ਪੱਗ ਨਾਲ ਹੈ ਵੱਖਰੀ ਪਹਿਚਾਣ ਸਾਡੀ,
ਕੌਮਾਂ ਜੱਗ ਤੇ ਵੱਸਦੀਆਂ ਸਾਰੀਆਂ ਨੇ….
ਲੱਖਾਂ ਸਿੰਘ ਨੇ ੲਿੱਥੇ ‪‎ਸ਼ਹੀਦ‬ ਹੋਏ,
ਏਵੈ ਨੀ ਮਿਲੀਆਂ ਸਰਦਾਰੀਆਂ ਨੇ ..



ਮੇਰਾ ਇਕ ਹੀ friend ਆ ਜਿਸ ਨਾਲ ਮੈਂ ਆਪਣੀ ਹਰ ਗੱਲ ਸ਼ੇਅਰ ਕਰ ਸਕਦਾ
ਉਹ ਹੈ ਮੇਰਾ ਵਾਹਿਗੁਰੂ

ਰੱਖ ਵਿਸ਼ਵਾਸ ਉਪੱਰ ਵਾਲੇ ਤੇ !!
ਕਿਸੇ ਦੀਆਂ ਆਸਾਂ ਉਹ ਤੋੜਦਾ ਨਹੀਂ
ਉਹਦੇ ਦਰ ਤੇ ਜਾ ਕੇ ਤਾਂ ਦੇਖੀ !!
ਖਾਲੀ ਹੱਥ ਉਹ ਕਿਸੇ ਨੂੰ ਮੋੜਦਾ ਨੀ ….

ਅੰਗ ਰੰਗ ਦੇਖ ਦਿਲ ਭਟਕੇ ਨਾ
ਬੱਸ ਐਸਾ ਵਾਹਿਗੁਰੂ ਰੱਜ ਦੇ ਦੇ
ਹਰ ਸਾਹ ਨਾਲ ਤੇਰਾ ਸ਼ੁਕਰ ਕਰਾਂ
ਹਰ ਸਾਹ ਨੂੰ ਐਸਾ ਚੱਜ ਦੇ ਦੇ


ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬਤ ਦਾ ਭਲਾ
ਜਿਸਤੇ ਹੋਵੇ ਤੇਰੀ ਕਿਰਪਾ
ਉਸਦੇ ਸਿਰ ਤੋਂ ਟਲੇ ਬਲਾ

।।ਸਭ ਕੁਝ ਹੁੰਦੇ ਹੋਏ ਵੀ ਰੱਬ ਦਾ ਸ਼ੁਕਰ ਨਾ ਕਰਨ ਵਾਲਿੳ
ਨਾਸ਼ੁਕਰੇ ਲੋਕੋ
ਕਦੇ ਉਹਨਾ ਵੱਲ ਦੇਖੋ ਜਿੰਨਾ ਕੋਲ ਦੋ ਵਕਤ ਦੀ ਰੋਟੀ ਵੀ ਨਹੀ
ਪਰ ਫੇਰ ਵੀ ਸ਼ੁਕਰ ਵੀ ਕਰਦੇ ਆ ਤੇ ਵਾਹਿਗੁਰੂ ਤੇ ਭਰੋਸਾ ਵੀ।।


ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ


ਪੋਹ ਦਾ ਮਹੀਨਾ
ਠੰਡ ਹੱਡੀਆ ਨੂੰ ਠਾਰਦੀ ਸੀ

ਇੰਨੀ ਠੰਡ ਵਿੱਚ ਪਤਾ ਨਹੀ ਮਾਂ ਗੁਜਰੀ
ਕਿਵੇ ਠੰਡੇ ਬੁਰਜ ਵਿੱਚ ਰਾਤਾ ਗੁਜਾਰਦੀ ਸੀ ।।

ਜੇ ਪੱਲੇ ਮੇਰੇ ਕੱਖ ਨਹੀ
ਤਾ ਇਸ ਚ ਰੱਬ ਦਾ ਕੋਈ ਪੱਖ ਨਹੀ
ਉਹਨੇ ਤਾ ਸਭ ਕੁੱਝ ਦਿੱਤਾ
ਜਦ ਹੋਇਆ ਹੀ ਮੈਥੋ ਰੱਖ ਨਹੀ

