ਤੇਰੀ ਰਹਿਮਤ ਦਾ ਮੈਂ ਦਾਤਾ
ਕਿਦਾਂ ਕਰਜ਼ ਉਤਾਰਾਂ
ਵਾਲ ਵਿੰਗਾ ਤੂੰ ਹੋਣ ਨਾ ਦੇਵੇਂ
ਆਉਣ ਤੂਫ਼ਾਨ ਹਜ਼ਾਰਾਂ



ਜਾਤ ਮੇਰੀ ਸਿੱਖ ਗੋਤ ਮੇਰਾ ਕੋਰ🧕🙏
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ🙏

ਜੇ ਜ਼ੁਲਮ ਕਰਮ ਪਾਪ ਹੈ ਤਾਂ
ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ
ਗੁਰੂ ਗੋਬਿੰਦ ਸਿੰਘ ਜੀ

ਨੌਂ ਸਾਲ ਦੀ ਉਮਰ ਵਿੱਚ ਪਿਤਾ ਮਹਿਤਾ ਕਾਲੂ ਜੀ ਨੇ,
ਬਿਰਾਦਰੀ ਇਕੱਠੀ ਕਰਕੇ ਪੰਡਿਤ ਜੀ ਨੂੰ ਜਨੇਊ ਪਵਾਉਣ
ਲਈ ਕਿਹਾ, ਬਾਲ ਨਾਨਕ ਨੇ ਪੰਡਿਤ ਦਾ ਹੱਥ ਫੜ੍ਹਕੇ ਕਿਹਾ
“ਇਹ ਕਿਉਂ ਪਾਉਣਾ ਹੈ ? ਜਨੇਊ ਉਹ ਪਾਊਂ ਜਿਹੜਾ ਹਮੇਸ਼ਾ
ਲਈ ਆਤਮਾ ਦੇ ਨਾਲ ਰਹੇ, “ਦਇਆ ਕਪਾਹ, ਸੰਤੋਖ ਸੂਤ,
ਜਤੁ ਗੰਢੀ ਸਤ ਵਟ” ਧਾਗੇ ਦਾ ਜਨੇਊ ਤਾਂ ਕੁਝ ਸਮਾਂ ਹੀ ਰਹੇਗਾ


ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥
ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥
🌹💢ਸਤਿਨਾਮ ਸ਼੍ਰੀ ਵਾਹਿਗੁਰੂ ਜੀ💢🌹

ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ।।
ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ।l
ਮਾਧੋ ਹਮ ਐਸੇ ਤੂ ਐਸਾ ।।
ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ।।

✿🙏✿ DHAN SRI GURU NANAK DEV JI ✿🙏✿


ਹਮ ਗਰੀਬ ਮਸਕੀਨ ਪ੍ਰਭ ਤੇਰੇ
ਹਰਿ ਰਾਖੁ ਰਾਖੁ ਵਡ ਵਡਾ ਹੇ॥❤️


ਔਗਣਹਾਰੇ ਗੁਣ ਨਹੀ ਕੋਈ
ਤੂੰ ਗੁਣਾਂ ਦੀ ਖਾਣ ਦਾਤਾ
ਤੂਹੀਂ ਜਿਉਣ ਦਾ ਢੰਗ ਸਿਖਾਵੀਂ
ਇੱਕ ਤੇਰੇ ਤੇ ਹੀ ਮਾਣ ਦਾਤਾ

ਅੱਜ ਕਿੰਨੀ ਠੰਡ ਹੈ ਧੁੰਦ ਵੀ ਬਹੁਤ ਹੈ
ਏਨੀ ਠੰਡ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜਾਦੇ ਕਿਦਾਂ ਠੰਡੇ ਬੁਰਜ ਵਿੱਚ ਰਹੇ ਹੋਣਗੇ।
ਉਹਨਾਂ ਦੀ ਕੁਰਬਾਨੀ ਦੀ ਕੋਈ ਵੀ ਰੀਸ ਨਹੀਂ ਕਰ ਸਕਦਾ।
ਪ੍ਰਣਾਮ ਸ਼ਹੀਦਾਂ ਨੂੰ

