ਰਹਿਮਤ ਤੇਰੀ ..ਨਾਮ ਵੀ ਤੇਰਾ ,,
ਕੁੱਝ ਨਹੀਂ ਜੋ ਮੇਰਾ .. ਅਹਿਸਾਸ ਵੀ ਤੇਰਾ ..ਸਵਾਸ ਵੀ ਤੇਰੇ .. 🙏
Ik ਤੂੰ ਹੀ 🙏ਸਤਿਗੁਰ ਮੇਰਾ



ਗੁਰੂ ਘਰ ਚ ਹਾਜ਼ਰੀ ਭਰਨੀ..?..
ਸੇਵਾ ਬੇਬੇ ਬਾਪੂ ਦੀ ਕਰਨੀ..?..
ਮਨ ਨੂੰ ਲਾਉਣਾ ਰੱਬ ਦੇ ਚਰਨੀ..?.
.ਤਿੰਨੋ ਇੱਕ ਬਰਾਬਰ ਨੇ☝

ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ,
ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ

ੴ।। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ।।ੴ
ੴ।। ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰਿਆ ।।ੴ


ਰੱਬ ਦੇ ਅੱਗੇ ਹੱਥ ਜੋੜ ਕੇ ਮੰਗਣਾ ਤਾਂ ਸ਼ੁਰੂ ਕਰੋ
ਲੋਕਾਂ ਕੋਲੋਂ ਮੰਗਣ ਦੀ ਲੋੜ ਨਹੀਂ ਪੈਣੀ ਈ

ਜਿਸਕੇ ਸਿਰ ਊਪਰ ਤੂ ਸਵਾਮੀ
ਸੋ ਦੁਖ ਕੈਸਾ ਪਾਵੈ ।।


ਉਂਞ ਤਾਂ ਸਾਰੇ ਸਰੀਰ “ਹਰਿ ਮੰਦਰੁ” ਭਾਵ, ਰੱਬ ਦੇ ਰਹਿਣ ਦੇ ਥਾਂ ਹਨ, ਪਰ ਅਸਲ ਵਿਚ ਉਹੀ ਸਰੀਰ “ਹਰਿ ਮੰਦਰੁ” ਕਿਹਾ ਜਾਣਾ ਚਾਹੀਦਾ ਹੈ ਜਿਸ ਵਿਚ ਰੱਬ ਪਛਾਣਿਆ ਜਾਏ । ਅਤੇ ਰੱਬ ਦਾ ਘਰ ਗੁਰੂ ਦੇ ਦੱਸੇ ਹੋਏ ਮਾਰਗ, ਗੁਰੂ ਦੇ ਹੁਕਮ ਤੇ ਤੁਰ ਕੇ ਲੱਭਦਾ ਹੈ, ਫਿਰ ਰੱਭ ਦੀ ਜੋਤਿ ਹਰ ਥਾਂ ਵਿਆਪਕ ਦਿੱਸਦੀ ਹੈ।


ਇਹ ਕਫ਼ਨ , ਇਹ ਜਨਾਜ਼ੇ , ਇਹ ਚਿਤਾਵਾਂ
ਸਭ ਰਸਮਾਂ ਨੇ ਦੁਨੀਆਂ ਦੀਆਂ
ਇਨਸਾਨ ਮਰ ਤਾਂ ਉਦੋਂ ਹੀ ਜਾਂਦਾ ਹੈ
ਜਦੋਂ ਵਾਹਿਗੁਰੂ ਨੂੰ ਭੁੱਲ ਜਾਵੇ

ਗੁਰੂ ਪਿਆਰੀ ਸਾਧ ਸੰਗਤ ਜੀਓ!!
ਗੁਰੂ ਸਹਿਬ ਕਿ੍ਪਾ ਕਰਨ ਸਾਵਣ ਦਾ ਇਹ ਮਹੀਨਾਂ ਆਪ ਸਭ ਲਈ ਖੁਸ਼ੀਆਂ ਭਰਿਆ ਹੋਵੇ ਜੀ।
ਵਹਿਗੁਰੂ ਜੀ ਸਰਬੱਤ ਸੰਗਤ ਨੂੰ ਤੰਦਰੁਸਤੀ, ਨਾਮ ਬਾਣੀ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ।
👏🏻ਬੇਨਤੀ:- ਵੱਧ ਤੋਂ ਵੱਧ ਸ਼ੇਅਰ ਕਰਕੇ ਸੇਵਾ ਵਿੱਚ ਹਿੱਸਾ ਪਾਓ ਜੀ।

ਮਿੱਟੀ ਹੈ ਤੇਰਾ ਵਜੂਦ,
ਮਿੱਟੀ ਹੈ ਤੇਰੀ ਔਕਾਤ,
ਐਵੇ ਕਿਉ ਬੰਦਿਆ
ਤੂੰ ਰੱਬ ਨੂੰ ਛੱਡ ਕੇ,
ਰੱਖੀ ਹੋਈ ਹੈ
ਦੂਜਿਆਂ ਤੇ ਆਸ


ਜੇ ਦੇਖਾਂ ਦੁੱਖਾਂ ਦੀਆਂ ਢੇਰੀਆਂ ਨੂੰ
ਲੱਗਦਾ ਜੀਣ ਦਾ ਹੱਜ ਕੋਈ ਨਾ
ਜੇ ਤੱਕਾਂ ਤੇਰੀਆਂ ਰਹਿਮਤਾਂ ਨੂੰ ਤੇ
ਲੱਗੇ ਮੈਨੂੰ ਮੰਗਣ ਦਾ ਚੱਜ ਕੋਈ ਨਾ


