ਜਦ ਬੰਦਾ ਰਹਿ ਕੇ ਸਰਦਾ ਏ
ਫਿਰ ਜੰਗਲੀ ਹੋਣ ਦੀ ਵਜਾਹ ਤਾਂ ਦੱਸ ,
ਹਰ ਦਿਲ ਵਿੱਚ ਅੱਲਾਹ ਰਹਿੰਦਾ ਏ
ਫਿਰ ਦਿਲ ਦੁਖਾਉਣ ‘ਚ ਕੀ ਮਜ਼ਾ ਤਾਂ ਦੱਸ..!!

Loading views...



ਇਨਸਾਨ ਦੀ ਸੋਚ ਹਾਲਾਤ ਮੁਤਾਬਕ ਬਦਲਦੀ ਹੈ
ਮੱਖੀ ਚਾਹ ਵਿੱਚ ਡਿੱਗੇ ਤਾਂ ਚਾਹ ਡੋਲ੍ਹ ਦਿੱਤੀ ਜਾਂਦੀ ਹੈ
ਪਰ ਜੇਕਰ ਜੇ ਘਿਉ ਵਿੱਚ ਡਿੱਗੇ ਤਾਂ ਮੱਖੀ ਕੱਢ ਦਿੱਤੀ ਜਾਂਦੀ ਹੈ

Loading views...

ਬੁਰਾਈ ਵਧਣ ਦਾ ਕਾਰਨ ਸਿਰਫ ਇਹ ਨਹੀਂ ਕਿ
ਬੁਰਾ ਕਰਨ ਵਾਲੇ ਲੋਕ ਵਧ ਗਏ ਹਨ

ਬੁੁਰਾਈ ਇਸ ਲਈ ਵੀ ਵਧਦੀ ਹੈ ਕਿਉਂਕਿ
ਸਹਿਣ ਕਰਨ ਵਾਲ਼ੇ ਲੋਕ ਵਧ ਗਏ ਨੇ

Loading views...

ਹਉਮੈ ਨੂੰ ਪੱਠੇ ਪਾਉਣ ਨਾਲ
ਇਹ ਕਦੇ ਨਹੀ ਰੱਜਦੀ

ਇਸ ਨੂੰ ਭੁੱਖੀ ਮਾਰਨਾ ਪੈਂਦਾ।

~ਹ:ਸਿੰਘ

Loading views...


ਹੱਕ ਲਈ,👍
ਧਰਮ ਲਈ👳🧕🧑‍🎄🧔
ਕਿਸਾਨੀ ਲਈ🌻
ਸ਼ਹੀਦਾਂ ਲਈ❣️
ਪਰਿਵਾਰ ਲਈ🙏
ਰੋਟੀ ਲਈ🥖
ਬੱਚਿਆ ਲਈ🧑‍🦼
ਹਰ ਕੋਈ ਵਜ਼ਾ ਨਾਲ ਮੋਰਚੇ ਵਿੱਚ ਹੈ

Loading views...

ਗੱਲਾਂ ਤਾ ਸਭ ਰੱਬ ਨਾਲ ਹੀ ਜੁੜੀਆ ਨੇ
ਫਰਕ ਸਿਰਫ ਏਨਾ ਕੁ ਏ ਕਿ
ਕੋਈ ਸ਼ਿਕਵਾ ਕਰਦਾ ਤੇ
ਕੋਈ ਸ਼ੁਕਰਾਨਾ ਕਰਦਾ

Loading views...


ਸਾਡੇ ਦੇਸ਼ ਵਿੱਚ ਲਾਇਬ੍ਰੇਰੀਆ ਨਾਲੋਂ ਜ਼ਿਆਦਾ ਬਿਊਟੀ ਪਾਰਲਰ ਖੁਲ੍ਹੇ ਨੇ
ਇੱਥੋਂ ਪਤਾ ਲੱਗਦਾ ਗਿਆਨ ਨਾਲੋਂ ਜ਼ਿਆਦਾ ਡਿਮਾਂਡ
ਸ਼ਕਲਾ ਦੀ ਹੋ ਗਈ ਆ

Loading views...


ੳ ਅ ੲ ਸ ਹ

ਕ ਖ ਗ ਘ ਙ

ਚ ਛ ਜ ਝ ਞ

ਟ ਠ ਡ ਢ ਣ

ਤ ਥ ਦ ਧ ਨ

ਪ ਫ ਬ ਭ ਮ

ਯ ਰ ਲ ਵ ੜ

ਸ਼ ਖ਼ ਗ਼ ਜ਼ ਫ਼ ਲ਼

ਮਾਂ ਬੋਲੀ ਜੇ ਭੁੱਲ ਜਾਵੋਗੇ
ਕੱਖਾਂ ਵਾਂਗਰ ਰੁੱਲ ਜਾਵੋਗੇ

Loading views...

ਆਪਣੇ ਧਰਮ ਤੋਂ ਮੁਨਕਰ ਨਾ ਹੋਵੋ
”ਕੋਈ ਸਿਆਸਤ ਵੱਟਾਂ ਉੱਤੇ ਅੱਕ ਨੀ ਲਾ ਸਕਦੀ
ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ”

Loading views...