ਮੈਂ ਨਿਮਾਣਾ ਹਾਂ ਤੇ
ਮੈਨੂੰ ਨਿਮਾਣਾ ਹੀ ਰਹਿਣ ਦੇ,
ਬੱਸ ਐਨੀ ਕਿਰਪਾ ਕਰੀ ਦਾਤਿਆ,
ਮੈਨੂੰ ਆਪਣੇ ਚਰਨਾਂ ਤੋਂ ਕਦੀ ਦੂਰ ਨਾ ਕਰੀ


ਰੁੱਝੇ ਰਿਹੋ ਨਾ ਕਰਿਸਮਿਸ ਦੀਆਂ ਛੁੱਟੀਆਂ ਵਿੱਚ ਥੋੜੀ ਜਿਹੀ ਸਰਹੰਦ ਵੀ ਯਾਦ ਰੱਖਿਓ.
ਛੋਟੇ ਲਾਲ ਤੇ ਦਾਦੀ ਨੂੰ ਭੁਲਿਓ ਨਾ ਠੰਡੇ ਬੁਰਜ ਦੀ ਠੰਡ ਵੀ ਯਾਦ ਰੱਖਿਓ….!
ਰੰਗਾ ਵਿੱਚ ਬੇਸ਼ੱਕ ਦੀ ਰਿਹੋ ਰੰਗੇ, .ਕੁੱਝ ਇਤਹਾਸ ਦੇ ਰੰਗ ਵੀ ਯਾਦ ਰੱਖਿਓ….!

ਹਰ ਧਰਮ ਦੀ ਕਦਰ ਖੂਬ ਕਰਿਓ.,ਸਿੱਖੀ ਨਾਲ ਸਬੰਧ ਵੀ ਯਾਦ ਰੱਖਿਓ..


Kaur is my Identity
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥

ਸਭ ਤੋ ਉਚਾ ਦਰ ਤੇਰਾ ਦਾਤਾ ਹੋਰ ਕਿਸੇ ਦਰ ਲੰਘਣਾ ਨਹੀ…..
ਤੂੰ ਨਾ ਖਾਲੀ ਮੋੜੀ ਵਾਹਿਗੁਰੂ ਹੋਰ ਕਿਸੇ ਤੋ ਮੰਗਣਾ ਨਹੀ….
ਬੋਲੋ ਵਾਹਿਗੁਰੂ ਜੀ


ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ਜੀ।।
ਜਿਹੜੇ ਲੋਕ ਸੋਚਦੇ ਨੇ ਕਿ ਰੋਜ਼, ਜਾ ਬਾਰ-ਬਾਰ ਪਾਠ ਕਰਨ ਦਾ, ਜਾ ਗੁਰਦੁਆਰਾ ਸਾਹਿਬ ਜਾਣ ਦਾ ਕੀ ਫਾਇਦਾ ਹੈ?
ਤਾਂ ਉਹ ਲੋਕਾਂ ਨੂੰ ਕੁਦਰਤ ਤੋਂ ਕੁਝ ਸਿੱਖਣ ਦੀ ਲੋੜ ਹੈ।
੧- ਪੱਥਰ ਪਾਣੀ ਵਿੱਚ ਪਿਆ ਰਹੇ ਤਾਂ ਦੋ ਚੀਜਾਂ ਤੋਂ ਬੱਚ ਜਾਂਦਾ ਹੈ.. ਇੱਕ ਮਿੱਟੀ ਤੋਂ, ਤੇ ਦੂਸਰਾ ਠੋਕਰ ਵੱਜਣ ਤੋਂ।
ਇਸੇ ਤਰ੍ਹਾਂ ਬੰਦਾ ਜਿੰਨ੍ਹਾਂ ਚਿਰ ਪਾਠ ਕਰਦਾ ਹੈ, ਜਾ ਗੁਰਦੁਆਰਾ ਸਾਹਿਬ ਬੈਠ ਦਾ ਹੈ, ਭਾਵੇਂ ਉਸ ਦਾ ਮਨ ਟਿਕਦਾ ਹੋਵੇ ਭਾਵੇਂ ਨਹੀਂ, ਉਹ ਇਸ ਤਰ੍ਹਾਂ ਗੰਦੀ ਸੋਚ ਤੋਂ ਬਚਿਆ ਰਹਿੰਦਾ ਹੈ ਅਤੇ ਰੱਬ ਦੇ ਕਰੀਬ ਰਹਿੰਦਾ ਹੈ।
ਇਸ ਲਈ ਰੋਜ਼ਾਨਾ ਪਾਠ ਕਰੋ, ਤੇ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਇਆ ਕਰੋ।
੨- ਕੁਝ ਲੋਕ ਕਹਿੰਦੇ ਨੇ ਕਿ ਪਾਠ ਕਰਨ ਦਾ ਕੀ ਫਾਇਦਾ ਜਦ ਅਸੀਂ ਅਰਥ ਨਹੀਂ ਸਮਝ ਸਕਦੇ?
ਜਦ ਤੁਹਾਨੂੰ ਬੁਖਾਰ ਹੁੰਦਾ ਹੈ, ਤਾਂ Doctor ਤੁਹਾਨੂੰ Paracetamol ਦੀ ਗੋਲੀ ਦਿੰਦਾ ਹੈ, ਤੁਸੀਂ ਕਦੇ Doctor ਨੂੰ Paracetamol ਦਾ ਅਰਥ ਪੁਛਿਆ? ਤੁਸੀਂ ਬਿਨਾਂ ਕੁਝ ਕਿਹ ਉਹ ਗੋਲੀ ਖਾ ਕੇ ਠੀਕ ਹੋ ਗਏ। ਇਸੇ ਤਰ੍ਹਾਂ ਹੀ ਪਾਠ ਕਰਿਆ ਕਰੋ, ਬਾਣੀ ਅਪਣੇ ਆਪ ਅਸਰ ਕਰੇਗੀ।
੩- ਸਾਡੇ ਸਰੀਰ ਅੰਦਰ ਦੋ ਮਨ ਹੁੰਦੇ ਹਨ, ਇੱਕ ਸੁਚੇਤ ਤੇ ਇੱਕ ਅਚੇਤ।
ਇੱਕ ਉਹ ਜੋ ਸੋਚਦਾ ਹੈ, ਤੇ ਇੱਕ ਉਹ
ਜੋ ਸਾਡੀ ਪਹੁੰਚ ਤੋਂ ਬਾਹਰ ਹੈ।