ਮੈਂ ਜੋ ਕੁੱਜ ਵੀ ਗਵਾਇਆ ਉਹ ਮੇਰੀ ਨਾਦਾਨੀ ਸੀ
ਸੋ ਕੁਝ ਵੀ ਪਾਇਆ ਉਹ ਵਾਹਿਗੁਰੂ ਦੀ ਮੇਹਰਬਾਨੀ ਸੀ


ਓਹੀ ਕਰਦਾ ਹੈ ਤੇ ਓਹੀ ਕਰਵਾਉਂਦਾ ਹੈ
ਕਿਉ ਬੰਦਿਆ ਤੂੰ ਘਬਰਾਉਂਦਾ ਹੈ
ਇਕ ਸਾਹ ਵੀ ਨਹੀਂ ਤੇਰੇ ਵੱਸ ਵਿੱਚ
ਓਹੀ ਸਵਾਉਂਦਾ ਹੈ ਤੇ ਓਹੀ ਜਗਾਉਂਦਾ ਹੈ


ਜਿਸ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਚਮਕੌਰ ਦੇ ਮੈਦਾਨ ਵਿੱਚ ਜੂਝ ਰਹੇ ਸੀ ਤਾਂ ਦੁਸ਼ਮਣ ਦੀ ਫ਼ੌਜ ਦਾ ਹਰ ਸਿਪਾਹੀ ਚਾਹੁੰਦਾ ਸੀ ਕਿ ਮੇਰਾ ਵਾਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਲੱਗੇ…. ਅਤੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਮੌਤ ਮੇਰੇ ਹੱਥੋਂ ਹੋਵੇ ਤਾਂ ਕਿ ਮੈਂ ਬਾਦਸ਼ਾਹ ਤੋਂ ਵੱਡਾ ਇਨਾਮ ਲੈ ਸਕਾਂ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੂੰ ਮੈਂ ਕਤਲ ਕੀਤਾ…. ਹਰ ਪਾਸਿਓਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਵਾਰ ਹੋ ਰਹੇ ਸੀ..! ਇਤਿਹਾਸ ਵਿੱਚ ਜ਼ਿਕਰ ਮਿਲਦਾ ਕਿ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜ਼ਮੀਨ ਤੇ ਡਿੱਗੇ ਸੀ ਤਾਂ ਉਹਨਾਂ ਦੇ ਸਰੀਰ ਉੱਪਰ ਤਿੰਨ ਸੌ ਤੋਂ ਵੱਧ ਫੱਟਾਂ ਦੇ ਵਾਰ ਸੀ,
ਚਮਕੌਰ ਦੀ ਗੜ੍ਹੀ ਦੀ ਮੰਮਟੀ ਤੇ ਖੜ੍ਹਕੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸ਼ਹੀਦ ਹੁੰਦਾ ਦੇਖਕੇ ਕਹਿ ਰਹੇ ਹਨ
“ ਕੁਰਬਾਨ ਪਿਦਰ ਸ਼ਾਬਾਸ਼ ਖ਼ੂਬ ਲੜੇ ਹੋ,
ਕਿਉਂ ਨਾ ਹੋ ਗੋਬਿੰਦ ਕੇ ਫ਼ਰਜ਼ੰਦ ਬੜੇ ਹੋ “
( ਮੈਂ ਤੇਰੇ ਤੋਂ ਕੁਰਬਾਨ ਜਾਨਾਂ ਪੁੱਤਰ, ਸ਼ਾਬਾਸ਼ ਬਹੁਤ ਸੋਹਣਾ ਲੜਿਆ ਹੈਂ
ਤੂੰ ਗੁਰੂ ਗੋਬਿੰਦ ਸਿੰਘ ਦਾ ਪੱਤਰ ਸੀ, ਤੂੰ ਇੰਝ ਹੀ ਲੜਨਾ ਸੀ, )