ਵਾਲ ਵਾਲ ਵਿੱਕ ਗਿਆ ਬਾਪ ਦਾ
ਧੀ ਦੇ ਤਨ ਲਈ ਕੱਪੜੇ ਖਰੀਦਦੇ
ਧੀ ਨੇ ਮਸ਼ਹੂਰ ਹੋਣ ਲਈ ਵਕਤ ਨਾ ਲਾਇਆ
ਤਨੋ ਕੱਪੜੇ ਖਿਸਕਾਉਂਦਿਆ!

Loading views...


ਕੋਈ ਵੀ (ਚੀਜ਼ ਜਾਂ ਕੰਮ) ਇੱਕ ਹੱਦ ਤੱਕ ਚੰਗਾ ਹੁੰਦਾ
ਹੱਦ ਤੋਂ ਵੱਧ ਤਾਂ ਮਜ਼ਾਕ ਵੀ ਲੜਾਈ ਦਾ ਕਾਰਨ ਬਣ ਜਾਂਦਾ

Loading views...


ਫਸਲ ਰੰਗ ਬਦਲੇ ਤਾਂ ਵੱਢ ਦਿਓ..
ਲੋਕ ਰੰਗ ਬਦਲਣ ਤਾ ਛੱਡ ਦਿਓ..

Loading views...

ਕਾਵਾਂ ਰੋਲੀ ਮਿੱਤਰੋ ਕਿਸ ਗੱਲ ਦੀ..
ਨਫ਼ਰਤ ਮਾਰਕੇ ਲੱਭੋ ਦਵਾਈ ਇਸ ਹੱਲ ਦੀ..
ਲੜਾਈ ਮੋਦੀ ਨਾਲ ਕਿਸਾਨ ਦੀ ਚੱਲ ਦੀ..
ਆਪਸੀ ਦੁਫਾੜ ਹੋਏ ਬੈਠੇ ਆ ਖ਼ਬਰ ਆ ਉਹਨੂੰ ਪਲ ਪਲ ਦੀ…

Loading views...


ਅੱਜ ਦਾ ਗਿਆਨ
ਸ਼ੂਰੁਆਤ ਕਰਕੇ ਥੋੜਾ ਸਬਰ ਰੱਖੋ ਕਿਉਂਕਿ
ਜਿਸ ਦਿਨ ਬੀਜ ਲਗਾਇਆ ਜਾਂਦਾ
ਉਸੀ ਦਿਨ ਫਲ ਨਹੀ ਮਿਲ ਜਾਂਦਾ

Loading views...

ਪੜ੍ਹ ਲਿੱਖ ਇਹ ਨਾ ਸੋਚੋ ਅਸੀਂ ਸਿਆਣੇ ਹੋ ਗਏ
ਸਿਆਣੇ ਹੈਗੇ ਆ ਸਿਆਣੇ ਰਹਿਣਗੇ ਸਾਡੇ ਮਾਂ ਬਾਪ
ਜਿੰਨਾ ਨੇ ਸਾਨੂੰ ਇਸ ਕਾਬਿਲ ਬਣਾਇਆ

Loading views...

ਮਸਜਿਦ ਮੇਰੀ ਤੂੰ ਕਿਓਂ ਢਾਵੇਂ, ਮੈਂ ਕਿਓਂ ਤੋੜਾਂ ਮੰਦਰ ਨੂੰ,
ਆ ਜਾ ਬਹਿ ਕਿ ਦੋਵੇਂ ਪੜੀਏ, ਇੱਕ ਦੂਜੇ ਦੇ ਅੰਦਰ ਨੂੰ,
ਸਦੀਆਂ ਵਾਂਗੂੰ ਅੱਜ ਵੀ ਕੁਝ ਨਹੀਂ ਜਾਣਾ ਮੰਦਰ-ਮਸਜਿਦ ਦਾ,
ਲਹੂ ਤੇ ਤੇਰਾ ਮੇਰਾ ਲੱਗਣਾ, ਤੇਰੇ ਮੇਰੇ ਖੰਜਰ ਨੂੰ,
ਰੱਬ ਕਰੇ ਤੂੰ ਮੰਦਰ ਵਾਂਗੂੰ ਵੇਖੇਂ ਮੇਰੀ ਮਸਜਿਦ ਨੂੰ,
ਰਾਮ ਕਰੇ ਮੈਂ ਮਸਜਿਦ ਵਾਂਗੂੰ ਵੇਖਾਂ ਤੇਰੇ ਮੰਦਰ ਨੂੰ।
ਤੂੰ ਬਿਸਮਿੱਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ,
ਮੈਂ ਨਾਨਕ ਦੀ ਬਾਣੀ ਪੜਕੇ ਦਿਆਂ ਹੁਸੈਨੀ ਲੰਗਰ ਨੂੰ।
ਸਾਡੇ ਸਿੰਙਾਂ ਫਸਦਿਆਂ ਰਹਿਣਾ, ਖੁਰਲੀ ਢਹਿੰਦੀ ਰਹਿਣੀ ਏ,
ਜਿੰਨਾਂ ਚੀਕਰ ਨੱਥ ਨਾਂ ਪਾਈ, ਨਫ਼ਰਤ ਵਾਲੇ ਡੰਗਰ ਨੂੰ।
ਬਾਬਾ ਨਜਮੀ ਦੀ ਲਿਖਤ

Loading views...