ੴ ਵਾਹਿਗੁਰੂ ੴ
ਜਿਨਾਂ ਕੀਤਾ ਏ ਭਰੋਸਾ ਤੇਰੇ ਚਰਨਾ ਦਾ….
ਓਨਾ ਦੇ ਬੇੜੇ ਪਾਰ ਹੋਣ ਗੇ…..
ੴ ਵਾਹਿਗੁਰੂ ੴ



ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ ॥

ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ

ਨਾ ਸੋਚਿਆ ਕਰ ਤੂੰ ਜਿੰਦਗੀ ਦੇ ਬਾਰੇ ਐਨਾ
ਜਿਸ ਪਰਮਾਤਮਾ ਨੇ ਜਿੰਦਗੀ ਦਿੱਤੀ ਹੈ
ਉਹਨੂੰ ਤੇਰੇ ਤੋ ਜਿਆਦਾ ਫਿਕਰ ਹੈ

ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ


ਇਕ ਅੰਮ੍ਰਿਤ ਸਮੁੰਦਰ ਮੰਥਨ ਵਿੱਚੋ ਆਇਆ ਹੈ , ਇਕ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਣਾਇਆ ਹੈ।
ਜੋ ਅੰਮ੍ਰਿਤ ਸਮੁੰਦਰ ਵਿੱਚੋ ਆਇਆ ਹੈ ਦੇਵਤਿਆਂ ਉਹ ਧੋਖੇ ਨਾਲ ਨੀਵਿਆਂ ਤੋ ਲੁਕਾਇਆ ਹੈ ।
ਜੋ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਹੈ , ਹੋਕਾ ਦੇ ਕੇ ਉਚੇ ਨੀਵੇਂ ਸੱਭ ਨੂੰ ਛਕਾਇਆ ਹੈ।
ਸਮੁੰਦਰ ਵਾਲਾ ਅੰਮ੍ਰਿਤ ਪੀ ਬੰਦਾ ਮੌਤ ਤੋ ਬਚ ਜਾਦਾ ਹੈ , ਗੁਰੂ ਵਾਲਾ ਅੰਮ੍ਰਿਤ ਪੀ ਸਿੰਘ ਮੌਤ ਦੇ ਅੱਗੇ ਖੜ ਜਾਦਾ ਹੈ ।
ਸਮੁੰਦਰ ਵਾਲਾ ਅੰਮ੍ਰਿਤ ਲੈ ਔਰਤ ਛੱਲ ਜਾਦੀ ਹੈ , ਗੁਰੂ ਵਾਲਾ ਅੰਮ੍ਰਿਤ ਲੈ ਮਤ ਉੱਚੀ ਸੁੱਚੀ ਬਣ ਜਾਦੀ ਹੈ ।
ਸਮੁੰਦਰ ਵਾਲਾ ਅੰਮ੍ਰਿਤ ਖਾਰੇ ਪਾਣੀ ਤੋ ਪਾਇਆ ਹੈ , ਗੁਰੂ ਵਾਲਾ ਅੰਮ੍ਰਿਤ ਬਾਣੀ , ਪਾਣੀ ,ਖੰਡੇ ਤੋ ਆਇਆ ਹੈ ।
ਸਮੁੰਦਰ ਵਾਲਾ ਅੰਮ੍ਰਿਤ ਲੈਕੇ ਦੇਵਤੇ ਫਿਰਦੇ ਭਜਦੇ ਸੀ , ਗੁਰੂ ਵਾਲਾ ਅੰਮ੍ਰਿਤ ਪੀ ਸਿੰਘ ਮੈਦਾਨ ਵਿੱਚ ਗਜਦੇ ਸੀ।
ਸਮੁੰਦਰ ਵਾਲਾ ਅੰਮ੍ਰਿਤ ਲੈਕੇ ਦੇਵਤੇ ਵਿੱਚ ਹੰਕਾਰ ਦੇ ਆਏ ਸੀ , ਗੁਰੂ ਵਾਲੇ ਅੰਮ੍ਰਿਤ ਨੇ ਸਿੰਘਾਂ ਦੇ ਵਿਕਾਰ ਸਭ ਲਾਹੇ ਸੀ ।
ਸਮੁੰਦਰ ਵਾਲੇ ਅੰਮ੍ਰਿਤ ਨੇ ਸਿਰਫ ਸਵਰਗਾ ਤਕ ਪਹੁੰਚਾਇਆ ਹੈ , ਗੁਰੂ ਵਾਲੇ ਅੰਮ੍ਰਿਤ ਨੇ ਰੱਬ ਨਾਲ ਮਿਲਾਇਆ ਹੈ ।
ਸਮੁੰਦਰ ਵਾਲੇ ਅੰਮ੍ਰਿਤ ਨੇ ਕੀ ਕਰ ਵਖਾਇਆ ਹੈ , ਗੁਰੂ ਵਾਲੇ ਅੰਮ੍ਰਿਤ ਨੇ ਗਿਦੜਾ ਤੋ ਸ਼ੇਰ ਬਣਾਇਆ ਹੈ ।
ਸਮੁੰਦਰ ਵਾਲਾ ਅੰਮ੍ਰਿਤ ਅੱਜ ਵੀ ਮਿਥਿਹਾਸ ਲਗਦਾ ਹੈ , ਗੁਰੂ ਵਾਲਾ ਅੰਮ੍ਰਿਤ ਬਹੁਤ ਖਾਸ ਲਗਦਾ ਹੈ ।
ਸਮੁੰਦਰ ਵਾਲਾ ਅੰਮ੍ਰਿਤ ਦੇਵਤੇ ਨਾਲ ਹੀ ਲੈਗੇ ਸੀ , ਜੋਰਾਵਰ ਸਿੰਘ , ਗੁਰੂ ਜੀ ਅੰਮ੍ਰਿਤ ਆਪਣੇ ਖਾਲਸੇ ਨੂੰ ਦੇਗੇ ਸੀ ।
ਜੋਰਾਵਰ ਸਿੰਘ ਤਰਸਿੱਕਾ ।

