ਰੱਬਾ ਤੂੰ ਸਦਾ ਮੇਹਰ ਹੀ ਕਰੀ__
ਕਰੀ ਸਭ ਦਾ ਭਲਾ, ਪਰ ਦੇਰ ਨਾ ਕਰੀ__
ਸੁਖੀ ਵਸਣ ਸਾਰੇ,ਕਿਸੇ ਪਾਸੇ
ਵੀ ਹਨੇਰ ਨਾ ਕਰੀ__
ਉੜਦੀ ਰੁੜਦੀ ਧੂੜ ਹਾਂ,
ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਮਾਲਿਕਾ
ਇਸ ਬੰਦੇ ਨਿਮਾਣੇ ਦੀ॥
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥
ਜਨ ਕਉ ਨਦਿਰ ਕਰਮੁ ਤਿਨ ਕਾਰ ॥
ਨਾਨਕ ਨਦਰੀ ਨਦਿਰ ਨਿਹਾਲ ॥
ਜੇ ਸੇਵਾ ਕਰਨ ਨੂੰ ,
ਕਿਸੇ ਦਾ ਭਲਾ ਕਰਨ ਨੂੰ,
ਨਿਤਨੇਮ ਕਰਨ ਨੂੰ,
ਅਮ੍ਰਿਤ ਵੇਲੇ ਉੱਠਣ ਨੂੰ,
ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ ਮਨ ਨਹੀਂ ਕਰਦਾ ਤਾ
ਸਮਝ ਲੇਣਾ ਮਨ ਅਜੇ ਵੀ ਮੈਲਾ ਹੈ ॥
ਲੱਗਣ ਨਾ ਦੇਵੀਂ ਤੱਤੀ ਵਾ ਮੇਰੇ ਮਾਲਕਾ
ਬੜੇ ਔਖੇ ਜ਼ਿੰਦਗੀ ਦੇ ਰਾਹ ਮੇਰੇ ਮਾਲਕਾ
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ||
ਉਦਮੁ ਕਰਹੁ ਵਡਭਾਗੀਹੋ
ਸਿਮਰਹੁ ਹਰਿ ਹਰਿ ਰਾਇ ॥
ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ
ਦੂਖੁ ਦਰਦੁ ਭ੍ਰਮੁ ਜਾਇ ॥
ਕੰਧੇ ਸਰਹੰਦ ਦੀਏ ਸੁਣ ਹਤਿਆਰੀਏ,
ਕੱਚ ਦੇ ਖਿਡੌਣੇ ਭੰਨੇ ਪੀਰਾਂ ਮਾਰੀਏ ।
ਫੁੱਲ ਟਾਹਣੀਆਂ ਤੋ ਤੋੜ ਕੇ ਗਵਾਏ ਵੈਰਨੇ ।
ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਨੇ ।।
ਲੰਗਰ ਵਾਲੀ ਰੀਤ ਜਿਹਨੇ ਚਲਾਈ ਸੀ,
ਭੁੱਖੇ ਸਾਧੂਆਂ ਨੂੰ ਜਿਹਨੇ ਰੋਟੀ ਖਵਾਈ ਸੀ,
ਮਲਿਕ ਭਾਗੋ ਦਾ ਜਿਹਨੇ ਹੰਕਾਰ ਭੰਨਿਆ ਸੀ,
ਭਾਈ ਲਾਲੋ ਨੂੰ ਜਿਹਨੇ ਤਾਰਿਆ ਸੀ,
ਚਾਰ ਉਦਾਸੀਆਂ ਕਰਕੇ ਜਿਹਨੇ ਦੁਨੀਆ ਨੂੰ ਤਾਰਿਆ ਸੀ,
ਭੈਣ ਨਾਨਕ ਦਾ ਵੀਰ ਸੀ ਪਿਆਰਾ ਸਭ ਦਿਲ ਦੀਆਂ ਜਾਨਣ ਵਾਲਾ,
ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਨਾਨਕ
ਦਾਤਾ ਧੰਨ ਤੇਰੀ ਸਿੱਖੀ
ਧੰਨ ਸਿੱਖੀ ਦਾ ਨਜ਼ਾਰਾ ।।
ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲ੍ਹਾ-ਓ-ਗ਼ਨੀ ਹੈ
ਮਸਕੀਨ ਗ਼ਰੀਬੋਂ ਮੇਂ ਦਲੇਰੋਂ ਮੇਂ ਜਰੀ ਹੈ ।