ਸਾਹਿਬਜ਼ਾਦਾ ਅਜੀਤ ਸਿੰਘ ਜੀ ਜਦੋਂ ਸ਼ਹੀਦ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ
“ ਪੀਓ ਪਿਆਲਾ ਪਿਰਮ ਕਾ ਸੁਮਨ ਭਏ ਅਸਵਾਰ
ਆਜ ਖਾਲਸਾ ਖ਼ਾਸ ਭਇਓ ਸਤਿਗੁਰ ਕੇ ਦਰਬਾਰ “
( ਏ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੀ ਇਮਾਨਤ ਤੈਨੂੰ ਸੌਂਪ ਦਿੱਤੀ
ਮੈਂ ਉਸ ਕਰਜ਼ੇ ਦੀ ਇੱਕ ਕਿਸ਼ਤ ਅਦਾ ਕਰ ਦਿੱਤੀ ਹੈ ਜਿਸਦਾ ਪ੍ਰਣ ਮੈਂ ਖਾਲਸੇ ਨਾਲ ਕੀਤਾ ਸੀ )

ਦੁਨੀਆਂ ਦਾ ਕੋਈ ਰਹਿਬਰ ਆਪਣੇ ਪੁੱਤਰ ਦੀ ਮੌਤ ਬਰਦਾਸ਼ਤ ਨਹੀਂ ਕਰ ਸਕਿਆ…. ਪਰ ਗੁਰੂ ਗੋਬਿੰਦ ਸਿੰਘ ਜੀ ਨੇ ਰੱਬੀ ਅਵਤਾਰ ਰਹਿਬਰ ਹੋਣ ਦੇ ਮਾਇਨੇ ਹੀ ਬਦਲ ਦਿੱਤੇ

ਉਸ ਦੇ ਦਰ ਤੇ ਸਕੂਨ ਮਿਲਦਾ ਹੈ
ਉਸ ਦੀ ਇਬਾਬਤ ਵਿੱਚ ਨੂਰ ਮਿਲਦਾ ਹੈ
ਜੋ ਝੁਕ ਗਿਆ ਪਰਮਾਤਮਾ ਦੇ ਚਰਨਾਂ ਚ
ਉਸ ਨੂੰ ਸਭ ਕੁਝ ਜ਼ਰੂਰ ਮਿਲਦਾ ਹੈ


ਇੱਕ ਤੂੰ ਨਾ ਕਰੇ ਤਾ ਕਰੇ ਕਿਹੜਾ,,
ਮੇਰੀਆਂ ਸਭੈ ਜਰੂਰਤਾ ਪੂਰੀਆਂ ਨੂੰ,,
ਲੋਕੀ ਤੱਕਦੇ ਅੈਬ ਗੁਨਾਹ ਮੇਰੇ,,
ਤੇ ਮੈ ਤੱਕਦਾ ਰਹਿਮਤਾ ਤੇਰੀਆਂ ਨੂੰ