ਅਸੀ ਤੇਰੇ ਦਰ ਦੇ ਮੰਗਤੇ ਦਾਤਿਆ ਤੇਰੇ ਤੋਂ ਹੀ ਆਸ ਰੱਖਦੇ ਆ ,,
ਅਸੀ ਤਕਦੀਰਾਂ ਤੇ ਨਹੀ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਦੇ ਆ ੴ
ੴ ਸਤਿਨਾਮ ਸ੍ਰੀ ਵਾਹਿਗੁਰੂ ੴ

ੴ ਸਤਿਨਾਮੁ ਕਰਤਾ ਪੁਰਖੁ
ਨਿਰਭਉ ਨਿਰਵੈਰ
ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ
॥ ਜਪੁ ॥
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥੧॥


ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ
1- ਜੇ ਤੁਸੀਂ ਸਿਰਫ ਭਵਿੱਖ ਬਾਰੇ ਸੋਚਦੇ ਰਹੋਗੇ ਤਾਂ ਤੁਸੀਂ ਵਰਤਮਾਨ ਨੂੰ ਵੀ ਗੁਆ ਦੇਵੋਗੇ.
2.- ਜਦੋਂ ਤੁਸੀਂ ਆਪਣੇ ਅੰਦਰੋਂ ਹਉਮੈ ਨੂੰ ਹਟਾ ਦਿੰਦੇ ਹੋ, ਤਾਂ ਹੀ ਤੁਹਾਨੂੰ ਅਸਲ ਸ਼ਾਂਤੀ ਮਿਲੇਗੀ.
3 – ਮੈਂ ਉਨ੍ਹਾਂ ਲੋਕਾਂ ਨੂੰ ਪਸੰਦ ਕਰਦਾ ਹਾਂ ਜਿਹੜੇ ਸੱਚ ਦੇ ਮਾਰਗ ‘ਤੇ ਚੱਲਦੇ ਹਨ.
4- ਪ੍ਰਮਾਤਮਾ ਨੇ ਸਾਨੂੰ ਜਨਮ ਦਿੱਤਾ ਹੈ ਤਾਂ ਜੋ ਅਸੀਂ ਸੰਸਾਰ ਵਿੱਚ ਚੰਗੇ ਕੰਮ ਕਰ ਸਕੀਏ ਅਤੇ ਬੁਰਾਈਆਂ ਨੂੰ ਦੂਰ ਕਰ ਸਕੀਏ.
5- ਮਨੁੱਖ ਦਾ ਪਿਆਰ ਰੱਬ ਦੀ ਸੱਚੀ ਸ਼ਰਧਾ ਹੈ.
6 – ਤੁਸੀਂ ਚੰਗੇ ਕੰਮ ਕਰਨ ਨਾਲ ਹੀ ਰੱਬ ਨੂੰ ਪਾ ਸਕਦੇ ਹੋ. ਪ੍ਰਮਾਤਮਾ ਕੇਵਲ ਉਨ੍ਹਾਂ ਦੀ ਸਹਾਇਤਾ ਕਰਦਾ ਹੈ ਜੋ ਚੰਗੇ ਕੰਮ ਕਰਦੇ ਹਨ.
7- ਰੱਬ ਉਸ ਦਾ ਲਹੂ ਵਹਾਉਂਦਾ ਹੈ ਜੋ ਬੇਸਹਾਰਾ ਲੋਕਾਂ ਉੱਤੇ ਆਪਣੀ ਤਲਵਾਰ ਬੰਨ੍ਹਦਾ ਹੈ.
8- ਗੁਰੂ ਤੋਂ ਬਿਨਾ ਕੋਈ ਵੀ ਵਾਹਿਗੁਰੂ ਦਾ ਨਾਮ ਨਹੀਂ ਦੇਂਦਾ।
9 – ਜਿੰਨਾ ਸੰਭਵ ਹੋ ਸਕੇ, ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ.
10- ਆਪਣੀ ਕਮਾਈ ਦਾ ਦਸਵਾਂ ਹਿੱਸਾ ਦਾਨ ਕਰੋ ।

ਰੱਬ ਨੂੰ ਵੀ ਕਰ ਲਿਆ

ਕਰੋ ਕਦੇ ਕਦੇ ਯਾਦ

ਕਿੳੁਕਿ ੳੁਹਦੇ ਕੋਲ ਜਾਣਾ

ਸਭ ਨੇ ਮਰਨ ਬਾਅਦ

ਕਈ ਲੋਕ ਸੁਖਨਾ ਸੁਖਦੇ ਹਨ,
ਭੁੱਲ ਜਾਂਦੇ ਵਪਾਰ ਕਰ ਰੇ ਹਨ,
ਆਪਣੀ ਮੰਗ ਰੱਖਕੇ ੪੦-੫੦
ਦਿਨ ਗੁਰੂ ਘਰ ਜਾਉਣਾ,
ਮਨੁੱਖਾ ਜਦੋਂ ਲੋੜ ਹੁੰਦੀ ਓਦੋਂ
ਐਨਾ ਜਪਦਾ ਤੂੰ ਨਾਮ, ਲੋੜ
ਮੁੱਕਦੇ ਤੇਰਾ ਨਾਮ ਜਪਣਾ ਵੀ ਮੁੱਕ ਜਾਂਦਾ।।