ਅਪਾਹਜ ਨੂੰ ਚੱਲਣ ਲਾ ਦਿੰਦਾ
ਗੂੰਗੇ ਨੂੰ ਬੋਲਣ ਲਾ ਦਿੰਦਾ
ਓਹਦਾ ਹਰ ਦੁੱਖ ਮੁੱਕ ਜਾਂਦਾ ਏ
ਜੋ ਵਾਹਿਗੁਰੂ ਅੱਗੇ ਝੁਕ ਜਾਂਦਾ ਏ
ਜੋ ਨਸੀਬ ਵਿੱਚ ਲਿਖਿਆ ਉਹੀ ਮਿਲਣਾ ,
ਜੋ ਨਸੀਬ ਵਿੱਚ ਨਹੀਂ ਲਿਖਿਆ ਉਹ ਕਦੀ ਵੀ ਨਹੀਂ ਮਿਲਣਾ ,
ਫਿਰ ਕਿਉਂ ਭੱਜ ਰਿਹਾ ਹੈ ਇਨਸਾਨ ਸਭ ਕੁੱਝ ਪਾਉਣ ਦੀ ਦੋੜ ਵਿੱਚ ,
ਬਸ ਨਾਨਕ ਨਾਮ ਤੇ ਭਰੋਸਾ ਰੱਖ ਜੋ ਵੀ ਮਿਲਣਾ ਉਸਦੀ ਰਜਾ ਚ ਰਹਿ ਕੇ ਹੀ ਮਿਲਣਾ….
ਸਤਿਨਾਮ ਸ਼੍ਰੀ ਵਾਹਿਗੁਰੂ ਜੀ..
ਸਤਿ ਸ਼੍ਰੀ ਅਕਾਲ ਜੀ
ਕੀਸੇ ਨੇ ਮੈਨੂੰ ਕਿਹਾ ਸਰਦਾਰ ਜੀ
ਤੁਸੀ ਹਰ ਵੇਲੇ ਰਿਹੰਦੇ ਓ ਮਜੇ ਚ
ਮੈ ਕਿਹਾ ਕੇ ਤੁਸੀ ਵੀ ਰਹਾ ਕਰੋ
ਸਤਨਾਮ ਤਾ ਰਿਹੰਦਾ ਹਰ ਵੇਲੈ ਵਹਿਗੁਰੂ ਜੀ
ਦੀ ਰਯਾ ਚ
ਵਹਿਗੁਰੂ ਜੀ ਵਹਿਗੁਰੂ ਜੀ
ਮੇਰੇ ਸਤਿਗੁਰੂ ਜੀ
ੲਿਹ ਸਭ ਰੰਗ ਤੇਰੇ ਨੇ
ਹਨੇਰੇ ਤੋਂ ਬਾਅਦ
ਅਾੳੁਂਦੇ ਸਵੇਰੇ ਨੇ
ਤੁਹਾਡੇ ਦਰ ਤੇ
ਖੁਸ਼ੀਅਾਂ ਦੇ ਡੇਰੇ ਨੇ
ਮੇਰੇ ਸਤਿਗੁਰੂ ਜੀ
ੲਿਹ ਸਭ ਰੰਗ ਤੇਰੇ ਨੇ
ਵਾਹਿਗੁਰੂ ਜੀ
ਵਾਹਿਗੁਰੂ ਜੀ
ਕਿਸੇ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕੇ
ਤੁਸੀਂ ਵੱਡੇ ਹੋ ਫਿਰ ਵੀ ਥੱਲੇ ਕਿਉਂ ਬੈਠਦੇ ਹੋ
ਗੁਰੂ ਜੀ ਨੇ ਜਵਾਬ ਦਿੱਤਾ ਕੇ
ਥੱਲੇ ਬੈਠਣ ਵਾਲਾ ਕਦੇ ਡਿਗਦਾ ਨਹੀਂ
ਹੱਥ🙏 ਜੋੜ ਕਰਾ ਅਰਦਾਸ ਮੇਰੇ ਮਾਲਕਾ
ਕਰਦਾ ਰਹੀ ਕਾਰਜ ਤੂੰ ਰਾਸ ਮੇਰੇ ਮਾਲਕਾ .
ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ,
ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ,,
ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ,,
ਸਿਰ ਸਾਰਿਆਂ ਦੇ ਸਦਾ ਤੇਰਾ ਹੱਥ ਹੋਵੇ
ਚਾਰ ਪੁੱਤ ਬੜੇ ਸੋਹਣੇ
ਪਤਾ ਆ ਪ੍ਰੋਹਣੇ
ਅੱਜ ਵੇਹੜੇ ਚ ਖੇਡਣ
ਕਲ ਜੰਗ ਵਿੱਚ ਹੋਣੇ
ਮੂੰਹ ਵਿਚ ਬਾਣੀ
ਮੱਥੇ ਤੇ ਸਕੂਨ
ਸਾਰਾ ਟੱਬਰ ਨਿਸ਼ਾਵਰ
ਕਿਹੋ ਜੇਹਾ ਜਨੂੰਨ
ਪੰਡਿਤ ਸਿਰਫ ਹੱਥ ਦੀਆਂ ਲਕੀਰਾਂ ਦੇਖ ਸਕਦਾ ਹੈ
ਪਰ ਗੁਰਬਾਣੀ ਕਿਸਮਤ ਦੀਆਂ ਲਕੀਰਾਂ ਬਦਲ ਦਿੰਦੀ ਹੈ
ਜੋ ਪਰਿਵਾਰ ਵਾਰ ਗਿਆ ਸੀ,
ਰੀਸਾਂ ਓਹਦੀਆਂ ਕਰਦਾ ਏ
ਓਹ ਮੌਤ ਲਲਕਾਰਦਾ ਸੀ,
ਇਹ ਜੱਜ ਤੋਂ ਡਰਦਾ ਏ.
ਇੱਕ ਐਬ ਮੇਰਾ ਦੁਨੀਆਂ ਵੇਖੇ ‘ਲੱਖ ਲੱਖ ਲਾਹਨਤਾਂ ਪਾਵੇ
ਲੱਖ ਐਬ ਮੇਰਾ ਸਤਿਗੁਰੂ ਵੇਖੇ ‘ਫੇਰ ਵੀ ਗਲ ਨਾਲ ਲਾਵੇ
ਨਾਂ ਧੁੱਪ ਰਹਿਣੀਂ ਨਾਂ ਛਾਂ ਬੰਦਿਆ,…
ਨਾਂ ਪਿਓ ਰਹਿਣਾਂ ਨਾਂ ਮਾਂ ਬੰਦਿਆ …..
ਹਰ ਸ਼ੈਅ ਨੇਂ ਆਖਿਰ ਮੁੱਕ ਜਾਣਾਂ,
..
ੲਿੱਕ ਰਹਿਣਾਂ ਰੱਬ ਦਾ ਨਾਂਅ ਬੰਦਿਆ
ਇਸ ਮੁਕੱਦਰ ਤੇ ਨਹੀਂ ਮੈਨੂੰ ਤੇਰੇ ਦਰ ਤੇ ਭਰੋਸਾ ਹੈ
ਵਾਹਿਗੁਰੂ ਜੀ
ਕਿਉਂਕਿ ਤੇਰੇ ਦਰ ਤੇ ਹੀ ਮੈਂ ਮੁਕੱਦਰ ਬਣਦੇ ਦੇਖੇ ਨੇ
ਕਣ ਕਣ ਵਿਚ ਵਸਦਾ ਰੱਬ,
ਬਾਹਰ ਨਾ ਬੰਦਿਆ ਭਟਕ ,
ਤੇਰੇ ਅੰਦਰ ਹੀ ਲੱਭ
ਬਹੁਤ ਸੋਹਣੀਆਂ ਲਾਈਨਾਂ ਕਿਸੇ ਲਿਖੀਆਂ ਵੇਖੋ ਜਰਾ।
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ। ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |
ਹਰ ਕੋਈ ਵੀਰ ਭੈਣ ਇਸ ਪੋਸਟ ਨੂੰ ਸ਼ੇਅਰ ਕਰੋ ਤੇ ਦੇਖੋ ਸਾਹਿਬਜਾਦੇ ਏਦਾਂ ਵੀ ਸਤਗੁਰਾਂ ਦੀ ਗੋਦ ਚ ਬੈਠਦੇ ਹੋਣਗੇ ਯਾਦ ਕਰੋ ਉਹਨਾਂ ਦੀ ਕੁਰਬਾਨੀ ਨੂੰ ਘਰਾਂ ਚ ਛੋਟੇ ਬੱਚੇ ਹੈ ਨੇ ਵੇਖੋ ਸਾਹਮਣੇ ਲਿਆਕੇ ਕਿਵੇ ਮਾਤਾ ਜੀ ਨੇ ਤੋਰਿਆ ਹੋਣਾ ਓ ਵੀ ਜਦੋਂ ਪਤਾ ਇਹਨਾ ਮੁੜਕੇ ਨਈ ਆਉਣਾ।
ਹੰਕਾਰ ਨਾਲ ਭਰੀ ਇਹ ਜ਼ਿੰਦਗੀ ਮੇਰੀ
ਤੇਰੇ ਦਰ ਤੇ ਆ ਕੇ ਵੀ ਕਿਉਂ ਝੁਕਦੀ ਨਹੀਂ
ਮੇਰੇ ਵਿਚੋਂ ਦੱਸਦੇ ਰੱਬਾ ਮੇਰਿਆ
ਬਸ ਮੈਂ ਹੀ ਮੈਂ ਕਿਉਂ ਮੁਕਦੀ ਨਹੀਂ