ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥
ਹੇ ਭਾਈ! ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ,
ਤਾਂ ਤੂੰ ਆਪਣਾ ਮਨੁੱਖਾ ਜਨਮ ਨਿਕੰਮਾ ਕਰ ਲਿਆ ।

Loading views...



ਆਸਣੁ ਲੋਇ ਲੋਇ ਭੰਡਾਰ॥
ਜੋ ਕਿਛੁ ਪਾਇਆ ਸੁ ਏਕਾ ਵਾਰ॥
ਕਰਿ ਕਰਿ ਵੇਖੈ ਸਿਰਜਣਹਾਰੁ॥
ਨਾਨਕ ਸਚੇ ਕੀ ਸਾਚੀ ਕਾਰ॥

Loading views...

ਹੇ ! ਵਾਹਿਗੁਰੂ —
ਰਾਤ ਸੁੱਖਾਂ ਦੀ ਬਤੀਤ ਹੋਈ ਹੈ
.
ਦਿਨ ਚੜਿਆ ਹੈ– ਮੇਰੇ ਹੱਥਾਂ ਕੋਲੋ,
ਮੇਰੇ ਹਿਰਦੇ ਕੋਲੋ ਕਿਸੇ
.
ਦਾ ਵੀ ਬੁਰਾ ਨਾ ਹੋਵੇ
ਸਤਿਨਾਮ ਵਾਹਿਗੁਰੂ

Loading views...

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥

Socẖai socẖ na hova▫ī je socẖī lakẖ vār.

By thinking, He cannot be reduced to thought, even by thinking hundreds of thousands of times.

ਵਿਚਾਰ ਕਰਨ ਦੁਆਰਾ ਵਾਹਿਗੁਰੂ ਦੀ ਗਿਆਤ ਨਹੀਂ ਹੁੰਦੀ, ਭਾਵੇਂ ਆਦਮੀ ਲੱਖਾਂ ਵਾਰੀ ਵਿਚਾਰ ਪਿਆ ਕਰੇ ।

~ Sri Guru Granth Sahib Ji

Loading views...


