” ਜਿੰਦਗੀ ‘ਚ ਸਿਮਰਨ ਦੀ ਮਿਠਾਸ ਰਹੇ,
ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ,
ਕਹਿਣ ਨੂੰ ਤਾਂ ਦੁੱਖਾਂ ਦੀ ਨਗਰੀ ਹੈ ਇਹ ਜਿੰਦਗੀ,
ਪਰ ਖੁਸ਼ੀ ਨਾਲ ਕੱਟ ਜਾਵੇ ਜੇ ਵਾਹਿਗੂਰੁ ਦਾ ਸਾਥ ਰਹੇ.

Loading views...



ਸੰਤਾ ਕੇ ਕਾਰਜਿ ਆਪਿ ਖਲੋਇਆ
ਹਰਿ ਕੰਮੁ ਕਰਾਵਣਿ ਆਇਆ ਰਾਮ॥

Loading views...

ਗੁਰੂ ਵੱਲ ਪਿੱਠ ਕਰ ਕੇ ਜਦੋ ਸੈਲਫੀਆਂ ਅਸੀਂ ਲੈਂਦੇ ਹਾਂ ,,,
ਹੋ ਰਹੇ ਕੀਰਤਨ ਤੇ ਜਦੋਂ ਪਾਠ ਕਰਨ ਲਈ ਬਹਿੰਦੇ ਹਾਂ ,,,
ਖਲੋ ਕੇ ਸਰੋਵਰ ਦੇ ਕੰਢੇ ਕੈਮਰੇ ਸਾਹਮਣੇ, ਮੂੰਹ ਵੰਨ ਸੁਵੰਨਾ ਤੂੰ ਬਣਾਇਆ ਏ?
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
ਮੱਸਿਆ, ਸੰਗਰਾਂਦਾਂ ਉੱਤੇ ਗਰੂਦੁਆਰੇ ਜੋ ਤੂੰ ਵੰਡ ਲਏ ,,,
ਵਰਤ ਕੇ ਆਪਣੀ ਸਿਆਣਪ ਗੁਰੂ ਦੇ ਲਿੱਖੇ ਬੋਲ ਵੀ ਤੂੰ ਭੰਡ ਲਏ ,,,
ਹੱਥ ਵਿਚ ਗੁਟਕਾ ਸਾਹਿਬ, ਫੋਨ ਕੰਨ ਨਾਲ ਤੂੰ ਲਗਾਇਆ ਏ ,,,
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
10 ਮਿੰਟਾਂ ਵਿਚ ਲਾਵਾਂ, 5-5 ਘੰਟੇ ਦਾਰੂ ਪੈਲਸਾਂ ਵਿਚ ਚਲਦੀ ,,,
ਨੱਚੇ ਭੈਣਾਂ ਨਾਲ, ਓਥੇ ਕਿਓਂ ਨਹੀਂ ਹੁੰਦੀ ਤੈਨੂੰ ਜਲਦੀ?
ਭੁੱਲ ਮਰਿਆਦਾ, ਨੂੰਹ ਦਾ ਮੇਕਅਪ ਲੱਖਾਂ ਦਾ ਕਰਾਇਆ ਏ ,,,
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
ਵਹਿਮ ਦਿਲ ਵਿਚ ਰੱਖਿਆ ਕਿਉਂ ਵੀਰਵਾਰ ਸ਼ਨੀਵਾਰ ਦਾ ,,,
ਮਿਲਦਾ ਹੈ ਮੁਕੱਦਰਾਂ ਵਿਚ ਲਿਖਿਆ,
ਨਾ ਜਾਦੂ ਟੂਣਾ ਕੰਮ ਕਿਸੇ ਦਾ ਵਿਗਾੜਦਾ ,,
ਆਖਦਾ ਏ *”ਵਾਹਿਗੁਰੂ”*, ਕਿਉਂ ਮਾਇਆ ਪਿੱਛੇ ਆਪਣਾ ਆਪ ਤੂੰ ਗਵਾਇਆ ਏ?
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*

Loading views...

ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ॥
ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ॥

Loading views...


ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ
ਵਾਹਿਗੁਰੂ ਜਪੀਏ ਕਦੇ ਵੀ ਨਾ ਥਕੀਏ
ਵਾਹਿਗੁਰੂ ਬੋਲੀਏ ਕਦੇ ਵੀ ਨਾ ਡੋਲੀਏ

Loading views...