ਹਮਰੇ ਦੁਸ਼ਟ ਸਭੈ ਤੁਮ ਘਾਵਹੁ ॥ ਆਪੁ ਹਾਥ ਦੈ ਮੋਹਿ ਬਚਾਵਹੁ ॥
ਸੁਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖਯ ਸਭੈ ਕਰਤਾਰਾ ॥


ਕੰਧੇ ਸਰਹੰਦ ਦੀਏ ਸੁਣ ਹਤਿਆਰੀਏ,
ਕੱਚ ਦੇ ਖਿਡੌਣੇ ਭੰਨੇ ਪੀਰਾਂ ਮਾਰੀਏ ।
ਫੁੱਲ ਟਾਹਣੀਆਂ ਤੋ ਤੋੜ ਕੇ ਗਵਾਏ ਵੈਰਨੇ ।
ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਨੇ ।।


ਕੀ ਲੈਣਾ ਮਤਲਬ ਦੀ ਦੁਨੀਆਦਾਰੀ ਤੋਂ,
ਰੱਬ ਦਿਆਂ ਰੰਗਾਂ ਚ ਰਾਜ਼ੀ ਰਹੋ

ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾਂ ਗੁਣੀ ਗਹੀਰਾ ।।
ਕੋਈ ਨ ਜਾਣੈ ਤੇਰਾ ਕੇਵਡੁ ਚੀਰਾ ।।
ਅੰਮ੍ਰਿਤ ਵੇਲੇ ਦੀ ਪਿਆਰ ਤੇ ਸਤਿਕਾਰ ਭਰੀ
ਸਤਿ ਸ੍ਰੀ ਆਕਾਲ ਜੀ
ਵਹਿਗੂਰੁ ਸਭ ਨੂੰ ਖੁੱਸ਼ੀਆ ਤੇ ਤੰਦਰੁਸਤੀ ਬਖ਼ਸ਼ੇ


ਕਿੰਨੀ ਹੋ ਜਾਵੇ ਤੰਗੀ ਮਾੜੇ ਕੰਮਾਂ ਚ ਨੀ ਪਈਦਾ,
.
..
..
ਹਰ ਕੰਮ ਤੋਂ ਪਹਿਲਾ ਨਾਮ ਵਾਹਿਗੁਰੂ ਦਾ ਲਈਦਾ _


ਸਦਕੇ ਉਸ ਦੁੱਖ ਦੇ ਜੋ ਪੱਲ ਪੱਲ ਹੀ
ਤੇਰਾ ਨਾਮ ਜਪਾਉਦਾ ਰਹਿੰਦਾ ਏ

ਸਦਕੇ ਉਸ ਵਾਹਿਗੁਰੂ ਦੇ ਜੋ
ਹਰ ਦੁੱਖ ਮਿਟਾਉਦਾ ਰਹਿੰਦੇ ਏ ।।

ਜਿਸ ਦਿਨ ਇਨਾ ਅੱਖਾ ਚੌ ਅੱਥਰੂ
ਕਿਸੇ ਇਨਸਾਨ ਨੂੰ ਛੱਡ ਕੇ
ਪਰਮਾਤਮਾ ਲਈ ਵਹਿਣਾ ਏ__ੴ
ਔਸ ਦਿਨ ਇਸ ਮਨੁੱਖੀ ਦੇਹੀ ਦਾ
ਦੁਨੀਆ ‘ਚ ਆਈ ਦਾ ਅਸਲੀ ਮੁੱਲ ਪੈਣਾ ਏ


ਇਹ ਚੜਿਆ ਫਿਰ ਚੰਦਰਾ ਪੋਹ
ਦਾਦੀ ਕੋਲੋ ਪੋਤੇ ਲੈ ਗਿਆ ਸੀ ਖੋਹ
ਧਰਤੀ ਰੋਈ ਅੰਬਰ ਰੋਇਆ
ਨਾਲੇ ਠੰਡਾ ਬੁਰਜ ਪਿਆ ਸੀ ਰੋ
ਦਾਦੀ ਕੋਲੋ ਪੋਤੇ ਲੈ ਗਿਆ ਸੀ ਖੋਹ,

ਕਦਰ ਕਰਿਆ ਕਰੋ ਰੱਬ ਦੀਆਂ ਦਿੱਤੀਆਂ ਦਾਤਾਂ ਦੀ..
ਦੁੱਖੀ ਤਾਂ ਸਾਰਾ ਜਹਾਨ ਏ
ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ..
ਨੀਲੀ_ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ..