ ਚੋਂ ਮਾਪਿਆਂ ਦੀ
ਫੋਟੋ ਕੱਢੀ ਤੇ ਆਪਣੇ ਆਪ ਦੀ ਲਾ ਲਈ…!
.
ਫੇਰ ਵਿਆਹ ਹੋ ਗਿਆ ..ਸੋਹਣੀ ਵਹੁਟੀ ਦੇਖ ਸਰੂਰ ਜਿਹਾ ਚੜ
ਗਿਆ .. ਆਪਣੀ ਫੋਟੋ ਕੱਢੀ ਤੇ ਉਸਦੀ ਲਾ ਲਈ …!
.
ਫੇਰ ਸੋਹਣੇ ਪੁੱਤ ਨੇ ਘਰ ਜਨਮ ਲਿਆ …
ਗਿੱਠ ਗਿੱਠ ਭੋਇੰ ਤੋਂ ਉਚਾ ਹੋ ਹੋ ਤੁਰਨ ਲੱਗਿਆ ..
ਜੁਆਨ ਹੁੰਦਾ ਪੁੱਤ ਦੇਖ ਇੱਕ ਦਿਨ ਬਟੂਏ ਚੋਂ
ਵਹੁਟੀ ਦੀ ਫੋਟੋ ਕੱਢ ਪੁੱਤ ਦੀ ਲਾ ਲਈ…!
.
ਫੇਰ ਸਮੇ ਦਾ ਚੱਕਰ ਚਲਿਆ …ਜੁਆਨੀ ਵਾਲਾ ਜ਼ੋਰ ਜਾਂਦਾ ਰਿਹਾ ..
ਮਾਂ ਪਿਓ ਵੀ ਤੁਰ ਗਏ ਦੁਨੀਆ ਤੋਂ ..ਵਹੁਟੀ ਵੀ
ਸਦਾ ਵਾਸਤੇ ਸਾਸਰੀ ਕਾਲ ਬੁਲਾ ਗਈ ਇੱਕ ਦਿਨ !
.
ਫੇਰ ਇੱਕ ਦਿਨ ਜਿਹੜੇ ਪੁੱਤ ਤੇ ਇਨਾਂ ਮਾਣ ਸੀ ਉਹ ਵੀ ਕੱਲਾ
ਛੱਡ ਟੱਬਰ ਲੈ ਦੂਜੇ ਸ਼ਹਿਰ ਚਲਿਆ ਗਿਆ …
ਤੇ ਜਾਂਦਿਆਂ ਕਹਿ ਗਿਆ ਮਗਰੇ ਨਾ ਆਵੀਂ ..
ਘਰੇ ਕਲੇਸ਼ ਪੈਂਦਾ !
.
ਫੇਰ ਇਕ ਦਿਨ ਸਾਰਾ ਕੁਝ ਗੁਆ ਮੱਸਿਆ ਦੇ ਮੇਲੇ
ਵਿਚ ਕਮਲਿਆਂ ਵਾੰਗ ਕੱਲੇ ਤੁਰੇ ਫਿਰਦੇ ਨੂੰ ਬਾਬੇ ਨਾਨਕ ਦੀ
ਫੋਟੋ ਦਿਸ ਪਈ …ਓਸੇ ਵੇਲੇ ਮੁੱਲ ਲੈ ਬਟੂਏ ਵਿਚ ਲਾ ਲਈ..
.
.ਬਸ ਉਸ ਦਿਨ ਤੋਂ ਬਾਅਦ ਮੈਂ ਤੇ ਮੇਰਾ ਬਾਬਾ ਨਾਨਕ ..
ਜਿੰਦਗੀ ਦੀ ਗੱਡੀ ਤੁਰੀ ਜਾਂਦੀ ਇਸੇ ਤਰਾਂ ..
ਕਈ ਵਾਰੀ ਗੱਲਾਂ ਕਰ ਲਾਈਦੀਆਂ ਦੁੱਖ ਸੁਖ
ਕਰ ਲਈਦੇ ਬਾਬੇ ਨਾਨਕ ਨਾਲ !
.
ਬੁੱਤ ਬਣੇ ਕੰਡਕਟਰ ਨੇ ਬਾਪੂ ਨੂੰ ਬਟੂਆ ਮੋੜ
ਦਿੱਤਾ ਤੇ ਬਾਪੂ ਆਪਣੇ ਰਾਹ ਪੈ ਗਿਆ !
.
ਥੋੜੀ ਦੇਰ ਬਾਅਦ ਅੱਖਾਂ ਪੂੰਝਦਾ ਕੰਡਕਟਰ
ਅੱਡੇ ਤੇ ਹੀ ਫੋਟੋਆਂ ਕਲੰਡਰਾਂ ਵਾਲੀ ਦੁਕਾਨ
ਤੇ ਖਲੋਤਾ ਦੁਕਾਨਦਾਰ ਨੂੰ ਕਹਿ ਰਿਹਾ ਸੀ ..
.
” ਭਾਈ ਸਾਬ ਇੱਕ ਬਾਬੇ ਨਾਨਕ ਦੀ ਫੋਟੋ ਦੇਣਾ.. ਬਟੂਏ ਵਿਚ ਲਾਉਣੀ ਹੈ ”
ਰੱਬ ਰਾਖਾ
.
(ਲਿਖਣ ਵਾਲੇ ਦਾ ਧੰਨਵਾਦ)


ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਬਾਬਾ ਅਟੱਲ ਰਾਏ ਸਾਹਿਬ ਜੀ ਨੂੰ ਦਿੱਤੇ ਗਏ ਪੰਜ ਵਰ
1. ਸਾਰੇ ਸ਼ਹਿਰ ਨਾਲੋਂ ਉੱਚਾ ਤੇਰਾ ਦਰ ਹੋਵੇਗਾ
2. ਅਮ੍ਰਿਤਸਰ ਆਏ ਯਾਤਰੂ ਦੀ ਯਾਤਰਾ ਤੇਰੇ ਦਰ ਤੇ ਮੱਥਾ ਟੇਕਣ ਤੇ ਹੀ ਸਫਲ ਹੋਵੇਗੀ
3. ਤੇਰੇ ਦਰ ਤੋਂ ਸੰਗਤਾਂ ਮੂੰਹ ਮੰਗੀਆਂ ਮੁਰਾਦਾਂ ਪਾਉਣਗੀਆਂ
4. ਤੇਰੇ ਦਰ ਤੋਂ ਲੋੜਵੰਦ ਪ੍ਰਸ਼ਾਦਾ ਛਕਣਗੇ
5. ਤੈਨੂੰ ਇਸ ਸ਼ਹਿਰ ਦਾ ਮੁਖੀ ਥਾਪਿਆ ਹੈ ਜੋ ਅੰਤਿਮ ਸਮੇਂ ਤੇਰਾ ਧਿਆਨ ਧਰੇਗਾ, ਤੇਰੇ ਚਰਨਾਂ ਵਿੱਚ ਆਵੇਗਾ


ਲੋਕੀਂ ਮੈਨੂੰ ਕਹਿੰਦੇ ਨੇ
ਖੋਰੇ ਤਾਂ ਗੁਜਰੀ ਕਿਉਂ ਕੀ ਉਹ
ਜਾਣਦੇ ਨੇ ਮੇਰੀ ਅੱਲ ਗੁਜ਼ਰੀ

ਜਦੋਂ ਨੌਂ ਸਾਲ ਦਾ ਸੀ ਪੁੱਤ ਮੇਰਾ
ਪਤੀ ਤੋਰ ਕੇ ਦਿੱਲੀ ਵੱਲ ਨੂੰ
ਜਿਵੇਂ ਵੀ ਵਖਤ ਗੁਜ਼ਰਿਆ
ਮੈ ਖਿੜੇ ਮੱਥੇ ਗੁਜ਼ਾਰ ਗੁਜ਼ਰੀ

ਅੱਖਾਂ ਸਾਹਮਣੇ ਖੇਰੂੰ ਖੇਰੂੰ
ਹੋ ਗਿਆ ਪਰਿਵਾਰ ਮੇਰਾ
ਦੋ ਪੋਤੇ ਰਹਿ ਗਏ ਪਿਓ ਨਾਲ
ਦੋ ਲੈ ਮੈ ਸਰਹਿੰਦ ਤੁਰ ਗਈ

