ਸੋਹਣੀੋਆ ਸ਼ਕਲਾ ਹੀ ਅਕਸਰ ਝੂਠ ਬਿਆਨ ਕਰਦੀਆ ਨੇ ਸਜਨਾ
ਤੇਰੀ ਮਾੜੀ ਨੀਅਤ ਦਾ ਪਤਾ ਹੁੰਦਾ ਨਾ ਤਾ ਯਾਰੀ ਨਾ ਲਾਦੇੰ

Loading views...



ਜੱਟ ਦੀ ਕਮਾਈ , ਕਿਸਾਨੀ ਦੀ ਲੜਾਈ
ਹੱਕ ਦੀ ਲੜਾਈ ਉਮੀਦ ਹੈ
ਇੱਕ ਹੀ ਇਲਾਹੀ ਜਿਤਨੀ ਕਿਸਾਨਾਂ ਨੇ ਲੜਾਈ

Loading views...

ਕੱਲ ਇੱਕ ਇਨਸਾਨ ਰੋਟੀ ਮੰਗ ਕੇ ਲੈ ਗਿਆ ਤੇ ਕਰੋੜਾਂ ਦੀਆਂ
ਦੁਆਵਾਂ ਦੇ ਗਿਆ
ਪਤਾ ਹੀ ਨੀਂ ਚੱਲਿਆ ਕਿ ਗਰੀਬ ਉਹ ਸੀ ਜਾਂ ਮੈਂ

Loading views...

ਜਿਸ ਦੇਸ਼ ਵਿੱਚ ਮੁਫ਼ਤ ਬਿਜਲੀ, ਪਾਣੀ, ਲ਼ੈਪਟਾਪ, ਫ਼ੋਨ, ਆਟਾ-ਦਾਲ, ਪਤੀਲੇ, ਸਾਈਕਲ, wifi, ਸਲਾਈ ਮਸ਼ੀਨਾਂ, ਧਾਰਮਿਕ ਸਥਾਨਾਂ ਤੇ ਜਾਣ ਲਈ ਬੱਸਾਂ, ਰੇਲ ਗੱਡੀ ਦਿੱਤੀ ਜਾ ਸਕਦੀ ਹੈ ਤਾਂ
*ਮੁਫ਼ਤ ਪੜਾਈ ਕਿੳ ਨਹੀਂ?*
ਕਾਰਨ ਸਾਫ਼ ਹੈ ਜੇਕਰ ਤੁਸੀ ਪੜ ਲਿਖ
ਸਮਝਦਾਰ ਹੋ ਗਏ ਤਾਂ ਥੋਨੂੰ ਹੱਕਾਂ ਦੀ ਜਾਣਕਾਰੀ ਹੋ ਜਾਵੇਗੀ ਤੇ ਜੋ ਭੀਖ ਦੇ ਕੇ ਥੋਡੇ ਤੇ ਰਾਜ ਕਰ ਰਹੇ ਹਨ ੳਹੋ ਤਾਂ ਫੇਰ ਸੜਕ ਤੇ ਆ ਜਾਣਗੇ।

Loading views...


ਨਾਮ ਤੇ ਪਹਿਚਾਣ
ਬੇਸ਼ਕ ਛੋਟੀ ਹੋਵੇ
ਪਰ ਹੋਣੀ ਖੁਦ ਦੀ ਚਾਹੀਦੀ ਆ

Loading views...

ਦਿਨ ਤਾ ਸਭ ਦੇ ਆਉਂਦੇ ਨੇ
ਖੇਡਾਂ ਸਭ ਕਰਤਾਰ ਦੀਆ
ਕਦੇ ਬੰਦਾ ਲੱਕੜਾਂ ਸਾੜਦਾ ਏ
ਕਦੇ ਲੱਕੜਾਂ ਬੰਦੇ ਨੂੰ ਸਾੜਦੀਆ..

Loading views...


ਕਰਮਾਂ ਨਾਲ ਹੀ ਪਹਿਚਾਣ ਹੁੰਦੀ ਹੈ ,
ਇਨਸਾਨਾਂ ਦੀ ਦੁਨੀਆ ਵਿੱਚ..
ਚੰਗੇ ਕੱਪੜੇ ਤਾਂ ਬੇਜਾਨ ਪੁਤਲੀਆਂ ਨੂੰ ਵੀ
ਪਹਿਨਾਏ ਜਾਂਦੇ ਨੇ ਦੁਕਾਨਾਂ ਵਿੱਚ.. lovey

Loading views...


ਮੰਨਿਆ ਕਿ ਤੁਹਾਡਾ ਜਾਣਾ ਬਹੁਤ ਜਰੂਰੀ ਹੈ ,
ਪਰ ਜਾਮ ਲਾਉਣੇ ਸਾਡੀ ਖੁਸ਼ੀ ਨਹੀਂ, ਮਜਬੂਰੀ ਹੈ ,
ਸਾਲ ਹੋ ਗਿਆ ਬੈਠੇ ਸੜਕਾਂ ਉੱਤੇ ਹਾਂ ,
ਇੱਕ ਰਾਤ ਵੀ ਰੱਜ ਕੇ ਨਹੀਂਓ ਸੁੱਤੇ ਹਾਂ ,
ਸੁੱਤੀ ਪਈ ਸਰਕਾਰ ਹਜੇ ਤੱਕ ਪੂਰੀ ਹੈ ,
ਜਾਮ ਲਾਉਣੇ ਸਾਡੀ ਖੁਸ਼ੀ ਨਹੀਂ, ਮਜਬੂਰੀ ਹੈ।

ਸੁੱਤੀ ਹੋਈ ਸਰਕਾਰ ਨੂੰ ਜਗਾਉਣ ਅਤੇ
ਕਾਲੇ ਕਾਨੂੰਨ ਰੱਦ ਕਰਵਾਉਣ ਵਾਸਤੇ
27 ਸਤੰਬਰ ਨੂੰ ਭਾਰਤ ਬੰਦ ਵਿੱਚ ਕਿਸਾਨਾਂ ਦਾ ਸਾਥ ਦਿਓ।

Loading views...