ਛੋਟੇ ਸਾਹਿਬਜਾਦੇ ਆਪਣੀ ਦਾਦੀ ਮਾਂ ਦੇ ਨਾਲ ਰਹਿ ਕੇ ਆਪਣੇ ਪਿਤਾ
ਜੀ ਤੋਂ ਵਿਛੜ ਗਏ।
ਮਾਤਾ ਗੁਜਰੀ ਜੀ ਦੇ ਨਾਲ ਦੋ ਛੋਟੇ ਸਾਹਿਬਜਾਦੇ ਜਿਨ੍ਹਾਂ ਦੀ
ਉਮਰ 5 ਅਤੇ 8 ਸਾਲ ਦੀ ਸੀ ਦੇ ਅਲਾਵਾ ਗੰਗੂ ਪੰਡਤ ਵੀ ਸੀ।
ਜਦੋਂ ਗੰਗੂ ਨੇ ਮਾਤਾ ਜੀ ਅਤੇ ਬੱਚਿਆਂ ਨੂੰ ਦੇਖਿਆ ਤਾਂ ਉਹਨਾਂ ਨੂੰ ਆਪਣੇ ਘਰ ਪਿੰਡ ਸਹੇੜੀ ਲੈ ਗਿਆ।..
.
ਰਾਹ ਵਿੱਚ ਹੀ ਗੰਗੂ ਨੂੰ ਪਤਾ ਲੱਗ ਗਿਆ ਕਿ ਮਾਤਾ ਜੀ ਦੇ
ਕੋਲ ਸੋਨੇ ਦੀਆਂ ਮੁਹਰਾਂ ਹਨ। ਗੰਗੂ ਦੇ ਮਨ ਵਿੱਚ ਲਾਲਚ ਆ
ਗਿਆ ਜਦੋਂ ਮਾਤਾ ਜੀ ਉਸ ਦੇ ਘਰ ਗਏ।
.
ਗੰਗੂ ਨੇ ਰਾਤ ਦੇ ਸਮੇਂ ਉਹ ਸੋਨੇ ਦੀਆਂ ਮੁਹਰਾਂ ਚੁਰਾ
ਲਈਆਂ। ਸਵੇਰੇ ਜਦੋਂ ਮਾਤਾ ਜੀ ਨੇ ਦੇਖਿਆ ਕਿ ਸੋਨੇ ਦੀਆਂ ਮੁਹਰਾਂ ਨਹੀਂ ਹਨ ਤਾਂ ਅੰਤਰਜਾਮੀ ਮਾਤਾ ਜੀ ਨੇ ਕਿਹਾ ਕਿ ਗੰਗੂ ਜੇ ਸੋਨੇ ਦੀਆਂ
ਮੁਹਰਾਂ ਚਾਹੀਦੀਆਂ ਸਨ ਤਾਂ ਤੂੰ ਮੇਰੇ ਤੋਂ ਹੀ ਮੰਗ ਲੈਂਦਾ। ਮੈਂ
ਮਨ੍ਹਾਂ ਤਾਂ ਨਹੀਂ ਸੀ ਕਰਨਾ।..
.
ਗੰਗੂ ਮਾਤਾ ਜੀ ਦੀ ਗੱਲ ਸੁਣ ਕੇ ਗੁੱਸੇ ਵਿੱਚ ਆ ਗਿਆ
ਕਿਉਂਕਿ ਉਸ ਦੀ ਤਾਂ ਚੋਰੀ ਪਕੜਾ ਗਈ। ਉਹ ਆਪਣੀ ਭੁੱਲ ਮਨੰਣ ਦੀ ਥਾਂ ਤੇ ਮਾਤਾ ਜੀ ਨੂੰ ਕਹਿਣ ਲਗਿਆ ਕਿ ਮੈਂ ਤਾਂ ਤੁਹਾਨੂੰ ਆਪਣੇ ਘਰ ਵਿੱਚ ਆਸਰਾ ਦਿੱਤਾ ਤੇ ਤੁਸੀਂ ਮੇਰੇ ਉੱਤੇ ਹੀ ਇਲਜਾਮ ਲਗਾ ਰਿਹਾ ਹੋ ਮੈਂ ਹੁਣੇ ਹੀ ਤੁਹਾਡੀ ਸ਼ਿਕਾਇਤ
ਜਾ ਕੇ ਸਰਕਾਰ ਨੂੰ ਕਰਦਾ ਹਾਂ।…
.