ਅਮ੍ਰਿਤਸਰ ਰੋਕਣਾ ਤੇਰਾ ਪ੍ਰਚਾਰ ਬਾਬਾ
ਅਸੀਂ ਬੈਠੇ ਬਿਲਕੁਲ ਤਿਆਰ ਬਾਬਾ
ਨੀਲੇ ਪੀਲੇ ਅਸੀਂ ਦੁਮਾਲੇ ਹਾਂ ਬਨਦੇ
ਕਹਾਉਂਦੇ ਅਸੀਂ ਨਕਲੀ ਸਰਦਾਰ ਬਾਬਾ
ਲੜਨਾ ,ਝਗਰਣਾ ਇੱਕੋ ਕੰਮ ਜਾਣਦੇ ਹਾਂ
ਕੀਤਾ ਕੌਮ ਨੂੰ ਅਸੀਂ ਸ਼ਰਮਸਾਰ ਬਾਬਾ
ਅਸੀ ਘਰੇ ਮਰਿਯਾਦਾ ਬਣਾਈ ਭੋਰੇ ਚ ਬੈਠ ਕੇ
ਆਪ ਹੀ ਚੁਣਦੇ ਵਿਕਾਉ ਜੱਥੇਦਾਰ ਬਾਬਾ
ਨਹੀਂ ਗੱਲ ਹੋਣ ਦੇਣੀ ਅਕਾਲ ਤਖਤ ਦੀ ਮਰਿਯਾਦਾ ਦੀ
ਜਿਹੜੀ ਕੀਤੀ 1932 ਚ ਤਿਆਰ ਬਾਬਾ
ਦੇਸ਼ਾਂ ਵਿਦੇਸ਼ਾਂ ਚ ਸਿੱਖੀ ਅਸੀਂ ਬਦਨਾਮ ਕੀਤੀ
ਗੁਰਦੁਆਰੇ ਅੰਦਰ ਲਹੁੰਦੇ ਸਿਰੋਂ ਦਸਤਾਰ ਬਾਬਾ
ਜੇ ਸੱਚ ਸਨਾਉਂਣ ਲੱਗ ਪਏ ਅਸੀਂ ਸਟੇਜਾਂ ਤੇ
ਬੰਦ ਹੋ ਜਾਣੇ ਸਾਡੇ ਚਲਦੇ ਕਾਰੋਬਾਰ ਬਾਬਾ
ਨਿਮਰਤਾ ,ਸਾਦਗੀ,ਵਾਲੇ ਗੁਰਮੁਖ ਨਾ ਰਹੇ ਅਸੀਂ
ਰਗ ਰਗ ਚ ਭਰਿਆ ਸਾਡੇ ਹੰਕਾਰ ਬਾਬਾ
ਛਬੀਲਾਂ ਲਗਾ ਅਸੀਂ ਸਿੰਘ ਕਤਲ ਕਰਦੇ
ਚਲਾਉਂਦੇ ਤਖਤਾਂ ਅੰਦਰ ਤਲਵਾਰ ਬਾਬਾ
ਸਾਨੂੰ *ਧੂਤੇ*ਨਾਮ ਨਾਲ ਜਾਣਨ ਲਗੇ ਲੋਕ
ਏਨਾ ਡਿੱਗ ਗਇਆ ਸਾਡਾ ਕਿਰਦਾਰ ਬਾਬਾ
ਅਸੀਂ ਲੁੱਟ ਖਾ ਜਾਈਏ ਸਿੱਖ ਕੌਮ ਨੂੰ
ਦੋ ਦਿਨਾਂ ਚ
*ਧੁੰਦੇ* ਪੰਥਪ੍ਰੀਤ*ਰਣਜੀਤ ਵਰਗੇ
ਜੇ ਸਨਾਉਂਣ ਨਾ ਗੁਰਬਾਣੀ ਦੀ ਵਿਚਾਰ ਬਾਬਾ
*ਨੋਟ*
ਬਾਬਾ ਲਫਜ ਇਥੇ ਬਾਬੇ ਨਾਨਕ ਲਈ ਵਰਤਿਆ ਹੈ ਢੱਡਰੀਆਂ ਵਾਲੇ ਦੇ ਗੱਲ ਨਾ ਪੈ ਜਾਣਾ
ਗੁਰੂ ਦਾ ਦਾਸਰਾ

Loading views...

ਕਿਵੇ ਕਰਾਂ ਸ਼ੁਕਰਾਨਾ ਦਾਤਾ_ਮੈਂ ਤੇਰੇ ਉਪਕਾਰਾਂ ਦਾ,

ਔਖੇ ਵੇਲੇ ਸਾਥ ਨਿਭਾਵੇਂ_ਰੂਪ ਬਣਾ ਕੇ ਯਾਰਾਂ ਦਾ,

Loading views...


ਦੁੱਖ-ਸੁੱਖ ਤਾਂ ਦਾਤਿਆਂ ਤੇਰੀ ਕੁਦਰਤ ਦੇ ਅਸੂਲ ਨੇ,
ਬਸ ਇੱਕੋ ਅਰਦਾਸ ਹੈ ਤੇਰੇ ਅੱਗੇ,
‘ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ,
ਜੇ ਸੁੱਖ ਦਿੱਤੇ ਨੇ ਤਾਂ ਨਿਮਰਤਾ ਬਖਸ਼ੀ

Loading views...


ਜੀਣ ਨੂੰ ਸਾਹ
ਰਹਿਣ ਨੂੰ ਸਿਰ ਤੇ ਛੱਤ
3 ਵਕਤ ਦੀ ਰੋਟੀ
ਹੋਰ ਕੀ ਤੇਰਾ ਸ਼ੁਕਰ ਕਰਾਂ ਦਾਤਿਆ ।।।

Loading views...

ਤੱਤੀ ਵਾਹ ਵੀ ਲੱਗਣ ਨਾ ਦੇਵੇ ।।
ਜਿਨ੍ਹਾਂ ਦਾ ਰਾਖਾ ਆਪ ਹੋ ਗਿਆ ।।
🎼 ਮੇਰਾ ਬਾਜਾਂ ਵਾਲਾ ਪਿਤਾ 🎼
❤️❤️❤️❤️❤️❤️❤️❤️❤️❤️

Loading views...