‘ਅੰਗਦ’ ਹੈ ‘ਅਮਰਦਾਸ’ ਹੈ ‘ਅਰਜੁਨ’ ਭੀ ਤੂਹੀ ਹੈ
‘ਨਾਨਕ’ ਸੇ ਲੇ ਤਾ ‘ਤੇਗ਼ ਬਹਾਦੁਰ’ ਤੂ ਸਭੀ ਹੈ
ਤੀਰਥ ਨਹੀਂ ਕੋਈ ਰੂਏ ਰੌਸ਼ਨ ਕੇ ਬਰਾਬਰ
ਦਰਸ਼ਨ ਤੇਰੇ ਦਸ ਗੁਰੂਓਂ ਕੇ ਦਰਸ਼ਨ ਕੇ ਬਰਾਬਰ🙏
ਮੇਰੀ ਯਾਦ ਦੀ ਫੱਟੀ ਤੇ ਲਿੱਖੇ ਹੋਏ ਚੋਜ਼ ਚੋਜ਼ੀਆ ਤੇਰੇ ਉਹ ਭੁੱਲਦੇ ਨਹੀਂ ਤੇਰੇ ਪਿਆਰ ਦੇ ਪਏ ਜਿਹੜੇ ਪੇਚ ਪੀਚੇ ਲੱਖਾਂ ਸਮੇਂ ਦਿਆ ਨਹੁੰਾ ਨਾਲ ਖੁੱਲ੍ਹਦੇ ਨਹੀਂ ਲੱਖਾਂ ਜੁੱਗ ਬਜ਼ੁਰਗੀ ਦੇ ਕਾਰਨਾਮੇ ਤੇਰੇ ਇੱਕ ਵੀ ਕੋਤੱਕ ਦੇ ਤੱੁਲਦੇ ਨਹੀਂ ਛੱਤਰ ਧਾਰੀਆਂ ਦੇ ਲੱਖਾਂ ਛੱਤਰ ਸਿਰ ਤੇ ਤੇਰੀ ਪੈਰ ਦੀ ਜੁੱਤੀ ਦੇ ਮੁੱਲ ਦੇ ਨਹੀਂ
ਸਾਹਿਬ ਬੇ ਕਮਾਲ ਗੁਰੂ ਗੋਬਿੰਦ ਸਿੰਘ ॥
ਬਾਦਸ਼ਾਹ ਦਰਵੇਸ਼ ਗੁਰੁ ਗੋਬਿੰਦ ਸਿੰਘ II
ਨਾਸਰੋ ਮਨਸੂਰ ਗੁਰੁ ਗੋਬਿੰਦ ਸਿੰਘ ॥
ਏਜ਼ਦੀ ਮਨਜ਼ੂਰ ਗੁਰੁ ਗੋਬਿੰਦ ਸਿੰਘ ॥
ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ ॥
ਹੱਕ ਰਾ ਗੰਜੂਰ ਗੁਰੁ ਗੋਬਿੰਦ ਸਿੰਘ ॥
ਹੁਮਲਾ ਫ਼ੈਜ਼ਿ ਨੂਰ ਗੁਰੁ ਗੋਬਿੰਦ ਸਿੰਘ ॥
ਹੱਕ ਰਾ ਮਾਹਬੂਬ ਗੁਰੁ ਗੋਬਿੰਦ ਸਿੰਘ II
ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ ॥
ਤੇਗ਼ ਰਾਹ ਫ਼ਤਿਹ ਗੁਰੁ ਗੋਬਿੰਦ ਸਿੰਘ II🙏
🙏 ਸਾਹਿਬ ਬੇ ਕਮਾਲ 🙏ਸਰਬੰਸ-ਦਾਨੀ 🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏ਦੇ 350ਵੇਂ ਪ੍ਰਕਾਸ਼ ਪੁਰਬ ਦੀ ਆਪ ਸਬ ਨੂੰ ਕੋਟੀ ਕੋਟਿ ਮੁਬਾਰਕਾਂ ਹੋਣ
ਹੱਥ ਸਿਰ ਤੇ ਰੱਖੀ ਮੇਰੇ ਮਾਲਕਾ ਸਭ ਰਹਿਮਤਾ ਤੇਰੀਅਾ ਨੇ
ਨਾ ਝੂਕੇ ਅਾ ਕਿਸੇ ਅੱਗੇ ਨਾ ਝੂਕਣਾ ਪਵੇ ੲਿਹ ਅਰਦਾਸਾ ਮੇਰੀਅਾ ਨੇ
ਮੇਰੀ ਔਕਾਤ ਤਾਂ ਮਿੱਟੀ ਹੈ
ਮੇਰੇ ਮਾਲਕਾ
ਜਿੰਨੀ ਇਜ਼ਤ ਹੈ..
ਇਸ ਜੱਗ ਤੇ ਬਸ ਤੂੰ ਹੀ ਦਿੱਤੀ ਹੈ
ਕੋਈ ਵੀ ਕੰਮ ਕਰਨ ਲੱਗਿਆ
ਤੁਸੀ ਹਮੇਸ਼ਾ ਪ੍ਰਮਾਤਮਾ ਦਾ ਸਾਥ ਮੰਗੋ
ਪਰ ਉਸ ਕੰਮ ਨੂੰ ਪ੍ਰਮਾਤਮਾ ਹੀ ਕਰੇ
ਏ ਕਦੀ ਵੀ ਨਾਂ ਮੰਗੋ ..
ਇਕ ਅਰਦਾਸ ਮਾਲਕਾ ਤੇਰੇ ਅੱਗੇ ਹੱਥ ਜੋੜ ਕੇ
ਜੋ ਚੀਜ਼ ਮੇਰੀ ਕਿਸਮਤ ਵਿੱਚ ਨਹੀਂ
ਉਹਦੀ ਇੱਛਾ ਮੇਰੇ ਮਨ ਵਿੱਚ ਨਾ ਜਗਾਵੀ