ੴ ਵਾਹਿਗੁਰੂ ਜੀ ੴ
ਸਿਰ ਤੇ ਰੱਖੀ ਓਟ ਮਾਲਕਾ ।
ਦੇਵੀ ਨਾ ਕੋੲੀ ਤੋਟ ਮਾਲਕਾ ।
ਚੜਦੀ ਕਲਾਂ ਸਿਰਹਾਣੇ ਰੱਖੀ ।
ਦਾਤਾ ਸੁਰਤ ਟਿਕਾਣੇ ਰੱਖੀ ।
ੴ ਵਾਹਿਗੁਰੂ ਜੀ ੴ……

Loading views...


ਗੁਰੂ ਸਭ ਕੁਝ ਹੈ ,
ਗੁਰੂ ਲਈ ਜਾਨ ਦਈ ਦੀ ਵੀ ,
ਤੇ ਲੋੜ ਪਈ ਤੇ ਲਈ ਦੀ ਵੀ ਆਂ।

Loading views...

ਉਠ ਕੇ ਸਵੇਰੇ ਗੁਰਾ ਦੀ ਬਾਣੀ ਪੜਿਅਾ ਕਰੋ……
ਕਿਸੇ ਦੇ ਤਰਲੇ ਪਾਉਣ ਨਾਲੋ ਗੁਰੂ ਗ੍ਰੰਥ…..
ਸਾਹਿਬ ਮੂਹਰੇ ਅਰਦਾਸਿ ਕਰਿਅਾ ਕਰੋ……
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀੳ

Loading views...

ਜੇ ਵਾਹਿਗੁਰੂ ਜੀ ਤੇ ਯਕੀਨ
ਫਿਰ ਅਾਸ ਨਾ ਰੱਖੋਂ ਲੋਕਾਂ ਤੇ
ਜੇ ਖੁਦ ਮਿਹਨਤ ਕਰ ਸਕਦੇ ਹੋ
ਫਿਰ ਵਿਸ਼ਵਾਸ ਨਾ ਰੱਖੋਂ ਲੋਕਾਂ ਤੇ

Loading views...


ਮਨ ਵਿਚ ਆਸ….ਰੱਬ ਅੱਗੇ ਅਰਦਾਸ
ਮੰਜਿਲ਼ਾ ਦੇ ਰਾਹ ਆਪੇ ਮਿਲ ਜਾਂਦੇ
ਜੇ ਮਿਹਨਤ ਤੇ ਹੋਵੇ ਵਿਸ਼ਵਾਸ

Loading views...


“ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ।
ਅਰਜਨ ਕਾਇਆ ਪਲਟਿ ਕੈ ਮੂਰਤ ਹਰਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆਂ ਰੂਪ ਦਿਖਾਵਣਿ ਵਾਰੋ ਵਾਰੀ”।।

ਪ੍ਰਕਾਸ਼ ਪੁਰਬ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। (੧੫੯੫-੧੬੪੪)

ਆਪ ਸਭ ਨੂ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੇ ਦੇ ਪ੍ਰਕਾਸ਼ ਪੁਰਬ ਦਿਆ ਲਖ ਲਖ ਵਧਾਈਆਂ ਹੋਣ ਜੀ..

Loading views...