ਹਿੰਮਤ ਨਾ ਹਾਰੋ , ਰੱਬ ਨੂੰ ਨਾ ਵਿਸਾਰੋ
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ
ਮੁਸ਼ਕਿਲਾਂ ਦੁਖਾਂ ਦਾ ਜੇ ਕਰਨਾ ਹੈ ਖ਼ਾਤਮਾ
ਤਾਂ ਹਮੇਸ਼ਾ ਕਹਿੰਦੇ ਰਹੋ
ਤੇਰਾ ਸ਼ੁਕਰ ਹੈ ਪਰਮਾਤਮਾ

Loading views...


ਆਖਿਆ ਸੀ ਬਾਬੇ ਨਾਨਕ ਨੇ ,
ਐਸਾ ਕਲਜੁਗ ਆਉਗਾ
ਜੋ ਕਰੂ ਇਤਬਾਰ ਕਿਸੇ ਤੇ ,

ਓਹ ਠਗਿਆ ਜਾਉਗਾ…
ਉਠ ਗਏ ਏਥੋ ਜੋ ਲਾਜ ਸੀ,
ਰਖਦੇ ਪੱਗਾ ਦੀ
ਕੀ ਕਰੀਏ ਇਤਬਾਰ ਕਿਸੇ ਤੇ ,
ਦੁਨੀਆ ਠੱਗਾ ਦੀ.

Loading views...


ਹਮ ਅਵਗੁਣ ਭਰੇ ਏਕ ਗੁਣ ਨਾਹੀਂ II
ਅਮ੍ਰਿਤ ਛਾਡ ਬਿਖੈ ਬਿਖ ਖਾਈ II

Loading views...

ਸਿੱਖੀ ਹੈ ਨਿਭਾਉਣੀ ਨਾਲ ਕੇਸਾਂ ਤੇ ਸੁਆਸਾਂ ਦੇ,
ਹਿਰਦੇ ‘ਚ ਬਚਨ ਗੁਰੂ ਦਾ ਪੱਕਾ ਠਾਣਦੇ,
ਜਿਨ੍ਹਾਂ ਪਿਆਰਿਆਂ ਦੇ ਸੀਸ ਗੁਰੂ ਅੱਗੇ ਭੇਂਟ ਹੋਣ,
ਹੱਸ ਹੱਸ ਖੋਪਰ ਲਹਾਉਣਾ ਓਹ ਜਾਣਦੇ।

Loading views...


ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ……
ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ…..
ਬੋਲੋ ਵਾਹਿਗੁਰੂ ਜੀਓ

Loading views...

ਮੈ ਅਾਸਿਕ ਹਾ ਉਸ ਦਰ ਦਾ ਜਿੱਥੇ ਕੁਝ ਵੀ ਥੁੜਿਅਾ ਨਹੀ
.
.
.
.
ਮੰਗ ਕੇ ਦੇਖ ਇੱਕ ਵਾਰੀ ਖਾਲੀ ਹੱਥ ਕੋਈ ਮੁੜਿਅਾ ਨਹੀ
ੴ ੴ ਸਤਿਨਾਮ ਸ੍ਰੀ ਵਾਹਿਗੁਰੂ ਜੀ ੴ ੴ

Loading views...

੧ਓ ਬਖ਼ਸ਼ ਗੁਨਾਹ ਤੂੰ ਮੇਰੇ ਤੈਨੂੰ ਬਖਸ਼ਹਾਣਹਾਰਾ ਕਹਿੰਦੇ ,
ਇਹ ਸੋਹਣੀ ਸਵੇਰ ਸਾਰਿਆ ਲਈ ਖੁਸ਼ੀਆ ਤੇ
ਤੰਦਰੁਸਤੀ ਲੈ ਕੇ ਆਵੇ
🙏ਸਤਿ ਸ੍ਰੀ ਆਕਾਲ ਜੀ🙏

Loading views...