ਅਸੀਂ ਰੋਟੀ ਖਾਂਦੇ ਹਾਂ, ਰੋਟੀ ਦੀ ਬੁਰਕੀ ਮੁੰਹ ਵਿੱਚ ਪਾਈ, ਇਥੋਂ ਤੱਕ ਸਾਨੂੰ ਪਤਾ, ਇਹ ਕੰਮ ਸੁਚੇਤ ਮਨ ਦਾ ਹੈ.. ਪਰ ਅੰਦਰ ਜਾ ਕੇ ਉਸ ਰੋਟੀ ਦੇ Cell ਬਣੇ ਫਿਰ ਨਵਾਂ Blood ਬਣਿਆ, ਫਿਰ ਉਸ ਰੋਟੀ ਦੀ Energy ਬਣੀ, ਫਿਰ Bones.. ਮਤਲਬ ਸਾਨੂੰ ਸਿਰਫ ਇਨ੍ਹਾਂ ਪਤਾ ਸੀ ਕਿ ਅਸੀਂ ਰੋਟੀ ਖਾਂਦੀ, ਪਰ ਸਾਡੇ ਸਰੀਰ ਅੰਦਰ ਜੋ ਵੀ ਹੋ ਰਿਹਾ ਹੈ, ਜਿਸ ਬਾਰੇ ਸਾਨੂੰ ਪਤਾ ਵੀ ਨਹੀਂ, ਇਹ ਸਾਡਾ ਸੁਚੇਤ ਮਨ ਕਰਦਾ ਹੈ।
ਇਸ ਤਰ੍ਹਾਂ ਜਦ ਅਸੀਂ ਗੁਰਬਾਣੀ ਪੜਦੇ ਹਾਂ, ਭਾਵੇਂ ਸਾਨੂੰ ਅਰਥ ਸਮਝ ਆਉਣ ਜਾ ਨਾ, ਪਰ ਸਾਡਾ ਸੁਚੇਤ ਮਨ ਗੁਰਬਾਣੀ ਨੂੰ catch ਕਰਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹ ਰੋਟੀ ਨੂੰ catch ਕਰਕੇ Blood ਤਿਆਰ ਕਰਦਾ ਹੈ।
ਇਸ ਲਈ ਰੋਜ਼ਾਨਾ ਪਾਠ ਕਰਿਆ ਕਰੋ, ਜਿਸ ਤਰ੍ਹਾਂ ਸਰੀਰ ਦੀ ਖੁਰਾਕ ਰੋਟੀ ਹੈ, ਇਸੇ ਤਰ੍ਹਾਂ ਸਾਡੀ ਰੂਹ ਦੀ ਖੁਰਾਕ ਪ੍ਰਮਾਤਮਾ ਦਾ ਨਾਮ ਹੈ।
ਜੇ ਭੁੱਖੇ ਇਨਸਾਨ ਨੂੰ ਦੋ ਦਿਨ ਕੁਝ ਖਾਣ ਨੂੰ ਨਾ ਦਿੱਤਾ ਜਾਵੇ ਤਾਂ ਉਹ ਕੁਝ ਵੀ ਖਾਣ ਨੂੰ ਤਿਆਰ ਹੋ ਜਾਵੇਗਾ, ਇਸੇ ਤਰ੍ਹਾਂ ਹੀ ਸਾਡੀ ਰੂਹ ਨੂੰ ਜੇਕਰ ਖੁਰਾਕ ਨ ਮਿਲੇ ਤਾਂ ਇਹ ਵੀ ਗੰਦ ਮੰਦ ਖਾਣ ਲਗਦੀ ਹੈ।
ਇਸ ਲਈ ਜੇਕਰ ਬੁਰੇ ਕੰਮਾਂ ਤੋਂ ਬਚਣਾ ਹੈ ਤਾਂ ਅਪਣੀ ਅਾਤਮਾ ਨੂੰ, ਅਪਣੇ ਮਨ ਨੂੰ ਚੰਗੀ ਖੁਰਾਕ ਰੋਜ਼ਾਨਾ ਦਵੋ।

ਜ਼ਿੰਦਗੀ ਦੀ ਲੰਮੀ ਏ
ਪੌੜੀ ਤੇ ਔਖੇ ਨੇ ਰਾਹ
ਵਾਹਿਗੁਰੂ ਜੀ ਦੁੱਖ ਤਕਲੀਫਾਂ
ਦੂਰ ਕਰਕੇ
ਸਭ ਦੀ ਝੋਲੀ ਖੁਸ਼ੀਅਾਂ ਪਾਓ
ਵਾਹਿਗੁਰੂ ਜੀ

ਰੋਟੀ ਖਾਣ ਵੇਲੇ ਅਰਦਾਸ ਕਰਿਆ ਕਰੋ ਕਿ
ਜਿਸ ਖੇਤ ਵਿਚੋਂ ਮੇਰੇ ਲਈ ਰੋਟੀ ਆਈ ਹੈ
ਉਸ ਖੇਤ ਵਾਲੇ ਦੇ ਬੱਚੇ ਕਦੇ ਵੀ ਭੁੱਖੇ ਨਾ ਸੌਣ