ਗੰਗੂ ਨੇ ਜਾ ਕੇ ਮਾਤਾ ਜੀ ਦੀ ਸ਼ਿਕਾਇਤ ਕਰ ਦਿੱਤੀ
ਸਮੇਂ ਦੀ ਸਰਕਾਰ ਨੂੰ ਤਾਂ ਉਸ ਸਮੇਂ ਕਲਗੀਧਰ ਪਿਤਾ ਅਤੇ ਉਹਨਾਂ ਦੇ ਪਰਿਵਾਰ ਦੀ ਤਲਾਸ਼ ਹੀ ਸੀ। ਉਸ ਸਮੇਂ ਜਾਨੀ ਖਾਨ ਅਤੇ ਮਾਨੀ ਖਾਨ
ਦੋ ਥਾਨੇਦਾਰ ਨੇ ਆ ਕੇ ਮਾਤਾ ਜੀ ਅਤੇ ਦੋਵੇ ਛੋਟੇ ਸਾਹਿਬਜਾਦਿਆਂ
ਨੂੰ ਗ੍ਰਿਫਤਾਰ ਕਰ ਲਿਆ।..
.
ਦੋਵੇ ਬੱਚਿਆਂ ਨੂੰ ਅਤੇ ਮਾਤਾ ਜੀ ਨਵਾਬ ਦੇ ਸਾਹਮਣੇ ਲੈ ਜਾਣ ਤੋਂ
ਪਹਿਲਾ ਠੰਡੇ ਬੁਰਜ ਵਿੱਚ ਰੱਖਿਆ। ਬੁਰਜ ਵੀ ਅਜਿਹਾ
ਜਿਸ ਵਿੱਚ ਚਾਰੇ ਪਾਸੇ ਤੋਂ ਹਵਾ ਆਉਂਦੀ ਸੀ। ਦਸੰਬਰ ਦਾ
ਮਹੀਨ ਕੜਾਕੇ ਦੀ ਠੰਡ ਵਿੱਚ ਬੁਜਰਗ ਮਾਤਾ ਜੀ ਅਤੇ
ਦੋਵੇ ਮਾਸੂਮ ਛੋਟੇ-ਛੋਟੇ ਬੱਚੇ। ਉਹਨਾਂ ਨੂੰ ਕੁੱਝ ਖਾਣ ਪੀਣ
ਲਈ ਨਹੀਂ ਦਿੱਤਾ।…
.
ਮਾਤਾ ਜੀ ਬੱਚਿਆਂ ਨੂੰ ਰਾਤ ਵਿੱਚ ਬੈਠ ਕੇ ਉਹਨਾਂ ਦੇ
ਦਾਦਾ ਜੀ ਦੀ ਸ਼ਹਿਦੀ ਦਾ ਸਾਕਾ ਸੁਣਾਉਂਦੀ ਰਹੀ।
ਜਦੋਂ ਸਵੇਰੇ ਇਹਨਾਂ ਮਾਸੂਮ ਬੱਚਿਆਂ ਨੂੰ ਨਵਾਬ ਦੇ
ਸਾਹਮਣੇ ਪੇਸ਼ ਕੀਤਾ ਗਿਆ ਤਾਂ ਸਾਹਿਬਜਾਦਿਆਂ ਨੇ
ਨਵਾਬ ਨੂੰ ਗੱਜ ਕੇ ਫਤਿਹ ਬੁਲਾਈ ਫਤਿਹ ਸੁਣ ਕੇ
ਨਵਾਬ ਨੂੰ ਬਹੁਤ ਗੁੱਸਾ ਆਇਆ,
..
ਬੱਚਿਆਂ ਨੂੰ ਕਿਹਾ ਗਿਆ ਇਥੇ ਫਹਿਤ ਨਹੀਂ ਚੱਲਦੀ
ਇਥੇ ਸਲਾਮ ਕਰਨਾ ਪੈਂਦਾ ਹੈ ਤਾਂ ਬਹਾਦਰ
ਬੱਚਿਆਂ ਨੇ ਕਿਹਾ ਸਾਨੂੰ ਸਲਾਮ ਨਹੀਂ ਫਤਿਹ
ਸਿਖਾਈ ਗਈ ਇਸ ਲਈ ਫਹਿਤ ਹੀ ਬੁਲਾਵਾਂਗੇ।..
.
ਫਿਰ ਨਵਾਬ ਨੇ ਇਹਨਾਂ ਬੱਚਿਆਂ ਨੂੰ ਇਸਲਾਮ ਧਾਰਨ ਦੇ
ਲਈ ਕਈ ਪ੍ਰਕਾਰ ਦੇ ਲਾਲਚ ਦਿੱਤੇ। ਉਹਨਾਂ ਨੂੰ ਹਰ ਪ੍ਰਕਾਰ
ਦਾ ਸੁੱਖ ਦੇਣ ਦਾ ਵਾਅਦਾ ਕੀਤਾ। ਉਹਨਾਂ ਰਾਜ ਦੇਣ ਦੀ
ਗੱਲ ਕੀਤੀ।
.
ਪਰ ਉਹ ਛੋਟੇ ਮਾਸੂਮ ਬੱਚੇ ਭਾਵੇਂ ਸਰੀਰਕ ਉਮਰ ਤੋਂ
ਛੋਟੇ ਸਨ, ਪਰ ਦਸ਼ਮੇਸ਼ ਪਿਤਾ ਜੀ ਦੇ ਬੱਚੇ ਸਨ।
ਉਹਨਾਂ ਨੇ ਨਵਾਬ ਦੀ ਇੱਕ ਗੱਲ ਨਹੀਂ ਮੰਨੀ।.
.
ਜਦੋਂ ਲਾਲਚਾਂ ਦਾ ਕੋਈ ਫਾਇਦਾ ਨਹੀਂ ਹੋਇਆ ਤਾਂ ਨਵਾਬ
ਨੇ ਉਹਨਾਂ ਨੂੰ ਉਹਨਾਂ ਦੇ ਦਾਦਾ ਜੀ ਦੀ ਸ਼ਹੀਦੀ ਦਾ
ਡਰਾਵਾ ਦਿੱਤਾ ਕਿ ਅਸੀਂ ਉਹਨਾਂ ਨੂੰ ਸ਼ਹੀਦ ਕਰ
ਦਿੱਤਾ ਹੈ ਤਾਂ ਅਸੀਂ ਤੁਹਾਨੂੰ ਵੀ ਨਹੀਂ ਛੱਡਾਂਗੇ ਜੇ
ਜਿੰਦਾ ਰਹਿਣਾ ਚਾਹੁੰਦੇ ਹੋ ਤਾਂ ਇਸਲਾਮ ਧਾਰਨ ਕਰ ਲਉ।
..
ਨਾਵਬ ਕਹਿਣ ਲੱਗਿਆ ਅਸੀਂ ਤੁਹਾਡੇ ਪਰਿਵਾਰ ਨੂੰ ਖਤਮ
ਕਰ ਦਿੱਤਾ ਹੈ ਤੁਸੀਂ ਇੱਕਲੋ ਰਹਿ ਗਏ ਹੋ
ਇਸਲਾਮ ਧਾਰਨ ਕਰਨ ਵਿੱਚ ਹੀ ਭਲਾਈ ਹੈ।.
.
ਸਾਹਿਬਜਾਦਿਆਂ ਨੇ ਕਿਹਾ ਕਿ ਅਸੀਂ ਸ਼ਹੀਦ ਹੋਣਾ
ਮੰਜੂਰ ਕਰਾਂਗੇ ਪਰ ਇਸਲਾਮ ਤਾਂ ਧਾਰਨ ਨਹੀਂ ਕਰਾਂਗੇ।
.
ਜਦੋਂ ਬੱਚੇ ਨਹੀਂ ਮੰਨੇ ਤਾਂ ਨਵਾਬ ਨੇ ਕਿਹਾ ਕਿ ਜੇ
ਤੁਹਾਨੂੰ ਛੱਡ ਦਿਆਂਗੇ ਤਾਂ ਤੁਸੀਂ ਕੀ ਕਰੋਗੇ? ਸਾਹਿਬਜਾਦੇ ਕਹਿੰਦੇ
ਹਨ ਕਿ ਪਹਿਲੀ ਗੱਲ ਸਾਨੂੰ ਪਤਾ ਹੈ ਤੁਸੀਂ ਸਾਨੂੰ
ਨਹੀਂ ਛੱਡੋਗੇ, ਪਰ ਜੇ ਸਾਨੂੰ ਛੱਡ ਦਿੱਤਾ ਗਿਆ
.
ਤਾਂ ਅਸੀਂ ਫੌਜ ਇਕੱਠੀ ਕਰਾਂਗੇ ਅਤੇ ਫਿਰ ਆਪਣੇ
ਪਿਤਾ ਜੀ ਅਤੇ ਦਾਦਾ ਜੀ ਦੀ ਤਰ੍ਹਾਂ ਜੁਲਮ ਦਾ
ਖਾਤਮਾ ਕਰਾਂਗੇ।.