ਅਮ੍ਰਿਤਸਰ ਰੋਕਣਾ ਤੇਰਾ ਪ੍ਰਚਾਰ ਬਾਬਾ
ਅਸੀਂ ਬੈਠੇ ਬਿਲਕੁਲ ਤਿਆਰ ਬਾਬਾ
ਨੀਲੇ ਪੀਲੇ ਅਸੀਂ ਦੁਮਾਲੇ ਹਾਂ ਬਨਦੇ
ਕਹਾਉਂਦੇ ਅਸੀਂ ਨਕਲੀ ਸਰਦਾਰ ਬਾਬਾ
ਲੜਨਾ ,ਝਗਰਣਾ ਇੱਕੋ ਕੰਮ ਜਾਣਦੇ ਹਾਂ
ਕੀਤਾ ਕੌਮ ਨੂੰ ਅਸੀਂ ਸ਼ਰਮਸਾਰ ਬਾਬਾ
ਅਸੀ ਘਰੇ ਮਰਿਯਾਦਾ ਬਣਾਈ ਭੋਰੇ ਚ ਬੈਠ ਕੇ
ਆਪ ਹੀ ਚੁਣਦੇ ਵਿਕਾਉ ਜੱਥੇਦਾਰ ਬਾਬਾ
ਨਹੀਂ ਗੱਲ ਹੋਣ ਦੇਣੀ ਅਕਾਲ ਤਖਤ ਦੀ ਮਰਿਯਾਦਾ ਦੀ
ਜਿਹੜੀ ਕੀਤੀ 1932 ਚ ਤਿਆਰ ਬਾਬਾ
ਦੇਸ਼ਾਂ ਵਿਦੇਸ਼ਾਂ ਚ ਸਿੱਖੀ ਅਸੀਂ ਬਦਨਾਮ ਕੀਤੀ
ਗੁਰਦੁਆਰੇ ਅੰਦਰ ਲਹੁੰਦੇ ਸਿਰੋਂ ਦਸਤਾਰ ਬਾਬਾ
ਜੇ ਸੱਚ ਸਨਾਉਂਣ ਲੱਗ ਪਏ ਅਸੀਂ ਸਟੇਜਾਂ ਤੇ
ਬੰਦ ਹੋ ਜਾਣੇ ਸਾਡੇ ਚਲਦੇ ਕਾਰੋਬਾਰ ਬਾਬਾ
ਨਿਮਰਤਾ ,ਸਾਦਗੀ,ਵਾਲੇ ਗੁਰਮੁਖ ਨਾ ਰਹੇ ਅਸੀਂ
ਰਗ ਰਗ ਚ ਭਰਿਆ ਸਾਡੇ ਹੰਕਾਰ ਬਾਬਾ
ਛਬੀਲਾਂ ਲਗਾ ਅਸੀਂ ਸਿੰਘ ਕਤਲ ਕਰਦੇ
ਚਲਾਉਂਦੇ ਤਖਤਾਂ ਅੰਦਰ ਤਲਵਾਰ ਬਾਬਾ
ਸਾਨੂੰ *ਧੂਤੇ*ਨਾਮ ਨਾਲ ਜਾਣਨ ਲਗੇ ਲੋਕ
ਏਨਾ ਡਿੱਗ ਗਇਆ ਸਾਡਾ ਕਿਰਦਾਰ ਬਾਬਾ
ਅਸੀਂ ਲੁੱਟ ਖਾ ਜਾਈਏ ਸਿੱਖ ਕੌਮ ਨੂੰ
ਦੋ ਦਿਨਾਂ ਚ
*ਧੁੰਦੇ* ਪੰਥਪ੍ਰੀਤ*ਰਣਜੀਤ ਵਰਗੇ
ਜੇ ਸਨਾਉਂਣ ਨਾ ਗੁਰਬਾਣੀ ਦੀ ਵਿਚਾਰ ਬਾਬਾ
*ਨੋਟ*
ਬਾਬਾ ਲਫਜ ਇਥੇ ਬਾਬੇ ਨਾਨਕ ਲਈ ਵਰਤਿਆ ਹੈ ਢੱਡਰੀਆਂ ਵਾਲੇ ਦੇ ਗੱਲ ਨਾ ਪੈ ਜਾਣਾ
ਗੁਰੂ ਦਾ ਦਾਸਰਾ

Loading views...


“ਨਾ ਧੁੱਪ ਰਹਿਣੀ ਨਾ ਛਾਂ ਬੰਦਿਆ..
ਨਾ ਪਿਉ..ਰਹਿਣਾ ਨਾ ਮਾਂ ਬੰਦਿਆ….
ਹਰ ਛਹਿ ਨੇ ਆਖਰ ਮੁੱਕ ਜਾਣਾ
ਇੱਕ ਰਹਿਣਾ ਰੱਬ ਦਾ ਨਾ ਬੰਦਿਆ।”

Loading views...

ਜਿਹਨਾ ਨੂੰ ਭਰੋਸਾ ਹੈ ਕਿ ਗੁਰੂ ਸਾਹਿਬ ਸੁਣਦੇ ਨੇ
ਓਹ ਆਪਣੇ ਦੁਖੜੇ ਕਿਸੇ ਹੋਰ ਨੂੰ ਨਹੀਂ ਸੁਣਾਓਦੇ।

Loading views...

ਜਿਸ ਦਿਨ ਇਨਾ ਅੱਖਾ ਚੌ ਅੱਥਰੂ
ਕਿਸੇ ਇਨਸਾਨ ਨੂੰ ਛੱਡ ਕੇ
ਪਰਮਾਤਮਾ ਲਈ ਵਹਿਣਾ ਏ__ੴ
ਔਸ ਦਿਨ ਇਸ ਮਨੁੱਖੀ ਦੇਹੀ ਦਾ
ਦੁਨੀਆ ‘ਚ ਆਈ ਦਾ ਅਸਲੀ ਮੁੱਲ ਪੈਣਾ ਏ

Loading views...