ਲੀਡਰਾਂ ਦੀ ਚਾਲ :-ਸ਼ਹੀਦਾਂ ਦੇ ਬੁੱਤਾਂ ਨੂੰ ਪਿਸਤੌਲ ਫੜਾ ਦਿੱਤੇ
ਅਤੇ ਸ਼ਹੀਦਾਂ ਦੇ ਵਾਰਿਸਾਂ ਨੂੰ,ਟੀਕੇ,ਸ਼ੀਸ਼ੀਆਂ ਅਤੇ ਚਿੱਟੇ ਦੀਆਂ ਗਰਾਂਮੀਆਂ।

Loading views...

” ਮਾਂ ” ਦੇ ਦਿਤੇ ਪੁਤ ਨੂ ਕਰਜੇ ਤੇ ” ਬਾਪੂ ” ਜੀ ਦੇ ਸਿਰ ਤੇ
ਕੀਤੀਆ ਮੌਜਾਂ ਦਾ ਮੁਲ
ਕੋਈ ਨੀ ਚੁਕਾ ਸਕਦਾ

Loading views...


ਸਿਰ ਤੇ ਜੂੜਾ ਕਰਨਾ ਸਿਖਿਆ।
ਸਿਰ ਤੇ ਰੁਮਾਲ ਬੰਨਣਾ ਸਿਖਿਆ।
ਸਿਰ ਤੇ ਪਟਕਾ ਬੰਨਣਾ ਸਿਖਿਆ।
ਸਿਰ ਤੇ ਦਸਤਾਰ ਸਜਾਉਣੀ ਸਿਖੀ।
ਸਿਰ ਨੂੰ ਕਿਵੇਂ ਸਜਾਉਣਾ ਸਭ ਸਿਖਿਆ।
ਸਿਰ ਨੂੰ ਸੀਸ ਕਿਵੇਂ ਬਣਾਉਣਾ ਸਿਖਿਆ ਹੀ ਨਹੀ।
ਕਮੀ ਮੇਰੇ ਵਿੱਚ ਰਹੀ ਜੋ ਮੈਂ ਸਿੱਖ ਨਾ ਸਕਿਆ।

Loading views...


ਹੱਸ ਕੇ ਸਭ ਨਾਲ ਗੱਲ ਕਰੀਏ …
ਲੜਾਈਆਂ ਕਰਕੇ ਕੀ ਲੈਣਾ …
ਵਾਹਿਗੁਰੂ ਸਭ ਸੁਖੀ ਵਸਣ …
ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ….

Loading views...

ਜੇ ਆਪ ਤਰੱਕੀ ਕਰ ਜਾਂ ਤਾਂ ਫਿਰ
ਕਹਿਣਗੇ ਬਹੁਤ ਮਿਹਨਤ ਕੀਤੀ ਆ
ਅਸੀਂ ਗਰੀਬੀ ਚੋ ਨਿਕਲਣ ਲਈ
ਤੇ ਜੇ ਦੂਜਾ ਕਰ ਜਾਏ ਤਾਂ ਫਿਰ
ਕਹਿਣਗੇ, ਇਹ ਨੰਗ ਹੁੰਦੇ ਸੀ
ਹੁਣ ਤੁੱਕਾ ਚੱਲ ਗਿਆ ਤੇ ਗੱਲਾਂ
ਮਾਰਦੇ ਨੇ

Loading views...


ਕੌਣ ਪੁੱਛਦਾ ਹੈ ਪਿੰਜਰੇ ਚ ਬੰਦ ਪੰਛੀਆਂ ਨੂੰ,
ਯਾਦ
ਓਹੀ ਆਉਂਦੇ ਨੇ ਜੋ ਉੱਡ ਜਾਂਦੇ ਨੇ..

Loading views...

ਧਨ ਤੋਂ ਬੇਸ਼ੱਕ ਗਰੀਬ ਰਹੋ,
ਪਰ ਦਿਲ ਤੋਂ ਰਹੋ ਧਨਵਾਨ . . .
…
ਅਕਸਰ ਝੋਂਪੜੀ ਤੇ ਲਿਖਿਆ ਹੁੰਦਾ, ਜੀ ਆਇਆਂ ਨੂੰ ਤੇ ਕੋਠੀ ਤੇ ਲਿਖਿਆ ਹੁੰਦੇ,
.
.
.
.
.
.
.
ਕੁੱਤੇ ਤੋਂ ਸਾਵਧਾਨ

Loading views...

ਜਦੋਂ ਮਨ ਕਰੇ ਵਾਪਸ ਆ ਜਾਵੀਂ
ਤੇਰੇ ਹੀ ਰਹਾਂਗੇ
ਕਿਉਂਕਿ ਕਿਤਾਬਾਂ ਉੱਤੇ ਧੂੜ ਪੈਣ
ਨਾਲ
ਉਨ੍ਹਾਂ ਵਿਚਲੀਆਂ ਕਹਾਣੀਆਂ ਨਹੀਂ
ਬਦਲਦੀਆਂ

Loading views...