.
ਇਹ ਗੱਲ ਸੁਣ ਕੇ ਮਲੇਰਕੋਟਲੇ ਦੇ ਦਿਵਾਨ ਨੇ
ਕਿਹਾ ਧੰਨ ਗੁਰੂ ਗੋਬਿੰਦ ਸਿੰਘ ਪਰ ਨਾਲ ਹੀ
ਖੜਾ ਸੀ ਸੁੱਚਾ ਨੰਦ ਦਿਵਾਨ ਨੇ ਕਿਹਾ ਕਿ
ਸੱਪ ਦੇ ਬੱਚੇ ਹਮੇਸ਼ਾ ਸੱਪ ਹੀ ਹੁੰਦੇ ਹਨ ਇਹਨਾਂ
.
ਨੂੰ ਖਤਮ ਕਰ ਦੇਣਾ ਚਾਹੀਦਾ। ਇਹਨਾਂ ਸਾਹਿਬਜਾਦਿਆਂ
ਦਾ ਦੋਸ਼ ਸਿਰਫ ਇਹ ਜਾਣਿਆ ਜਾ ਰਿਹਾ ਸੀ
.
ਕਿ ਇਹ ਦਸ਼ਮੇਸ਼ ਪਿਤਾ ਦੇ ਬੱਚੇ ਹਨ। ਫਤਵਾ
ਲਾਇਆ ਕਿ ਬੱਚਿਆਂ ਨੂੰ ਜਿੰਦਾ ਹੀ ਨਿਹਾਂ ਵਿੱਚ
ਚਿਨਵਾ ਦਿੱਤਾ ਜਾਵੇ।.
.
ਦੋਵੇ ਬਹਾਦਰ ਬੱਚੇ ਬਿਨਾਂ ਡਰੇ ਬਿਨਾਂ ਘਬਰਾਏ
ਅਕਾਲ ਪੁਰਖ ਨੂੰ ਧਿਆਨ ਰੱਖਦੇ ਹੋਏ ਜੈਕਾਰੇ
ਛਡਾਉਂਦੇ ਹੋਏ ਸ਼ਹੀਦ ਹੋ ਗਏ। ਧੰਨ ਧੰਨ ਬਾਬਾ
ਫਤਿਹ ਸਿੰਘ ਧੰਨ ਧੰਨ ਬਾਬਾ ਜੋਰਾਵਰ ਸਿੰਘ।
.
ਇਹ ਬਾਹਦੁਰ ਬੱਚਿਆਂ ਦੀ ਮਹਾਨ ਕੁਰਬਾਣੀ ਨੂੰ
ਕਦੀ ਨਹੀਂ ਭੁਲਾਇਆ ਜਾ ਸਕਦਾ। ਅਜਿਹੇ ਸੂਰਮੇ
ਨਾ ਪੈਦਾ ਹੋਏ ਅਤੇ ਨੋ ਹੋਣਗੇ। ਜਿਨ੍ਹਾਂ ਨੇ ਜਿੰਦਗੀ
ਅਤੇ ਧਰਮ ਵਿੱਚੋਂ ਧਰਮ ਦੀ ਚੋਣ ਕੀਤੀ

ਅਉੁਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥

Aware of His innate nature, the Lord does not lets His slave see the difficult hour.

ਹਾਥ ਦੇਇ ਰਾਖੈ ਅਪਨੇ ਕਉੁ ਸਾਸਿ ਸਾਸਿ ਪ੍ਰਤਿਪਾਲੇ ॥੧॥

Lending His hand, He preserves His own slave and cherishes him at every breath. 1.