ਉਥੇ ਠੰਢੇ ਬੁਰਜ ਨੇ ਕੀ ਠਾਰਨਾ
ਮੇਰੇ ਬੁੱਢੇ ਤਨ ਨੂੰ ਮਨ ਤਾਂ ਮੈ
ਅਕਾਲ ਪੁਰਖ ਨੂੰ ਘੱਲ ਗੁਜਰੀ

ਮੇਰੇ ਤੇ ਆਈਆਂ ਨੇ ਪਰਖ ਦੀਆ
ਲੱਖਾਂ ਘੜੀਆਂ ਕਿਸੇ ਨੂੰ ਕੀ ਪਤਾਂ
ਮੈ ਤਾਂ ਬੜਾ ਕੁੱਝ ਹਾਂ ਝੱਲ ਗੁਜਰੀ
ਮੈ ਤਾਂ ਬੜਾ ਕੁੱਝ ਹਾਂ ਝੱਲ ਗੁਜਰੀ(ਢਿੱਲੋ)

ਉੜਦੀ ਰੁੜਦੀ ਧੂੜ ਹਾਂ,
ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਮਾਲਿਕਾ
ਇਸ ਬੰਦੇ ਨਿਮਾਣੇ ਦੀ॥


ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!

ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ,
ਮੈ ਤੁਧੁ ਆਗੈ ਅਰਦਾਸਿ !!
ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ,
ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ||

ਕੰਧਾਂ ਵਿੱਚੋਂ ਡਿੱਗਣ ਲੱਗ ਗਿਆ
ਲੂਣ ਓਏ ਇੱਟਾਂ ਦਾ
ਅੱਜ ਬਿਨ੍ਹਾਂ ਦਾੜ੍ਹੀ ਤੋਂ ਫਿਰਦਾ
ਲੋਕੋ ਪੁੱਤ ਓਏ ਸਿੱਖਾਂ ਦਾ
ਉਹਨੇਂ ਕੀਤੀ ਰੀਸ ਓਏ ਲੋਕੋ
ਬੇਸਮਝ ਕਈ ਗਾਇਕਾਂ ਦੀ
ਮੁੱਛ ਕਟਾ ਕੇ ਰੱਖੀ ਦਾਹੜੀ
ਛਿੱਤਰਾਂ ਦੇ ਲਾਇਕਾਂ ਦੀ
ਸੋਹਣੀ ਸ਼ਕਲ ਵਿਗਾੜ ਕੇ
ਰੂਪ ਧਾਰਿਆ ਰਿੱਛਾਂ ਦਾ
ਅੱਜ ਬਿਨ੍ਹਾਂ ਦਾੜ੍ਹੀ ਤੋਂ ਫਿਰਦਾ
ਲੋਕੋ ਪੁੱਤ ਓਏ ਸਿੱਖਾਂ ਦਾ
ਉਹ ਭੁੱਲ ਕੁਰਬਾਨੀ ਗੁਰੂਆਂ ਦੀ
ਕੁਰਾਹੇ ਪੈ ਗਿਆ ਓਏ
ਦੇਹਧਾਰੀਆਂ ਨੂੰ ਆਪਣਾਂ ਗੁਰੂ
ਮੰਨ ਕੇ ਬਹਿ ਗਿਆ ਓਏ
ਉਹ ਵਹਿਮਾਂ ਭਰਮਾਂ ਵਿੱਚ ਪੈ ਗਿਆ
ਵਿਚਾਰ ਕਰੇ ਓਏ ਛਿੱਕਾਂ ਦਾ
ਅੱਜ ਬਿਨ੍ਹਾਂ ਦਾੜ੍ਹੀ ਤੋਂ ਫਿਰਦਾ
ਲੋਕੋ ਪੁੱਤ ਓਏ ਸਿੱਖਾਂ ਦਾ
ਨਾਂ ਪਿੱਛੋਂ ਸਿੰਘ ਕਟਵਾ ਕੇ
ਪਿੱਛੇ ਗੋਤ ਲਵਾ ਲਿਆ ਓਏ
ਜੂੜੇ ਦਾ ਕਤਲ ਕਰਵਾ ਕੇ
ਕੰਨ ਵਿੱਚ ਕੋਕਾ ਪਾ ਲਿਆ ਓਏ
ਐਨੀਂ ਹੋਈ ਤਕਲੀਫ “ਦੀਵਾਨਿਆਂ”
ਜਿਉਂ ਵਾਲ ਪੱਟੀਦਾ ਹਿੱਕਾਂ ਦਾ
ਅੱਜ ਬਿਨ੍ਹਾਂ ਦਾੜ੍ਹੀ ਤੋਂ ਫਿਰਦਾ
ਲੋਕੋ ਪੁੱਤ ਓਏ ਸਿੱਖਾਂ ਦਾ।